ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਉਜ਼ਬੇਕਿਸਤਾਨ ਦੀ ਸਰਕਾਰੀ ਯਾਤਰਾ


Posted On: 30 AUG 2026 4:48PM by PIB Chandigarh

ਸਮਝੌਤਾ ਮੈਮੋਰੈਂਡਮ  ਅਤੇ ਸਮਝੌਤੇ

ਲੜੀ ਨੰਬਰ

ਸਿਰਲੇਖ

1.

ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਸਾਲ 2026-30 ਲਈ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ।

2.

ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਉਜ਼ਬੇਕਿਸਤਾਨ ਸੱਭਿਆਚਾਰਕ ਵਿਰਾਸਤ ਏਜੰਸੀ ਵਿਚਾਲੇ ਉਜ਼ਬੇਕਿਸਤਾਨ ਦੇ ਟਰਮੇਜ਼ ਸਥਿਤ ਪ੍ਰਾਚੀਨ ਬੋਧੀ ਸਥਾਨਾਂ ਫਯਾਜ਼ ਟੇਪਾ ਅਤੇ ਕਰਾ ਟੇਪਾ ਦੀ ਸੰਭਾਲ ਅਤੇ ਬਹਾਲੀ ਲਈ ਲੈਟਰ ਆਫ ਇੰਟੈਂਟ ’ਤੇ ਹਸਤਾਖਰ ਕੀਤੇ ਗਏ ਹਨ।

3.

ਭਾਰਤ ਦੇ ਸੱਭਿਆਚਾਰ ਮੰਤਰਾਲੇ ਅਧੀਨ ਕੌਮੀ ਪੁਰਾਲੇਖ ਅਤੇ ਉਜ਼ਬੇਕਿਸਤਾਨ ਦੇ ਨਿਆਂ ਮੰਤਰਾਲੇ ਅਧੀਨ ਏਜੰਸੀ “ਉਜ਼ਾਰਆਰਕਾਈਵ” ਵਿਚਾਲੇ ਪੁਰਾਲੇਖ ਕਾਰਜ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਮੈਮੋਰੈਂਡਮ ।

4.

ਆਯੁਰਵੇਦ ਅਤੇ ਹੋਰ ਰਵਾਇਤੀ ਮੈਡੀਕਲ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਸਮਝੌਤਾ ਮੈਮੋਰੈਂਡਮ ।

5.

ਭਾਰਤ ਦੇ ਖਾਨ ਮੰਤਰਾਲੇ ਅਤੇ ਉਜ਼ਬੇਕਿਸਤਾਨ ਦੇ ਮਾਈਨਿੰਗ ਉਦਯੋਗ ਅਤੇ ਭੂ-ਵਿਗਿਆਨ ਮੰਤਰਾਲੇ ਵਿਚਾਲੇ ਭੂ-ਵਿਗਿਆਨ ਅਤੇ ਖਣਿਜ ਸਰੋਤਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਮੈਮੋਰੈਂਡਮ ।

6.

ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਉਜ਼ਬੇਕਿਸਤਾਨ ਦੀ ਸੈਰ-ਸਪਾਟਾ ਕਮੇਟੀ ਵਿਚਾਲੇ ਸੈਰ-ਸਪਾਟਾ ਖੇਤਰ ਵਿੱਚ ਸਹਿਯੋਗ ਲਈ ਸਾਲ 2026-28 ਦਾ ਭਾਈਵਾਲੀ ਪ੍ਰੋਗਰਾਮ।

7.

ਭਾਰਤ ਦੇ ਵਿਦੇਸ਼ ਮੰਤਰਾਲੇ ਅਧੀਨ ਆਉਂਦੇ ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲੇ ਅਧੀਨ ਆਉਂਦੀ ਵਿਸ਼ਵ ਅਰਥਵਿਵਸਥਾ ਅਤੇ ਕੂਟਨੀਤੀ ਯੂਨੀਵਰਸਿਟੀ ਦੀ ਡਿਪਲੋਮੈਟਿਕ ਅਕੈਡਮੀ ਵਿਚਾਲੇ ਸਮਝੌਤਾ ਮੈਮੋਰੈਂਡਮ ।

8.

ਭਾਰਤ ਦੇ ਵਿੱਤ ਮੰਤਰਾਲੇ ਅਤੇ ਉਜ਼ਬੇਕਿਸਤਾਨ ਦੇ ਅਰਥਵਿਵਸਥਾ ਅਤੇ ਵਿੱਤ ਮੰਤਰਾਲੇ ਵਿਚਾਲੇ ਆਰਥਿਕ ਅਤੇ ਵਿੱਤੀ ਗੱਲਬਾਤ ਲਈ ਸਮਝੌਤਾ ਮੈਮੋਰੈਂਡਮ  (ਐੱਮਓਯੂ)।

9.

ਭਾਰਤ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਉਜ਼ਬੇਕਿਸਤਾਨ ਦੀ ਈਕੋਲੋਜੀ ਅਤੇ ਜਲਵਾਯੂ ਪਰਿਵਰਤਨ ਸਬੰਧੀ ਕੌਮੀ ਕਮੇਟੀ ਵਿਚਾਲੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ।

10.

ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਉੱਚ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਮੈਮੋਰੈਂਡਮ ।

11.

ਭਾਰਤ ਦੇ ਗੁਜਰਾਤ ਰਾਜ ਅਤੇ ਉਜ਼ਬੇਕਿਸਤਾਨ ਦੇ ਸਮਰਕੰਦ ਖੇਤਰ ਵਿਚਾਲੇ ਭਾਈਵਾਲੀ ਸਬੰਧ ਕਾਇਮ ਕਰਨ ਲਈ ਸਹਿਯੋਗ ਸਮਝੌਤਾ।

 

ਐਲਾਨ

ਲੜੀ ਨੰਬਰ

ਸਿਰਲੇਖ

1.

ਭਾਰਤ-ਉਜ਼ਬੇਕਿਸਤਾਨ ਰਣਨੀਤਕ ਭਾਈਵਾਲੀ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣਾ।

2.

ਅਰਲ ਸਾਗਰ ਖੇਤਰ ਵਿੱਚ ਪੌਦੇ ਲਾਉਣ ਲਈ 10 ਲੱਖ ਅਮਰੀਕੀ ਡਾਲਰ ਦੀ ਗ੍ਰਾਂਟ।

3.

ਹਿੰਦੀ ਭਾਸ਼ਾ ਲਈ ਲਾਲ ਬਹਾਦਰ ਸ਼ਾਸਤਰੀ ਸਕਾਲਰਸ਼ਿਪ (100 ਸਕਾਲਰਸ਼ਿਪਾਂ)।

4.

ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ ਓਰੀਐਂਟਲ ਸਟੱਡੀਜ਼ ਵਿੱਚ ਆਈਸੀਸੀਆਰ ਸੰਸਕ੍ਰਿਤ ਚੇਅਰ।

5.

ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨਆਈਪੀਐੱਲ) ਅਤੇ ਨੈਸ਼ਨਲ ਇੰਟਰਬੈਂਕ ਪ੍ਰੋਸੈਸਿੰਗ ਸੈਂਟਰ ਜੇਐੱਸਸੀ (ਐੱਨਆਈਪੀਸੀ), ਉਜ਼ਬੇਕਿਸਤਾਨ ਵਿਚਾਲੇ ਵਪਾਰਕ ਸਮਝੌਤਾ ਹੋਇਆ ਹੈ, ਜਿਸ ਤਹਿਤ ਭਾਰਤ ਦੀਆਂ ਯੂਪੀਆਈ ਐਪਸ ਨੂੰ ਉਜ਼ਬੇਕਿਸਤਾਨ ਵਿੱਚ ਵਪਾਰੀਆਂ ਨੂੰ ਭੁਗਤਾਨ ਕਰਨ ਲਈ ਕੌਮੀ ਕਿਊਆਰ - ਯੂਜ਼ੈੱਡਕਿਊਆਰ ਨੂੰ ਸਕੈਨ ਕਰਨ ਦੇ ਸਮਰੱਥ ਬਣਾਇਆ ਜਾਵੇਗਾ।

 

**************

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2304808) ਵਿਜ਼ੀਟਰ ਕਾਊਂਟਰ : 9