ਗ੍ਰਹਿ ਮੰਤਰਾਲਾ
ਸੁਤੰਤਰਤਾ ਦਿਵਸ 2026 ਦੇ ਮੌਕੇ ‘ਤੇ ਪੁਲਿਸ, ਫਾਇਰ , ਹੋਮ ਗਾਰਡ, ਸਿਵਿਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ 1057 ਕਰਮਚਾਰੀਆਂ ਨੂੰ ਵੀਰਤਾ/ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ
प्रविष्टि तिथि:
14 AUG 2026 8:59AM by PIB Chandigarh
ਸੁਤੰਤਰਤਾ ਦਿਵਸ 2026 ਦੇ ਮੌਕੇ ‘ਤੇ ਪੁਲਿਸ, ਫਾਈਰ, ਹੋਮ ਗਾਰਡ ਅਤੇ ਸਿਵਿਲ ਡਿਫੈਂਸ (ਐੱਚਜੀ ਅਤੇ ਸੀਡੀ) ਅਤੇ ਸੁਧਾਰ ਸੇਵਾਵਾਂ ਦੇ ਕੁੱਲ 1057 ਕਰਮਚਾਰੀਆਂ ਨੂੰ ਵੀਰਤਾ ਅਤੇ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਵੇਰਵੇ ਇਸ ਤਰ੍ਹਾਂ ਹਨ:-
ਵੀਰਤਾ ਮੈਡਲ
ਵੀਰਤਾ ਮੈਡਲ (ਜੀਐੱਮ) ਜੀਵਨ ਅਤੇ ਸੰਪੰਤੀ ਦੀ ਰੱਖਿਆ ਕਰਨ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੀਰਤਾ ਦੇ ਵਿਸ਼ੇਸ਼ ਕਾਰਜ ਦੇ ਅਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਵਿੱਚ ਸਬੰਧਿਤ ਅਧਿਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਖਮ ਦਾ ਮੁਲਾਂਕਣ ਕੀਤਾ ਜਾਂਦਾ ਹੈ।
ਕੁੱਲ 301 ਵੀਰਤਾ ਮੈਡਲ (ਜੀਐੱਮ) ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ 301 ਵੀਰਤਾ ਮੈਡਲਾਂ ਵਿੱਚੋਂ 272 ਪੁਲਿਸ ਕਰਮਚਾਰੀਆਂ ਅਤੇ 29 ਫਾਇਰ ਸਰਵਿਸ ਕਰਮਚਾਰੀਆਂ ਨੂੰ ਜੀਐੱਮ ਨਾਲ ਸਨਮਾਨਿਤ ਕੀਤਾ ਗਿਆ ਹੈ।
301 ਵੀਰਤਾ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ ਪੁਰਸਕਾਰ ਵਾਮਪੰਥੀ ਉਗਰਵਾਦ ਪ੍ਰਭਾਵਿਤ ਖੇਤਰਾਂ ਦੇ 197 ਕਰਮਚਾਰੀਆਂ, ਜੰਮੂ ਅਤੇ ਕਸ਼ਮੀਰ ਖੇਤਰ ਦੇ 51 ਕਰਮਚਾਰੀਆਂ, ਉੱਤਰ-ਪੂਰਬ ਦੇ 12 ਕਰਮਚਾਰੀਆਂ ਅਤੇ ਹੋਰ ਖੇਤਰਾਂ ਦੇ 41 ਕਰਮਚਾਰੀਆਂ ਨੂੰ ਉਨ੍ਹਾਂ ਦੀ ਵੀਰਤਾਪੂਰਨ ਕਾਰਵਾਈ ਲਈ ਦਿੱਤੇ ਜਾ ਰਹੇ ਹਨ।
ਸੇਵਾ ਮੈਡਲ
ਰਾਸ਼ਟਰਪਤੀ ਦਾ ਵਿਸ਼ੇਸ਼ ਸੇਵਾ ਮੈਡਲ (ਪੀਐੱਸਐੱਮ) ਸੇਵਾ ਵਿੱਚ ਵਿਸ਼ੇਸ਼ ਵਿਸ਼ਿਸ਼ਟ ਰਿਕਾਰਡ ਲਈ ਪ੍ਰਦਾਨ ਕੀਤਾ ਹੈ ਅਤੇ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਐੱਮਐੱਸਐੱਮ) ਸਰੋਤ ਅਤੇ ਕਰਤੱਵ ਨਿਸ਼ਠਾ ਨਾਲ ਕੀਮਤੀ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ।
ਹੁਣ ਤੱਕ ਕੁੱਲ 92 ਰਾਸ਼ਟਰਪਤੀ ਮੈਡਲ (ਪੀਐੱਸਐੱਮ) ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 83 ਪੀਐੱਸਐੱਮ ਪੁਲਿਸ ਸੇਵਾ ਨੂੰ, 4 ਫਾਇਰ ਸਰਵਿਸ ਨੂੰ, 3 ਸਿਵਿਲ ਡਿਫੈਂਸ ਅਤੇ ਹੋਮ ਗਾਰਡ ਸਰਵਿਸ ਨੂੰ ਅਤੇ 2 ਸੁਧਾਰ ਗ੍ਰਹਿ ਸੇਵਾ ਨੂੰ ਦਿੱਤੇ ਗਏ ਹਨ।
ਕੁੱਲ 664 ਮੈਡਲ ਮੈਰੀਟੋਰੀਅਸ ਸਰਵਿਸ (ਐੱਮਐੱਸਐੱਮ) ਲਈ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 606 ਐੱਮਐੱਸਐੱਮ ਪੁਲਿਸ ਸੇਵਾ ਨੂੰ, 28 ਫਾਇਰ ਸਰਵਿਸ ਨੂੰ, 18 ਸਿਵਿਲ ਡਿਫੈਂਸ ਅਤੇ ਹੋਮ ਗਾਰਡ ਸਰਵਿਸ ਨੂੰ ਅਤੇ 12 ਸੁਧਾਰ ਗ੍ਰਹਿ ਸੇਵਾ ਨੂੰ ਦਿੱਤੇ ਗਏ ਹਨ।
ਸੇਵਾ ਅਨੁਸਾਰ ਪ੍ਰਦਾਨ ਕੀਤੇ ਗਏ ਮੈਡਲਾਂ ਦਾ ਵੇਰਵਾ
|
ਮੈਡਲ ਦਾ ਨਾਮ
|
ਪੁਲਿਸ ਸਰਵਿਸ
|
ਫਾਇਰ ਸਰਵਿਸ
|
ਸਿਵਿਲ ਡਿਫੈਂਸ ਅਤੇ ਹੋਮ ਗਾਰਡ ਸਰਵਿਸ
|
ਸੁਧਾਰ ਸੇਵਾ
|
ਕੁੱਲ
|
|
ਵਿਸ਼ੇਸ਼ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)
(ਕੁੱਲ ਮੈਡਲ ਪ੍ਰਦਾਨ ਕੀਤੇ ਗਏ:92)
|
83
|
04
|
03
|
02
|
92
|
|
ਮੈਰੀਟੋਰੀਅਸ ਸਰਵਿਸ ਮੈਡਲ (ਐੱਮਐੱਸਐੱਮ) (ਕੁੱਲ ਮੈਡਲ ਪ੍ਰਦਾਨ ਕੀਤੇ ਗਏ: 664)
|
606
|
28
|
18
|
12
|
664
|
ਪੁਰਸਕਾਰ ਜੇਤੂਆਂ ਦੀ ਸੂਚੀ ਦੇ ਵੇਰਵੇ ਹੇਠਾਂ ਦਿੱਤੇ ਅਨੁਸਾਰ ਹਨ:
|
ਸੀਰੀਅਲ ਨੰਬਰ
|
ਵਿਸ਼ਾ
|
ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਦੀ ਗਿਣਤੀ
|
ਅਨੁਬੰਧ
|
|
1
|
ਵੀਰਤਾ ਮੈਡਲ (ਜੀਐੱਮ)
|
301
|
ਸੂਚੀ-I
|
|
2
|
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)
|
92
|
ਸੂਚੀ-II
|
|
3
|
ਮੈਰੀਟੋਰੀਅਸ ਸਰਵਿਸ ਮੈਡਲ (ਐੱਮਐੱਸਐੱਮ)
|
664
|
ਸੂਚੀ-III
|
|
4
|
ਰਾਜ ਵਾਰ/ਫੋਰਸ ਵਾਰ ਮੈਡਲ ਜੇਤੂਆਂ ਦੀ ਸੂਚੀ
|
ਸੂਚੀ ਅਨੁਸਾਰ
|
ਸੂਚੀ –IV
|
ਸੂਚੀ-I ਦੇਖਣ ਲਈ ਇੱਥੇ ਕਲਿੱਕ ਕਰੋ
ਸੂਚੀ-II ਦੇਖਣ ਲਈ ਇੱਥੇ ਕਲਿੱਕ ਕਰੋ
ਸੂਚੀ-III ਦੇਖਣ ਲਈ ਇੱਥੇ ਕਲਿੱਕ ਕਰੋ
ਸੂਚੀ-IV ਦੇਖਣ ਲਈ ਇੱਥੇ ਕਲਿੱਕ ਕਰੋ
ਵਧੇਰੇ ਜਾਣਕਾਰੀ ਲਈ www.mha.gov.in ਅਤੇ https://awards.gov.in ‘ਤੇ ਉਪਲਬਧ ਹੈ।
*****
ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ
(रिलीज़ आईडी: 2299359)
आगंतुक पटल : 4