ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਕੱਲ੍ਹ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 13 AUG 2026 10:14PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਕੱਲ੍ਹ (14 ਅਗਸਤ, 2026) ਰਾਸ਼ਟਰ ਨੂੰ ਸੰਬੋਧਨ ਕਰਨਗੇ।

ਇਹ ਸੰਬੋਧਨ ਸ਼ਾਮ 19:00 ਵਜੇ ਤੋਂ ਆਕਾਸ਼ਵਾਣੀ ਦੇ ਪੂਰੇ ਰਾਸ਼ਟਰੀ ਨੈੱਟਵਰਕ ’ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ’ਤੇ ਪਹਿਲਾਂ ਹਿੰਦੀ ਅਤੇ ਉਸ ਤੋਂ ਬਾਅਦ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ’ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਨ ਤੋਂ ਬਾਅਦ, ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵੱਲੋਂ ਇਸ ਦਾ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਨ ਕੀਤਾ ਜਾਵੇਗਾ। ਆਕਾਸ਼ਵਾਣੀ ਆਪਣੇ ਸਬੰਧਿਤ ਖੇਤਰੀ ਨੈੱਟਵਰਕ ’ਤੇ ਰਾਤ  21:30 ਵਜੇ ਖੇਤਰੀ ਭਾਸ਼ਾਵਾਂ ਦੇ ਸੰਸਕਰਣ ਪ੍ਰਸਾਰਿਤ ਕਰੇਗਾ।

*****

ਐੱਮਜੇਪੀਐੱਸ/ਐੱਸ ਐੱਸ/ਪੀ ਆਰ ਕੇ 

 


(Release ID: 2299296) ਵਿਜ਼ੀਟਰ ਕਾਊਂਟਰ : 27