ਗ੍ਰਹਿ ਮੰਤਰਾਲਾ
ਜ਼ਿਲ੍ਹਾ ਪੱਧਰੀ ਫੋਰੈਂਸਿਕ ਮੋਬਾਈਲ ਵੈਨ ਨੈੱਟਵਰਕ
Posted On:
05 AUG 2026 3:07PM by PIB Chandigarh
ਸਰਕਾਰ ਨੇ ਫੋਰੈਂਸਿਕ ਸਮਰੱਥਾਵਾਂ ਦੇ ਆਧੁਨਿਕੀਕਰਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਰਾਜ ਫੋਰੈਂਸਿਕ ਵਿਗਿਆਨ ਲੈਬਸ (ਐੱਫਐੱਸਐੱਲ) ਨੂੰ ਮੋਬਾਈਲ ਫੋਰੈਂਸਿਕ ਵੈਨ (ਐੱਨਐੱਫਵੀ) ਉਪਲਬਧ ਕਰਵਾਉਣ ਲਈ 496.66 ਕਰੋੜ ਰੁਪਏ ਦੀ ਰਾਸ਼ੀ ਸਵੀਕ੍ਰਿਤ ਕੀਤੀ ਗਈ ਹੈ।
ਇਹ ਵੈਨ ਆਧੁਨਿਕ ਫੋਰੈਂਸਿਕ ਉਪਕਰਣਾਂ ਨਾਲ ਲੈਸ ਹਨ ਤਾਂ ਜੋ ਅਪਰਾਧ ਸਥਾਨਾਂ ਦੀ ਵਿਗਿਆਨਕ ਜਾਂਚ ਅਤੇ ਸਬੂਤ ਸੰਗ੍ਰਹਿ ਕਰਨ ਵਿੱਚ ਸੁਵਿਧਾ ਹੋਵੇ। ਇਨ੍ਹਾਂ ਵੈਨਾਂ ਵਿੱਚ ਅਪਰਾਧ ਦ੍ਰਿਸ਼ ਦਾ ਦਸਤਾਵੇਜ਼ੀਕਰਣ, ਫੋਟੋਗ੍ਰਾਫੀ/ਵੀਡੀਓ ਰਿਕਾਡਿੰਗ, ਜੈਵਿਕ ਅਤੇ ਸੂਖਮ ਸਬੂਤਾਂ ਦਾ ਸੰਗ੍ਰਹਿ, ਫਿੰਗਰਪ੍ਰਿਟਸ ਦਾ ਵਿਕਾਸ ਅਤੇ ਲਿਫਟਿੰਗ, ਭੌਤਿਕ ਸਬੂਤਾਂ ਦੀ ਸ਼ੁਰੂਆਤੀ ਜਾਂਚ, ਪ੍ਰਦਰਸ਼ਨੀਆਂ ਦੀ ਸੁਰੱਖਿਅਤ ਸੰਭਾਲ ਅਤੇ ਡਿਜੀਟਲ ਦਸਤਾਵੇਜ਼ੀਕਰਣ ਜਿਹੀਆਂ ਸੁਵਿਧਾਵਾਂ ਉਪਲਬਧ ਹਨ।
ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਨੂੰ 619 ਮੋਬਾਈਲ ਫੋਰੈਂਸਿਕ ਵੈਨ ਵੰਡੀਆਂ ਜਾ ਚੁੱਕੀਆਂ ਹਨ। ਕਰਮਚਾਰੀਆਂ ਦੀ ਭਰਤੀ ਸਮੇਤ ਸੰਚਾਲਨ ਲਾਗਤ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਸਹਿਣ ਕੀਤੀ ਜਾਵੇਗੀ।
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਬਲਜੀਤ
(Release ID: 2295561)
ਵਿਜ਼ੀਟਰ ਕਾਊਂਟਰ : 43