ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਕਾਈਰੂਟ ਐਰੋਸਪੇਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਔਰਬਿਟਲ ਲਾਂਚ ਵਹੀਕਲ ਵਿਕਰਮ-1 ਦੇ ਲਾਂਚ ਨੂੰ ਦੇਖਣ ਦਾ ਸੱਦਾ ਦਿੱਤਾ
Posted On:
18 JUL 2026 9:54AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਪਹਿਲੇ ਨਿੱਜੀ ਤੌਰ ’ਤੇ ਵਿਕਸਤ ਕੀਤੇ ਗਏ ਲਾਂਚ ਵਹੀਕਲ ਵਿਕਰਮ-1 ਦੇ ਪਹਿਲੇ ਔਰਬਿਟਲ ਲਾਂਚ ਤੋਂ ਪਹਿਲਾਂ ਸਕਾਈਰੂਟ ਐਰੋਸਪੇਸ ਨੂੰ ਵਧਾਈ ਦਿੱਤੀ ਅਤੇ ਇਸਨੂੰ ਦੇਸ਼ ਦੇ ਪੁਲਾੜ ਸਫ਼ਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ । ਸ਼੍ਰੀ ਮੋਦੀ ਨੇ ਕਿਹਾ ਕਿ ਵਿਕਰਮ-1 ਦੀ ਲਾਂਚਿੰਗ ਭਾਰਤ ਦੀਆਂ ਪੁਲਾੜ ਇੱਛਾਵਾਂ ਲਈ ਇੱਕ ਨਵੇਂ ਖੇਤਰ ਦਾ ਦਰਵਾਜ਼ਾ ਖੋਲ੍ਹਦੀ ਹੈ ਅਤੇ ਨਵੀਨਤਾ, ਤਕਨਾਲੋਜੀ ਅਤੇ ਉੱਦਮਤਾ ਵਿੱਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਇਸ ਇਤਿਹਾਸਕ ਮੁਹਿੰਮ ਨੂੰ ਦੇਖਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
ਭਾਰਤ ਦੀ ਪੁਲਾੜ ਯਾਤਰਾ ਲਈ ਇੱਕ ਇਤਿਹਾਸਕ ਨਵੀਂ ਪ੍ਰਾਪਤੀ!
ਅੱਜ ਸਵੇਰੇ 11:30 ਵਜੇ, ਸਕਾਈਰੂਟ ਐਰੋਸਪੇਸ ਭਾਰਤ ਦੇ ਪਹਿਲੇ ਨਿੱਜੀ ਤੌਰ ’ਤੇ ਵਿਕਸਤ ਕੀਤੇ ਗਏ ਲਾਂਚ ਵਹੀਕਲ ਵਿਕਰਮ-1 ਦਾ ਪਹਿਲਾ ਔਰਬਿਟਲ ਲਾਂਚ ਕਰੇਗੀ।
ਇਹ ਚਾਰ ਪੜਾਵਾਂ ਵਾਲਾ ਰਾਕੇਟ ਤੇਜ਼ੀ ਨਾਲ ਅਤੇ ਮੰਗ ਅਨੁਸਾਰ ਲਾਂਚ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਮਿਸ਼ਨ ਸਾਡੇ ਨੌਜਵਾਨਾਂ ਦੀ ਪ੍ਰਤਿਭਾ, ਦ੍ਰਿੜ੍ਹਤਾ ਅਤੇ ਉੱਦਮੀ ਭਾਵਨਾ ਨੂੰ ਉਜਾਗਰ ਕਰਦਾ ਹੈ। ਇਹ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਸਾਡੇ ਪੁਲਾੜ-ਖੇਤਰ ਵਿੱਚ ਕੀਤੇ ਗਏ ਸੁਧਾਰ ਨਵੀਨਤਾ ਅਤੇ ਉੱਦਮ ਲਈ ਨਵੇਂ ਮੌਕੇ ਖੋਲ੍ਹ ਰਹੇ ਹਨ ।
ਸਕਾਈਰੂਟ ਐਰੋਸਪੇਸ ਦੀ ਪੂਰੀ ਟੀਮ ਨੂੰ ਸਫਲ ਲਾਂਚ ਲਈ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਵਿਕਰਮ-1 ਉੱਚੀਆਂ ਉਡਾਣਾਂ ਭਰੇ, ਇਤਿਹਾਸ ਰਚੇ ਅਤੇ ਨਵੀਨਤਾਕਾਰਾਂ ਦੀ ਇੱਕ ਪੀੜ੍ਹੀ ਨੂੰ ਪ੍ਰੇਰਿਤ ਕਰੇ।
ਮੈਂ ਸਾਰੇ ਭਾਰਤੀਆਂ ਨੂੰ, ਖ਼ਾਸ ਕਰਕੇ ਆਪਣੇ ਨੌਜਵਾਨ ਦੋਸਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਇਤਿਹਾਸਕ ਮਿਸ਼ਨ ਨਾਲ ਜੁੜਨ ਅਤੇ #IndiaWithVikram1 ਦੀ ਵਰਤੋਂ ਕਰਕੇ ਟੀਮ ਸਕਾਈਰੂਟ ਦੀ ਸਫਲਤਾ ਦੀ ਕਾਮਨਾ ਕਰਨ।
@SkyrootA
******
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2286441)
ਵਿਜ਼ੀਟਰ ਕਾਊਂਟਰ : 39
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam