ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪਿਛਲੇ ਇੱਕ ਵਰ੍ਹੇ ਵਿੱਚ ਜਨਤਕ ਪ੍ਰਸਾਰਕਾਂ ਦੀ ਸੰਪਾਦਕੀ ਖੁਦਮੁਖਤਿਆਰੀ ਜਾਂ ਕਾਰਜਪ੍ਰਣਾਲੀ ਦੇ ਸਬੰਧ ਵਿੱਚ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ

प्रविष्टि तिथि: 05 AUG 2026 3:26PM by PIB Chandigarh

ਸਰਕਾਰ ਨੇ ਪ੍ਰਸਾਰ ਭਾਰਤੀ ਦੇ ਪ੍ਰਸਾਰਣ ਬੁਨਿਆਦੀ ਢਾਂਚੇ ਦੇ ਵਿਕਾਸ, ਆਧੁਨਿਕੀਕਰਣ ਅਤੇ ਅੱਪਗ੍ਰੇਡੇਸ਼ਨ ਲਈ ਵਰ੍ਹੇ 2021-26 ਲਈ ਪ੍ਰਸਾਰਣ ਬੁਨਿਆਦੀ ਢਾਂਚੇ ਅਤੇ ਨੈੱਟਵਰਕ ਵਿਕਾਸ (BIND) ਕੇਂਦਰੀ ਖੇਤਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਨੂੰ 31.3.2027 ਤੱਕ ਵਧਾ ਦਿੱਤਾ ਗਿਆ ਹੈ। ਬਜਟ ਵਿੱਚ ਐਲੋਕੇਟ ਕੀਤੀ ਧਨਰਾਸ਼ੀ, ਅਸਲ ਖਰਚੇ ਅਤੇ ਮਾਲੀਆ ਸਿਰਜਣ ਦੀ ਜਾਣਕਾਰੀ ਪ੍ਰਸਾਰ ਭਾਰਤੀ ਦੀ ਵੈੱਬਸਾਈਟ ‘ਤੇ ਉਪਲਬਧ ਹੈ।

ਮੁੱਖ ਸੰਪਾਦਕ ਅਤੇ ਸੀਨੀਅਰ ਸੰਪਾਦਕੀ ਟੀਮ ਦੁਆਰਾ ਸੰਪਾਦਕੀ ਮਾਮਲਿਆਂ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕੀਤੀ ਜਾਂਦੀ ਹੈ। ਲੋੜ ਪੈਣ ‘ਤੇ, ਪ੍ਰਸਾਰ ਭਾਰਤੀ ਦੀਆਂ ਸੰਪਾਦਕੀ ਨੀਤੀਆਂ ਅਤੇ ਪ੍ਰੋਗਰਾਮ ਕੋਡ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸਮਾਚਾਰਾਂ ਦੀ ਗੁਣਵੱਤਾ, ਸਟੀਕਤਾ, ਸੰਤੁਲਨ ਅਤੇ ਪੇਸ਼ਕਾਰੀ ਵਿੱਚ ਸੁਧਾਰ ਲਈ ਮਾਰਗਦਰਸ਼ਨ ਅਤੇ ਸੁਧਾਰਾਤਮਕ ਉਪਰਾਲੇ ਕੀਤੇ ਜਾਂਦੇ ਹਨ। ਸੰਪਾਦਕੀ ਸਮੱਗਰੀ ਨਾਲ ਸਬੰਧਿਤ ਸ਼ਿਕਾਇਤਾਂ ਸਮੇਤ ਦਰਸ਼ਕਾਂ ਦੀਆਂ ਸ਼ਿਕਾਇਤਾਂ ਜਾਂ ਪ੍ਰਤੀਕਿਰਿਆਵਾਂ ਨੂੰ ਨਿਯਮ ਅਨੁਸਾਰ ਉਚਿਤ ਕਾਰਵਾਈ ਲਈ ਸਬੰਧਿਤ ਸੰਪਾਦਕੀ ਟੀਮ ਨੂੰ ਭੇਜਿਆ ਜਾਂਦਾ ਹੈ।

ਪਿਛਲੇ ਇੱਕ ਵਰ੍ਹੇ ਦੌਰਾਨ, ਜਨਤਕ ਪ੍ਰਸਾਰਕਾਂ ਦੀ ਖੁਦਮੁਖਤਿਆਰੀ, ਨਿਯੁਕਤੀਆਂ ਜਾਂ ਸੰਪਾਦਕੀ ਕਾਰਜਸ਼ੀਲਤਾ ਸਬੰਧੀ ਪੱਤਰਕਾਰਾਂ, ਕਰਮਚਾਰੀਆਂ ਜਾਂ ਮੀਡੀਆ ਸੰਸਥਾਵਾਂ ਤੋਂ ਕੋਈ ਰਸਮੀ ਸ਼ਿਕਾਇਤਾਂ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਬਿਨੈਕਾਰਾਂ ਤੋਂ ਨਿਯੁਕਤੀਆਂ ਸਬੰਧੀ ਸੱਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਆਕਾਸ਼ਵਾਣੀ ਦੇਸ਼ ਦੀ ਲਗਭਗ 98% ਆਬਾਦੀ ਅਤੇ ਖੇਤਰਫਲ ਦੇ ਹਿਸਾਬ ਨਾਲ ਲਗਭਗ 90% ਹਿੱਸੇ ਨੂੰ ਕਵਰ ਕਰਦਾ ਹੈ। ਡੀਡੀ ਫ੍ਰੀ ਡਿਸ਼ ਪੂਰੇ ਦੇਸ਼ ਵਿੱਚ ਬਿਨਾ ਕਿਸੇ ਸਬਸਕ੍ਰਿਪਸ਼ਨ ਚਾਰਜਿਸ ਦੇ ਉਪਲਬਧ ਹੈ। ਪ੍ਰਸਾਰ ਭਾਰਤੀ ਨਿਯਮਿਤ ਸੰਪਾਦਕੀ ਪ੍ਰਕਿਰਿਆ ਦੇ ਤਹਿਤ ਦਰਸ਼ਕਾਂ ਦੇ ਅੰਕੜੇ, ਸਰੋਤਿਆਂ ਦੀ ਪ੍ਰਤੀਕਿਰਿਆ ਅਤੇ ਸੋਸ਼ਲ ਮੀਡੀਆ ਵਿਸ਼ਲੇਸ਼ਣ ਦੀ ਸਮੀਖਿਆ ਕਰਦਾ ਹੈ ਅਤੇ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਖ਼ਬਰਾਂ ਦੀ ਗੁਣਵੱਤਾ, ਵਿਸ਼ਾ-ਵਸਤੂ ਅਤੇ ਪੇਸ਼ਕਾਰੀ ਵਿੱਚ ਨਿਰੰਤਰ ਸੁਧਾਰ ਕਰਨ ਲਈ ਕਰਦਾ ਹੈ।

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਐਡਵੋਕੇਟ ਪ੍ਰਿਆ ਸਰੋਜ ਤੇ ਸ਼੍ਰੀ ਪੁਸ਼ਪੇਂਦਰ ਸਰੋਜ ਦੁਆਰਾ ਪੁੱਛੇ ਗਏ ਇੱਕ ਸੁਆਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਪ੍ਰਦਾਨ ਕੀਤੀ।

******

ਮਹੇਸ਼ ਕੁਮਾਰ/ ਅਪਰਾਜਿਤਾ ਪ੍ਰਿਆਦਰਸ਼ਨੀ /ਏਕੇ


(रिलीज़ आईडी: 2294987) आगंतुक पटल : 5
इस विज्ञप्ति को इन भाषाओं में पढ़ें: Assamese , English , Urdu , Marathi , हिन्दी , Gujarati , Tamil , Telugu , Kannada , Malayalam