ਯੁਵਾ ਮਾਮਲੇ ਤੇ ਖੇਡ ਮੰਤਰਾਲਾ
27 ਅਗਸਤ, 2026 ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਖੇਡ ਦਿਵਸ “ਖੇਲੋ ਇੰਡੀਆ ਡਾਇਲਾਗ – ਖੇਲ੍ਹ ਕੀ ਬਾਤ, ਪੀਐੱਮ ਮੋਦੀ ਕੇ ਸਾਥ” ਨਾਲ ਆਯੋਜਿਤ ਕੀਤਾ ਜਾਵੇਗਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਭਰਦੇ ਨੌਜਵਾਨ ਖਿਡਾਰੀਆਂ ਨਾਲ ਖੇਡਾਂ, ਯੁਵਾ ਲੀਡਰਸ਼ਿਪ ਅਤੇ ਵਿਕਸਤ ਭਾਰਤ ਬਾਰੇ ਗੱਲਬਾਤ ਕਰਨਗੇ
ਸੰਵਾਦ ਵਿੱਚ 1500 ਤੋਂ ਵੱਧ ਵਿੱਦਿਅਕ ਅਦਾਰਿਆਂ ਦੇ ਨੌਜਵਾਨ, ਖਿਡਾਰੀ ਅਤੇ ਨੀਤੀ ਨਿਰਮਾਤਾ ਜੁੜਨਗੇ
Posted On:
24 AUG 2026 4:07PM by PIB Chandigarh
ਰਾਸ਼ਟਰੀ ਖੇਡ ਦਿਵਸ ਪੂਰੇ ਦੇਸ਼ ਵਿੱਚ 27 ਅਗਸਤ, 2026 ਨੂੰ ਵਿਆਪਕ ਨੌਜਵਾਨ ਭਾਗੀਦਾਰੀ ਪਹਿਲ, ‘ਖੇਲੋ ਇੰਡੀਆ ਡਾਇਲਾਗ – ‘ਖੇਲ੍ਹ ਕੀ ਬਾਤ, ਪ੍ਰਧਾਨ ਮੰਤਰੀ ਮੋਦੀ ਕੇ ਸਾਥ’ ਆਯੋਜਿਤ ਕਰਕੇ ਮਨਾਇਆ ਜਾਵੇਗਾ। ਇਸ ਵਿੱਚ ਦੇਸ਼ ਭਰ ਵਿੱਚ 1,500 ਤੋਂ ਵੱਧ ਥਾਵਾਂ ’ਤੇ ਨੌਜਵਾਨ, ਖਿਡਾਰੀ ਅਤੇ ਵਿੱਦਿਅਕ ਅਦਾਰੇ ਇੱਕ ਨਾਲ ਜੁੜਨਗੇ।

ਇਸ ਦੇਸ਼ ਵਿਆਪੀ ਪਹਿਲਕਦਮੀ ਰਾਹੀਂ ਉੱਭਰਦੇ ਨੌਜਵਾਨ ਖਿਡਾਰੀਆਂ ਨੂੰ ਭਾਰਤ ਦੇ ਖੇਡ ਅਤੇ ਨੌਜਵਾਨ ਈਕੋਸਿਸਟਮ ਦੇ ਭਵਿੱਖ ’ਤੇ ਆਪਣੇ ਵਿਚਾਰ, ਸੁਝਾਅ ਅਤੇ ਨਵੀਨਤਾਕਾਰੀ ਸੋਚ ਸਾਂਝੀ ਕਰਨ ਦਾ ਸਿੱਧਾ ਪਲੇਟਫ਼ਾਰਮ ਮਿਲੇਗਾ।
ਪ੍ਰੋਗਰਾਮ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈਆਈਟੀ), ਇੰਡੀਅਨ ਇੰਸਟੀਚਿਊਟ ਆਫ਼ (ਆਈਆਈਐੱਮ), ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ), ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ-ਏਮਜ਼, ਪ੍ਰਮੁੱਖ ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਕਈ ਵਿੱਦਿਅਕ ਅਦਾਰੇ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਨਗੇ। ਉਨ੍ਹਾਂ ਦੇ ਸੰਬੋਧਨ ਤੋਂ ਬਾਅਦ, ਸਾਰੇ ਭਾਗੀਦਾਰ ਕੇਂਦਰਾਂ ’ਤੇ ਇੱਕੋ ਸਮੇਂ ਸਮਾਗਮ ਸ਼ੁਰੂ ਹੋਵੇਗਾ।
ਇਸ ਸਮਾਗਮ ਦਾ ਉਦੇਸ਼ ਨੌਜਵਾਨਾਂ ਦੀਆਂ ਇੱਛਾਵਾਂ, ਜ਼ਮੀਨੀ ਪੱਧਰ ਦੇ ਤਜਰਬਿਆਂ ਅਤੇ ਨੀਤੀ ਨਿਰਮਾਣ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ। ਨੌਜਵਾਨ ਭਾਗੀਦਾਰ ਚਾਰ ਮੁੱਖ ਵਿਸ਼ਿਆਂ : ਖੇਡ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਸਹੂਲਤਾਂ, ਸਿਖਲਾਈ ਅਤੇ ਮੌਕਿਆਂ ਦਾ ਵਿਸਥਾਰ ਕਰਨਾ; ਵਿਗਿਆਨਕ ਪ੍ਰਤਿਭਾ ਪਛਾਣ ਅਤੇ ਐਥਲੀਟ ਵਿਕਾਸ ਰਾਹੀਂ 2036 ਓਲੰਪਿਕ ਲਈ ਪ੍ਰਤਿਭਾ ਦੀ ਸੰਭਾਲ; ਪ੍ਰਸ਼ਾਸਨ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣਾ ਅਤੇ ਭਵਿੱਖ-ਮੁਖੀ ਹੁਨਰਾਂ, ਸਵੈ-ਸੇਵਾ ਅਤੇ ਦੇਸ਼-ਨਿਰਮਾਣ ਨਾਲ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਵਿਸ਼ਿਆਂ ’ਚ ਹਿੱਸਾ ਲੈਣਗੇ ।
ਇਸ ਪਹਿਲਕਦਮੀ ਦੀ ਮੁੱਖ ਵਿਸ਼ੇਸ਼ਤਾ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੀ ਭਾਰਤ ਦੇ ਮੋਹਰੀ ਖਿਡਾਰੀਆਂ ਅਤੇ ਤਗਮਾ ਜੇਤੂਆਂ ਨਾਲ ਆਪਸੀ ਗੱਲਬਾਤ ਹੋਵੇਗੀ। ਦੀਪਾ ਕਰਮਾਕਰ, ਸਾਇਨਾ ਨੇਹਵਾਲ, ਗਗਨ ਨਾਰੰਗ, ਸ਼੍ਰੀਜੇਸ਼, ਮੈਰੀ ਕਾਮ, ਬਾਈਚੁੰਗ ਭੂਟੀਆ, ਗੋਪੀਚੰਦ, ਅੰਜੂ ਬੌਬੀ ਜਾਰਜ, ਕਰਨਮ ਮੱਲੇਸ਼ਵਰੀ, ਮੀਰਾਬਾਈ ਚਾਨੂ ਅਤੇ ਪੀ.ਟੀ. ਊਸ਼ਾ ਵਰਗੇ ਪ੍ਰਮੁੱਖ ਖਿਡਾਰੀ ਅਤੇ ਪ੍ਰਸਿੱਧ ਕ੍ਰਿਕਟਰ, ਨੌਜਵਾਨਾਂ ਨਾਲ ਜੁੜਨਗੇ ਅਤੇ ਆਪਣੇ ਖੇਡ ਸਫ਼ਰ, ਚੁਣੌਤੀਆਂ ਤੇ ਤਜਰਬੇ ਸਾਂਝੇ ਕਰਨਗੇ।
ਪ੍ਰੋਗਰਾਮ ਵਿੱਚ ਖਿਡਾਰੀਆਂ ਤੋਂ ਇਲਾਵਾ ਸੰਸਦ ਮੈਂਬਰ , ਵਿਧਾਇਕ, ਕੇਂਦਰੀ ਮੰਤਰੀ, ਰਾਜ ਮੰਤਰੀ ਅਤੇ ਰਾਜਾਂ ਦੇ ਖੇਡ ਮੰਤਰੀ ਵੀ ਸ਼ਾਮਲ ਹੋਣਗੇ, ਜੋ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਅਤੇ ਚਾਰ ਮਿਥੇ ਗਏ ਵਿਸ਼ਿਆਂ ’ਤੇ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਸੁਣਨਗੇ।
ਇਸ ਪਹਿਲਕਦਮੀ ਵਿੱਚ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਕੁਇਜ਼ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ ਅਤੇ ਨੌਜਵਾਨ ਭਾਗੀਦਾਰਾਂ ਨੂੰ ‘ਮਾਈ ਭਾਰਤ’ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਇੱਕ ਦਿਨਾ ਪ੍ਰੋਗਰਾਮ ਤੋਂ ਬਾਅਦ ਵੀ ਨੌਜਵਾਨਾਂ ਨੂੰ ਲਗਾਤਾਰ ਭਾਗੀਦਾਰੀ ਦਾ ਮੌਕਾ ਮਿਲੇਗਾ।
“ਖੇਲੋ ਇੰਡੀਆ ਡਾਇਲਾਗ - ਖੇਡ ਕੀ ਬਾਤ, ਪ੍ਰਧਾਨ ਮੰਤਰੀ ਮੋਦੀ ਕੇ ਸਾਥ” ਦੇ ਨਾਲ ਇਸ ਵਿਚਾਰ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਿ ਭਾਰਤ ਦੇ ਖੇਡ ਜਗਤ ਵਿੱਚ ਤਬਦੀਲੀ ਦੀ ਮੁੱਖ ਸ਼ਕਤੀ ਨੌਜਵਾਨਾਂ ਵਿੱਚ ਸਮਾਈ ਹੋਈ ਹੈ। ਇਹ ਪਹਿਲਕਦਮੀ, ਨੌਜਵਾਨਾਂ ਦੀਆਂ ਇੱਛਾਵਾਂ, ਖੇਡਾਂ ਦੇ ਤਜਰਬਿਆਂ ਅਤੇ ਨੀਤੀਗਤ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਪਲੇਟਫ਼ਾਰਮ ਪ੍ਰਦਾਨ ਕਰਕੇ ਦੇਸ਼ ਵਿੱਚ ਖੇਡਾਂ ਅਤੇ ਨੌਜਵਾਨ ਵਿਕਾਸ ਦੇ ਭਵਿੱਖ ਨੂੰ ਸੰਵਾਰਨ ਵਿੱਚ ਨੌਜਵਾਨਾਂ ਨੂੰ ਸਾਰਥਕ ਭੂਮਿਕਾ ਪ੍ਰਦਾਨ ਕਰਦੀ ਹੈ।
******
ਪਵਨ ਸਿੰਘ ਫੌਜਦਾਰ/ਆਯੂਸ਼ਮਾਨ ਕੁਮਾਰ
(Release ID: 2303094)
ਵਿਜ਼ੀਟਰ ਕਾਊਂਟਰ : 3
Read this release in:
English
,
हिन्दी
,
Urdu
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam