ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕ੍ਰਿਏਟਿਵ ਅਰਥਵਿਵਸਥਾ ਲਈ ਪ੍ਰਮੁੱਖ ਅੰਤਰਰਾਸ਼ਟਰੀ ਮਾਰਕੀਟਪਲੇਸ ‘ਬ੍ਰਿਕਸ ਵੇਵਸ ਬਜ਼ਾਰ’ ਨੇ ਮੁੰਬਈ ਵਿੱਚ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਦੇ 500 ਤੋਂ ਵੱਧ ਪ੍ਰਤੀਨਿਧੀਆਂ ਨੂੰ ਇਕੱਠਾ ਕੀਤਾ


ਬ੍ਰਿਕਸ ਵੇਵਸ ਬਜ਼ਾਰ ਗਲੋਬਲ ਕ੍ਰਿਏਟਿਵ ਅਰਥਵਿਵਸਥਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਡਿਜ਼ਾਈਨ ਕੀਤਾ ਗਿਆ ਇੱਕ ਉੱਚ ਪੱਧਰੀ, ਕਿਉਰੇਟਿਡ ਸੰਗਮ ਹੈ: ਮਹਾਰਾਸ਼ਟਰ ਸਰਕਾਰ ਵਿੱਚ ਇਲੈਕਟ੍ਰੋਨਿਕਸ, ਆਈਟੀ, ਏਆਈ ਅਤੇ ਸੱਭਿਆਚਾਰ ਮੰਤਰੀ ਐਡਵੋਕੇਟ ਆਸ਼ੀਸ਼ ਸ਼ੇਲਾਰ

ਭਾਰਤ ਕ੍ਰਿਏਟਿਵ ਅਰਥਵਿਵਸਥਾ ਵਿੱਚ ਮਜ਼ਬੂਤ ਸੰਸਥਾਗਤ ਅਤੇ ਵਣਜ ਸਬੰਧ ਬਣਾਉਣ ਲਈ ਬ੍ਰਿਕਸ ਭਾਗੀਦਾਰਾਂ ਨਾਲ ਅਨੁਭਵ ਸਾਂਝਾ ਕਰਨ ਅਤੇ ਕੰਮ ਕਰਨ ਲਈ ਤਿਆਰ: ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਚੰਚਲ ਕੁਮਾਰ

ਆਈਐੱਫਐੱਫਆਈ ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰੀਕਰ ਨੇ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਹਿਤਧਾਰਕਾਂ ਨੂੰ ਆਈਐੱਫਐੱਫਆਈ 2026 ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਅਤੇ ਹਿਤਧਾਰਕਾਂ ਨਾਲ ਕ੍ਰਿਏਟਿਵ ਪ੍ਰਤਿਭਾਵਾਂ ਦੇ ਇਕੱਠੇ ਹੋਣ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ

Posted On: 06 AUG 2026 1:54PM by PIB Chandigarh

ਕ੍ਰਿਏਟਿਵ ਅਰਥਵਿਵਸਥਾ ਲਈ ਪ੍ਰਮੁੱਖ ਅੰਤਰਰਾਸ਼ਟਰੀ ਮਾਰਕੀਟਪਲੇਸ ‘ਬ੍ਰਿਕਸ ਵੇਵਸ ਬਜ਼ਾਰ’, ਜਿਸ ਵਿੱਚ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਦੇ 500 ਤੋਂ ਵੱਧ ਪ੍ਰਤੀਨਿਧੀ ਇਕੱਠੇ ਹੋ ਰਹੇ ਹਨ, ਦੀ ਸ਼ੁਰੂਆਤ ਅੱਜ ਮੁੰਬਈ ਵਿੱਚ ਹੋਈ। ਦੋ ਦਿਨਾਂ ਤੱਕ ਚੱਲਣ ਵਾਲੇ ਬ੍ਰਿਕਸ ਵੇਵਸ ਬਜ਼ਾਰ ਦਾ ਉਦੇਸ਼ ਆਡੀਓ-ਵਿਜ਼ੂਅਲ ਅਤੇ ਕ੍ਰਿਏਟਿਵ ਉਦਯੋਗਾਂ ਵਿੱਚ ਸੰਵਾਦ, ਪੇਸ਼ੇਵਰ ਜੁੜਾਅ, ਗਿਆਨ ਦਾ ਅਦਾਨ-ਪ੍ਰਦਾਨ ਅਤੇ ਸਰਹੱਦ ਪਾਰ ਸਾਂਝੇਦਾਰੀ ਦੇ ਮੌਕੇ ਪੈਦਾ ਕਰਕੇ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਬਜ਼ਾਰ ਵਿੱਚ ਹਿੱਸਾ ਲੈਣ ਵਾਲੇ ਹਿਤਧਾਰਕਾਂ ਵਿੱਚ ਸਰਕਾਰੀ ਪ੍ਰਤੀਨਿਧੀ, ਉਦਯੋਗ ਸੰਸਥਾਵਾਂ, ਕ੍ਰਿਏਟਰਸ, ਨਿਰਮਾਤਾ, ਨਿਵੇਸ਼ਕ, ਪ੍ਰਸਾਰਕ, OTT ਪਲੈਟਫਾਰਮ, ਤਕਨਾਲੋਜੀ ਕੰਪਨੀਆਂ, ਸਟਾਰਟਅੱਪ, ਸੱਭਿਆਚਾਰਕ ਸੰਸਥਾਵਾਂ ਅਤੇ ਰਚਨਾਤਮਕ ਉੱਦਮ ਸ਼ਾਮਲ ਹਨ।

ਮਹਾਰਾਸ਼ਟਰ ਸਰਕਾਰ ਵਿੱਚ ਇਲੈਕਟ੍ਰੋਨਿਕਸ, ਆਈਟੀ, ਏਆਈ ਅਤੇ ਸੱਭਿਆਚਾਰ ਮੰਤਰੀ ਐਡਵੋਕੇਟ ਆਸ਼ੀਸ਼ ਸ਼ੇਲਾਰ ਨੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਆਪਣੇ ਮੁੱਖ ਭਾਸ਼ਣ ਵਿੱਚ ਗਲੋਬਲ ਕ੍ਰਿਏਟਿਵ ਫੈਮਿਲੀ ਦਾ ਮੁੰਬਈ ਸ਼ਹਿਰ ਵਿੱਚ ਸੁਆਗਤ ਕੀਤਾ। ਇਸ ਨੂੰ ਉਨ੍ਹਾਂ ਨੇ ਭਾਰਤ ਦੇ ਕ੍ਰਿਏਟਿਵ ਈਕੋਸਿਸਟਮ ਦਾ ਕੇਂਦਰ ਦੱਸਿਆ। ਸ਼੍ਰੀ ਸ਼ੇਲਾਰ ਨੇ ਕਿਹਾ ਕਿ ਕਲਾਂ ਅਤੇ ਤਕਨਾਲੋਜੀ ਦਰਮਿਆਨ ਸੀਮਾਵਾਂ ਤੇਜ਼ੀ ਨਾਲ ਖ਼ਤਮ ਹੋ ਰਹੀਆਂ ਹਨ। 

ਉਨ੍ਹਾਂ ਨੇ ਕਿਹਾ ਕਿ ਬ੍ਰਿਕਸ ਵੇਵਸ ਬਜ਼ਾਰ ਵੇਵਸ ਸਿਰਫ਼ ਇੱਕ ਪ੍ਰਦਰਸ਼ਨੀ ਨਹੀਂ ਹੈ, ਸਗੋਂ ਇਹ ਗਲੋਬਲ ਕ੍ਰਿਏਟਿਵ ਅਰਥਵਿਵਸਥਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਡਿਜ਼ਾਈਨ ਕੀਤਾ ਗਿਆ ਇੱਕ ਉੱਚ ਪੱਧਰੀ, ਯੋਜਨਾਬੰਧ ਸੰਗਮ ਹੈ। ਸ਼੍ਰੀ ਸ਼ੇਲਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਨੇ ਭਾਰਤ ਵਿਸ਼ਵਗੁਰੂ ਅਤੇ ਵਿਸ਼ਵ ਲਈ ਸੱਭਿਆਚਾਰਕ ਅਤੇ ਬੌਧਿਕ ਮਾਰਗਦਰਸ਼ਕ ਵਜੋਂ ਨਿਰੰਤਰ ਆਪਣਾ ਉੱਚਿਤ ਸਥਾਨ ਮੁੜ ਹਾਸਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ਼ਾਨਦਾਰ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਥੰਮ੍ਹ ‘ਔਰੇਂਜ ਇਕੌਨਮੀ’ ਹੈ, ਜੋ ਇੱਕ ਜੀਵੰਤ ਪਲੈਟਫਾਰਮ ਹੈ ਜਿਥੇ ਸਾਡੀ ਪ੍ਰਾਚੀਨ ਵਿਰਾਸਤ, ਬੇਅੰਤ ਰਚਨਾਤਮਕਤਾ ਅਤੇ ਆਧੁਨਿਕ ਵਣਜ ਦਾ ਸੰਗਮ ਹੁੰਦਾ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਾਂ ਅਤੇ ਭਾਈਚਾਰਿਆਂ ਨੂੰ ਜੋੜਨ ਵਿੱਚ ਸੱਭਿਆਚਾਰ ਅਤੇ ਕ੍ਰਿਏਟੀਵਿਟੀ ਦੀ ਸ਼ਕਤੀ 'ਤੇ ਲਗਾਤਾਰ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਦੇ ਖੇਤਰ ਵਿੱਚ ਬ੍ਰਿਕਸ ਸਹਿਯੋਗ ਵਿੱਚ ਭਾਰਤ ਦੀ ਭਾਗੀਦਾਰੀ ਇਸੇ ਸੋਚ ਨਾਲ ਪ੍ਰੇਰਿਤ ਹੈ। ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਮੁੰਬਈ ਵਿੱਚ ਬ੍ਰਿਕਸ ਵੇਵਸ ਬਜ਼ਾਰ ਅਤੇ ਨਵੰਬਰ 2026 ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਨਾਲ ਆਯੋਜਿਤ ਹੋਣ ਵਾਲਾ ਬ੍ਰਿਕਸ ਫਿਲਮ ਫੈਸਟੀਵਲ ਦੋਨੋਂ ਮਿਲ ਕੇ ਪੂਰਕ ਪਲੈਟਫਾਰਮ ਪ੍ਰਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਵਪਾਰ, ਸਾਂਝੇਦਾਰੀ ਅਤੇ ਬਜ਼ਾਰ ਤੱਕ ਪਹੁੰਚ ਲਈ ਹੈ ਅਤੇ ਦੂਜਾ ਫਿਲਮਾਂ, ਫਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਲਈ ਹੈ।

ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਕੋਲ ਕਹਾਣੀਆਂ, ਪ੍ਰਤਿਭਾ, ਦਰਸ਼ਕਾਂ, ਤਕਨਾਲੋਜੀ ਅਤੇ ਉੱਦਮ ਦਾ ਵਿਸ਼ਾਲ ਭੰਡਾਰ ਹੈ ਅਤੇ ਇਥੇ ਇਨ੍ਹਾਂ ਸ਼ਕਤੀਆਂ ਨੂੰ ਹੋਰ ਯੋਜਨਾਬੱਧ ਢੰਗ ਨਾਲ ਜੋੜਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਵੇਵਸ ਬਜ਼ਾਰ ਗਲੋਬਲ ਕ੍ਰਿਏਟਿਵ ਅਰਥਵਿਵਸਥਾ ਲਈ ਇੱਕ ਅਜਿਹਾ ਪਲੈਟਫਾਰਮ ਬਣਨਾ ਚਾਹੁੰਦਾ ਹੈ ਜਿੱਥੇ ਪ੍ਰੋਜੈਕਟਾਂ ਦੀ ਖੋਜ ਹੋਵੇ, ਸਾਂਝੇਦਾਰੀਆਂ ਸ਼ੁਰੂ ਕੀਤੀ ਜਾਣ, ਸਹਿ-ਨਿਰਮਾਣ 'ਤੇ ਚਰਚਾ ਹੋਵੇ ਅਤੇ ਨਵੇਂ ਬਜ਼ਾਰ ਖੁੱਲ੍ਹਣ। ਉਨ੍ਹਾਂ ਦੱਸਿਆ ਕਿ ਇਹ ਬ੍ਰਿਕਸ ਮੈਂਬਰਾਂ ਅਤੇ 21 ਦੇਸ਼ਾਂ ਦੇ ਸਾਂਝੇਦਾਰਾਂ ਨੂੰ ਇੱਕ ਸਾਂਝੇ ਉਦੇਸ਼ ਲਈ ਇਕਜੁੱਟ ਕਰਦਾ ਹੈ ਅਤੇ ਇਹ ਉਦੇਸ਼ ਫਿਲਮ, ਟੈਲੀਵਿਜ਼ਨ, ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਸੰਗੀਤ, ਡਿਜੀਟਲ ਮੀਡੀਆ ਅਤੇ ਉੱਭਰਦੇ ਕੰਟੈਂਟ ਫਾਰਮੈਟਾਂ ਵਿੱਚ ਸਹਿਯੋਗ ਲਈ ਮਜ਼ਬੂਤ ​​ਰਸਤਾ ਬਣਾਉਣਾ ਹੈ। ਉਨ੍ਹਾਂ ਇਹ ਵੀ ਉਮੀਦ ਕੀਤੀ ਕਿ ਵੇਵਸ ਬਜ਼ਾਰ ਸਮੇਂ ਦੇ ਨਾਲ ਇੱਕ ਮਾਨਤਾ ਪ੍ਰਾਪਤ ਪਲੈਟਫਾਰਮ ਵਜੋਂ ਵਿਕਸਿਤ ਹੋਵੇ, ਜਿੱਥੇ ਬ੍ਰਿਕਸ ਦੇਸ਼ਾਂ ਦੇ ਕ੍ਰਿਏਟਿਵ ਉੱਦਮ ਆਪਸ ਵਿੱਚ ਜੁੜ ਸਕਣ, ਕਾਰੋਬਾਰ, ਸਹਿਯੋਗ ਅਤੇ ਵਿਕਾਸ ਕਰ ਸਕਣ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਇਹ ਵੀ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਬਜ਼ਾਰਾਂ ਵਿੱਚ ਬ੍ਰਿਕਸ ਸਮੱਗਰੀ ਦੇ ਪ੍ਰਸਾਰ ਨੂੰ ਬਿਹਤਰ ਬਣਾਉਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਸਾਡੇ ਦਰਸ਼ਕਾਂ ਨੂੰ ਇੱਕ ਦੂਜੇ ਦੀਆਂ ਫਿਲਮਾਂ, ਸੀਰੀਜ਼, ਐਨੀਮੇਸ਼ਨ, ਸੰਗੀਤ ਅਤੇ ਡਿਜੀਟਲ ਸਮੱਗਰੀ ਤੱਕ ਪਹੁੰਚ ਮਿਲਣੀ ਚਾਹੀਦੀ  ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਅਨੁਭਵ ਸਾਂਝਾ ਕਰਨ ਅਤੇ ਬ੍ਰਿਕਸ ਸਾਂਝੇਦਾਰੀ ਨਾਲ ਮਿਲ ਕੇ ਕ੍ਰਿਏਟਿਵ ਅਰਥਵਿਵਸਥਾ ਵਿੱਚ ਮਜ਼ਬੂਤ ਸੰਸਥਾਗਤ ਅਤੇ ਪੇਸ਼ੇਵਰ ਸਬੰਧ ਬਣਾਉਣ ਲਈ ਤਿਆਰ ਹੈ। 

ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਭਾਰਤ ਭਾਰਤੀ ਸਮਰੱਥਾਵਾਂ ਨੂੰ ਅੰਤਰਰਾਸ਼ਟਰੀ ਸਾਂਝੇਦਾਰੀਆਂ ਨਾਲ ਜੋੜਣ ਅਤੇ ਸੰਯੁਕਤ ਪ੍ਰੋਜੈਕਟਾਂ, ਤਕਨਾਲੋਜੀ ਸਾਂਝੇਦਾਰੀ, ਪ੍ਰਤਿਭਾ ਵਿਕਾਸ ਅਤੇ ਬਜ਼ਾਰ ਪਹੁੰਚ ਵਿੱਚ ਸਮਰੱਥ ਬਣਾਉਣ ਲਈ ਵੇਵਸ ਅਤੇ ਵੇਵਸ ਬਜ਼ਾਰ, ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨਾਲੋਜੀਜ਼, ਇੰਡੀਆ ਸਿਨੇ ਹੱਬ ਵਰਗੇ ਪਲੈਟਫਾਰਮਾਂ ਅਤੇ ਰਚਨਾਕਾਰਾਂ ਦੇ ਹੁਨਰ ਵਿਕਾਸ, ਸਟਾਰਟਅੱਪਸ ਅਤੇ ਉੱਭਰਦੀ ਤਕਨਾਲੋਜੀਆਂ ਲਈ ਪਹਿਲਕਦਮੀਆਂ ਰਾਹੀਂ ਬ੍ਰਿਕਸ ਦੇ ਇਸ ਵਿਆਪਕ ਸਹਿਯੋਗ ਦਾ ਸਮਰਥਨ ਕਰਨ ਚਾਹੁੰਦਾ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਸਾਰੇ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਨੂੰ 2027 ਵਿੱਚ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ਵੇਵਸ ਦੇ ਅਗਲੇ ਐਡੀਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਸੱਦਾ ਦਿੱਤਾ। 

ਪ੍ਰਸਿੱਧ ਫਿਲਮ ਨਿਰਮਾਤਾ ਅਤੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੇ ਨਿਰਦੇਸ਼ਕ ਸ਼੍ਰੀ ਆਸ਼ੂਤੋਸ਼ ਗੋਵਾਰੀਕਰ ਨੇ ਸਾਰੇ ਹਿਤਧਾਰਕਾਂ ਨੂੰ ਆਈਐੱਫਐੱਫਆਈ 2026 ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ, ਜਿੱਥੇ 8 ਚੁਣੀਆਂ ਗਈਆਂ ਸ਼੍ਰੇਣੀਆਂ ਵਿੱਚ ਲਗਭਗ 250 ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਸਿਨੇਮਾ ਅਤੇ ਰਚਨਾਤਮਕ ਅਰਥਵਿਵਸਥਾ ਦੀ ਸ਼ਕਤੀ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਅਕਸਰ ਕਿਸੀ ਦੇਸ਼ ਨੂੰ ਉਸ ਦੇਸ਼ ਦਾ ਦੌਰਾ ਕੀਤੇ ਬਿਨਾ ਜਾਂ ਜਿੱਥੇ ਤੱਕ ਕਿ ਉਸ ਨੂੰ ਪਹਿਲਾਂ ਵੀ ਉਸ ਦੇ ਸਿਨੇਮਾ, ਕਹਾਣੀਆਂ ਅਤੇ ਸੱਭਿਆਚਾਰ ਰਾਹੀਂ ਖੋਜਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਭਾਵਨਾਵਾਂ ਸ਼ਾਨਦਾਰ ਤੌਰ ‘ਤੇ ਯੂਨੀਵਰਸਲ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਕਸ ਵੇਵਸ ਬਜ਼ਾਰ ਵਰਗੇ ਪਲੈਟਫਾਰਮ ਸਕ੍ਰਿਪਟਾਂ ਨੂੰ ਫਿਲਮਾਂ ਵਿੱਚ ਤਬਦੀਲ ਕਰਨ, ਫਿਲਮ ਨਿਰਮਾਤਾਵਾਂ ਨੂੰ ਸਹਿਯੋਗੀਆਂ ਨੂੰ ਲੱਭਣ ਆਦਿ ਵਿੱਚ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਬ੍ਰਿਕਸ ਸਾਂਝੇਦਾਰਾਂ ਤੋਂ ਤਾਕੀਦ ਕੀਤੀ ਕਿ ਉਹ ਇਕੱਠੇ ਆਉਣ ਅਤੇ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਕਿ ਜਦੋਂ ਰਚਨਾਤਮਕ ਪ੍ਰਤਿਭਾਵਾਂ ਇੱਕਜੁੱਟ ਹੁੰਦੀਆਂ ਹਨ ਤਾਂ ਕੀ ਹੁੰਦਾ ਹੈ।

ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਐੱਮਈਆਰ-III) ਸ਼੍ਰੀ ਰਾਜੀਵ ਬੋਡਵਾਡੇ ਨੇ ਕਿਹਾ ਕਿ ਬ੍ਰਿਕਸ ਵੇਵਸ ਬਜ਼ਾਰ 2026 ਦਾ ਆਯੋਜਨ ਭਾਰਤ ਦੀ ਪ੍ਰਧਾਨਗੀ ਹੇਠ "ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊ ਵਿਕਾਸ ਲਈ ਨਿਰਮਾਣ" ਥੀਮ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕ੍ਰਿਏਟਿਵ ਅਰਥਵਿਵਸਥਾ ਇੱਕ ਮਹੱਤਵਪੂਰਨ ਆਰਥਿਕ ਚਾਲਕ ਹੈ, ਜੋ ਆਲਮੀ GDP ਵਿੱਚ 3.1 ਪ੍ਰਤੀਸ਼ਤ ਦਾ ਯੋਗਦਾਨ ਦਿੰਦੀ ਹੈ ਅਤੇ ਅੰਤਰਰਾਸ਼ਟਰੀ ਸੇਵਾ ਨਿਰਯਾਤ ਵਿੱਚ 1.4 ਟ੍ਰਿਲੀਅਨ ਡਾਲਰ ਤੋਂ ਵੱਧ ਦਾ ਮਾਲੀਆ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਜੀਵੰਤ ਡਿਜੀਟਲ ਬਜ਼ਾਰਾਂ ਅਤੇ ਸ੍ਰਮਿੱਧ ਸੱਭਿਆਚਾਰਕ ਵਿਰਾਸਤ ਨੂੰ ਜੋੜਣ ਕਰਨ ਲਈ ਬ੍ਰਿਕਸ ਇਸ ਰਫ਼ਤਾਰ ਦਾ ਲਾਭ ਚੁੱਕਣ ਲਈ ਵਿਸ਼ੇਸ਼ ਤੌਰ ‘ਤੇ ਸਮਰੱਥ ਹੈ। 

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਨੇ ਦੱਸਿਆ ਕਿ ਇਸ ਬਜ਼ਾਰ ਵਿੱਚ ਦੋ-ਦਿਨਾਂ ਤੱਕ ਚੱਲਣ ਵਾਲੇ ਉੱਚ-ਪੱਧਰੀ ਕਾਨਫਰੰਸਾਂ, ਮੁੱਖ ਭਾਸ਼ਣਾਂ, ਪੈਨਲ ਚਰਚਾਵਾਂ, ਕਾਰੋਬਾਰੀ ਨੈੱਟਵਰਕਿੰਗ ਸੈਸ਼ਨਾਂ ਅਤੇ ਚੋਣਵੇਂ ਬਿਜ਼ਨਸ-ਟੂ-ਬਿਜ਼ਨਸ (ਬੀ2ਬੀ) ਮੀਟਿੰਗਾਂ ਦਾ ਇੱਕ ਵਿਆਪਕ ਪ੍ਰੋਗਰਾਮ ਹੋਵੇਗਾ। ਚਰਚਾਵਾਂ ਦਾ ਕੇਂਦਰ ਬਿੰਦੂ ਕ੍ਰਿਏਟਿਵ ਅਰਥਵਿਵਸਥਾ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਪ੍ਰਮੁੱਖ ਵਿਸ਼ੇ ਹੋਣਗੇ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਹਿ-ਨਿਰਮਾਣ, ਕੰਟੈਂਟ ਫਾਈਨੈਂਸਿੰਗ, ਡਿਜੀਟਲ ਟਰਾਂਸਫੋਰਮੈਸ਼ਨ, ਬੌਧਿਕ ਸੰਪਤੀ, ਮਹਿਲਾ ਕੇਂਦ੍ਰਿਤ ਉੱਦਮਤਾ, ਉੱਭਰਦੀ ਤਕਨਾਲੋਜੀਆਂ, ਜਨਤਕ ਨੀਤੀ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਹਿਯੋਗ ਸ਼ਾਮਲ ਹਨ।

ਉਦਘਾਟਨ ਸਮਾਰੋਹ ਵਿੱਚ ਧੰਨਵਾਦੀ ਮੱਤਾ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰਣ ਸੰਯੁਕਤ ਸਕੱਤਰ ਸ੍ਰੀ ਸੇਂਥਿਲ ਰਾਜਨ ਨੇ ਕਿਹਾ ਕਿ ਬ੍ਰਿਕਸ ਵੇਵਸ ਬਜ਼ਾਰ ਨਵੀਨਤਾ, ਉੱਦਮਤਾ, ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਪ੍ਰਮੁੱਖ ਚਾਲਕ ਵਜੋਂ ਕ੍ਰਿਏਟਿਵ ਅਰਥਵਿਵਸਥਾ ਨੂੰ ਸਥਾਪਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਨੂੰ ਇੱਕ ਸਾਂਝੇ ਪਲੈਟਫਾਰਮ ‘ਤੇ ਲਿਆ ਕੇ, ਬ੍ਰਿਕਸ ਵੇਵਸ ਬਜ਼ਾਰ ਦਾ ਉਦੇਸ਼ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਵਿੱਚ ਲੰਬੇ ਸਮੇਂ ਦੀ ਸਾਂਝੇਦਾਰੀ ਨੂੰ ਹੁਲਾਰਾ ਦੇਣਾ ਅਤੇ ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਸਹਿਯੋਗ ਦੇ ਨਵੇਂ ਮੌਕਿਆਂ ਨੂੰ ਖੋਲ੍ਹਣਾ ਹੈ। 

*************

 ਐੱਸਵੀਐੱਸ/ਸ੍ਰੀਯੰਕਾ ਚੈਟਰਜੀ/ਦਿਨੇਸ਼ ਯਾਦਵ


(Release ID: 2295986) ਵਿਜ਼ੀਟਰ ਕਾਊਂਟਰ : 36