ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਉਪ-ਰਾਸ਼ਟਰਪਤੀ ਸਜਾਵਟੀ ਮੱਛੀ ਪਾਲਣ ਦੇ ਵਿਸਥਾਰ ਲਈ ਰਣਨੀਤਕ ਕਾਰਜ-ਯੋਜਨਾ “ਮਿਸ਼ਨ ਰੰਗੀਨ ਮਛਲੀ 2031” ਜਾਰੀ ਕਰਨਗੇ
ਦ੍ਵੀਪ ਸਰੋਤਾਂ ਦੀ ਅਣਵਰਤੀ ਸਮਰੱਥਾ ਦੀ ਟਿਕਾਊ ਢੰਗ ਨਾਲ ਵਰਤੋਂ ਕਰਨ ‘ਤੇ ਵਿਸ਼ੇਸ਼ ਜ਼ੋਰ
Posted On:
30 AUG 2026 11:13AM by PIB Chandigarh
ਮੱਛੀ ਪਾਲਣ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸੋਮਵਾਰ, 31 ਅਗਸਤ 2026 ਨੂੰ ਅਗੱਤੀ, ਲਕਸ਼ਦ੍ਵੀਪ ਵਿੱਚ ਮੱਛੀ ਪਾਲਣ ਮੰਤਰਾਲੇ ਦਾ ਇੱਕ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਮਾਣਯੋਗ ਉਪ-ਰਾਸ਼ਟਰਪਤੀ “ਮਿਸ਼ਨ ਰੰਗੀਨ ਮਛਲੀ 2031”—ਸਜਾਵਟੀ ਮੱਛੀ ਪਾਲਣ ਦੇ ਵਿਕਾਸ ਲਈ ਰਣਨੀਤਕ ਕਾਰਜ-ਯੋਜਨਾ—ਜਾਰੀ ਕਰਨਗੇ।
ਇਸ ਆਊਟਰੀਚ ਪ੍ਰੋਗਰਾਮ ਵਿੱਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ; ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਪ੍ਰੋ. ਐੱਸ. ਪੀ. ਸਿੰਘ ਬਘੇਲ ਅਤੇ ਲਕਸ਼ਦ੍ਵੀਪ ਦੇ ਮਾਣਯੋਗ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਖੋੜਾ ਪਟੇਲ ਦੀ ਗਰਿਮਾਮਈ ਮੌਜੂਦਗੀ ਰਹੇਗੀ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੱਛੀ ਪਾਲਕਾਂ ਅਤੇ ਮਛੇਰਿਆਂ, ਜਿਨ੍ਹਾਂ ਵਿੱਚ ਮਹਿਲਾ ਮੱਛੀ ਪਾਲਕ ਅਤੇ ਮਹਿਲਾ ਮਛੇਰੇ ਵੀ ਸ਼ਾਮਲ ਹਨ, ਦੀ ਪ੍ਰਤੱਖ ਭਾਗੀਦਾਰੀ ਹੋਵੇਗੀ। ਇਸ ਤੋਂ ਇਲਾਵਾ, ਸਰਕਾਰ ਦੇ ਮੱਛੀ ਪਾਲਣ ਵਿਭਾਗ, ਲਕਸ਼ਦ੍ਵੀਪ ਸਰਕਾਰ, ਮੱਛੀ ਪਾਲਣ ਕਲਸਟਰ ਅਤੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਤੀਨਿਧੀ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਦੇਸ਼ ਦੀ ਵਿਸ਼ਾਲ ਸਮੁੰਦਰੀ ਸੰਪਦਾ ਦੇ ਬਾਵਜੂਦ ਭਾਰਤ ਦੇ ਵਿਆਪਕ ਸਮੁੰਦਰੀ ਸਰੋਤਾਂ ਦੀ ਅਜੇ ਵੀ ਕਾਫ਼ੀ ਹੱਦ ਤੱਕ ਵਰਤੋਂ ਨਹੀਂ ਹੋ ਸਕੀ ਹੈ। 11,099 ਕਿਲੋਮੀਟਰ ਲੰਬੀ ਤੱਟ ਰੇਖਾ, 22 ਲੱਖ ਵਰਗ ਕਿਲੋਮੀਟਰ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਅਤੇ 53.1 ਲੱਖ ਟਨ ਦੀ ਅਨੁਮਾਨਿਤ ਸਮੁੰਦਰੀ ਮੱਛੀ ਸਮਰੱਥਾ ਦੇ ਨਾਲ ਭਾਰਤ ਵਿੱਚ ਟਿਕਾਊ ਮੱਛੀ ਪਾਲਣ, ਡੂੰਘੇ ਸਮੁੰਦਰ ਵਿੱਚ ਮੱਛੀ ਫੜਨ, ਸਮੁੰਦਰੀ ਜਲ-ਖੇਤੀ (ਮੈਰੀਕਲਚਰ) ਅਤੇ ਨੀਲੀ ਅਰਥਵਿਵਸਥਾ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਲਕਸ਼ਦ੍ਵੀਪ ਇਸ ਅਣਵਰਤੀ ਸਮਰੱਥਾ ਦੀ ਇੱਕ ਉੱਤਮ ਮਿਸਾਲ ਹੈ। ਇੱਥੇ ਲਗਭਗ 4 ਲੱਖ ਵਰਗ ਕਿਲੋਮੀਟਰ ਦਾ ਵਿਸ਼ੇਸ਼ ਆਰਥਿਕ ਖੇਤਰ (EEZ) ਹੈ, ਜੋ ਭਾਰਤ ਦੇ ਕੁੱਲ EEZ ਦਾ ਲਗਭਗ 17 ਪ੍ਰਤੀਸ਼ਤ ਹੈ ਅਤੇ 4,200 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆ ਲੈਗੂਨ ਹੈ। ਇਹ ਵਿਸ਼ਾਲ ਅਤੇ ਸਰੋਤ-ਸੰਪੰਨ ਸਮੁੰਦਰੀ ਈਕੋਸਿਸਟਮ ਉੱਚ-ਮੁੱਲ ਵਾਲੇ ਮੱਛੀ ਸਰੋਤਾਂ ਦੀ ਵਰਤੋਂ ਕਰਨ, ਮੈਰੀਕਲਚਰ ਦੇ ਵਿਸਥਾਰ, ਤੱਟੀ ਆਜੀਵਿਕਾ ਦੇ ਨਿਰਮਾਣ ਅਤੇ ਟਿਕਾਊ ਨੀਲੀ ਅਰਥਵਿਵਸਥਾ ਦੇ ਵਿਕਾਸ ਨੂੰ ਗਤੀ ਦੇਣ ਲਈ ਮਹੱਤਵਪੂਰਨ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ।
ਸਰਕਾਰ ਮੱਛੀ ਪਾਲਣ ਖੇਤਰ ਵਿੱਚ ਏਕੀਕ੍ਰਿਤ ਅਤੇ ਮੁੱਲ ਲੜੀ-ਅਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਲਸਟਰ-ਅਧਾਰਿਤ ਪਹੁੰਚ ਅਪਣਾ ਰਹੀ ਹੈ। ਇਸੇ ਰਣਨੀਤੀ ਦੇ ਅਨੁਸਾਰ, ਲਕਸ਼ਦ੍ਵੀਪ ਨੂੰ ਸਮੁੰਦਰੀ ਸ਼ੈਵਾਲ ਦੀ ਖੇਤੀ, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ ਅਤੇ ਬਜ਼ਾਰ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਸਮੁੰਦਰੀ ਸ਼ੈਵਾਲ ਕਲਸਟਰ ਵਜੋਂ ਅਧਿਸੂਚਿਤ ਕੀਤਾ ਗਿਆ ਹੈ। ਲਕਸ਼ਦ੍ਵੀਪ ਦੇ ਦ੍ਵੀਪ ਸਮੁੰਦਰੀ ਸਜਾਵਟੀ ਮੱਛੀ ਸਰੋਤਾਂ ਨਾਲ ਵੀ ਸਮ੍ਰਿੱਧ ਹਨ, ਜੋ ਸਮੁੰਦਰੀ ਈਕੋਸਿਸਟਮ ਦੀ ਸੰਭਾਲ ਦੇ ਨਾਲ-ਨਾਲ ਟਿਕਾਊ ਪਾਲਣ, ਨਿਰਯਾਤ ਅਤੇ ਆਜੀਵਿਕਾ ਦੇ ਨਿਰਮਾਣ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ।
ਆਊਟਰੀਚ ਪ੍ਰੋਗਰਾਮ ਦੌਰਾਨ ਮਾਣਯੋਗ ਉਪ-ਰਾਸ਼ਟਰਪਤੀ ਮੱਛੀ ਪਾਲਣ ਖੇਤਰ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਲਾਭ ਵੰਡਣਗੇ ਅਤੇ “ਮਿਸ਼ਨ ਰੰਗੀਨ ਮਛਲੀ 2031”—ਸਜਾਵਟੀ ਮੱਛੀ ਪਾਲਣ ਦੇ ਵਿਕਾਸ ਲਈ ਰਣਨੀਤਕ ਕਾਰਜ-ਯੋਜਨਾ—ਜਾਰੀ ਕਰਨਗੇ। ਇਹ ਰਣਨੀਤਕ ਕਾਰਜ-ਯੋਜਨਾ ਸਜਾਵਟੀ ਮੱਛੀ ਪਾਲਣ ਦੀ ਸਮੁੱਚੀ ਮੁੱਲ ਲੜੀ ਵਿੱਚ ਵਿਗਿਆਨਕ ਪ੍ਰਬੰਧਨ, ਜੈਵ-ਸੁਰੱਖਿਆ, ਗੁਣਵੱਤਾ ਭਰੋਸਾ ਅਤੇ ਰੈਗੂਲੇਟਰੀ ਪਾਲਣਾ ਲਈ ਇੱਕ ਸਮਾਨ ਢਾਂਚਾ ਪ੍ਰਦਾਨ ਕਰੇਗੀ। ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOPs) ਬਰੂਡਸਟਾਕ ਪ੍ਰਬੰਧਨ, ਪ੍ਰਜਨਨ, ਹੈਚਰੀ ਸੰਚਾਲਨ, ਉਤਪਾਦਨ ਪ੍ਰਣਾਲੀਆਂ, ਕਵਾਰੰਟੀਨ, ਸਿਹਤ ਪ੍ਰਬੰਧਨ, ਟਰੇਸੇਬਿਲਿਟੀ, ਐਕੁਏਰੀਅਮ ਸੰਚਾਲਨ, ਹੈਂਡਲਿੰਗ, ਆਵਾਜਾਈ ਅਤੇ ਵਪਾਰ ਨਾਲ ਸਬੰਧਿਤ ਪ੍ਰਕਿਰਿਆਵਾਂ ਨੂੰ ਮਿਆਰੀ ਬਣਾਉਣਗੀਆਂ। ਇਸ ਨਾਲ ਪੂਰੇ ਦੇਸ਼ ਵਿੱਚ ਕਾਰਜਪ੍ਰਣਾਲੀਆਂ ਵਿੱਚ ਇਕਸਾਰਤਾ ਯਕੀਨੀ ਹੋਵੇਗੀ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਅਪਣਾਉਣ ਨੂੰ ਉਤਸ਼ਾਹ ਮਿਲੇਗਾ। ਇਹ ਪਹਿਲਕਦਮੀਆਂ ਹਿੱਸੇਦਾਰਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਉਤਪਾਦ ਦੀ ਗੁਣਵੱਤਾ ਅਤੇ ਜੈਵ-ਸੁਰੱਖਿਆ ਮਾਪਦੰਡਾਂ ਵਿੱਚ ਸੁਧਾਰ ਕਰਨ, ਪ੍ਰਮਾਣਿਕਤਾ ਅਤੇ ਬਜ਼ਾਰ ਤੱਕ ਪਹੁੰਚ ਨੂੰ ਪਹੁੰਚਯੋਗ ਬਣਾਉਣ ਅਤੇ ਭਾਰਤ ਦੇ ਸਜਾਵਟੀ ਮੱਛੀ ਪਾਲਣ ਖੇਤਰ ਦੇ ਟਿਕਾਊ, ਸੁਚਾਰੂ ਅਤੇ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ ਵਿਕਾਸ ਨੂੰ ਸਮਰਥਨ ਪ੍ਰਦਾਨ ਵਿੱਚ ਵੀ ਸਹਾਇਕ ਹੋਣਗੀਆਂ।
ਪਿਛੋਕੜ
ਭਾਰਤ ਲਗਭਗ 11,099 ਕਿਲੋਮੀਟਰ ਲੰਬੀ ਤੱਟ ਰੇਖਾ ਅਤੇ ਲਗਭਗ 24 ਲੱਖ ਵਰਗ ਕਿਲੋਮੀਟਰ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਨਾਲ ਸਮ੍ਰਿੱਧ ਵਿਸ਼ਾਲ ਅਤੇ ਵਿਭਿੰਨ ਸਮੁੰਦਰੀ ਸਰੋਤ ਅਧਾਰ ਵਾਲਾ ਦੇਸ਼ ਹੈ। ਭਾਰਤ ਦੇ EEZ ਵਿੱਚ ਸਮੁੰਦਰੀ ਮੱਛੀ ਸਰੋਤਾਂ ਦੀ ਸੰਭਾਵੀ ਸਮਰੱਥਾ ਲਗਭਗ 58.6 ਲੱਖ ਮੀਟ੍ਰਿਕ ਟਨ ਅੰਕੀ ਗਈ ਹੈ, ਜੋ ਲਗਭਗ 50 ਲੱਖ ਮਛੇਰਿਆਂ ਦੀ ਆਜੀਵਿਕਾ ਦਾ ਅਧਾਰ ਹੈ ਅਤੇ ਭੋਜਨ ਸੁਰੱਖਿਆ, ਪੋਸ਼ਣ, ਰੁਜ਼ਗਾਰ, ਆਮਦਨ ਨਿਰਮਾਣ ਅਤੇ ਨਿਰਯਾਤ ਆਮਦਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਭਾਰਤ ਮੌਜੂਦਾ ਸਮੇਂ ਵਿੱਚ ਵਿਸ਼ਵ ਦੇ ਪ੍ਰਮੁੱਖ ਮੱਛੀ ਪਾਲਣ ਅਤੇ ਜਲ-ਖੇਤੀ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਹੈ ਅਤੇ ਵਿੱਤੀ ਵਰ੍ਹੇ 2025-26 ਦੌਰਾਨ ਲਗਭਗ 73,890 ਕਰੋੜ ਰੁਪਏ ਮੁੱਲ ਦੇ ਸਮੁੰਦਰੀ ਖੁਰਾਕ ਪਦਾਰਥਾਂ ਦਾ ਨਿਰਯਾਤ ਕੀਤਾ ਗਿਆ।
ਜ਼ਿਆਦਾਤਰ ਮੱਛੀ ਫੜਨ ਦੀਆਂ ਗਤੀਵਿਧੀਆਂ ਤੱਟ ਤੋਂ 40–50 ਸਮੁੰਦਰੀ ਮੀਲ ਦੇ ਦਾਇਰੇ ਵਿੱਚ ਕੇਂਦ੍ਰਿਤ ਹਨ, ਜਦੋਂ ਕਿ ਵਧੇਰੇ ਡੂੰਘੇ ਸਮੁੰਦਰੀ ਖੇਤਰਾਂ ਅਤੇ ਰਾਸ਼ਟਰੀ ਅਧਿਕਾਰ ਖੇਤਰ ਤੋਂ ਬਾਹਰ ਦੇ ਖੇਤਰਾਂ ਵਿੱਚ ਉੱਚ-ਮੁੱਲ ਵਾਲੀਆਂ ਪ੍ਰਜਾਤੀਆਂ, ਵਿਸ਼ੇਸ਼ ਤੌਰ ‘ਤੇ ਟੂਨਾ ਅਤੇ ਟੂਨਾ ਵਰਗੀਆਂ ਪ੍ਰਜਾਤੀਆਂ, ਦੀ ਵਰਤੋਂ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਟਿਕਾਊ ਸਮੁੰਦਰੀ ਮੱਛੀ ਪਾਲਣ ਦੇ ਰਣਨੀਤਕ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਭਾਰਤੀ EEZ ਅਤੇ ਉੱਚ ਸਮੁੰਦਰਾਂ ਤੋਂ ਮੱਛੀ ਸਰੋਤਾਂ ਦੀ ਟਿਕਾਊ ਵਰਤੋਂ ਲਈ ਇੱਕ ਸਮਰੱਥ ਢਾਂਚਾ ਅਧਿਸੂਚਿਤ ਕੀਤਾ ਹੈ। ਇਸ ਵਿੱਚ ਭਾਰਤੀ ਝੰਡੇ ਵਾਲੇ ਮੱਛੀ ਫੜਨ ਵਾਲੇ ਜਹਾਜ਼ਾਂ ਦੁਆਰਾ ਉੱਚ ਸਮੁੰਦਰਾਂ ਵਿੱਚ ਮੱਛੀ ਸਰੋਤਾਂ ਦੀ ਟਿਕਾਊ ਵਰਤੋਂ ਲਈ ਦਿਸ਼ਾ-ਨਿਰਦੇਸ਼, 2025 ਵੀ ਸ਼ਾਮਲ ਹਨ।
ਲਕਸ਼ਦ੍ਵੀਪ ਸਮ੍ਰਿੱਧ ਸਮੁੰਦਰੀ ਮੱਛੀ ਸਰੋਤਾਂ ਨਾਲ ਸੰਪੰਨ ਹੈ, ਵਿਸ਼ੇਸ਼ ਤੌਰ ‘ਤੇ ਯੈਲੋਫਿਨ ਟੂਨਾ ਅਤੇ ਸਕਿਪਜੈਕ ਟੂਨਾ ਵਰਗੀਆਂ ਉੱਚ-ਮੁੱਲ ਵਾਲੀਆਂ ਟੂਨਾ ਪ੍ਰਜਾਤੀਆਂ ਨਾਲ, ਜੋ ਦ੍ਵੀਪ ਦੇ ਸਮੁੰਦਰੀ ਮੱਛੀ ਪਾਲਣ ਖੇਤਰ ਦੀ ਰੀੜ੍ਹ ਦੀ ਹੱਡੀ ਹਨ। ਵਿਸ਼ਾਲ ਅਤੇ ਉਤਪਾਦਕ ਸਮੁੰਦਰੀ ਜਲ-ਖੇਤਰ ਨਾਲ ਸਮਰਥਿਤ ਇਹ ਵਪਾਰਕ ਤੌਰ ‘ਤੇ ਮਹੱਤਵਪੂਰਨ ਪ੍ਰਜਾਤੀਆਂ ਟਿਕਾਊ ਮੱਛੀ ਵਰਤੋਂ, ਵੈਲਿਊ ਐਡੀਸ਼ਨ, ਨਿਰਯਾਤ ਵਿੱਚ ਵਾਧੇ ਅਤੇ ਆਜੀਵਿਕਾ ਦੇ ਨਿਰਮਾਣ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਇਸ ਨਾਲ ਲਕਸ਼ਦ੍ਵੀਪ ਨੂੰ ਟੂਨਾ-ਅਧਾਰਿਤ ਮੱਛੀ ਪਾਲਣ ਅਤੇ ਨੀਲੀ ਅਰਥਵਿਵਸਥਾ ਦੇ ਵਿਕਾਸ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ਦੀਆਂ ਵਿਆਪਕ ਸੰਭਾਵਨਾਵਾਂ ਹਨ।
*****
ਜੇਪੀ/ਬਲਜੀਤ
(Release ID: 2305451)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam