ਰੱਖਿਆ ਮੰਤਰਾਲਾ
ਇੰਡੀਅਨ ਆਰਮੀ ਟੈਰੀਟੋਰੀਅਲ ਨੇ 'ਟੈਰੀਅਰ ਸਾਈਬਰ ਕੁਐਸਟ 2026' ਦੀ ਸ਼ੁਰੂਆਤ ਕੀਤੀ
प्रविष्टि तिथि:
21 AUG 2026 11:13AM by PIB Chandigarh
ਟੈਰੀਟੋਰੀਅਲ ਆਰਮੀ ਨੇ ਸਾਈਬਰਪੀਸ ਨਾਲ ਮਿਲ ਕੇ, ਟੈਰੀਅਰ ਸਾਈਬਰ ਕੁਐਸਟ 2026 (TCQ 3.0) ਲਾਂਚ ਕੀਤਾ ਹੈ। ਇਹ ਇੱਕ ਰਾਸ਼ਟਰੀ ਪੱਧਰ ਦਾ ਹੈਕਾਥੌਨ ਹੈ, ਜਿਸ ਦਾ ਉਦੇਸ਼ ਅੱਜ ਦੇ ਸਮੇਂ ਦੀ ਰੱਖਿਆ, ਸਾਈਬਰ ਸੁਰੱਖਿਆ ਅਤੇ ਇਨਫਰਮੇਸ਼ਨ-ਡੋਮੇਨ ਨਾਲ ਜੁੜੀਆਂ ਚੁਣੌਤੀਆਂ ਲਈ ਨਵੀਨਤਾਕਾਰੀ ਅਤੇ ਅਸਰਦਾਰ ਹੱਲ ਲੱਭਣਾ ਹੈ।
ਇਸ ਮੁਕਾਬਲੇ ਦੇ ਤੀਜੇ ਐਡੀਸ਼ਨ ਵਿੱਚ, ਇੰਡੀਅਨ ਆਰਮੀ ਅਕਾਦਮਿਕ, ਉਦਯੋਗ, ਖੋਜ ਸੰਸਥਾਵਾਂ, ਸਰਕਾਰੀ ਸੰਗਠਨਾਂ ਅਤੇ ਹਥਿਆਰਬੰਦ ਸੈਨਾਵਾਂ ਤੋਂ ਤਕਨੀਕੀ ਪ੍ਰਤਿਭਾ ਨੂੰ ਇਕੱਠਾ ਲਿਆਉਣਾ ਚਾਹੁੰਦੀ ਹੈ। ਇਹ ਪਹਿਲ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਸਾਈਬਰ ਸੁਰੱਖਿਆ, ਖ਼ਤਰਿਆਂ ਨੂੰ ਘਟਾਉਣ ਅਤੇ ਡਿਜੀਟਲ ਜਾਗਰੂਕਤਾ ਵਰਗੇ ਉਭਰ ਰਹੇ ਖੇਤਰਾਂ ‘ਤੇ ਫੋਕਸ ਕਰੇਗੀ, ਨਾਲ ਹੀ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਜ਼ਰੂਰੀ ਸਵਦੇਸ਼ੀ ਸਮਾਧਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ।
ਪਿਛਲੇ ਐਡੀਸ਼ਨਾਂ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, TCQ 3.0 ਤਿੰਨ ਮੁਕਾਬਲੇ ਵਾਲੇ ਟ੍ਰੈਕਾਂ ਵਿੱਚ ਆਯੋਜਿਤ ਕੀਤਾ ਜਾਵੇਗਾ:
ਬੱਗ ਹੰਟਿੰਗ: ਇਹ ਇੱਕ ਸਾਈਬਰ ਸੁਰੱਖਿਆ ਚੁਣੌਤੀ ਜੋ ਕਿ ਔਨਲਾਈਨ ਕੈਪਚਰ-ਦ-ਫਲੈਗ (CTF) ਕੁਆਲੀਫਾਇਰ ਨਾਲ ਸ਼ੁਰੂ ਹੁੰਦੀ ਹੈ ਅਤੇ ਇੱਕ ਇਨ-ਪਰਸਨ ਲਾਈਵ ਸੈਂਡਬੌਕਸ ਫਾਈਨਲ ਦੇ ਨਾਲ ਸਮਾਪਤ ਹੁੰਦੀ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਸਿਮੂਲੇਟਿਡ ਕ੍ਰਿਟੀਕਲ ਇਨਫ੍ਰਾਸਟ੍ਰਕਚਰ ਐਨਵਾਇਰਮੈਂਟ ਵਿੱਚ ਕਮਜ਼ੋਰੀਆਂ ਦੀ ਪਛਾਣ ਕਰਨੀ ਹੋਵੇਗੀ ਅਤੇ ਉਨ੍ਹਾਂ ਨੂੰ ਦਸਤਾਵੇਜ਼ ਬਣਾਉਣਾ ਹੋਵੇਗਾ।
AI ਕਵਚ: ਇੱਕ AI ਅਤੇ ਮਸ਼ੀਨ-ਲਰਨਿੰਗ ਅਧਾਰਿਤ ਚੁਣੌਤੀ ਜਿਸ ਦਾ ਉਦੇਸ਼ ਪ੍ਰੋਡੈਕਟਿਵ ਥ੍ਰੈੱਟ ਇੰਟੈਲੀਜੈਂਸ, ਆਟੋਮੇਟਿਡ ਡਿਫੈਂਸ ਮਕੈਨੀਜ਼ਮ ਅਤੇ ਅਨੋਮਲੀ ਡਿਟੈਕਸ਼ਨ (ਅਸਧਾਰਣ ਗਤੀਵਿਧੀਆਂ ਦਾ ਪਤਾ ਲਗਾਉਣ) ਲਈ ਹੱਲ ਵਿਕਸਿਤ ਕਰਨਾ ਹੈ।
ਕ੍ਰਿਏਟਰਸ ਚੈਲੇਂਜ : ਇਹ ਕੰਟੈਂਟ ਕ੍ਰਿਏਟਰਸ, ਸੰਚਾਰਕਾਂ ਅਤੇ ਪ੍ਰਭਾਵਕਾਂ ਲਈ ਇੱਕ ਡਿਜੀਟਲ ਮੀਡੀਆ ਅਤੇ ਸਟੋਰੀ ਟੈਲਿੰਗ ਕੰਪੀਟੀਸ਼ਨ ਹੈ। ਇਸ ਦਾ ਮਕਸਦ ਡੀਪਫੇਕ, ਫਿਸ਼ਿੰਗ, ਔਨਲਾਈਨ ਸਕੈਮ ਅਤੇ ਗਲਤ ਜਾਣਕਾਰੀ ਵਰਗੇ ਖਤਰਿਆਂ ਬਾਰੇ ਪ੍ਰਭਾਵਸ਼ਾਲੀ ਜਾਗਰੂਕਤਾ ਮੁਹਿੰਮਾਂ ਤਿਆਰ ਕਰਨਾ ਹੈ।
ਇਸ ਮੁਕਾਬਲੇ ਲਈ ਰਜਿਸਟ੍ਰੇਸ਼ਨ 31 ਅਗਸਤ 2026 ਤੱਕ ਖੁੱਲ੍ਹੇ ਹਨ। ਔਨਲਾਈਨ ਸ਼ੌਰਟਲਿਸਟਿੰਗ ਪੜਾਅ 1 ਤੋਂ 10 ਸਤੰਬਰ 2026 ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ 6 ਤੋਂ 8 ਅਕਤੂਬਰ 2026 ਤੱਕ ਨਵੀਂ ਦਿੱਲੀ ਵਿੱਚ ਗ੍ਰੈਂਡ ਫਿਨਾਲੇ ਹੋਵੇਗਾ। ਪੁਰਸਕਾਰ ਸਮਾਰੋਹ 9 ਅਕਤੂਬਰ 2026 ਨੂੰ ਹੋਵੇਗਾ।
*****
ਨਿਸ਼ਾਂਤ/ ਰਿੰਕੂ ਸਿੰਘ/ਬਲਜੀਤ ਸਿੰਘ
(रिलीज़ आईडी: 2302003)
आगंतुक पटल : 7