ਰੱਖਿਆ ਮੰਤਰਾਲਾ
azadi ka amrit mahotsav

‘ਵੰਦੇ ਮਾਤਰਮ ਦੇ 150 ਵਰ੍ਹੇ’ ਅਤੇ ‘ਵਿਕਸਿਤ ਭਾਰਤ@2047 ਲਈ ਯੁਵਾ ਸ਼ਕਤੀְ’ ਦਾ ਸਨਮਾਨ ਕਰਨ ਲਈ ਸੁਤੰਤਰਤਾ ਦਿਵਸ ਸਮਾਰੋਹ-2026


ਇਤਿਹਾਸਿਕ ਲਾਲ ਕਿਲ੍ਹੇ ਦੀ ਫਸੀਲ ਤੋਂ ਪਹਿਲੀ ਵਾਰ ‘ਵੰਦੇ ਮਾਤਰਮ’ ਗਾਇਆ ਜਾਵੇਗਾ

ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ

ਸ਼ਾਨਦਾਰ ਸਮਾਰੋਹ ਦਾ ਗਵਾਹ ਬਣਨ ਲਈ ਲਗਭਗ 5,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ

प्रविष्टि तिथि: 10 AUG 2026 5:48PM by PIB Chandigarh

ਰਾਸ਼ਟਰ 15 ਅਗਸਤ, 2026 ਨੂੰ ਆਪਣਾ 80ਵਾਂ ਸੁਤੰਤਰਤਾ ਦਿਵਸ ਮਨਾਏਗਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਦੀ ਫਸੀਲ ਤੋਂ ਮੁੱਖ ਸਮਾਰੋਹ ਦੀ ਅਗਵਾਈ ਕਰਨਗੇ. ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ 10 ਅਗਸਤ, 2026 ਨੂੰ ਨਵੀਂ ਦਿੱਲੀ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਾਲ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋ ਰਹੇ ਹਨ।

ਆਜ਼ਾਦੀ ਦੀ ਲੜਾਈ ਦੌਰਾਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਇਸ ਰਾਸ਼ਟਰੀ ਗੀਤ ਨੂੰ, ਇਸ ਦੀ ਯਾਦਗਾਰ ਵਿਰਾਸਤ ਦੇ ਸਨਮਾਨ ਵਿੱਚ ਪਹਿਲੀ ਵਾਰ ਲਾਲ ਕਿਲ੍ਹੇ ਦੀ ਫਸੀਲ ਤੋਂ ਗਾਇਆ ਜਾਵੇਗਾ। ਸੁਤੰਤਰਤਾ ਸੰਗ੍ਰਾਮ ਦੌਰਾਨ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕਰਨ ਵਾਲੇ ਇਸ ਰਾਸ਼ਟਰੀ ਗੀਤ ਦੀ ਗੌਰਵਸ਼ਾਲੀ ਵਿਰਾਸਤ ਦੇ ਸਨਮਾਨ ਵਿੱਚ ਪਹਿਲੀ ਵਾਰ ਇਸ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਗਾਇਆ ਜਾਵੇਗਾ।

ਪ੍ਰਧਾਨ ਮੰਤਰੀ ਦੇ ਲਾਲ ਕਿਲ੍ਹੇ ‘ਤੇ ਪਹੁੰਚਣ ਦੇ ਮੌਕੇ ‘ਤੇ ‘ਵੰਦੇ ਮਾਤਰਮ’  ਗਾਇਆ ਜਾਵੇਗਾ। ਇਸ ਤੋਂ ਬਾਅਦ ਉਹ ਰਾਸ਼ਟਰੀ ਝੰਡਾ ਲਹਿਰਾਉਣਗੇ ਤੇ ਰਾਸ਼ਟਰ ਨੂੰ ਰਵਾਇਤੀ ਤੌਰ ‘ਤੇ ਸੰਬੋਧਨ ਕਰਨਗੇ। ਰੱਖਿਆ ਸਕੱਤਰ ਨੇ ਕਿਹਾ ਕਿ ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ‘ਯੁਵਾ ਸ਼ਕਤੀ’ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਵਰ੍ਹੇ 2047 ਤੱਕ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਜਾਵੇਗਾ।

ਵੰਦੇ ਮਾਤਰਮ ਦੇ 1150 ਸਾਲ ਪੂਰੇ ਹੋਣ ਦਾ ਮੌਕਾ

ਫੁੱਲਾਂ ਦੀ ਸਜਾਵਟ ਵਿੱਚ ‘ਵੰਦੇ ਮਾਤਰਮ’ ਦੀ ਝਲਕ ਦਿਖਾਈ ਦੇਵੇਗੀ। ਇਸ ਦੇ ਤਹਿਤ ਐੱਨਸੀਸੀ ਦੇ 2500 ਲੜਕੇ-ਲੜਕੀਆਂ ਕੈਡੇਟਸ ਅਤੇ ‘ਮੇਰਾ ਭਾਰਤ’ (ਮਾਈ ਭਾਰਤ) ਦੇ ਵਲੰਟੀਅਰ ਮਿਲ ਕੇ ਲਾਲ ਕਿਲ੍ਹੇ  ਦੀ ਫਸੀਲ ਦੇ ਸਾਹਮਣੇ ਗਿਆਨਪਥ ‘ਤੇ ‘ਵੰਦੇ ਮਾਤਰਮ’ ਦੀ ਪੇਂਟਿੰਗ ਬਣਾਉਣਗੇ। ਭਾਰਤੀ ਹਵਾਈ ਸੈਨਾ ਦਾ ਐੱਮਆਈ-17 ਹੈਲੀਕੌਪਟਰ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇੱਕ ਬੈਨਰ ਲੈ ਕੇ ਉਡਾਣ ਭਰੇਗਾ ਅਤੇ ਲਾਲ ਕਿਲ੍ਹੇ ‘ਤੇ ਮੌਜੂਦ ਲੋਕਾਂ ‘ਤੇ ਫੁੱਲਾਂ ਦੀ ਵਰਖਾ ਕਰੇਗਾ।

 

ਮਿਲਟਰੀ ਬੈਂਡ ਪਰਫੋਰਮੈਂਸ

ਆਜ਼ਾਦੀ ਦੀ ਲੜਾਈ ਦੌਰਾਨ ਪੀੜ੍ਹੀਆਂ ਨੂੰ ਇਕਜੁੱਟ ਕਰਨ ਅਤੇ ਪ੍ਰੇਰਿਤ ਕਰਨ ਵਾਲੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਸਨਮਾਨ ਦੇਣ ਲਈ 8 ਅਗਸਤ, 2026 ਤੋਂ ਦੇਸ਼ ਭਰ ਵਿੱਚ ਕਈ ਬੈਂਡ ਪਰਫੋਰਮੈਸ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ 343 ਪ੍ਰਮੁੱਖ ਸਥਾਨਾਂ ‘ਤੇ ਸੈਨਾ, ਜਲ ਸੈਨਾ, ਹਵਾਈ ਸੈਨਾ, ਭਾਰਤੀ ਤੱਟਰੱਖਿਅਕ ਬਲ, ਐੱਨਸੀਸੀ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ), ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਸਸ਼ਤਰ ਸੀਮਾ ਬਲ (ਐੱਸਐੱਸਬੀ), ਸੀਮਾ  ਸੁਰੱਖਿਆ ਬਲ (ਬੀਐੱਸਐੱਫ), ਏਕੀਕ੍ਰਿਤ ਰੱਖਿਆ ਸਟਾਫ (ਆਈਡੀਐੱਸ), ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਅਸਾਮ ਰਾਈਫਲਸ ਦੇ ਬੈਂਡ ਦੀ ਪੇਸ਼ਕਾਰੀਆਂ 15 ਅਗਸਤ, 2026 ਤੱਕ ਜਾਰੀ ਰਹਿਣਗੀਆਂ। ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਨ੍ਹਾਂ ਬੈਂਡ ਪੇਸ਼ਕਾਰੀਆਂ ਦੇ ਆਯੋਜਨ ਸਥਾਨਾਂ ‘ਤੇ ਆਮ ਜਨਤਾ ਲਈ ਪ੍ਰਵੇਸ਼ ਖੁੱਲ੍ਹਾ ਰੱਖਿਆ ਗਿਆ ਹੈ।

)ਠ

 

 

 ਯੁਵਾ ਸ਼ਕਤੀ: ਵਿਕਸਿਤ ਭਾਰਤ @2047 ਦੀ ਯਾਤਰਾ ਦੀ ਅਗਵਾਈ

ਵਰ੍ਹੇ 2026 ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇੰਟਰਨੈਸ਼ਨਲ ਫਿਜ਼ਿਕਸ, ਕੈਮਿਸਟਰੀ, ਬਾਇਓਲੌਜੀ ਅਤੇ ਮੈਥਮੈਟਿਕਸ ਓਲੰਪਿਆਡ-2026 ਵਿੱਚ ਮੈਡਲ ਜਿੱਤਣ ਵਾਲੇ 19 ਵਿਦਿਆਰਥੀਆਂ ਦੀਆਂ ਉਪਲਬਧੀਆਂ ਵਿਗਿਆਨ ਦੇ ਖੇਤਰ ਵਿੱਚ ਯੁਵਾ ਸ਼ਕਤੀ ਦੀ ਸਫਲਤਾ ਦੀ ਉਦਾਹਰਣ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸੱਦਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਲਾਲ ਕਿਲ੍ਹੇ ਦੀ ਫਸੀਲ ‘ਤੇ ਬਿਠਾਇਆ ਜਾਵੇਗਾ।

ਪਿਛੋਕੜ ਵਿੱਚ ਲਗਾਏ ਗਏ ਕਟ-ਆਊਟਸ ਪਰਮਾਣੂ ਅਤੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਨੂੰ ਦਰਸਾਉਣਗੇ, ਜਦਕਿ ‘ਗਾਰਡ ਆਫ਼ ਔਨਰ’ ਖੇਤਰ ਵਿੱਚ ਫੁੱਲਾਂ ਦੀ ਸਜਾਵਟ ‘ਵਿਕਸਿਤ ਭਾਰਤ @2047’ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ।

 

ਵਿਸ਼ੇਸ਼ ਮਹਿਮਾਨ

ਇਸ ਸਮਾਰੋਹ ਲਈ ਲਗਭਗ 5,000 ਖਾਸ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਲੋਕ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬ ਰਹੇ ਹਨ ਅਤੇ ‘ਵਿਕਸਿਤ ਭਾਰਤ’ ਦੀ ਯਾਤਰਾ ਵਿੱਚ ਦੇਸ਼ ਦਾ ਮਾਰਗਦਰਸ਼ਨ ਕਰ ਰਹੇ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ ਸ਼ਾਮਲ ਹਨ:

  • ਰਾਸ਼ਟਰੀ ਨਵੀਨਤਾ ਪ੍ਰੋਗਰਾਮ ਦੇ ਤਹਿਤ ਯੁਵਾ ਇਨੋਵੇਟਰਸ
  • ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਵਧੀਆ ਇੰਟਰਨ
  • ਵੱਖ-ਵੱਖ ਯੋਜਨਾਵਾਂ ਦੇ ਤਹਿਤ ਸਹਾਇਤ ਪ੍ਰਾਪਤ ਉਤਕ੍ਰਿਸ਼ਟ ਸਟਾਰਟਅੱਪਸ
  • ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਤਕ੍ਰਿਸ਼ਟ ਯੁਵਾ
  • ਸਟਾਰਟਅੱਪਸ ਇੰਡੀਆ ਸੀਡ ਫੰਡ ਦੇ ਤਹਿਤ ਸਹਾਇਤਾ ਪ੍ਰਾਪਤ ਉਤਕ੍ਰਿਸ਼ਟ ਸਟਾਰਟਅੱਪਸ
  • ਉਤਕ੍ਰਿਸ਼ਠ ਮਾਈ ਭਾਰਤ ਵਲੰਟੀਅਰ
  • ਨਮਸਤੇ, ਪ੍ਰਧਾਨ ਮੰਤਰੀ ਅਜੈ ਅਤੇ ਸੀਡ ਯੋਜਨਾ ਦੇ ਲਾਭਾਰਥੀ
  • ਵੱਖ-ਵੱਖ ਕੁਇਜ਼ ਅਤੇ ਮੁਕਾਬਲਿਆਂ ਰਾਹੀਂ ਚੁਣੇ ਗਏ ਦਿੱਲੀ ਸਰਕਾਰ ਦੇ ਸਕੂਲਾਂ ਦੇ ਵਿਦਿਆਰਥੀ

 

 ‘ਵਿਕਸਿਤ ਭਾਰਤ@2047’ ਦੇ ਨਿਰਮਾਣ ਵਿੱਚ ਉੱਦਮੀਆਂ, ਇਨੋਵੇਟਰਸ ਅਤੇ ਜ਼ਮੀਨੀ ਪੱਧਰ ֲਤੇ ਕੰਮ ਕਰਨ ਵਾਲੇ ਲੋਕਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਦੇ ਹੋਏ, ਹੇਠ ਲਿਖਿਆ ਸ਼੍ਰੇਣੀਆਂ ਤੋਂ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ:

    • ਅੰਤਰਰਾਸ਼ਟਰੀ ਯੋਗ ਦਿਵਸ ਦੇ ਵਲੰਟੀਅਰ
    • ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਮਹਿਲਾ ਉੱਦਮੀ
    • ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਲਾਭਾਰਥੀ
    • ਵੱਖ-ਵੱਖ ਖੇਤਰਾਂ ਦੇ ਇਨੋਵੇਟਰਸ ਅਤੇ ਵਿਗਿਆਨਕ
    • ਦਿੱਲੀ ਵਿੱਚ ਭਾਰਤ ਟੈਕਸੀ ਦੇ ਸਾਰਥੀ, ਕੈਬ ਚਾਲਕ ਅਤੇ ਟੈਕਸੀ ਚਾਲਕ
    • ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦੇ ਲਾਭਾਰਥੀ
    • ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਕਾਰੀਗਰ
    • ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ (ਪੀਐੱਮ-ਐੱਸਵਾਈਐੱਮ) ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲਾਭਾਰਥੀ
    • ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਸਹਿ-ਯੋਜਨਾ ਦੇ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਿਸਾਨ (ਪੀਐੱਮ-ਐੱਮਕੇਐੱਸਐੱਸਵਾਈ)

 

ਵਿਸ਼ੇਸ਼ ਮਹਿਮਾਨਾਂ ਵਿੱਚ ਉਹ ‘ਚੁੱਪ ਯੋਧੇ’ ਵੀ ਸ਼ਾਮਲ ਹਨ, ਜੋ ਦੂਜਿਆਂ ਨੂੰ ਉਨ੍ਹਾਂ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹਨ। ਸੁਤੰਤਰਤਾ ਦਿਵਸ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦਾ ਵੀ ਮੌਕਾ ਹੈ। ਇਸੇ ਉਦੇਸ਼ ਨਾਲ ਇਨ੍ਹਾਂ ਸ਼੍ਰੇਣੀਆਂ ਦੇ ਖਾਸ ਮਹਿਮਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ:

    • ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ ਤਹਿਤ ਸਟ੍ਰੀਟ ਵੈਂਡਰ
    • ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ਹਿਰੀ ਸਫਾਈ ਕਰਮਚਾਰੀ
    • ਦਿੱਲੀ ਮੈਟਰੋ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀ
    • ਕਰਤਵਯ ਪਥ ਅਤੇ ਸੈਂਟਰਲ ਵਿਸਟਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀ
    • ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਨਰਸਿੰਗ ਅਰਦਲੀ (ਵਾਰਡ ਅਟੈਂਡੈਂਟ) ਅਤੇ ਹੋਰ ਕਰਮਚਾਰੀ

ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦਿੱਲੀ ਵਿੱਚ ਰਹਿਣ ਵਾਲੇ 1,500 ਤੋਂ ਵੱਧ ਲੋਕਾਂ ਨੂੰ ਰਵਾਇਤੀ ਪਹਿਰਾਵੇ ਵਿੱਚ ਇਸ ਸ਼ਾਨਦਾਰ ਸਮਾਰੋਹ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ ਹੈ। ਉਹ ਲਾਲ ਕਿਲ੍ਹੈ ‘ਤੇ ਭਾਰਤ ਦੀ ਇੱਕ ਛੋਟੀ ਜਿਹੀ ਝਲਕ ਪੇਸ਼ ਕਰਨਗੇ।

ਮੁਕਾਬਲਿਆਂ ਰਾਹੀਂ ਬੱਚਿਆਂ ਦੀ ਭਾਗੀਦਾਰੀ

ਰੱਖਿਆ ਮੰਤਰਾਲੇ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ‘ਮਾਈਗੌਵ’ ਨਾਲ ਮਿਲ ਕੇ ਵੱਖ-ਵੱਖ ਕੁਇਜ਼ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ। ਇਨ੍ਹਾਂ ਵਿੱਚ ‘2047 ਤੱਕ ਵਿਕਸਿਤ ਭਾਰਤ ਦੇ ਨਿਰਮਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਵਿਸ਼ੇ ‘ਤੇ ਲੇਖ ਮੁਕਾਬਲਾ, ‘ਭਾਰਤ 1947 ਬਨਾਮ ਭਾਰਤ 2047’ ਵਿਸ਼ੇ ‘ਤੇ ਪੇਟਿੰਗ ਮੁਕਾਬਲਾ ਅਤੇ ਔਨਲਾਈਨ ਕੁਇਜ਼ ਮੁਕਾਬਲਿਆਂ ਦੀ ਇੱਕ ਲੜੀ ਸ਼ਾਮਲ ਹੈ। ਇਨ੍ਹਾਂ ਔਨਲਾਈਨ ਕੁਇਜ਼ ਮੁਕਾਬਲਿਆਂ ਦੇ ਵਿਸ਼ਿਆਂ ਵਿੱਚ ‘ਭਾਰਤ ਦਾ ਸੰਵਿਧਾਨ-ਮੌਲਿਕ ਅਧਿਕਾਰ, ਕਰਤੱਵ, ਪ੍ਰਮੁੱਖ ਆਰਟੀਕਲ ਅਤੇ ਸੰਵਿਧਾਨ ਨਿਰਮਾਤਾ’, ‘ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਮਹਿਲਾਵਾਂ-ਰਾਣੀ ਲਕਸ਼ਮੀਬਾਈ ਤੋਂ ਸਰੋਜਿਨੀ ਨਾਇਡੂ ਅਤੇ ਉਸ ਤੋਂ ਬਾਅਦ ਤੱਕ, ‘ਆਧੁਨਿਕ ਭਾਰਤ ਦੇ ਪ੍ਰਮੁੱਖ ਪੜਾਅ-ਤਕਨੀਕੀ ਤਰੱਕੀ ਅਤੇ ਪੁਲਾੜ ਤਕਨਾਲੋਜੀ ਵਿੱਚ ਉਪਲਬਧੀਆਂְ’ ਅਤੇ ‘ਪਰਮਾਣੂ ਤਕਨਾਲੋਜੀ ਵਿੱਚ ਭਾਰਤ ਦੀ ਸਫਲਤਾ ਦੀ ਕਹਾਣੀ’ ਸ਼ਾਮਲ ਹਨ। ਇਨ੍ਹਾਂ ਮੁਕਾਬਲਿਆਂ ਦੇ ਲਗਭਗ 600 ਜੇਤੂ ਵੀ ਸੁਤੰਤਰਤਾ ਦਿਵਸ ਸਮਾਰੋਹ ਦਾ ਹਿੱਸਾ ਬਣਨਗੇ।

ਦਿੱਲੀ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗ ਅਤੇ ਦਿੱਲੀ ਪੁਲਿਸ ਵੀ ਨਾਗਰਿਕਾਂ ਨੂੰ ਰਾਸ਼ਟਰੀ ਤਿਉਹਾਰ ਦੇ ਜਸ਼ਨ ਵਿੱਚ ਸ਼ਾਮਲ ਕਰਨ ਲਈ ਕਈ ਤਰ੍ਹਾਂ ਦੇ ਔਨਲਾਈਨ ਅਤੇ ਔਫਲਾਈਨ ਕੁਇਜ਼ ਮੁਕਾਬਲਿਆਂ ਅਤੇ ਗਤੀਵਿਧੀਆਂ ਦਾ ਆਯੋਜਨ ਕਰ ਰਹੇ ਹਨ।

ਜਨਤਕ ਸੁਵਿਧਾਵਾਂ

  • ਕਲੌਕਰੂਮ ਦੀ ਸੁਵਿਧਾ: ਪਿਛਲੇ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਸਮਾਰੋਹਾਂ ਦੌਰਾਨ ਵਿਜ਼ਿਟਰਾਂ ਨੇ ਕਲੌਕਰੂਮ ਦੀ ਸੁਵਿਧਾ ਦੀ ਸ਼ਲਾਘਾ ਕੀਤੀ ਸੀ। ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਗਾਮੀ ਸਮਾਰੋਹ ਲਈ 6 ਸਥਾਨਾਂ ‘ਤੇ ਕੁੱਲ 25 ਕਲੌਕਰੂਮ ਬਣਾਏ ਗਏ ਹਨ।
  • ਹੈਲਪਡੈਸਕ ‘ਤੇ ਵਲੰਟੀਅਰ: 200 ਵਲੰਟੀਅਰ, ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਵਿਜ਼ਿਟਰਾਂ ਨੂੰ ਉਨ੍ਹਾਂ ਦੇ ਨਿਰਧਾਰਿਤ ਘੇਰੇ ਤੱਕ ਪਹੁੰਚਣ ਵਿੱਚ ਸਹਾਇਤਾ ਕਰਨਗੇ, ਜਿਨ੍ਹਾਂ ਵਿੱਚ 100 ‘ਮਾਈ ਭਾਰਤ’ ਅਤੇ 100 ਐੱਨਸੀਸੀ ਤੋਂ ਆਉਣਗੇ। ਲਾਲ ਕਿਲ੍ਹੇ ਵੱਲ ਜਾਣ ਵਾਲੇ ਮਾਰਗ ‘ਤੇ ਇਨ੍ਹਾਂ ਵਲੰਟੀਅਰਾਂ ਦੀ ਅਸਾਨੀ ਨਾਲ ਪਛਾਣ ਕੀਤੀ ਜਾ ਸਕੇਗੀ।
  • ਵ੍ਹੀਲਚੇਅਰ ਦੀ ਸੁਵਿਧਾ: ਜਿਨ੍ਹਾਂ ਵਿਜ਼ਿਟਰਾਂ ਨੂੰ ਵ੍ਹੀਲਚੇਅਰ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦੀ ਸਹਾਇਤਾ ਲਈ ਮੈਟਰੋ ਸਟੇਸ਼ਨਾਂ ਅਤੇ ਪਾਕਰਿੰਗ ਖੇਤਰਾਂ ਵਿੱਚ ਐੱਨਸੀਸੀ ਕੈਡੇਟਸ ਮੌਜੂਦ ਰਹਿਣਗੇ।
  • ਮੈਟਰੋ ਸੇਵਾਵਾਂ: ਪ੍ਰੋਗਰਾਮ ਸਾਈਟ ਤੱਕ ਪਹੁੰਚਣ ਲਈ 15 ਅਗਸਤ ਨੂੰ ਸਵੇਰੇ 4 ਵਜੇ ਤੋਂ ਮੈਟਰੋ ਸੇਵਾਵਾਂ ਉਪਲਬਧ ਰਹਿਣਗੀਆਂ। ਸਾਰੇ ਸੱਦੇ ਗਏ ਲੋਕਾਂ ਲਈ ਮੈਟਰੋ ਯਾਤਰੀ ਮੁਫਤ ਹੋਵੇਗੀ। ਈ-ਸੱਦੇ ਦੇ ਨਾਲ ਮੈਟਰੋ ਦਾ ਕਿਊਆਰ ਕੋਡ ਵੀ ਉਪਲਬਧ ਕਰਵਾਇਆ ਜਾਵੇਗਾ।
  • ਪਰੇਡ ਗ੍ਰਾਊਂਡ ਵਿਖੇ ਪਾਰਕਿੰਗ ਦੀ ਸੁਵਿਧਾ: ਵੈਧ ਪਾਰਕਿੰਗ/ਲੇਬਲ ਵਾਲੇ ਵਿਜ਼ਿਟਰਾਂ ਲਈ ਪਾਰਕਿੰਗ ਦੀ ਸੁਵਿਧਾ ਉਪਲਬਧ ਹੋਵੇਗੀ।
  • ਪੈਦਲ ਚਲਣ ਵਾਲਿਆਂ ਲਈ ਰੈਂਪ ਦੀ ਸੁਵਿਧਾ: ਊਪਰਲੇ ਸੁਭਾਸ਼ ਮਾਰਗ ਤੋਂ ਹੇਠਲੇਂ ਸੁਭਾਸ਼ ਮਾਰਗ ਤੱਕ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਨੂੰ ਪਹੁੰਚਯੋਗ ਬਣਾਉਣ ਲਈ ਮਜ਼ਬੂਤ ਰੈਂਪ ਅਤੇ ਪੌੜੀਆਂ ਦਾ ਨਿਰਮਾਣ ਕੀਤਾ ਗਿਆ ਹੈ।
  • ਗੂਗਲ ਅਤੇ ਮੈਪਲਜ਼ ਦੀ ਵਰਤੋਂ: ਮੁੱਖ ਪ੍ਰੋਗਰਾਮ ਦੇ ਦਿਨ ਲੋਕਾਂ ਨੂੰ ਗੂਗਲ ਅਤੇ ਮੈਪਲਜ਼ ਮੈਪਸ ‘ਤੇ ਟ੍ਰੈਫਿਕ ਨਾਲ ਜੁੜੀਆਂ ਪਾਬੰਦੀਆਂ ਦੀ ਜਾਣਕਾਰੀ ਦਿਖਾਈ ਦੇਵੇਗੀ।
  • ਰੇਨ ਪੋਂਚੋ: ਮੌਸਮ ਦੀ ਅਨਿਸ਼ਚਿਤ ਸਥਿਤੀਆਂ ਨੂੰ ਦੇਖਦੇ ਹੋਏ ਲਾਲ ਕਿਲ੍ਹੇ ਦੀ ਫਸੀਲ ‘ਤੇ ਮੌਜੂਦ ਵਿਸ਼ੇਸ਼ ਮਹਿਮਾਨਾਂ ਦੇ ਇਲਾਵਾ ਮਾਧਵ ਦਾਸ ਪਾਰਕ ਅਤੇ 15 ਅਗਸਤ ਪਾਰਕ ਵਿੱਚ ਸਾਰੇ ਸੱਦੇ ਗਏ ਲੋਕਾਂ ਨੂੰ ਰੇਨ ਪੋਂਚੋ ਉਪਲਬਧ ਕਰਵਾਏ ਜਾਣਗੇ।

ਸੱਦਾ ਪੱਤਰ: ਜਨਤਕ ਸੇਵਾ ਅਤੇ ਕਰੱਤਵ ਦੇ ਪ੍ਰਤੀ ਵਚਨਬੱਧਤਾ

ਪ੍ਰਧਾਨ ਮੰਤਰੀ ਨੇ ‘ਸੇਵਾ ਤੀਰਥ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਸੀ ਕਿ ‘ਸੇਵਾ ਤੀਰਥ’ ਕਰਤੱਵ, ਦਇਆ ਅਤੇ ‘ਰਾਸ਼ਟਰ ਪ੍ਰਥਮ’ ਦੇ ਸਿਧਾਂਤ ਦੇ ਪ੍ਰਤੀ ਵਚਨਬੱਧਤਾ ਦਾ ਇੱਕ ਸ਼ਾਨਦਾਰ ਅਤੇ ਸਸ਼ਕਤ ਪ੍ਰਤੀਕ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰਸੁਆਰਥ ਸੇਵਾ ਅਤੇ ਸਾਰਿਆਂ ਦੀ ਭਲਾਈ ਲਈ ਅਣਥੱਕ ਸਮਰਪਣ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਇਸੇ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਮੁੱਖ ਪ੍ਰੋਗਰਾਮ ਦੇ ਸੱਦੇ ਪੱਤਰ ਵਿੱਚ ‘ਸੇਵਾ ਤੀਰਥ’ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ।

ਇਸ ਦਾ ਉਦੇਸ਼ ਲੋਕਾਂ ਨੂੰ ਹਰੇਕ ਨਾਗਰਿਕ ਦੀ ਭਲਾਈ ਲਈ ਸਮਰਪਣ ਅਤੇ ਸੇਵਾ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਸੱਦਾ ਪੱਤਰ ‘ਤੇ ਅੰਕਿਤ ਧਰਮ ਚੱਕਰ ਸਹੀ ਕਰਤੱਵ ਅਤੇ ਨਿਰੰਤਰ ਨਿਰਸੁਆਰਥ ਕਰਮ ਦੀ ਸਦੀਵੀ ਗਤੀ ਦਾ ਪ੍ਰਤੀਕ ਹੈ।

ਸਵੱਛਤਾ ਅਭਿਆਨ

ਇਸ ਸਾਲ ਲਾਲ ਕਿਲ੍ਹੇ ‘ਤੇ ਕਰਤੱਵ ਦੇ ਪ੍ਰਤੀ ਸਮਰਪਣ ਦੀ ਭਾਵਨਾ ਦੇ ਨਾਲ ਐੱਨਸੀਸੀ ਕੈਡੇਟਸ ਅਤੇ ਮਾਈ ਭਾਰਤ ਦੇ ਵਲੰਟੀਅਰਾਂ ਦੀ ਮਦਦ ਨਾਲ ਪ੍ਰੋਗਰਾਮ ਤੋਂ ਬਾਅਦ ਸਵੱਛਤਾ ਅਭਿਆਨ ਚਲਾਇਆ ਜਾਵੇਗਾ। ਇਸ ਅਭਿਆਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰੋਗਰਾਮ ਸਮਾਪਤ ਹੋਣ ਅਤੇ ਦਰਸ਼ਕਾਂ ਦੇ ਜਾਣ ਦੇ ਤੁਰੰਤ ਬਾਅਦ ਵਿਵਸਥਿਤ ਤਰੀਕੇ ਨਾਲ ਪਲਾਨਿੰਗ ਕੀਤੀ ਜਾਵੇ ਅਤੇ ਕੂੜੇ ਨੂੰ ਹਟਾਇਆ ਜਾਵੇ। ਇਸ ਦੇ ਨਾਲ ਹੀ, ‘ਸਵੱਛ ਭਾਰਤ ਅਭਿਆਨ’ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਇਹ ਅਭਿਆਨ ਯਕੀਨੀ ਬਣਾਏਗਾ ਕਿ ਪ੍ਰੋਗਰਾਮ ਤੋਂ ਬਾਅਦ ਲਾਲ ਕਿਲ੍ਹਾ ਦੇਸ਼ ਭਰ ਤੋਂ ਆਉਣ ਵਾਲੇ ਟੂਰਿਸਟਾਂ ਲਈ ਸਾਫ-ਸੁਥਰਾ ਅਤੇ ਆਮ ਲੋਕਾਂ ਲਈ ਉਪਲਬਧ ਰਹੇ।

ਘੇਰਿਆਂ ਦਾ ਨਾਮ

ਵੀਆਈਪੀ ਸੱਭਿਆਚਾਰ ਨੂੰ ਖਤਮ ਕਰਨ ਅਤੇ ਪਾਣੀ ਦੀ ਸੰਭਾਲ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ 2026 ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਬੈਠਣ ਵਾਲੀਆਂ ਥਾਵਾਂ ਦੇ ਨਾਮ ਨਦੀਆਂ ਦੇ ਨਾਮ ‘ਤੇ ਰੱਖੇ ਗਏ ਸਨ। ਇਸੇ ਕ੍ਰਮ ਵਿੱਚ, ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਬੈਠਣ ਲਈ ਬਣਾਈਆਂ ਗਈਆਂ ਥਾਵਾਂ ਦੇ ਨਾਮ ਭਾਰਤ ਦੀਆਂ ਪ੍ਰਮੁੱਖ ਝੀਲਾਂ ਦੇ ਨਾਮ ‘ਤੇ ਰੱਖੇ ਗਏ ਹਨ।

ਜਲ ਨਿਕਾਸੀ ਪ੍ਰਬੰਧਨ

ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਵਰਖਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਨੂੰ ਦੇਖਦੇ ਹੋਏ ਓਵਰਫਲੋ ਨੂੰ ਰੋਕਣ ਦੇ ਉਦੇਸ਼ ਨਾਲ ਕਈ ਜ਼ਰੂਰੀ ਉਪਾਅ ਕੀਤੇ ਗਏ ਹਨ। ਇਸ ਦੇ ਤਹਿਤ, ਲਾਲ ਕਿਲ੍ਹੇ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜਲ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਕੀਤੀ ਜਾ ਰਹੀ ਹੈ।

***********

ਵੀਕੇ/ਐੱਸਆਰ/ਸੈਵੀ/ਬਲਜੀਤ
 


(रिलीज़ आईडी: 2298019) आगंतुक पटल : 9
इस विज्ञप्ति को इन भाषाओं में पढ़ें: Telugu , Manipuri , Bengali , Odia , English , Urdu , हिन्दी , Marathi , Tamil , Kannada , Malayalam