ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਾ. ਐੱਲ. ਮੁਰੂਗਨ ਦੀ ਪ੍ਰਧਾਨਗੀ ਹੇਠ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੀ ਪਹਿਲੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਫੈਸਟੀਵਲ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ


ਡਾ. ਮੁਰੂਗਨ ਨੇ ਨੌਜਵਾਨ ਅਤੇ ਉੱਭਰ ਰਹੇ ਫਿਲਮ ਨਿਰਮਾਤਾਵਾਂ ਲਈ ਵਧੇਰੇ ਮੌਕਿਆਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ

IFFI ਦਾ ਉਦੇਸ਼ ਭਾਰਤੀ ਅਤੇ ਵਿਸ਼ਵਵਿਆਪੀ ਸਿਨੇਮਾ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਨਾਲ-ਨਾਲ ਰਚਨਾਤਮਕ

ਅਦਾਨ-ਪ੍ਰਦਾਨ ਅਤੇ ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨਾ ਹੈ

ਭਾਰਤ ਦੇ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੀ ਸਟੀਅਰਿੰਗ ਕਮੇਟੀ ਦੀ ਪਹਿਲੀ ਮੀਟਿੰਗ 21 ਅਗਸਤ, 2026 ਨੂੰ ਕਰਤਵਯ ਭਵਨ-2, ਨਵੀਂ ਦਿੱਲੀ ਵਿਖੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਫੈਸਟੀਵਲ ਦੇ ਆਉਣ ਵਾਲੇ ਐਡੀਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਜੋਂ ਇਸ ਦੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰਨ ਦੇ ਉਪਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਰਤ ਦਾ 57ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) 20 ਤੋਂ 28 ਨਵੰਬਰ, 2026 ਤੱਕ ਗੋਆ ਵਿੱਚ ਆਯੋਜਿਤ ਹੋਣ ਵਾਲਾ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਡਾ. ਐੱਲ. ਮੁਰੂਗਨ ਨੇ IFFI ਦੇ 57ਵੇਂ ਐਡੀਸ਼ਨ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ, ਉੱਭਰ ਰਹੇ ਫਿਲਮ ਨਿਰਮਾਤਾਵਾਂ ਅਤੇ ਭਾਰਤੀ ਫਿਲਮ ਉਦਯੋਗ ਦੇ ਅਣਗੌਲੇ ਨਾਇਕਾਂ ਲਈ ਵਧੇਰੇ ਮੌਕਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ IFFI ਨੂੰ ਨੌਜਵਾਨ ਪ੍ਰਤਿਭਾਵਾਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ, ਸਥਾਪਿਤ ਫਿਲਮ ਨਿਰਮਾਤਾਵਾਂ ਤੋਂ ਸਿੱਖਣ ਅਤੇ ਵਿਸ਼ਵਵਿਆਪੀ ਫਿਲਮ ਭਾਈਚਾਰੇ ਨਾਲ ਜੁੜਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਚਾਹੀਦਾ ਹੈ, ਨਾਲ ਹੀ ਦੁਨੀਆ ਭਰ ਦੀਆਂ ਸ਼ਾਨਦਾਰ ਫਿਲਮਾਂ ਅਤੇ ਮੋਹਰੀ ਰਚਨਾਤਮਕ ਪ੍ਰਤਿਭਾਵਾਂ ਨੂੰ ਭਾਰਤ ਵਿੱਚ ਲਿਆ ਕੇ ਆਪਣੀ ਅੰਤਰਰਾਸ਼ਟਰੀ ਪਹੁੰਚ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ।

ਡਾ. ਮੁਰੂਗਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਅਗਵਾਈ ਹੇਠ ਮੰਤਰਾਲਾ ਭਾਰਤ ਦੀ ਔਰੇਂਜ ਇਕੌਨਮੀ ਨੂੰ ਹੁਲਾਰਾ ਦੇਣ ਅਤੇ ਦੇਸ਼ ਦੇ ਰਚਨਾਤਮਕ ਉਦਯੋਗਾਂ ਨੂੰ ਮਜ਼ਬੂਤ ​​ਕਰਨ ਲਈ ਨਵੀਆਂ ਪਹਿਲਕਦਮੀਆਂ ਕਰ ਰਿਹਾ ਹੈ, ਜਿਸ ਨਾਲ ਪ੍ਰਤਿਭਾ, ਨਵੀਨਤਾ ਅਤੇ ਵਿਸ਼ਵਵਿਆਪੀ ਸਹਿਯੋਗ ਲਈ ਮੌਕੇ ਪੈਦਾ ਹੋ ਰਹੇ ਹਨ।

ਡਾ. ਮੁਰੂਗਨ ਨੇ ਮਾਸਟਰਕਲਾਸ, ਸਥਾਪਿਤ ਫਿਲਮ ਨਿਰਮਾਤਾਵਾਂ ਨਾਲ ਢਾਂਚਾਗਤ ਸੰਵਾਦ ਅਤੇ ਨੌਜਵਾਨ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਲਈ ਸਾਰਥਕ ਮਾਰਗਦਰਸ਼ਨ ਦੇ ਮੌਕਿਆਂ ਦੇ ਵਿਸਤਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤੀ ਸਿਨੇਮਾ ਦੀ ਵਿਭਿੰਨਤਾ ਅਤੇ ਤਾਕਤ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਸਹਿਯੋਗ ਅਤੇ ਪੇਸ਼ੇਵਰ ਅਦਾਨ-ਪ੍ਰਦਾਨ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।

IFFI ਦੇ ਵਿਕਾਸ ਅਤੇ ਨਿਰੰਤਰ ਸਫਲਤਾ ਵਿੱਚ ਗੋਆ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਮੰਤਰੀ ਜੀ ਨੇ ਗੋਆ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸ਼੍ਰੀ ਮਨੋਹਰ ਪਾਰੀਕਰ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਗੋਆ ਨੂੰ ਅੰਤਰਰਾਸ਼ਟਰੀ ਸਿਨੇਮਾ ਲਈ ਇੱਕ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਮੰਜ਼ਿਲ ਵਿੱਚ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ IFFI ਨੂੰ ਅਸਲ ਵਿੱਚ ਵਿਸ਼ਵ ਪੱਧਰੀ ਸੱਭਿਆਚਾਰਕ ਸਮਾਗਮ ਬਣਾਉਣ ਦੀ ਦਿਸ਼ਾ ਵੱਲ ਗੋਆ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਦੇ ਲਈ ਨਿਰੰਤਰ ਸਮਰਥਨ ਅਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਸਮਾਗਮ ਦੌਰਾਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਰਚਨਾਤਮਕ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ IFFI ਨੂੰ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਫਿਲਮ ਨਿਰਮਾਤਾਵਾਂ, ਸਿਨੇਮਾ ਪ੍ਰੇਮੀਆਂ, ਡੈਲੀਗੇਟਸ ਅਤੇ ਮਹਿਮਾਨਾਂ ਲਈ ਇੱਕ ਉੱਚ-ਗੁਣਵੱਤਾ ਅਤੇ ਸਹਿਜ ਅਨੁਭਵ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਐੱਨਐੱਫਡੀਸੀ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਕਾਸ਼ ਮਗਦੁਮ ਨੇ 57ਵੇਂ ਆਈਐੱਫਐੱਫਆਈ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਵੱਖ-ਵੱਖ ਪਹਿਲਕਦਮੀਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ। ਆਈਐੱਫਐੱਫਆਈ ਫੈਸਟੀਵਲ ਦੇ ਨਿਦੇਸ਼ਕ, ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਸਟੀਅਰਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਸਵਾਗਤ ਕੀਤਾ ਅਤੇ ਮਾਸਟਰ ਕਲਾਸਾਂ ਨੂੰ ਮਜ਼ਬੂਤ ​​ਕਰਨ, ਨੌਜਵਾਨ ਫਿਲਮ ਨਿਰਮਾਤਾਵਾਂ ਲਈ ਮੌਕਿਆਂ ਨੂੰ ਵਧਾਉਣ, ਭਾਰਤ ਅਤੇ ਵਿਦੇਸ਼ਾਂ ਤੋਂ ਸ਼ਾਨਦਾਰ ਫਿਲਮਾਂ ਦੀ ਚੋਣ ਕਰਨ ਅਤੇ ਭਾਰਤ ਅਤੇ ਦੁਨੀਆ ਭਰ ਦੇ ਪ੍ਰਮੁੱਖ ਫਿਲਮ ਨਿਰਮਾਤਾਵਾਂ ਅਤੇ ਰਚਨਾਤਮਕ ਸ਼ਖਸੀਅਤਾਂ ਨੂੰ ਸ਼ਾਮਲ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਗੋਆ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਸਕੱਤਰ ਨੇ ਕਮੇਟੀ ਨੂੰ ਰਾਜ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਦੇ ਲਈ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਸੁਚਾਰੂ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਯਤਨ ਕੀਤੇ ਜਾਣਗੇ।

ਸਟੀਅਰਿੰਗ ਕਮੇਟੀ ਦੇ ਮੈਂਬਰਾਂ ਨੇ ਆਈਐੱਫਐੱਫਆਈ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ, ਜਿਸ ਦੇ ਤਹਿਤ ਦੁਨੀਆ ਭਰ ਤੋਂ ਸ਼ਾਨਦਾਰ ਫਿਲਮਾਂ ਦੀ ਚੋਣ ਕਰਨ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਮੁੱਖ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਰਚਨਾਤਮਕ ਪੇਸ਼ੇਵਰਾਂ ਨੂੰ ਸੱਦਾ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਫੈਸਟੀਵਲ ਨੂੰ ਸਿਰਫ਼ ਸਿਨੇਮਾ ਦੇ ਜਸ਼ਨ ਵਜੋਂ ਹੀ ਨਹੀਂ, ਸਗੋਂ ਰਚਨਾਤਮਕ ਅਦਾਨ-ਪ੍ਰਦਾਨ, ਸਹਿਯੋਗ ਅਤੇ ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਵੀ ਦੇਖਿਆ ਜਾਂਦਾ ਹੈ।

 ਸਟੀਅਰਿੰਗ ਕਮੇਟੀ ਨੇ ਫੈਸਟੀਵਲ ਦੇ ਸਫਲ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, NFDC, ਗੋਆ ਸਰਕਾਰ ਅਤੇ ਸਾਰੇ ਸਬੰਧਿਤ ਹਿੱਸੇਦਾਰਾਂ ਵਿਚਕਾਰ ਨਜ਼ਦੀਕੀ ਅਤੇ ਨਿਰੰਤਰ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕਮੇਟੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ 57ਵਾਂ IFFI ਸਿਨੇਮਾ, ਰਚਨਾਤਮਕਤਾ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਵਿਸ਼ਵਵਿਆਪੀ ਸਹਿਯੋਗ ਲਈ ਇੱਕ ਮੋਹਰੀ ਅੰਤਰਰਾਸ਼ਟਰੀ ਪਲੈਟਫਾਰਮ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰੇਗਾ, ਨਾਲ ਹੀ ਭਾਰਤੀ ਫਿਲਮ ਨਿਰਮਾਤਾਵਾਂ ਅਤੇ ਰਚਨਾਤਮਕ ਪੇਸ਼ੇਵਰਾਂ ਨੂੰ ਦੁਨੀਆ ਦੇ ਨਾਲ ਸਾਰਥਕ ਰੂਪ ਵਿੱਚ ਜੁੜਨ ਦੇ ਵਧੇਰੇ ਮੌਕੇ ਪ੍ਰਦਾਨ ਕਰੇਗਾ। 

ਮੀਟਿੰਗ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ; ਸ਼੍ਰੀ ਆਸ਼ੂਤੋਸ਼ ਗੋਵਾਰੀਕਰ; ਪ੍ਰਸਿੱਧ ਫਿਲਮ ਨਿਰਮਾਤਾ ਅਤੇ IFFI ਦੇ ਫੈਸਟੀਵਲ ਡਾਇਰੈਕਟਰ, ਸ਼੍ਰੀ ਪ੍ਰਕਾਸ਼ ਮਗਦੁਮ; ਮੈਨੇਜਿੰਗ ਡਾਇਰੈਕਟਰ, ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸਕੱਤਰ, IPR; ਗੋਆ ਸਰਕਾਰ; ਅਤੇ ਪ੍ਰਸਿੱਧ ਸਟੀਅਰਿੰਗ ਕਮੇਟੀ ਮੈਂਬਰ ਸੁਸ਼੍ਰੀ ਭਾਵਨਾ ਖੇਰ, ਰਾਮ ਸੰਪਤ, ਅਪਰਣਾ ਪੁਰੋਹਿਤ, ਪ੍ਰੇਰਨਾ ਸਿੰਘ, ਨਮਿਤਾ, ਸੁਹਾਸਿਨੀ ਮਣੀਰਤਨਮ, ਅਭਿਸ਼ੇਕ ਜੈਨ ਸੰਤੋਸ਼ ਸਿਵਨ, ਗੌਰਵ ਬੈਨਰਜੀ, ਆਦਿਤਯ ਭੱਟ, ਪ੍ਰਸ਼ਾਂਤ ਚੋਥਾਨੀ ਅਤੇ ਧਰਮ ਗੁਲਾਟੀ  ਸ਼ਾਮਲ ਸਨ।

***********

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ ਰਿਆ ਰਾਣੀ/ਏਕੇ


(रिलीज़ आईडी: 2302617) आगंतुक पटल : 6
इस विज्ञप्ति को इन भाषाओं में पढ़ें: Gujarati , Malayalam , Assamese , English , Urdu , Marathi , हिन्दी , Bengali , Bengali-TR , Manipuri , Tamil , Telugu , Kannada