ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਨਵੀਂ ਦਿੱਲੀ ਵਿੱਚ ‘ਟਾਈਗਰ ਲੈਂਡਸਕੇਪਸ: ਸੰਭਾਲ, ਜੈਵ ਵਿਭਿੰਨਤਾ ਅਤੇ ਆਜੀਵਿਕਾ ਅਤੇ ਆਮਦਨ ਪੈਦਾ ਕਰਨ ਲਈ ਈਕੋਟੂਰਿਜ਼ਮ’ ਵਿਸ਼ੇ ‘ਤੇ ਆਯੋਜਿਤ ਇੰਟਰਨੈਸ਼ਨਲ ਵਰਕਸ਼ੌਪ ਦਾ ਉਦਘਾਟਨ ਕੀਤਾ
ਪ੍ਰਕਿਰਤੀ ਸੰਭਾਲ ਦੀ ਨੀਂਹ ਸਦਭਾਵਨਾਪੂਰਨ ਸੰਭਾਲ ਅਤੇ ਮਨੁੱਖੀ-ਪ੍ਰਕਿਰਤੀ ਸਹਿ-ਹੋਂਦ ‘ਤੇ ਅਧਾਰਿਤ ਹੋਣੀ ਚਾਹੀਦੀ ਹੈ: ਸ਼੍ਰੀ ਭੂਪੇਂਦਰ ਯਾਦਵ
ਆਈਬੀਸੀਏ ਅਤੇ ਏਡੀਬੀ ਨੇ ਲੈਂਡਸਕੇਪ ਸੰਭਾਲ, ਟਿਕਾਊ ਵਿਕਾਸ, ਸਮਰੱਥਾ ਨਿਰਮਾਣ, ਗਿਆਨ ਅਦਾਨ-ਪ੍ਰਦਾਨ ਅਤੇ ਪ੍ਰਕਿਰਤੀ-ਅਨੁਕੂਲ ਵਿੱਤ ਪੋਸ਼ਣ ਪਹਿਲਕਦਮੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
02 SEP 2026 11:47AM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ‘ਟਾਈਗਰ ਲੈਂਡਸਕੇਪਸ’ ਆਜੀਵਿਕਾ ਅਤੇ ਆਮਦਨ ਪੈਦਾ ਕਰਨ ਦੇ ਥੰਮ੍ਹ ਦੇ ਰੂਪ ਵਿੱਚ ਸੰਭਾਲ, ਜੈਵ ਅਰਥਵਿਵਸਥਾ ਅਤੇ ਈਕੋ ਟੂਰਿਜ਼ਮ’ ਵਿਸ਼ੇ ‘ਤੇ ਦੋ ਦਿਨਾਂ ਇੰਟਰਨੈਸ਼ਨਲ ਵਰਕਸ਼ੌਪ ਦਾ ਉਦਘਾਟਨ ਕੀਤਾ। ਇਹ ਵਰਕਸ਼ੌਪ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਏਸ਼ਿਆਈ ਵਿਕਾਸ ਬੈਂਕ (ਏਡੀਬੀ) ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਦੇ ਨੈਸ਼ਨਲ ਟਾਈਗਰ ਕਨਜ਼ਰਵੇਸ਼ਨ ਅਥਾਰਿਟੀ (ਐੱਨਟੀਸੀਏ) ਦੁਆਰਾ ਸੰਯੁਕਤ ਤੌਰ ‘ਤੇ 2-3 ਸਤੰਬਰ, 2026 ਨੂੰ ਆਯੋਜਿਤ ਕੀਤੀ ਜਾ ਰਹੀ ਹੈ।
ਪਲੈਟਫਾਰਮ ‘ਤੇ ਮੌਜੂਦ ਪਤਵੰਤਿਆਂ ਵਿੱਚ ਸਕੱਤਰ (ਈਐੱਫਸੀਸੀ), ਸ਼੍ਰੀ ਤਨਮਯ ਕੁਮਾਰ; ਡਾਇਰੈਕਟਰ ਜਨਰਲ (ਜੰਗਲਾਤ) ਅਤੇ ਵਿਸ਼ੇਸ਼ ਸਕੱਤਰ (ਈਐੱਫਸੀਸੀ), ਸ਼੍ਰੀ ਸੁਸ਼ੀਲ ਕੁਮਾਰ ਅਵਸਥੀ; ਡਾਇਰੈਕਟਰ ਜਨਰਲ ਆਈਬੀਸੀਏ ਸ਼੍ਰੀ ਐੱਸਪੀ ਯਾਦਵ; ਭਾਰਤ ਲਈ ਏਡੀਬੀ ਦੀ ਕੰਟਰੀ ਡਾਇਰੈਕਟਰ ਸੁਸ਼੍ਰੀ ਮੀਆ ਓਕਾ, ਆਈਬੀਸੀਏ, ਐੱਨਟੀਸੀਏ, ਏਡੀਬੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਟਾਈਗਰ-ਰੇਂਜ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਵਿਚਾਰ-ਵਟਾਂਦਰੇ ਵਿੱਚ ਟਾਈਗਰ ਲੈਂਡਸਕੇਪਸ ਨੂੰ ਕੁਦਰਤੀ ਪੂੰਜੀ ਦੇ ਰੂਪ ਵਿੱਚ ਮਾਨਤਾ ਦੇਣ, ਈਕੋਸਿਸਟਮ ਵਿਧੀ ਸੇਵਾਵਾਂ ਦੇ ਮਹੱਤਵ ਨੂੰ ਉਜਾਗਰ ਕਰਨ ਅਤੇ ਇਹ ਪਤਾ ਲਗਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਕਿ ਸੰਭਾਲ, ਜੈਵ-ਅਰਥਵਿਵਸਥਾ ਅਤੇ ਈਕੋ-ਟੂਰਿਜ਼ਮ ਕਿਸ ਤਰ੍ਹਾਂ ਟਿਕਾਊ ਆਜੀਵਿਕਾ, ਸਥਾਨਕ ਆਮਦਨ ਪੈਦਾ ਕਰਨ ਅਤੇ ਦੀਰਘਕਾਲੀ ਈਕੋਸਿਸਟਮ ਸੁਰੱਖਿਆ ਦੇ ਪ੍ਰਮੁੱਖ ਚਾਲਕ ਬਣ ਸਕਦੇ ਹਨ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਯਾਦਵ ਨੇ ਪ੍ਰੋਜੈਕਟ ਟਾਈਗਰ ਦੇ ਤਹਿਤ ਭਾਰਤ ਦੀ ਟਾਈਗਰ ਸੰਭਾਲ ਯਾਤਰਾ ਨੂੰ ਉਜਾਗਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟਾਈਗਰਾਂ ਦੀ ਹੋਂਦ ਜੰਗਲਾਂ, ਘਾਹ ਦੇ ਮੈਦਾਨਾਂ, ਨਦੀਆਂ, ਸ਼ਿਕਾਰ ਪ੍ਰਜਾਤੀਆਂ, ਜੰਗਲੀ ਜੀਵ ਕੌਰੀਡੋਰਾਂ ਅਤੇ ਸਥਾਨਕ ਭਾਈਚਾਰਿਆਂ ਦੀ ਸਿਹਤ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਟਾਈਗਰ ਲੈਂਡਸਕੇਪ ਕੀਮਤੀ ਕੁਦਰਤੀ ਪੂੰਜੀ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਜਲ ਸੁਰੱਖਿਆ, ਕਾਰਬਨ ਜ਼ਬਤ ਕਰਨਾ, ਜਲਵਾਯੂ ਨਿਯਮ, ਜੈਵ ਵਿਭਿੰਨਤਾ ਸੰਭਾਲ ਅਤੇ ਆਜੀਵਿਕਾ ਸਹਾਇਤਾ ਵਰਗੀ ਮਹੱਤਵਪੂਰਨ ਈਕੋਸਿਸਟਮ ਵਿਧੀ ਸੇਵਾਵਾਂ ਪ੍ਰਦਾਨ ਕਰਦੇ ਹਨ। ਸ਼੍ਰੀ ਭੂਪੇਂਦਰ ਯਾਦਵ ਨੇ ਪ੍ਰਜਾਤੀ-ਕੇਂਦ੍ਰਿਤ ਸੁਰੱਖਿਆ ਤੋਂ ਅੱਗੇ ਵਧ ਕੇ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜੋ ਇਕੱਠੇ ਈਕੋਸਿਸਟਮ ਸੁਰੱਖਿਆ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇ। ਉਨ੍ਹਾਂ ਨੇ ਪ੍ਰਕਿਰਤੀ ਅਧਾਰਿਤ ਸਮਾਧਾਨਾਂ, ਨਵੀਨਤਾਕਾਰੀ ਵਿੱਤ ਵਿਧੀਆਂ ਅਤੇ ਭਾਈਚਾਰਾ ਅਧਾਰਿਤ ਈਕੋ ਟੂਰਿਜ਼ਮ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀ ਯਾਦਵ ਨੇ ਜ਼ੋਰ ਦਿੰਦੇ ਹੋਏ ਕਿਹਾ, “ਈਕੋਸਿਸਟਮ ਸੁਰੱਖਿਆ ਦੀ ਨੀਂਹ ਸਦਭਾਵਨਾਪੂਰਨ ਸੁਰੱਖਿਆ ਅਤੇ ਮਨੁੱਖੀ-ਪ੍ਰਕਿਰਤੀ ਸਹਿ-ਹੋਂਦ ‘ਤੇ ਅਧਾਰਿਤ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜ਼ਮੀਨ ਦੀ ਸੰਭਾਲ ਦਾ ਅਰਥ ਹੈ ਗੁਣਵੱਤਾਪੂਰਨ ਭੋਜਨ ਦੀ ਸੁਰੱਖਿਆ, ਜੋ ਅੰਤ ਵਿੱਚ ਮਨੁੱਖੀ ਪ੍ਰਜਾਤੀ ਦੀ ਹੋਂਦ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਮਾਰੂਥਲੀਕਰਣ, ਮਿੱਟੀ ਦੀ ਨਮੀ ਵਿੱਚ ਕਮੀ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਟਾਈਗਰਾਂ ਦੇ ਕੁਦਰਤੀ ਆਵਾਸਾਂ ਦੀ ਸੰਭਾਲ ਅਤਿਅੰਤ ਮਹੱਤਵਪੂਰਨ ਹੋ ਜਾਂਦੀ ਹੈ, ਜਿਸ ਦੇ ਲਈ ਸਥਾਨਕ ਭਾਈਚਾਰੇ ਦੇ ਗਿਆਨ ਦੀ ਵਰਤੋਂ ਕਰਕੇ ਟਿਕਾਊ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ, ਨਾਲ ਹੀ ਕੁਦਰਤ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ।
ਸ਼੍ਰੀ ਭੂਪੇਂਦਰ ਯਾਦਵ ਨੇ ਵਰਕਸ਼ੌਪ ਦੇ ਭਾਗੀਦਾਰਾਂ ਨਾਲ ਰਵਾਇਤੀ ਗਿਆਨ ਨੂੰ ਸੰਸ਼ੋਧਿਤ ਕਰਨ ਅਤੇ ਸੰਭਾਲ, ਜੈਵ-ਅਰਥਵਿਵਸਥਾ ਅਤੇ ਵਾਤਾਵਰਣ-ਟੂਰਿਜ਼ਮ ਦੇ ਖੇਤਰਾਂ ਵਿੱਚ ਨੀਤੀ ਨਿਰਮਾਣ ਨੂੰ ਸ਼ਾਮਲ ਕਰਨ ਦੀ ਜ਼ਰੂਰਤ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਵਰਕਸ਼ੌਪ ਦਾ ਮੁੱਖ ਉਦੇਸ਼ ਗਿਆਨ ਸਾਂਝਾ ਕਰਨਾ, ਸਮਰੱਥਾ ਨਿਰਮਾਣ, ਸਥਾਨਕ ਗਿਆਨ ਸਾਂਝਾ ਕਰਨਾ ਅਤੇ ਨੀਤੀ ਨਿਰਮਾਣ ਦੀ ਪ੍ਰਕਿਰਤੀ ਵਿੱਚ ਤਬਦੀਲੀ ਲਿਆਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ-ਸੰਭਾਲ ਨੀਤੀਆਂ ਨੂੰ ਤਿਆਰ ਕਰਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਸਥਾਨਕ ਗਿਆਨ ਨੂੰ ਇਕੱਠੇ ਲਿਆਉਣ ਵਿੱਚ ਆਈਬੀਸੀਏ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਇਸ ਪ੍ਰੋਗਰਾਮ ਦੌਰਾਨ, ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਅਤੇ ਏਸ਼ਿਅਨ ਡਿਵੈਪਲਮੈਂਟ ਬੈਂਕ (ਏਡੀਬੀ) ਨੇ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕਰਕੇ ਆਪਣੀ ਸਾਂਝੇਦਾਰੀ ਨੂੰ ਰਸਮੀ ਰੂਪ ਦਿੱਤਾ। ਇਹ ਸਹਿਮਤੀ ਪੱਤਰ ਲੈਂਡਸਕੇਪ ਸੰਭਾਲ, ਟਿਕਾਊ ਵਿਕਾਸ, ਸਮਰੱਥਾ ਨਿਰਮਾਣ, ਗਿਆਨ ਅਦਾਨ-ਪ੍ਰਦਾਨ ਅਤੇ ਕੁਦਰਤ- ਸਕਾਰਾਤਮਕ ਵਿੱਤ ਪਹਿਲਕਦਮੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸ਼੍ਰੀ ਯਾਦਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਤਹਿਤ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵਧ ਰਹੀ ਭੂਮਿਕਾ ‘ਤੇ ਵੀ ਚਾਨਣਾ ਪਾਇਆ, ਜੋ ਕਿ ਬਿਗ ਕੈਟ (ਬਾਘ) ਦੀਆਂ ਸੱਤ ਪ੍ਰਜਾਤੀਆਂ ਦੀ ਸੰਭਾਲ ਲਈ ਕੰਮ ਕਰ ਰਹੇ ਦੇਸ਼ਾਂ ਅਤੇ ਸੰਸਥਾਨਾਂ ਦਰਮਿਆਨ ਸਹਿਯੋਗ ਲਈ ਇੱਕ ਆਲਮੀ ਮੰਚ ਹੈ।
ਸੁਸ਼੍ਰੀ ਮੀਆ ਓਕਾ (Ms. Mia Oka) ਨੇ ਆਈਬੀਸੀਏ ਅਤੇ ਏਡੀਬੀ ਦਰਮਿਆਨ ਸਾਂਝੇਦਾਰੀ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ 2026 ਵਿੱਚ ਏਡੀਬੀ ਅਤੇ ਭਾਰਤ ਦੀ ਸਾਂਝੇਦਾਰੀ ਦੇ 40 ਵਰ੍ਹੇ ਪੂਰੇ ਹੋ ਜਾਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਵਾਤਾਵਰਣ-ਸੰਭਾਲ ਅਤੇ ਟਿਕਾਊ ਸਮਾਜਿਕ-ਆਰਥਿਕ ਵਿਕਾਸ ਦਾ ਵਿਆਪਕ ਤਜ਼ਰਬਾ ਹੈ, ਜਿਸ ਨੂੰ ਉਹ ਬਿਗ ਕੈਟ ਰੇਂਜ (ਬਾਘ ਪ੍ਰਜਾਤੀਆਂ) ਵਾਲੇ ਦੇਸ਼ਾਂ ਨਾਲ ਸਾਂਝਾ ਕਰ ਸਕਦਾ ਹੈ। ਸੁਸ਼੍ਰੀਓਕਾ ਨੇ ਏਡੀਬੀ ਦੁਆਰਾ ਬਿਗ ਕੈਟ ਰੇਂਜ (ਬਾਘ ਪ੍ਰਜਾਤੀਆਂ) ਵਾਲੇ ਦੇਸ਼ਾਂ ਨੂੰ ਇਕਜੁੱਟ ਕਰਨ, ਭਾਰਤ ਦੇ ਸਮ੍ਰਿੱਧ ਸੰਭਾਲ ਤਜ਼ਰਬੇ ਨੂੰ ਸਾਂਝਾ ਕਰਨ ਅਤੇ ਵਾਤਾਵਰਣ ਸੰਭਾਲ ਲਈ ਟਿਕਾਊ ਵਿੱਤ ਦੇ ਮੌਕੇ ਪੈਦਾ ਕਰਨ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ‘ਤੇ ਚਾਨਣਾ ਪਾਇਆ।
ਇਸ ਵਰਕਸ਼ੌਪ ਵਿੱਚ ਬੰਗਲਾ ਦੇਸ਼, ਭੂਟਾਨ, ਕੰਬੋਡੀਆ, ਮਲੇਸ਼ੀਆ, ਨੇਪਾਲ ਅਤੇ ਵੀਅਤਨਾਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਮਾਹਰ ਅਤੇ ਸਰਕਾਰੀ ਪ੍ਰਤੀਨਿਧੀ, ਨਾਲ ਹੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਰਾਜਾਂ ਦੇ ਜੰਗਲਾਤ ਵਿਭਾਗਾਂ ਅਤੇ ਟਾਈਗਰ ਰਿਜ਼ਰਵ ਦੇ ਪ੍ਰਤੀਨਿਧੀ, ਵਿਕਾਸ ਭਾਗੀਦਾਰ, ਖੋਜਕਰਤਾ, ਸੰਭਾਲ ਮਾਹਰ ਅਤੇ ਹੋਰ ਮੁੱਖ ਹਿਤਧਾਰਕ ਇਕੱਠੇ ਆਏ ਹਨ। ਇਹ ਤਜ਼ਰਬਿਆਂ ਨੂੰ ਸਾਂਝਾ ਕਰਨ, ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਟਿਕਾਊ ਵਿਕਾਸ ਦੇ ਉਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਲੈਂਡਸਕੇਪ ਸੰਭਾਲ ਨੂੰ ਮਜ਼ਬੂਤ ਕਰਨ ਲਈ ਨਵੇਂ ਦ੍ਰਿਸ਼ਟੀਕੋਣਾਂ ਦੀ ਪਛਾਣ ਕਰਨ ਲਈ ਇੱਕ ਅਨੋਖਾ ਮੰਚ ਪ੍ਰਦਾਨ ਕਰਦਾ ਹੈ।
*****
ਵੀਐੱਮ/ਬਲਜੀਤ ਸਿੰਘ
(Release ID: 2305940)
ਵਿਜ਼ੀਟਰ ਕਾਊਂਟਰ : 3