ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਆਜ਼ਾਦੀ ਘੁਲਾਟੀਏ ਥਿਰੂ ਸੁਬਰਾਮਨੀਆ ਸਿਵਾ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ

प्रविष्टि तिथि: 23 JUL 2026 11:18AM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਉਪ-ਰਾਸ਼ਟਰਪਤੀ ਭਵਨ ਵਿਖੇ ਮਹਾਨ ਆਜ਼ਾਦੀ ਘੁਲਾਟੀਏ ਥਿਰੂ ਸੁਬਰਾਮਨੀਆ ਸਿਵਾ ਦੀ ਬਰਸੀ 'ਤੇ  ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ 

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੇ ਕਿਹਾ:

"ਮਹਾਨ ਆਜ਼ਾਦੀ ਘੁਲਾਟੀਏ ਥਿਰੂ ਸੁਬਰਾਮਨੀਆ ਸਿਵਾ ਤਾਮਿਲਨਾਡੂ ਦੇ ਦੱਖਣੀ ਹਿੱਸੇ ਵਿੱਚ ਸਥਿਤ ਵਟਲਾਗੁੰਡੂ ਨਾਮ ਦੇ ਛੋਟੇ ਜਿਹੇ ਕਸਬੇ ਤੋਂ ਸਨ। ਉਨ੍ਹਾਂ ਨੇ ਹਰ ਪਿੰਡ ਦੀ ਯਾਤਰਾ ਕੀਤੀ ਅਤੇ 'ਵੰਦੇ ਮਾਤਰਮ' ਦੇ ਨਾਅਰੇ ਨਾਲ ਲੋਕਾਂ ਨੂੰ ਭਾਰਤ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ। ਮਸ਼ਹੂਰ ਆਜ਼ਾਦੀ ਘੁਲਾਟੀਏ ਥਿਰੂ ਵੀ. ਓ. ਚਿਦੰਬਰਮ ਪਿੱਲਈ ਦੇ ਨਾਲ ਉਨ੍ਹਾਂ ਨੂੰ ਵੀ ਦੇਸ਼ ਦੀ ਆਜ਼ਾਦੀ ਪ੍ਰਤੀ ਅਟੁੱਟ ਵਚਨਬੱਧਤਾ ਦੇ ਕਾਰਨ ਬ੍ਰਿਟਿਸ਼ ਬਸਤੀਵਾਦੀ ਸਰਕਾਰ ਵੱਲੋਂ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਸੀ।

ਜੇਲ੍ਹ ਵਿੱਚ ਰਹਿਣ ਦੌਰਾਨ ਕੋੜ੍ਹ ਦੇ ਰੋਗ ਤੋਂ ਪੀੜਤ ਹੋਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਇਸ ਨੂੰ ਆਪਣੇ ਸੰਕਲਪ ਨੂੰ ਕਮਜ਼ੋਰ ਨਹੀਂ ਕਰਨ ਦਿੱਤਾ ਅਤੇ ਆਪਣੀ ਆਖ਼ਰੀ ਸਾਹ ਤੱਕ ਭਾਰਤ ਦੀ ਆਜ਼ਾਦੀ ਦੇ ਮਕਸਦ ਲਈ ਕੰਮ ਕਰਦੇ ਰਹੇ। ਭਾਰਤ ਦੇ ਇੱਕ ਸੱਚੇ ਦੇਸ਼ ਭਗਤ ਪੁੱਤਰ ਦੇ ਤੌਰ 'ਤੇ, ਉਨ੍ਹਾਂ ਨੇ ਭਾਰਤ ਮਾਤਾ ਨੂੰ ਆਪਣਾ ਭਗਵਾਨ ਮੰਨਿਆ ਅਤੇ ਆਪਣਾ ਪੂਰਾ ਜੀਵਨ ਮਾਤ-ਭੂਮੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ।

ਉਨ੍ਹਾਂ ਦੀ ਬਰਸੀ ’ਤੇ, ਰਾਸ਼ਟਰ ਇਸ ਮਹਾਨ ਦੇਸ਼ ਭਗਤ ਪ੍ਰਤੀ ਡੂੰਘਾ ਸਤਿਕਾਰ ਅਤੇ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹੈ।

****

ਪੀਆਰ/ਏਐੱਸਐੱਮ/ਵੀਐੱਮ


(रिलीज़ आईडी: 2290258) आगंतुक पटल : 27
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Bengali-TR , Gujarati , Tamil , Malayalam