ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪਿਆਜ਼ ਦੀ ਢੁਕਵੀਂ ਉਪਲਬਧਤਾ; ਸਰਕਾਰ ਦੁਆਰਾ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਲਈ ਬਫਰ ਸਟਾਕਾਂ ਤੋਂ ਯੋਜਨਾਬੱਧ ਅਤੇ ਟੀਚਾਬੱਧ ਮਾਤਰਾ ਵਿੱਚ ਪਿਆਜ਼ ਜਾਰੀ ਕੀਤਾ ਜਾ ਰਿਹਾ ਹੈ
ਪਿਆਜ਼ ਲੈ ਕੇ ਪਹਿਲੀ ਕਾਂਦਾ ਐਕਸਪ੍ਰੈੱਸ ਨਾਸਿਕ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ
ਪ੍ਰਮੁੱਖ ਖਪਤ ਕੇਂਦਰਾਂ ਤੱਕ ਸਪਲਾਈ ਲਈ ਰੇਲਵੇ ਰੈਕਾਂ ਅਤੇ ਸੜਕੀ ਆਵਾਜਾਈ ਦੁਆਰਾ ਹਾਈਬ੍ਰਿਡ ਟ੍ਰਾਂਸਪੋਰਟੇਸ਼ਨ ਮਾਡਲ ਲਾਗੂ
NCCF, NAFED, ਕੇਂਦਰੀ ਸਟੋਰਾਂ ਅਤੇ ਹੋਰ ਪ੍ਰਚੂਨ ਦੁਕਾਨਾਂ ਰਾਹੀਂ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾਵੇਗਾ
Posted On:
26 AUG 2026 8:49PM by PIB Chandigarh
ਸਰਕਾਰ ਨੇ ਆਉਣ ਵਾਲੇ ਮਹੀਨਿਆਂ ਵਿੱਚ ਪਿਆਜ਼ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਲਈ ਬਫਰ ਸਟਾਕਾਂ ਤੋਂ ਪਿਆਜ਼ ਦੀ ਯੋਜਨਾਬੱਧ ਅਤੇ ਟੀਚਾਬੱਧ ਮਾਤਰਾ ਵਿੱਚ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਹ ਦਖਲਅੰਦਾਜ਼ੀ ਰੇਲਵੇ ਰੈਕ ਅਤੇ ਸੜਕੀ ਆਵਾਜਾਈ ਨਾਲ ਲੈਸ ਹਾਈਬ੍ਰਿਡ ਟ੍ਰਾਂਸਪੋਰਟੇਸ਼ਨ ਮਾਡਲ ਰਾਹੀਂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਮੌਜੂਦਾ ਬਜ਼ਾਰ ਸਥਿਤੀਆਂ ਅਤੇ ਕੀਮਤਾਂ ਦੇ ਰੁਝਾਨਾਂ ਦੇ ਅਧਾਰ 'ਤੇ ਪ੍ਰਮੁੱਖ ਖਪਤ ਕੇਂਦਰਾਂ ਤੱਕ ਪਿਆਜ਼ ਦੀ ਸਪਲਾਈ ਕੀਤੀ ਜਾ ਰਹੀ ਹੈ।
ਪਿਆਜ਼ ਦੀ ਢੁਕਵੀਂ ਉਪਲਬਧਤਾ ਅਤੇ ਮਜ਼ਬੂਤ ਉਤਪਾਦਨ
ਆਉਣ ਵਾਲੇ ਮਹੀਨਿਆਂ ਵਿੱਚ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਪਿਆਜ਼ ਦੀ ਉਪਲਬਧਤਾ ਕਾਫ਼ੀ ਹੈ। ਸਾਲ 2025-26 ਵਿੱਚ 307.37 LMT ਉਤਪਾਦਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ 307.67 LMT ਦੇ ਉਤਪਾਦਨ ਦੇ ਲਗਭਗ ਬਰਾਬਰ ਹੀ ਹੈ। ਮਜ਼ਬੂਤ ਉਤਪਾਦਨ, ਬਫਰ ਸਟਾਕਾਂ ਦੀ ਉਪਲਬਧਤਾ ਅਤੇ ਸਰਗਰਮ ਬਜ਼ਾਰ ਦਖਲਅੰਦਾਜ਼ੀ ਆਉਣ ਵਾਲੇ ਮਹੀਨਿਆਂ ਵਿੱਚ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਦੀ ਉਮੀਦ ਹੈ। ਉਤਪਾਦਨ ਦੀ ਅਨੁਕੂਲ ਸੰਭਾਵਨਾਵਾਂ ਨੂੰ ਦੇਖਦੇ ਹੋਏ, ਸਰਕਾਰ ਨੇ ਸਾਲ 2026-27 ਲਈ ਕੀਮਤ ਸਥਿਰਤਾ ਫੰਡ (PSF) ਬਫਰ ਲਈ 2.00 LMT ਹਾੜੀ ਪਿਆਜ਼ ਦੀ ਖਰੀਦ ਦਾ ਟੀਚਾ ਨਿਰਧਾਰਿਤ ਕੀਤਾ ਹੈ। NAFED ਅਤੇ NCCF ਰਾਹੀਂ ਖਰੀਦ ਅਭਿਆਨ 15 ਮਈ, 2026 ਨੂੰ ਸ਼ੁਰੂ ਕੀਤਾ ਗਿਆ। ਬਫਰ ਲਈ ਲਗਭਗ 1.21 LMT ਪਿਆਜ਼ ਖਰੀਦਿਆ ਜਾ ਚੁੱਕਾ ਹੈ।
ਸਟੋਰੇਜ ਪ੍ਰਬੰਧਨ ਅਤੇ ਸੰਚਾਲਨ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ, ਸਾਲ 2026-27 ਲਈ PSF ਪਿਆਜ਼ ਬਫਰ ਲਈ ਪਹਿਲੀ ਵਾਰ ਕੇਂਦਰੀ ਵੇਅਰਹਾਊਸਿੰਗ ਕਾਰਪੋਰੇਸ਼ਨ (CWC) ਨੂੰ ਸਟੋਰੇਜ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਓਣਮ, ਗਣੇਸ਼ ਚਤੁਰਥੀ, ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਵਿਆਹਾਂ ਦੇ ਸੀਜ਼ਨ ਅਤੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਕਾਰਨ ਵੱਧ ਮੰਗ ਅਤੇ ਸਪਲਾਈ ਚੇਨ ਨਾਲ ਜੁੜੇ ਕਾਰਕਾਂ ਦੇ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਆਮ ਤੌਰ 'ਤੇ ਮੌਸਮੀ ਵਾਧਾ ਦੇਖਿਆ ਜਾਂਦਾ ਹੈ।
ਬਫਰ ਸਟਾਕ ਤੋਂ ਪਿਆਜ਼ ਦੀ ਯੋਜਨਾਬੱਧ ਅਤੇ ਨਿਸ਼ਾਨਾਬੱਧ ਵਾਪਸੀ
ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਕੀਮਤਾਂ ਦੇ ਉਤਰਾਅ-ਚੜ੍ਹਾਅ ਨੂੰ ਰੋਕਣ ਲਈ, ਸਰਕਾਰ ਨੇ ਬਫਰ ਸਟਾਕ ਤੋਂ ਪਿਆਜ਼ ਦੀ ਯੋਜਨਾਬੱਧ ਅਤੇ ਨਿਸ਼ਾਨਾਬੱਧ ਵਾਪਸੀ ਸ਼ੁਰੂ ਕੀਤੀ ਹੈ। ਪਿਆਜ਼ ਦੀ ਵਾਪਸੀ ਰੇਲਵੇ ਰੈਕ ਅਤੇ ਸੜਕੀ ਆਵਾਜਾਈ ਨਾਲ ਲੈਸ ਇੱਕ ਹਾਈਬ੍ਰਿਡ ਟ੍ਰਾਂਸਪੋਰਟੇਸ਼ਨ ਮਾਡਲ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਪ੍ਰਮੁੱਖ ਖਪਤ ਕੇਂਦਰਾਂ ਨੂੰ ਸਪਲਾਈ ਯਕੀਨੀ ਬਣਾਈ ਜਾ ਸਕੇਗੀ। ਮੌਜੂਦਾ ਬਜ਼ਾਰ ਸਥਿਤੀਆਂ ਅਤੇ ਕੀਮਤਾਂ ਦੇ ਰੁਝਾਨਾਂ ਦੇ ਅਧਾਰ 'ਤੇ ਪਿਆਜ਼ ਦੀ ਨਿਕਾਸੀ ਦੀ ਮਾਤਰਾ, ਕਵਰੇਜ ਅਤੇ ਚੈਨਲਾਂ ਦਾ ਹੋਰ ਦਾਇਰਾ ਵਧਾਇਆ ਜਾਵੇਗਾ।
35 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਪਿਆਜ਼ ਦੀ ਵਿਕਰੀ
35 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਪਿਆਜ਼ ਦੀ ਪ੍ਰਚੂਨ ਵਿਕਰੀ NCCF ਅਤੇ NAFED ਮੋਬਾਈਲ ਵੈਨਾਂ ਅਤੇ ਪ੍ਰਚੂਨ ਦੁਕਾਨਾਂ ਦੇ ਨਾਲ-ਨਾਲ ਸਫਲ ਅਤੇ ਸੈਂਟਰਲ ਵੇਅਰਹਾਊਸ ਆਉਟਲੈਟਾਂ ਰਾਹੀਂ ਸ਼ੁਰੂ ਕੀਤੀ ਜਾਵੇਗੀ। ਪ੍ਰਚੂਨ ਵਿਕਰੀ ਹੇਠ ਲਿਖੇ ਮਾਧਿਅਮਾਂ ਰਾਹੀਂ ਕੀਤੀ ਜਾਵੇਗੀ:
• NCCF: 9 ਦੁਕਾਨਾਂ ਅਤੇ 40 ਮੋਬਾਈਲ ਵੈਨਾਂ
• NCCF: 9 ਦੁਕਾਨਾਂ ਅਤੇ 40 ਮੋਬਾਈਲ ਵੈਨਾਂ
• ਸੈਂਟਰਲ ਵੇਅਰਹਾਊਸ: ਲਗਭਗ 100 ਆਉਟਲੈਟਸ
ਨਿਸ਼ਾਨਾਬੱਧ ਪ੍ਰਚੂਨ ਦਖਲਅੰਦਾਜ਼ੀ ਦਾ ਉਦੇਸ਼ ਖਪਤਕਾਰਾਂ ਨੂੰ ਪਿਆਜ਼ ਦੀ ਕਿਫਾਇਤੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ।
ਕਾਂਦਾ ਐਕਸਪ੍ਰੈੱਸ ਬਫਰ ਪਿਆਜ਼ ਦੀ ਸਪਲਾਈ ਨੂੰ ਮਜ਼ਬੂਤ ਕਰਦੀ ਹੈ
ਕਾਂਦਾ ਐਕਸਪ੍ਰੈੱਸ ਪਹਿਲਕਦਮੀ ਉਤਪਾਦਕ ਖੇਤਰਾਂ ਤੋਂ ਖਪਤ ਕੇਂਦਰਾਂ ਤੱਕ ਬਫਰ ਪਿਆਜ਼ ਦੀ ਆਵਾਜਾਈ ਲਈ ਇੱਕ ਪ੍ਰਭਾਵਸ਼ਾਲੀ ਲੌਜਿਸਟਿਕਲ ਦਖਲਅੰਦਾਜ਼ੀ ਵਜੋਂ ਉਭਰੀ ਹੈ। ਸਾਲ 2024-25 ਦੌਰਾਨ, 14 ਰੇਲਵੇ ਰੈਕਾਂ ਰਾਹੀਂ ਲਗਭਗ 12,000 ਮੀਟ੍ਰਿਕ ਟਨ ਪਿਆਜ਼ ਨੂੰ ਪੰਜ ਸ਼ਹਿਰਾਂ ਵਿੱਚ ਪਹੁੰਚਾਇਆ ਗਿਆ। ਸਾਲ 2025-26 ਦੌਰਾਨ ਸੰਚਾਲਨ ਵਿੱਚ ਕਾਫ਼ੀ ਵਾਧਾ ਹੋਇਆ, ਜਿਸ ਵਿੱਚ 86 ਰੇਲਵੇ ਰੈਕਾਂ ਰਾਹੀਂ ਲਗਭਗ 88,000 ਮੀਟ੍ਰਿਕ ਟਨ ਪਿਆਜ਼ ਨੂੰ ਦੇਸ਼ ਭਰ ਦੇ 16 ਸ਼ਹਿਰਾਂ ਵਿੱਚ ਪਹੁੰਚਾਇਆ ਗਿਆ।
ਮੌਜੂਦਾ ਵਿੱਤੀ ਸਾਲ ਵਿੱਚ, ਨਾਸਿਕ ਤੋਂ ਨਵੀਂ ਦਿੱਲੀ ਤੱਕ ਕਾਂਦਾ ਐਕਸਪ੍ਰੈੱਸ ਰਾਹੀਂ ਪਿਆਜ਼ ਦੀ ਸਪਲਾਈ ਸ਼ੁਰੂ ਹੋ ਗਈ ਹੈ। ਪਹਿਲੀ ਕਾਂਦਾ ਐਕਸਪ੍ਰੈੱਸ ਨਾਸਿਕ ਤੋਂ ਰਵਾਨਾ ਹੋ ਚੁੱਕੀ ਹੈ ਅਤੇ ਇਸ ਦੇ ਦਿੱਲੀ-ਐੱਨਸੀਆਰ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ, ਹੋਰ ਮੁੱਖ ਖਪਤ ਕੇਂਦਰਾਂ, ਜਿਵੇਂ ਕਿ ਚੇੱਨਈ, ਕੋਲਕਾਤਾ, ਏਰਨਾਕੁਲਮ, ਗੁਲੀਹਾਟੀ, ਵਾਰਾਣਸੀ, ਲਖਨਊ, ਪਟਨਾ, ਚੰਡੀਗੜ੍ਹ, ਜੰਮੂ ਅਤੇ ਅੰਮ੍ਰਿਤਸਰ ਤਕ ਸੜਕੀ ਆਵਾਜਾਈ ਰਾਹੀਂ ਪਿਆਜ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਈਬ੍ਰਿਡ ਟ੍ਰਾਂਸਪੋਰਟੇਸ਼ਨ ਮਾਡਲ ਮੌਜੂਦਾ ਬਜ਼ਾਰ ਦੀਆਂ ਜ਼ਰੂਰਤਾਂ ਦੇ ਅਧਾਰ 'ਤੇ ਬਫਰਡ ਪਿਆਜ਼ ਨੂੰ ਖਪਤ ਕੇਂਦਰਾਂ ਤੱਕ ਸਮੇਂ ਸਿਰ ਪਹੁੰਚਾਉਣ ਵਿੱਚ ਸਹਾਇਕ ਹੋਵੇਗਾ।

ਪਿਆਜ਼ ਦੀ ਬਰਾਮਦ ਨਿਰੰਤਰ ਮਜ਼ਬੂਤ ਬਣੀ ਹੋਈ ਹੈ
ਪਿਆਜ਼ ਦੀ ਬਰਾਮਦ ਨਿਰੰਤਰ ਮਜ਼ਬੂਤ ਬਣੀ ਹੋਈ ਹੈ। ਅਪ੍ਰੈਲ-ਜੂਨ 2026 ਦੌਰਾਨ ਲਗਭਗ 3.82 ਲੱਖ ਮੀਟ੍ਰਿਕ ਟਨ ਪਿਆਜ਼ ਦਾ ਨਿਰਯਾਤ ਕੀਤਾ ਗਿਆ, ਜਿਸ ਵਿੱਚ ਮਲੇਸ਼ੀਆ, ਸ੍ਰੀਲੰਕਾ, ਯੂਏਈ ਅਤੇ ਨੇਪਾਲ ਪ੍ਰਮੁੱਖ ਸਥਾਨ ਸਨ, ਜੋ ਕਿ ਘਰੇਲੂ ਪੱਧਰ ‘ਤੇ ਢੁਕਵੀਂ ਉਪਲਬਧਤਾ ਨੂੰ ਦਰਸਾਉਂਦੇ ਹਨ।
579 ਕੇਂਦਰਾਂ 'ਤੇ ਰੋਜ਼ਾਨਾ ਨਿਗਰਾਨੀ
ਖਪਤਕਾਰ ਮਾਮਲੇ ਵਿਭਾਗ ਦੇਸ਼ ਭਰ ਦੇ 579 ਕੇਂਦਰਾਂ 'ਤੇ ਪਿਆਜ਼ ਸਮੇਤ 41 ਜ਼ਰੂਰੀ ਵਸਤੂਆਂ ਦੀਆਂ ਰੋਜ਼ਾਨਾ ਕੀਮਤਾਂ ਦੀ ਨਿਗਰਾਨੀ ਕਰਦਾ ਹੈ। ਇਹ ਬਜ਼ਾਰ ਦੇ ਰੁਝਾਨ, ਆਮਦ ਅਤੇ ਮੰਗ ਦੀਆਂ ਸਥਿਤੀਆਂ, ਬਫਰ ਸਟੌਕ ਤੋਂ ਪਿਆਜ਼ ਦੀ ਨਿਕਾਸੀ ਲਈ ਮਾਤਰਾ ਅਤੇ ਮੰਜ਼ਿਲਾਂ ਬਾਰੇ ਫੈਸਲੇ ਲੈਣ ਲਈ ਮੁੱਖ ਅਧਾਰ ਵਜੋਂ ਕੰਮ ਕਰਦੇ ਹਨ। ਸਰਕਾਰ ਰਾਜਾਂ ਵਿੱਚ ਪਿਆਜ਼ ਦੀਆਂ ਕੀਮਤਾਂ, ਆਮਦ ਅਤੇ ਉਪਲਬਧਤਾ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਗੈਰ-ਵਾਜ਼ਬ ਕੀਮਤਾਂ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਜ਼ਰੂਰੀ ਹੋਵੇ, ਅੱਗੇ ਦਖਲ ਦੇਵੇਗੀ।
ਮੁੱਖ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਸਥਿਰ ਅਤੇ ਸੀਮਤ ਦਾਇਰੇ ਅੰਦਰ ਬਣੀਆਂ ਹੋਈਆਂ ਹਨ
ਤੁਅਰ, ਛੋਲਾ, ਮਸੂਰ, ਉੜਦ ਅਤੇ ਮੂੰਗ ਸਮੇਤ ਪ੍ਰਮੁੱਖ ਦਾਲਾਂ ਅਤੇ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਵਰਤਮਾਨ ਵਿੱਚ ਸਥਿਰ ਅਤੇ ਸੀਮਤ ਸੀਮਾ ਦੇ ਅੰਦਰ ਬਣੀਆਂ ਹੋਈਆਂ ਹਨ।
26.08.2026 ਨੂੰ ਆਲ ਇੰਡੀਆ ਔਸਤ ਪ੍ਰਚੂਨ ਕੀਮਤਾਂ ਇਸ ਪ੍ਰਕਾਰ ਹਨ:
|
ਵਸਤੂ
|
ਆਲ ਇੰਡੀਆ ਔਸਤ ਪ੍ਰਚੂਨ ਕੀਮਤਾਂ
|
|
ਟਮਾਟਰ
|
₹38.33/ ਕਿਲੋਗ੍ਰਾਮ
|
|
ਆਲੂ
|
₹22.63/ ਕਿਲੋਗ੍ਰਾਮ
|
|
ਚਨਾ ਦਾਲ
|
₹86.71/ ਕਿਲੋਗ੍ਰਾਮ
|
|
ਆਟਾ
|
₹40.48/ ਕਿਲੋਗ੍ਰਾਮ
|
|
ਦੁਅਰ ਦਾਲ
|
₹123.30/ਕਿਲੋਗ੍ਰਾਮ
|
|
ਦੁੱਧ
|
₹60.82/ਲੀਟਰ
|
|
ਪਿਆਜ਼
|
₹37.87/ਕਿਲੋਗ੍ਰਾਮ
|
ਜ਼ਿਕਰਯੋਗ ਹੈ ਕਿ ਟਮਾਟਰ, ਆਲੂ ਅਤੇ ਚਨਾ ਦਾਲ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਵਿੱਚ ਘੱਟ ਹਨ।
ਖਪਤਕਾਰ ਹਿਤਾਂ ਦੀ ਰੱਖਿਆ ਲਈ ਨਿਰੰਤਰ ਨਿਗਰਾਨੀ
ਸਰਕਾਰ ਸੰਤੁਲਿਤ ਅਤੇ ਸਬੂਤ-ਅਧਾਰਿਤ ਕੀਮਤ ਸਥਿਰਤਾ ਪਹੁੰਚ ਰਾਹੀਂ ਖਪਤਕਾਰ ਦੇ ਹਿਤਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਲਾਹੇਵੰਦ ਵਾਪਸੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਰਕਾਰ ਪਿਆਜ਼ ਦੀਆਂ ਕੀਮਤਾਂ, ਆਮਦ, ਉਪਲਬਧਤਾ ਅਤੇ ਮੰਗ ਦੀਆਂ ਸਥਿਤੀਆਂ 'ਤੇ ਨੇੜਿਓਂ ਨਿਗਰਾਨੀ ਜਾਰੀ ਰੱਖੇਗੀ। ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਲਈ, ਬਫਰ ਸਟੌਕ ਤੋਂ ਪਿਆਜ਼ ਦੀ ਨਿਕਾਸੀ ਦਾ ਪੱਧਰ, ਦਾਇਰਾ ਅਤੇ ਢੰਗ ਮੌਜੂਦਾ ਬਜ਼ਾਰ ਸਥਿਤੀਆਂ ਦੇ ਅਧਾਰ 'ਤੇ ਨਿਰਧਾਰਿਤ ਕੀਤਾ ਜਾਵੇਗਾ।
*********
ਆਰਟੀ/ਐੱਸਬੀ/ਏਆਰਸੀ/ ਬਲਜੀਤ ਸਿੰਘ
(Release ID: 2303742)
ਵਿਜ਼ੀਟਰ ਕਾਊਂਟਰ : 5