ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ੍ਰੀ ਨਾਰਾਇਣ ਗੁਰੂ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ
ਸ਼੍ਰੀ ਅਮਿਤ ਸ਼ਾਹ ਨੇ ਮਹਾਤਮਾ ਅਯੰਕਾਲੀ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ
ਸ੍ਰੀ ਗੁਰੂ ਜੀ ਨੇ ਅਧਿਆਤਮਿਕਤਾ ਰਾਹੀਂ ਇੱਕ ਵਧੇਰੇ ਸਦਭਾਵਨਾਪੂਰਨ, ਨਿਆਂਪੂਰਣ ਅਤੇ ਕਲਿਆਣਕਾਰੀ ਸਮਾਜ ਦੇ ਨਿਰਮਾਣ ਦਾ ਰਾਹ ਦਿਖਾਇਆ
ਗਿਆਨ, ਦਇਆ, ਸਮਾਨਤਾ ਅਤੇ ਅਧਿਆਤਮਿਕ ਸੁਤੰਤਰਤਾ ਦੇ ਉਨ੍ਹਾਂ ਦੇ ਸਿਧਾਂਤ ਭਾਰਤ ਦੀ ਮਹਾਨਤਾ ਵੱਲ ਸਾਡੇ ਰਾਹ ‘ਤੇ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ
ਅਯੰਕਾਲੀ ਜੀ ਇੱਕ ਮੋਹਰੀ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਕੇਰਲਮ ਵਿਖੇ ਸਿੱਖਿਆ ਰਾਹੀਂ ਸਮਾਜਿਕ ਪਰਿਵਰਤਨ ਦਾ ਮਾਰਗ ਪੱਧਰਾ ਕੀਤਾ
Posted On:
28 AUG 2026 12:05PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ੍ਰੀ ਗੁਰੂ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਮਹਾਤਮਾ ਅਯੰਕਾਲੀ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ।
ਐਕਸ ਪਲੈਟਫਾਰਮ ‘ਤੇ ਆਪਣੀ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਜੀ ਨੇ ਅਧਿਆਤਮਿਕਤਾ ਰਾਹੀਂ ਇੱਕ ਸਦਭਾਵਨਾਪੂਰਨ, ਨਿਆਂਪੂਰਣ ਅਤੇ ਕਲਿਆਣਕਾਰੀ ਸਮਾਜ ਦੇ ਨਿਰਮਾਣ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਗਿਆਨ, ਦਇਆ, ਸਮਾਨਤਾ ਅਤੇ ਅਧਿਆਤਮਿਕ ਸੁਤੰਤਰਤਾ ਦੇ ਉਨ੍ਹਾਂ ਦੇ ਸਿਧਾਂਤ ਸਾਨੂੰ ਭਾਰਤ ਦੀ ਮਹਾਨਤਾ ਵੱਲ ਸਾਡੇ ਰਾਹ ‘ਤੇ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਜਯੰਤੀ ‘ਤੇ ਇਸ ਮਹਾਨ ਸੰਤ ਨੂੰ ਮੇਰੀਆਂ ਨਿਮਰ ਸ਼ਰਧਾਂਜਲੀਆਂ।
ਇੱਕ ਹੋਰ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਮਹਾਨ ਸੰਤ ਮਹਾਤਮਾ ਅਯੰਕਾਲੀ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਯੰਤਾਲੀ ਜੀ ਇੱਕ ਮੋਹਰੀ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਕੇਰਲਮ ਵਿੱਚ ਸਿੱਖਿਆ ਰਾਹੀਂ ਸਮਾਜਿਕ ਪਰਿਵਰਤਨ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਸਮਾਨਤਾ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਇੱਕ ਸਾਂਝੇ ਅਤੇ ਮਜ਼ਬੂਤ ਸਮਾਜ ਦੀ ਨੀਂਹ ਵੀ ਰੱਖੀ। ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਤਰੱਕੀ ਦੇ ਸ਼ਿਖਰ ਵੱਲ ਲੈ ਜਾਂਦੀਆਂ ਹਨ।
***************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2304252)
ਵਿਜ਼ੀਟਰ ਕਾਊਂਟਰ : 3