ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਵਾਤਾਵਰਣ ਕਾਰਜ ਸਮੂਹ ਅਤੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ‘ਤੇ ਸੰਪਰਕ ਸਮੂਹ ਦੀਆਂ ਪ੍ਰਮੁੱਖ ਤਰਜੀਹਾਂ ‘ਤੇ ਚਰਚਾ ਕੀਤੀ

प्रविष्टि तिथि: 17 AUG 2026 11:40AM by PIB Chandigarh

ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਤਹਿਤ, ਵਾਤਾਵਰਣ ਕਾਰਜ ਸਮੂਹ ਅਤੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ‘ਤੇ ਸੰਪਰਕ ਸਮੂਹ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ 17 ਅਗਸਤ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਸ਼੍ਰੀ ਤਨਮਯ ਕੁਮਾਰ ਨੇ ਕੀਤੀ। ਇਸ ਮੀਟਿੰਗ ਵਿੱਚ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਰੂਸ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਨੇ ਹਿੱਸਾ ਲਿਆ।

ਆਪਣੇ ਮੁੱਖ ਭਾਸ਼ਣ ਵਿੱਚ ਚੇਅਰਮੈਨ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਬ੍ਰਿਕਸ ਸਮੂਹ, ਆਰਥਿਕ ਸੰਵਾਦ ਤੋਂ ਅੱਗੇ ਵਧ ਕੇ ਪ੍ਰਦੂਸ਼ਣ, ਜੈਵਿਕ ਵਿਭਿੰਨਤਾ ਦੇ ਨੁਕਸਾਨ ਅਤੇ ਗਲੋਬਲ ਵਾਰਮਿੰਗ ਜਿਹੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਸਾਂਝੇਦਾਰੀ ਟਿਕਾਊ ਵਿਕਾਸ, ਜਲਵਾਯੂ ਅਨੁਕੂਲ, ਸਰੋਤ ਕੁਸ਼ਲਤਾ ਅਤੇ ਸਰਕੂਲਰ ਅਰਥਵਿਵਸਥਾ ਦੇ ਨਾਲ-ਨਾਲ ਵਾਤਾਵਰਣਿਕ ਸ਼ਾਸਨ ਦੇ ਸੰਦਰਭ ਵਿੱਚ ਵੀ ਮਜ਼ਬੂਤ ਹੋਈ ਹੈ।

ਚੇਅਰਮੈਨ ਨੇ ਦੱਸਿਆ ਕਿ ਬ੍ਰਿਕਸ 2026, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ, ਜਿਸ ਦੇ ਅਨੁਸਾਰ ਗਲੋਬਲ ਸਹਿਯੋਗ ਵਿੱਚ ਮਨੁੱਖਤਾ ਨੂੰ ਤਰਜੀਹ ਦਿੰਦੇ ਹੋਏ ਜਨ-ਕੇਂਦ੍ਰਿਤ ਦ੍ਰਿਸ਼ਟੀਕੋਣ ਬਣਾਏ ਰੱਖਣਾ ਜ਼ਰੂਰੀ ਹੈ। ਇਸ ਸਾਲ ਦੀ ਥੀਮ ‘ਮਜ਼ਬੂਤੀਕਰਣ, ਨਵੀਨਤਾ, ਸਹਿਯੋਗ ਅਤੇ ਟਿਕਾਊ ਵਿਕਾਸ ਲਈ ਨਿਰਮਾਣ’ ਇਸੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤ ਨੇ ਵਾਤਾਵਰਣਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਹੈ, ਜੋ ਵਿਕਾਸ ਦੇ ਟੀਚਿਆਂ ਦੇ ਨਾਲ ਈਕੋਸਿਸਟਮ ਸਥਿਰਤਾ ਨੂੰ ਜੋੜਦੇ ਹਨ।

ਭਾਰਤ ਦੀ ਪ੍ਰਧਾਨਗੀ ਦੌਰਾਨ, ਵਾਤਾਵਰਣ ਕਾਰਜ ਸਮੂਹ ਅਤੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ‘ਤੇ ਸੰਪਰਕ ਸਮੂਹ ਨੇ ਮਿਲ ਕੇ ਚਾਰ ਆਪਸੀ ਜੁੜੇ ਤਰਜੀਹ ਵਾਲੇ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਇਆ ਹੈ: ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ, ਜੰਗਲਾਤ, ਜੰਗਲ ਦਾ ਅੱਗ ਪ੍ਰਬੰਧਨ ਅਤੇ ਆਫ਼ਤ ਨਿਵਾਰਣ ਉਪਾਵਾਂ ਦਾ ਮਜ਼ਬੂਤੀਕਰਣ, ਸਰਕੂਲਰ ਅਰਥਵਿਵਸਥਾ ਅਤੇ ਅਨੁਕੂਲਨ।

ਚੇਅਰਪਰਸਨ ਨੇ ਕਿਹਾ ਕਿ ਇਹ ਤਰਜੀਹਾਂ ਬ੍ਰਿਕਸ ਦੇਸ਼ਾਂ ਦੇ ਸਾਹਮਣੇ ਮੌਜੂਦ ਸਾਂਝੀਆਂ ਵਾਤਾਵਰਣਿਕ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸਮੂਹਿਕ ਬੁੱਧੀਮਤਾ ਅਤੇ ਸਮਰੱਥਾ ਨੂੰ ਦਰਸਾਉਂਦੀਆਂ ਹਨ। ਇਹ ਇਸ ਸਰਬਸੰਮਤੀ ਮਾਨਤਾ ਨੂੰ ਦਰਸਾਉਂਦੀਆਂ ਹਨ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਸਮਰੱਥਾ, ਈਕੋਸਿਸਟਮ ਦੀ ਬਹਾਲੀ, ਸਰੋਤ ਕੁਸ਼ਲਤਾ ਅਤੇ ਟਿਕਾਊ ਵਿਕਾਸ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਏ ਮੁੱਦੇ ਹਨ ਜਿਨ੍ਹਾਂ ਲਈ ਵੱਖ-ਵੱਖ ਪਹਿਲਕਦਮੀਆਂ ਦੀ ਬਜਾਏ ਏਕੀਕ੍ਰਿਤ ਅਤੇ ਸਮੁੱਚੇ ਸਮਾਧਾਨਾਂ ਦੀ ਜ਼ਰੂਰਤ ਹੈ।

ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਦੀ ਪ੍ਰਧਾਨਗੀ ਸ਼ੁਰੂ ਹੋਣ ਦੇ ਬਾਅਦ ਤੋਂ, ਮੈਂਬਰ ਦੇਸ਼ਾਂ ਨੇ 21 ਵਰਚੁਅਲ ਥੀਮੈਟਿਕ ਅਤੇ ਵਾਰਤਾ ਮੀਟਿੰਗਾਂ, 10 ਦੁਵੱਲੇ ਸਲਾਹ-ਮਸ਼ਵਰੇ, 2 ਥੀਮੈਟਿਕ ਸੰਵਾਦਾਂ ਅਤੇ 2 ਤਕਨੀਕੀ ਵੈਬੀਨਾਰਾਂ ਰਾਹੀਂ ਸਾਂਝੇ ਏਜੰਡੇ ਨੂੰ ਅੱਗੇ ਵਧਾਉਣ ਲਈ ਅਸਾਧਾਰਣ ਪੱਧਰ ਦੀ ਵਚਨਬੱਧਤਾ ਪ੍ਰਦਰਸ਼ਿਤ ਕੀਤੀ ਹੈ। ਅੱਜ ਹੋ ਰਹੀ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਮੁੱਖ ਤਰਜੀਹਾਂ ‘ਤੇ ਆਮ ਸਹਿਮਤੀ ਬਣੇਗੀ।

ਚੇਅਰਮੈਨ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਭਰੋਸਾ ਜਤਾਇਆ ਕਿ ਸਹਿਯੋਗ ਅਤੇ ਆਪਸੀ ਸਨਮਾਨ ਦੀ ਭਾਵਨਾ, ਜਿਸ ਨੇ ਹੁਣ ਤੱਕ ਸਮੂਹਿਕ ਸੰਵਾਦ ਅਤੇ ਚਰਚਾਵਾਂ ਦੀ ਅਗਵਾਈ ਕੀਤੀ ਹੈ, ਅੱਜ ਦੀਆਂ ਚਰਚਾਵਾਂ ਨੂੰ ਵੀ ਦਿਸ਼ਾ ਦਿੰਦੀ ਰਹੇਗੀ। ਬ੍ਰਿਕਸ ਵਾਤਾਵਰਣ ਮੰਤਰੀਆਂ ਦੀ 12ਵੀਂ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਹੋਣ ਵਾਲੀ ਹੈ।

ਬ੍ਰਿਕਸ ਦੇ ਮੈਂਬਰ ਦੇਸ਼ਾਂ ਦੇ ਵਫ਼ਦ ਨੇ ਭਾਰਤ ਨੂੰ ਬ੍ਰਿਕਸ ਚੇਅਰ ਦੇ ਰੂਪ ਵਿੱਚ ਸ਼ਾਨਦਾਰ ਅਗਵਾਈ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਸੀ ਸਨਮਾਨ, ਵਿਸ਼ਵਾਸ ਅਤੇ ਆਮ ਸਹਿਮਤੀ ‘ਤੇ ਅਧਾਰਿਤ ਫੈਸਲੇ ਲੈਣ ਦੇ ਵਾਤਾਵਰਣ ਵਿੱਚ ਤਰਜੀਹ ਵਾਲੇ ਖੇਤਰਾਂ ‘ਤੇ ਪ੍ਰਭਾਵਸ਼ਾਲੀ ਚਰਚਾ ਕਰਕੇ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨ ਲਈ ਭਾਰਤ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ।

*****

ਵੀਐੱਮ/ਏਕੇ


(रिलीज़ आईडी: 2300496) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Gujarati , Tamil , Telugu , Kannada , Malayalam