ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ 19 ਜੁਲਾਈ ਨੂੰ ਕੋਲਕਾਤਾ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਦਹੀਂ ਉਤਪਾਦਨ ਪਲਾਂਟ ਦਾ ਨੀਂਹ ਪੱਥਰ ਰੱਖਣਗੇ


ਲਗਭਗ 700 ਕਰੋੜ ਰੁਪਏ ਦਾ ਅਮੂਲ ਬੰਗਾਲ ਡੇਅਰੀ ਪ੍ਰੋਜੈਕਟ ਰੋਜ਼ਾਨਾ 30 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕਰੇਗਾ ਅਤੇ 10 ਲੱਖ ਕਿਲੋਗ੍ਰਾਮ ਦਹੀਂ ਅਤੇ ਹੋਰ ਕਲਚਰਡ ਡੇਅਰੀ ਉਤਪਾਦਾਂ ਦਾ ਉਤਪਾਦਨ ਕਰੇਗਾ

ਇਸ ਪ੍ਰੋਜੈਕਟ ਨਾਲ ਪੱਛਮੀ ਬੰਗਾਲ ਦੇ 1.25 ਲੱਖ ਤੋਂ ਵੱਧ ਦੁੱਧ ਉਤਪਾਦਕ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ 30,000 ਤੋਂ ਵੱਧ ਮਹਿਲਾ ਦੁੱਧ ਉਤਪਾਦਕ ਸ਼ਾਮਲ

ਸ਼੍ਰੀ ਅਮਿਤ ਸ਼ਾਹ ਈ-ਆਰਸੀਐਸ ਪੋਰਟਲ ਲਾਂਚ ਕਰਨਗੇ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਖੁਰਾਕ ਭੰਡਾਰਨ ਯੋਜਨਾ ਦੇ ਤਹਿਤ ਗੋਦਾਮਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਪੱਛਮੀ ਬੰਗਾਲ ਵਿੱਚ ਗਤੀਸ਼ੀਲਤਾ ਸੇਵਾਵਾਂ ਦੇ ਵਿਸਤਾਰ ਦੇ ਲਈ ਭਾਰਤ ਟੈਕਸੀ ਅਤੇ ਰਾਜ ਸਰਕਾਰ ਦੇ ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰੌਨਿਕਸ ਵਿਭਾਗ ਵਿਚਕਾਰ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਜਾਣਗੇ

Posted On: 18 JUL 2026 7:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਹਕਾਰ ਸੇ ਸਮ੍ਰਿੱਧੀ' ਦੇ ਦ੍ਰਿਸ਼ਟੀਕੋਣ ਅਤੇ ‘ਚਿੱਟੀ ਕ੍ਰਾਂਤੀ’ 2.0 ਦੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ 19 ਜੁਲਾਈ, 2026 ਨੂੰ ਕੋਲਕਾਤਾ ਦੇ ਨਿਊ ਟਾਊਨ ਕਨਵੈਨਸ਼ਨ ਸੈਂਟਰ ਵਿਖੇ ਅਮੂਲ ਬੰਗਾਲ ਡੇਅਰੀ ਪ੍ਰੋਜੈਕਟ ਦੇ ਤਹਿਤ ਵਿਸ਼ਵ ਦੇ ਸਭ ਤੋਂ ਵੱਡੇ ਦਹੀਂ ਉਤਪਾਦਨ ਪਲਾਂਟ ਦਾ ਭੂਮੀ ਪੂਜਨ ਕਰਨਗੇ। ਇਸ ਮੌਕੇ 'ਤੇ  ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਵੇਂਦੂ ਅਧਿਕਾਰੀ ਸਮੇਤ ਕਈ ਪਤਵੰਤੇ ਅਤੇ ਸਹਿਕਾਰੀ ਖੇਤਰ ਦੇ ਪ੍ਰਤੀਨਿਧੀਆਂ ਦੇ ਮੌਜੂਦ ਰਹਿਣਗੇ।

ਅਮੂਲ ਦੁਆਰਾ ਪੱਛਮੀ ਬੰਗਾਲ ਦੇ ਹਾਵੜਾ ਫੂਡ ਪਾਰਕ ਵਿਖੇ ਲਗਭਗ ₹700 ਕਰੋੜ ਦੇ ਨਿਵੇਸ਼ ਨਾਲ ਅਮੂਲ ਬੰਗਾਲ ਡੇਅਰੀ ਪ੍ਰੋਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦੇ ਪੂਰਾ ਹੋਣ 'ਤੇ, ਇੱਥੇ ਪ੍ਰਤੀ ਦਿਨ ਲਗਭਗ 30 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਇਸ ਪਲਾਂਟ ਦੀ ਰੋਜ਼ਾਨਾ ਲਗਭਗ 1,000 ਮੀਟ੍ਰਿਕ ਟਨ (10 ਲੱਖ ਕਿਲੋਗ੍ਰਾਮ) ਦਹੀਂ ਅਤੇ ਹੋਰ ਕਲਚਰਡ ਡੇਅਰੀ ਉਤਪਾਦਾਂ ਦੀ ਉਤਪਾਦਨ ਸਮਰੱਥਾ ਹੋਵੇਗੀ। ਪ੍ਰੋਜੈਕਟ ਦੀ ਰੋਜ਼ਾਨਾ ਪ੍ਰਸਤਾਵਿਤ ਉਤਪਾਦਨ ਸਮਰੱਥਾ ਵਿੱਚ 10 ਲੱਖ ਲੀਟਰ ਦੁੱਧ ਦੀ ਪੈਕਿੰਗ, 2 ਲੱਖ ਲੀਟਰ ਯੂਐੱਚਟੀ ਦੁੱਧ ਦੀ ਪ੍ਰੋਸੈਸਿੰਗ, 1ਲੱਖ ਲੀਟਰ ਆਈਸ ਕਰੀਮ, 20 ਮੀਟ੍ਰਿਕ ਟਨ ਪਨੀਰ, 10 ਮੀਟ੍ਰਿਕ ਟਨ ਘਿਓ ਅਤੇ 10 ਮੀਟ੍ਰਿਕ ਟਨ ਮਿਠਾਈਆਂ ਦਾ ਉਤਪਾਦਨ ਸ਼ਾਮਲ ਹੈ। ਇਸ ਤੋਂ ਇਲਾਵਾ, ਪਲਾਂਟ ਵਿੱਚ ਪ੍ਰਤੀ ਦਿਨ ਲਗਭਗ 2.5 ਲੱਖ ਪੈਕ ਫਲੇਵਰਡ ਦੁੱਧ ਦਾ ਉਤਪਾਦਨ ਵੀ ਕੀਤਾ ਜਾ ਸਕੇਗਾ।

ਪੱਛਮੀ ਬੰਗਾਲ ਵਿੱਚ ਅਮੂਲ ਦਾ ਸਹਿਕਾਰੀ ਅਭਿਆਨ ਲਗਾਤਾਰ ਵਿਸਤਾਰ ਕਰ ਰਿਹਾ ਹੈ। ਇਸ ਵੇਲੇ, ਰਾਜ ਵਿੱਚ 1.25 ਲੱਖ ਤੋਂ ਵੱਧ ਦੁੱਧ ਉਤਪਾਦਕ ਕਿਸਾਨ ਅਮੂਲ ਦੀ ਸਹਿਕਾਰੀ ਪ੍ਰਣਾਲੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ 30,000 ਤੋਂ ਵੱਧ ਮਹਿਲਾ ਡੇਅਰੀ ਉਤਪਾਦਕ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਦੇ ਸਹਿਯੋਗ ਨਾਲ, ਰਾਜ ਵਿੱਚ ਰੋਜ਼ਾਨਾ ਲਗਭਗ ਨੌਂ ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਜਾ ਰਹੀ ਹੈ। ਅਮੂਲ ਬੰਗਾਲ ਡੇਅਰੀ ਪ੍ਰੋਜੈਕਟ ਪੱਛਮੀ ਬੰਗਾਲ ਦੇ ਦੁੱਧ ਸੈਕਟਰ ਵਿੱਚ ਆਧੁਨਿਕ ਪ੍ਰੋਸੈਸਿੰਗ, ਮੁੱਲ ਵਾਧਾ ਅਤੇ ਮਾਰਕੀਟਿੰਗ ਸਹੂਲਤਾਂ ਦਾ ਵਿਸਤਾਰ ਕਰੇਗਾ। । ਇਹ ਦੁੱਧ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਬਿਹਤਰ ਅਤੇ ਟਿਕਾਊ ਬਾਜ਼ਾਰ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰੇਗਾ। ਇਹ ਪ੍ਰੋਜੈਕਟ ਰਾਜ ਵਿੱਚ ਡੇਅਰੀ ਸਹਿਕਾਰਿਤਾ ਨੂੰ ਮਜ਼ਬੂਤ ​​ਕਰੇਗਾ ਅਤੇ ਬੰਗਾਲ ਵਿੱਚ ਚਿੱਟੀ ਕ੍ਰਾਂਤੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ।

ਇਸ ਸਮਾਗਮ ਦੌਰਾਨ ਪੱਛਮੀ ਬੰਗਾਲ ਵਿੱਚ ਗਤੀਸ਼ੀਲਤਾ ਸੇਵਾਵਾਂ ਦੇ ਸੰਚਾਲਨ ਅਤੇ ਵਿਸਤਾਰ ਲਈ ਭਾਰਤ ਟੈਕਸੀ ਅਤੇ ਪੱਛਮੀ ਬੰਗਾਲ ਸਰਕਾਰ ਦੇ ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰੌਨਿਕਸ ਵਿਭਾਗ (ਡੀਓਆਈਟੀਐਂਡਈ) ਵਿਚਕਾਰ ਇੱਕ ਸਮਝੌਤਾ ਪੱਤਰ (ਐਮਓਯੂ) ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਚਿੱਟੀ ਕ੍ਰਾਂਤੀ 2.0 ਦੇ ਤਹਿਤ ਪੱਛਮੀ ਬੰਗਾਲ ਵਿੱਚ 200 ਤੋਂ ਵੱਧ ਨਵੀਆਂ ਬਣੀਆਂ ਡੇਅਰੀ ਸਹਿਕਾਰੀ ਸਭਾਵਾਂ ਵਿੱਚੋਂ ਇੱਕ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਰਾਜ ਵਿੱਚ 11 ਨਵੀਆਂ ਰਜਿਸਟਰਡ ਬਹੁ-ਮੰਤਵੀ ਗ੍ਰਾਮੀਣ ਸਹਿਕਾਰੀ ਸਭਾਵਾਂ ਵਿੱਚੋਂ ਇੱਕ ਨੂੰ ਪ੍ਰਤੀਕਾਤਮਕ ਤੌਰ 'ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ ।

ਸ਼੍ਰੀ ਅਮਿਤ ਸ਼ਾਹ ਪੱਛਮੀ ਬੰਗਾਲ ਵਿੱਚ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਦਫ਼ਤਰ ਨੂੰ ਕੰਪਿਊਟਰਾਈਜ਼ ਕਰਨ ਲਈ ਪ੍ਰੋਜੈਕਟ ਦੇ ਤਹਿਤ ਵਿਕਸਿਤ ਕੀਤੇ ਗਏ ਈ-ਆਰਸੀਐਸ ਪੋਰਟਲ ਨੂੰ ਵੀ ਲਾਂਚ ਕਰਨਗੇ। ਇਹ ਪੋਰਟਲ ਸਹਿਕਾਰੀ ਸਭਾਵਾਂ ਨਾਲ ਸਬੰਧਿਤ ਰਜਿਸਟ੍ਰੇਸ਼ਨ ਅਤੇ ਹੋਰ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਡਿਜੀਟਲ, ਪਾਰਦਰਸ਼ੀ ਅਤੇ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।

ਇਸ ਸਮਾਗਮ ਵਿੱਚ, ਸ਼੍ਰੀ ਅਮਿਤ ਸ਼ਾਹ 10 ਜ਼ਿਲ੍ਹਿਆਂ ਵਿੱਚ ਕੁੱਲ 1,400 ਮੀਟ੍ਰਿਕ ਟਨ ਦੀ ਸਟੋਰੇਜ ਸਮਰੱਥਾ ਵਾਲੇ 14 ਸਟੋਰੇਜ ਗੋਦਾਮਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਗੋਦਾਮਾਂ ਦਾ ਨਿਰਮਾਣ ਲਗਭਗ ₹5.98 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਉਹ ਦੱਖਣੀ 24-ਪਰਗਨਾ ਅਤੇ ਕੂਚ ਬਿਹਾਰ ਵਿੱਚ ₹73.61 ਲੱਖ ਦੀ ਕੁੱਲ ਲਾਗਤ ਨਾਲ ਬਣਾਏ ਗਏ 100 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਦੋ ਗੋਦਾਮਾਂ ਦਾ ਉਦਘਾਟਨ ਵੀ ਕਰਨਗੇ।

ਇਨ੍ਹਾਂ ਪਹਿਲਕਦਮੀਆਂ ਨਾਲ ਪੱਛਮੀ ਬੰਗਾਲ ਵਿੱਚ ਡੇਅਰੀ ਸਹਿਕਾਰਿਤਾ, ਗ੍ਰਾਮੀਣ ਸਟੋਰੇਜ, ਡਿਜੀਟਲ ਸਹਿਕਾਰੀ ਪ੍ਰਸ਼ਾਸਨ ਅਤੇ ਮੈਂਬਰ-ਅਧਾਰਿਤ ਗਤੀਸ਼ੀਲਤਾ ਸੇਵਾਵਾਂ ਨੂੰ ਇੱਕ ਨਵੀਂ ਗਤੀ ਮਿਲੇਗੀ ਅਤੇ ਕਿਸਾਨਾਂ,ਦੁੱਧ ਉਤਪਾਦਕਾਂ ਅਤੇ ਗ੍ਰਾਮੀਣ ਸਹਿਕਾਰੀ ਸਭਾਵਾਂ ਲਈ ਆਰਥਿਕ ਮੌਕਿਆਂ ਦਾ ਵਿਸਤਾਰ ਹੋਵੇਗਾ।

****

ਏਕੇ/ਬਲਜੀਤ


(Release ID: 2286523) ਵਿਜ਼ੀਟਰ ਕਾਊਂਟਰ : 55