ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਅਤੇ ਉਦਯੋਗ ਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਨੇ ਭਾਰਤ ਦੇ ਭੂਗੋਲਿਕ ਸੰਕੇਤ (ਜੀਆਈ) ਉਤਪਾਦਾਂ ਦੇ ਵਪਾਰੀਕਰਨ ਅਤੇ ਆਲਮੀ ਬਾਜ਼ਾਰ ਤੱਕ ਪਹੁੰਚ ਨੂੰ ਤੇਜ਼ ਕਰਨ ਲਈ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ


'ਭਾਰਤ ਜੀਆਈ' ਬੈਨਰ ਦੀ ਸ਼ੁਰੂਆਤ: ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਅਤੇ ਡੀਪੀਆਈਆਈਟੀ ਖੇਤਰੀ ਜੀਆਈ ਉਤਪਾਦਾਂ ਨੂੰ ਓਐੱਨਡੀਸੀ ਅਤੇ ਜੀਈਐੱਮ (GeM) ਤੱਕ ਪਹੁੰਚਾਉਣਗੇ

प्रविष्टि तिथि: 11 AUG 2026 11:55AM by PIB Chandigarh

ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਨੇ ਦੇਸ਼ ਦੇ ਭੂਗੋਲਿਕ ਸੰਕੇਤ (ਜੀਆਈ) ਉਤਪਾਦਾਂ ਦੀ ਅਮੀਰ ਵਿਰਾਸਤ ਦੀ ਆਰਥਿਕ ਸਮਰੱਥਾ ਨੂੰ ਉਜਾਗਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਦੇ ਨਾਲ 5 ਅਗਸਤ, 2026 ਨੂੰ ਵਣਜ ਭਵਨ, ਨਵੀਂ ਦਿੱਲੀ ਵਿਖੇ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਹਨ। ਸਮਝੌਤਾ ਪੱਤਰ 'ਤੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਦੇ ਡਾਇਰੈਕਟਰ ਮੁਹੰਮਦ ਸਾਲਿਕ ਪਰਵੇਜ਼ ਅਤੇ ਡੀਪੀਆਈਆਈਟੀ ਦੇ ਆਈਪੀਆਰ ਡਿਵੀਜ਼ਨ ਦੇ ਡਾਇਰੈਕਟਰ ਸ਼੍ਰੀ ਕਰਨ ਥਾਪਰ ਨੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ।


 

WhatsApp Image 2026-08-05 at 17.13.57 (1).jpegWhatsApp Image 2026-08-05 at 17.13.57.jpeg

 

ਭਾਰਤ ਵਿੱਚ ਭੂਗੋਲਿਕ ਸੰਕੇਤ (ਰਜਿਸਟ੍ਰੇਸ਼ਨ ਅਤੇ ਸੁਰੱਖਿਆ) ਐਕਟ, 1999 ਦੇ ਅਧੀਨ ਭੂਗੋਲਿਕ ਸੰਕੇਤਾਂ ਦੀ ਰਜਿਸਟ੍ਰੇਸ਼ਨ ਅਤੇ ਕਾਨੂੰਨੀ ਸੁਰੱਖਿਆ ਲਈ ਡੀਪੀਆਈਆਈਟੀ ਨੋਡਲ ਵਿਭਾਗ ਹੈ, ਜਦਕਿ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਦੇਸ਼ ਭਰ ਵਿੱਚ ਸੂਖਮ, ਲਘੂ ਅਤੇ ਮੱਧਮ ਉਦਯੋਗਾਂ, ਰਵਾਇਤੀ ਉਦਯੋਗਾਂ ਅਤੇ ਕਾਰੀਗਰਾਂ ਦੇ ਵਿਕਾਸ, ਵਿੱਤੀ ਮਜ਼ਬੂਤੀ ਅਤੇ ਸਰਬਪੱਖੀ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲਾ ਨੋਡਲ ਮੰਤਰਾਲਾ ਹੈ। ਦੋਵੇਂ ਧਿਰਾਂ ਇਹ ਮੰਨਦੀਆਂ ਹਨ ਕਿ ਭੂਗੋਲਿਕ ਸੰਕੇਤਾਂ ਦੀ ਕਾਨੂੰਨੀ ਰਜਿਸਟ੍ਰੇਸ਼ਨ ਖੇਤਰੀ ਪਛਾਣ ਦੀ ਰੱਖਿਆ ਕਰਦੀ ਹੈ, ਪਰ ਇਹਨਾਂ ਦੇ ਆਰਥਿਕ ਮੁੱਲ ਨੂੰ ਵੱਧ ਤੋਂ ਵੱਧ ਕਰਨ ਲਈ ਇਹਨਾਂ ਉਤਪਾਦਾਂ ਨੂੰ ਸਥਾਨਕ ਦਸਤਕਲਾ ਤੋਂ ਵੱਡੇ ਪੱਧਰ 'ਤੇ ਵਿਕਸਿਤ, ਵਪਾਰਕ ਤੌਰ 'ਤੇ ਵਿਹਾਰਕ ਅਤੇ ਨਿਰਯਾਤ ਲਈ ਤਿਆਰ ਉੱਦਮਾਂ ਵਿੱਚ ਬਦਲਣ ਵਾਸਤੇ ਸਾਂਝੇ ਯਤਨਾਂ ਦੀ ਲੋੜ ਹੈ। ਇਸ ਅਨੁਸਾਰ ਇਹ ਸਮਝੌਤਾ ਪੱਤਰ ਭਾਰਤੀ ਭੂਗੋਲਿਕ ਸੰਕੇਤ ਉਤਪਾਦਾਂ ਦੇ ਵਪਾਰੀਕਰਨ, ਗੁਣਵੱਤਾ ਮਿਆਰੀਕਰਨ ਅਤੇ ਬਾਜ਼ਾਰ ਵਿੱਚ ਪਹੁੰਚ ਵਧਾਉਣ ਲਈ ਇੱਕ ਸਹਿਯੋਗੀ ਢਾਂਚਾ ਸਥਾਪਿਤ ਕਰਦਾ ਹੈ, ਜਿਸ ਨਾਲ ਦੇਸੀ ਕਾਰੀਗਰਾਂ, ਬੁਣਕਰਾਂ ਅਤੇ ਉਤਪਾਦਕਾਂ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਹੋਵੇਗਾ ਅਤੇ ਨਾਲ ਹੀ ਦੇਸ਼ ਵਿੱਚ 'ਇੱਕ ਜ਼ਿਲ੍ਹਾ ਇੱਕ ਉਤਪਾਦ' (ਓਡੀਓਪੀ) ਈਕੋਸਿਸਟਮ ਨੂੰ ਵੀ ਮਜ਼ਬੂਤੀ ਮਿਲੇਗੀ।

ਸਾਂਝੀ ਪਹਿਲਕਦਮੀ ਵਜੋਂ ਦੋਵੇਂ ਸੰਗਠਨ ਆਪਣੇ ਪ੍ਰੋਗਰਾਮ ਡਿਜ਼ਾਈਨ ਅਤੇ ਦਖ਼ਲਅੰਦਾਜ਼ੀ ਵਿੱਚ ਓਡੀਓਪੀ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ, ਇੱਕ ਸਮਰਪਿਤ "ਭਾਰਤ ਜੀਆਈ" ਬੈਨਰ ਹੇਠ ਡਿਜੀਟਲ ਵਪਾਰ ਲਈ ਓਪਨ ਨੈੱਟਵਰਕ (ਓਐੱਨਡੀਸੀ) ਅਤੇ ਸਰਕਾਰੀ ਈ-ਮਾਰਕੀਟਪਲੇਸ ਜੀਈਐੱਮ(GeM)'ਤੇ ਜੀਆਈ ਸਮੂਹਾਂ ਅਤੇ ਅਧਿਕਾਰਤ ਖ਼ਪਤਕਾਰਾਂ ਨੂੰ ਜੋੜਨ ਵਿੱਚ ਸਹਿਯੋਗੀ ਤੌਰ 'ਤੇ ਸਹੂਲਤ ਪ੍ਰਦਾਨ ਕਰਨਗੇ, ਅਤੇ ਜੀਆਈ ਉਤਪਾਦਾਂ ਦੇ ਘਰੇਲੂ ਤੇ ਆਲਮੀ ਮੰਡੀਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰਕ ਪ੍ਰਦਰਸ਼ਨੀਆਂ, ਖ਼ਰੀਦਦਾਰ-ਵੇਚਣ  ਦੀਆਂ ਬੈਠਕਾਂ ਅਤੇ ਪ੍ਰਦਰਸ਼ਨੀਆਂ ਵਿੱਚ ਸਮਰਪਿਤ ਜੀਆਈ ਪੈਵਿਲੀਅਨਾਂ ਨੂੰ ਸਹਿ-ਸਪਾਂਸਰ ਕਰਨਗੇ।

ਇਹ ਸਮਝੌਤਾ ਪੱਤਰ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਦੇ ਬੌਧਿਕ ਸੰਪਤੀ ਸੁਰੱਖਿਆ ਸਬੰਧੀ ਜ਼ਿੰਮੇਵਾਰੀ ਅਤੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ (ਐੱਮਐੱਸਐੱਮਈ) ਦੀ ਉੱਦਮ ਵਿਕਾਸ ਸਬੰਧੀ ਜ਼ਿੰਮੇਵਾਰੀ ਨੂੰ ਇਕਸਾਰ ਕਰਨ ਲਈ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਇਸ ਸਹਿਯੋਗ ਨਾਲ ਕਾਰੀਗਰਾਂ, ਬੁਣਕਰਾਂ ਅਤੇ ਉਤਪਾਦਕ ਸਮੂਹਾਂ ਲਈ ਸਮਰੱਥਾ ਨਿਰਮਾਣ, ਡਿਜੀਟਲ ਸਸ਼ਕਤੀਕਰਨ ਅਤੇ ਬਿਹਤਰ ਬਾਜ਼ਾਰ ਪਹੁੰਚ ਨੂੰ ਸੁਖਾਲਾ ਬਣਾ ਕੇ ਭਾਰਤ ਦੇ ਭੂਗੋਲਿਕ ਸੰਕੇਤ (ਜੀਆਈ) ਈਕੋਸਿਸਟਮ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਹ ਸਮਝੌਤਾ ਜੀਆਈ ਉਤਪਾਦਾਂ ਨੂੰ ਪ੍ਰੀਮੀਅਮ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਜੋੜਨ ਵਿੱਚ ਵੀ ਸਹਾਈ ਹੋਵੇਗਾ, ਜਿਸ ਨਾਲ 'ਆਤਮਨਿਰਭਰ ਭਾਰਤ' ਅਤੇ 'ਵੋਕਲ ਫੌਰ ਲੋਕਲ' ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲੇਗਾ।

*********

ਸੁਨੀਲ ਕੁਮਾਰ ਤਿਵਾੜੀ

ਈ-ਮੇਲ - hipessi[at]gmail[dot]com


(रिलीज़ आईडी: 2297678) आगंतुक पटल : 5
इस विज्ञप्ति को इन भाषाओं में पढ़ें: English , Gujarati , Urdu , Marathi , हिन्दी , Bengali , Bengali-TR , Tamil , Telugu , Kannada , Malayalam