ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸੋਧੀ ਹੋਈ ਸੀਬੀਜੀ ਕੀਮਤ ਨਿਰਧਾਰਨ ਨਾਲ ਉਤਪਾਦਕਾਂ ਨੂੰ ਸਮਰਥਨ ਮਿਲਦਾ ਹੈ ਜਦਕਿ ਖਪਤਕਾਰ ’ਤੇ ਇਸਦਾ ਕੋਈ ਖ਼ਾਸ ਪ੍ਰਭਾਵ ਨਹੀਂ
Posted On:
29 AUG 2026 10:56AM by PIB Chandigarh
ਹਾਲ ਹੀ ਵਿੱਚ ਇੱਕ ਅਖ਼ਬਾਰ ਵਿੱਚ ਛਪੇ ਲੇਖ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਗੋਬਰਧਨ ਯੋਜਨਾ ਦੇ ਤਹਿਤ ਕੰਪ੍ਰੈੱਸਡ ਬਾਇਓਗੈਸ (ਸੀਬੀਜੀ) ਦੀ ਸੋਧੀ ਹੋਈ ਕੀਮਤ ਨਾਲ ਸੀ.ਐੱਨ.ਜੀ. ਅਤੇ ਘਰੇਲੂ ਪੀ.ਐੱਨ.ਜੀ. ਖਪਤਕਾਰਾਂ ’ਤੇ ਕਾਫ਼ੀ ਵਾਧੂ ਬੋਝ ਪੈ ਸਕਦਾ ਹੈ।
ਇਹ ਸਿੱਟਾ ਸਹੀ ਵੇਰਵਾ ਪੇਸ਼ ਨਹੀਂ ਕਰਦਾ। ਇਹ ਕੁਝ ਅਸੰਗਤ ਧਾਰਨਾਵਾਂ ’ਤੇ ਆਧਾਰਿਤ ਹੈ:
-
ਮੌਜੂਦਾ ਪ੍ਰਣਾਲੀ ਦੇ ਤਹਿਤ, ਸੀ.ਬੀ.ਜੀ. ਉਤਪਾਦਕਾਂ ਨੂੰ ਅਦਾ ਕੀਤੀ ਜਾਣ ਵਾਲੀ ਕੀਮਤ ਸੀ.ਐੱਨ.ਜੀ. ਦੇ ਪ੍ਰਚੂਨ ਵਿਕਰੀ ਕੀਮਤ ਦੇ 85% ਨਾਲ ਜੁੜੀ ਹੁੰਦੀ ਹੈ। ਨਵੀਨਤਮ ਸੋਧ ਦੇ ਆਧਾਰ ’ਤੇ, ਇਹ ਲਗਭਗ 1,478 ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਬਣਦੀ ਹੈ।
-
ਗੋਬਰਧਨ ਯੋਜਨਾ ਦੇ ਤਹਿਤ, ਸੀਬੀਜੀ ਦੀ ਕੀਮਤ 2,110 ਰੁਪਏ ਪ੍ਰਤੀ ਐਮਐਮਬੀਟੀਯੂ ਨਿਰਧਾਰਤ ਕੀਤੀ ਗਈ ਹੈ।
-
1,478 ਰੁਪਏ ਤੋਂ 2,110 ਰੁਪਏ ਪ੍ਰਤੀ ਐਮਐਮਬੀਟੀਯੂ ਤੱਕ ਦਾ ਵਾਧਾ ਲਗਭਗ 43% ਹੈ।
-
ਇਹ ਸੀਐਨਜੀ ਉਤਪਾਦਕਾਂ ਨੂੰ ਅਦਾ ਕੀਤੀ ਗਈ ਖ਼ਰੀਦ ਕੀਮਤ ਹੈ। ਇਹ ਉਹ ਕੀਮਤ ਨਹੀਂ ਹੈ ਜੋ ਸਿੱਧੇ ਤੌਰ ’ਤੇ ਸੀ.ਐੱਨ.ਜੀ. ਜਾਂ ਘਰੇਲੂ ਪੀ.ਐੱਨ.ਜੀ. ਖਪਤਕਾਰਾਂ ਵੱਲੋਂ ਅਦਾ ਕੀਤੀ ਜਾਂਦੀ ਹੈ ।
-
2,110 ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੀ ਪੂਰੀ ਕੀਮਤ ਗੈਸ ਖਪਤਕਾਰਾਂ ਤੋਂ ਵਸੂਲ ਨਹੀਂ ਕੀਤੀ ਜਾਵੇਗੀ। ਸਰਕਾਰ ਸੀ.ਬੀ.ਜੀ. ਲਈ 10 ਪ੍ਰਤੀ ਕਿਲੋਗ੍ਰਾਮ ਦੀ ਕਿਫ਼ਾਇਤੀ ਸਹਾਇਤਾ ਪ੍ਰਦਾਨ ਕਰੇਗੀ, ਜੋ 95% ਮੀਥੇਨ ਸਮਗਰੀ ਵਾਲੇ ਸੀ.ਬੀ.ਜੀ. ਲਈ ਲਗਭਗ 215 ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੇ ਬਰਾਬਰ ਹੈ।
-
ਇਸ ਸਹਾਇਤਾ ਦੀ ਵਿੱਤੀ ਫ਼ੰਡ ਸਰਕਾਰ ਵੱਲੋਂ ਕੀਤੀ ਜਾਵੇਗੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਗੈਸ ਖਪਤਕਾਰਾਂ ਤੋਂ ਵਸੂਲ ਨਹੀਂ ਕੀਤਾ ਜਾਵੇਗਾ। ਇਸ ਲਈ, ਗੈਸ ਖਪਤਕਾਰਾਂ ਦੇ ਇੱਕ ਵੱਡੇ ਸਮੂਹ ਤੋਂ ਵਸੂਲ ਕੀਤੀ ਜਾਣ ਵਾਲੀ ਪ੍ਰਭਾਵੀ ਸੀ.ਬੀ.ਜੀ. ਲਾਗਤ ਹੋਵੇਗੀ: 2,110 ਪ੍ਰਤੀ ਐੱਮ.ਐੱਮ.ਬੀ.ਟੀ.ਯੂ. - 215 ਪ੍ਰਤੀ ਐੱਮ.ਐੱਮ.ਬੀ.ਟੀ.ਯੂ. = ਲਗਭਗ 1,895 ਪ੍ਰਤੀ ਐੱਮ.ਐੱਮ.ਬੀ.ਟੀ.ਯੂ.
-
1,478 ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੀ ਮੌਜੂਦਾ ਸੀ.ਬੀ.ਜੀ. ਕੀਮਤ ਦੇ ਮੁਕਾਬਲੇ, ਪ੍ਰਭਾਵਸ਼ਾਲੀ ਵਾਧਾ ਲਗਭਗ 28% ਹੈ।
-
ਇਸ ਤੋਂ ਇਲਾਵਾ, ਸੀ.ਬੀ.ਜੀ. ਨੂੰ ਸੀ.ਜੀ.ਡੀ ਇਕਾਈਆਂ ਨੂੰ ਉਸ ਦੇ ਖ਼ਰੀਦ ਮੁੱਲ ’ਤੇ ਨਹੀਂ ਵੇਚਿਆ ਜਾਂਦਾ। ਇਸ ਨੂੰ ਹੋਰ ਘਰੇਲੂ ਪੱਧਰ ’ਤੇ ਪੈਦਾ ਹੋਣ ਵਾਲੀਆਂ ਕੁਦਰਤੀ ਗੈਸਾਂ ਨਾਲ ਜੋੜਿਆ ਜਾਂਦਾ ਹੈ , ਅਤੇ ਇਸ ਦੀ ਲਾਗਤ ਲਾਗੂ ਘਰੇਲੂ ਗੈਸ ਪੂਲ ਵਿੱਚ ਵੰਡੀ ਜਾਂਦੀ ਹੈ।
-
ਪਹਿਲਾਂ, ਸੀ.ਬੀ.ਜੀ. ਦੀ ਲਾਗਤ ਸਿਰਫ਼ ਸੀ.ਐੱਨ.ਜੀ. (ਟ੍ਰਾਂਸਪੋਰਟ) ਅਤੇ ਪੀ.ਐੱਨ.ਜੀ. ( ਘਰੇਲੂ) ਖੇਤਰਾਂ ਲਈ ਅਲਾਟ ਕੀਤੀ ਗਈ ਏ.ਪੀ.ਐੱਮ ਗੈਸ ਸੀਮਤ ਮਾਤਰਾ ’ਤੇ ਹੀ ਵੰਡੀ ਜਾਂਦੀ ਸੀ। ਨਵੇਂ ਢਾਂਚੇ ਦੇ ਤਹਿਤ, ਸੀ.ਬੀ.ਜੀ. ਦੀ ਕੁੱਲ ਲਾਗਤ ਘਰੇਲੂ ਗੈਸ ਦੇ ਇੱਕ ਅਜਿਹੇ ਆਧਾਰ ’ਤੇ ਵੰਡੀ ਜਾਵੇਗੀ ਜੋ ਪਹਿਲਾਂ ਦੇ ਆਧਾਰ ਨਾਲੋਂ ਲਗਭਗ 2.5 ਤੋਂ 3 ਗੁਣਾ ਜ਼ਿਆਦਾ ਹੋਵੇਗੀ।
-
ਸੀ.ਬੀ.ਜੀ. ਦੀ ਲਾਗਤ ਨੂੰ ਇੱਕ ਬਹੁਤ ਵੱਡੇ ਗੈਸ ਪੂਲ ਵਿੱਚ ਵੰਡੇ ਜਾਣ ਦੇ ਕਾਰਨ, ਇੱਕ ਵਿਅਕਤੀਗਤ ਗੈਸ ਖਪਤਕਾਰ ’ਤੇ ਕੀਮਤ ਦਾ ਪ੍ਰਭਾਵ ਨਾ ਦੇ ਬਰਾਬਰ ਹੋਵੇਗਾ।
-
ਸੋਧੇ ਹੋਏ ਕੀਮਤ ਢਾਂਚੇ ਨੂੰ ਦੋ ਉਦੇਸ਼ਾਂ ਨੂੰ ਸੰਤੁਲਿਤ ਕਰਨ ਲਈ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ। ਸੀ.ਬੀ.ਜੀ. ਉਤਪਾਦਕਾਂ ਨੂੰ ਇੱਕ ਸਥਿਰ ਅਤੇ ਵਿਵਹਾਰਿਕ ਮੁੱਲ ਪ੍ਰਾਪਤ ਹੁੰਦਾ ਹੈ ਜੋ ਪਲਾਂਟਾਂ ਨੂੰ ਸਥਾਈ ਤੌਰ ’ਤੇ ਚਲਾਉਣ ਦੇ ਯੋਗ ਬਣਾਉਂਦਾ ਹੈ, ਜਦਕਿ ਸਰਕਾਰ ਵੱਲੋਂ ਵਿੱਤ ਫ਼ੰਡ ਕੀਤੀ ਕਿਫ਼ਾਇਤੀ ਸਹਾਇਤਾ ਅਤੇ ਇੱਕ ਵਿਆਪਕ ਗੈਸ ਪੂਲ ਖਪਤਕਾਰਾਂ ਨੂੰ ਕਿਸੇ ਵੀ ਮਹੱਤਵਪੂਰਨ ਕੀਮਤ ਦੇ ਅਸਰ ਤੋਂ ਬਚਾਉਂਦਾ ਹੈ।
*****
ਐਸਜੇ
(Release ID: 2304864)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Tamil
,
Kannada
,
Malayalam