ਖੇਤੀਬਾੜੀ ਮੰਤਰਾਲਾ
ਪਿਛਲੇ ਇੱਕ ਸਾਲ ਵਿੱਚ ਆਈਸੀਏਆਰ ਨੇ 44 ਫਸਲਾਂ ਦੀਆਂ 386 ਉੱਨਤ ਕਿਸਮਾਂ ਵਿਕਸਿਤ ਕੀਤੀਆਂ, ਜਿਨ੍ਹਾਂ ਵਿੱਚ 94% ਜਲਵਾਯੂ- ਅਨੁਕੂਲ ਅਤੇ 29 ਬਾਇਓਫੋਰਟੀਫਾਈਡ ਕਿਸਮਾਂ ਸ਼ਾਮਲ ਹਨ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਆਈਸੀਏਆਰ ਭਾਰਤ ਦੇ ਖੇਤੀਬਾੜੀ ਪਰਿਵਰਤਨ ਦਾ ਮੋਹਰੀ ਹੈ: ਕੇਂਦਰੀ ਖੇਤੀਬਾੜੀ ਮੰਤਰੀ
ਕਿਸਾਨ ਖੇਤੀ ਦੀ ਆਤਮਾ ਹੈ, ਜਦੋਂ ਕਿ ਵਿਗਿਆਨੀ ਉਸ ਦਾ ਦਿਮਾਗ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਆਈਸੀਏਆਰ ਨੇ 98ਵਾਂ ਸਥਾਪਨਾ ਦਿਵਸ ਦਾ ਕੀਤਾ ਆਯੋਜਨ, ਵਿਗਿਆਨ-ਅਧਾਰਿਤ ਖੇਤੀਬਾੜੀ ਪਰਿਵਰਤਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ
प्रविष्टि तिथि:
16 JUL 2026 4:38PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਅੱਜ ਨਵੀਂ ਦਿੱਲੀ ਵਿੱਚ ਆਪਣਾ 98ਵਾਂ ਸਥਾਪਨਾ ਦਿਵਸ ਮਨਾਇਆ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਵਿਗਿਆਨ-ਅਧਾਰਿਤ, ਜਲਵਾਯੂ-ਅਨੁਕੂਲ ਅਤੇ ਕਿਸਾਨ-ਕੇਂਦ੍ਰਿਤ ਖੇਤੀਬਾੜੀ ਵਿਕਾਸ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਹਰ ਸਾਲ 16 ਜੁਲਾਈ ਨੂੰ ਮਨਾਇਆ ਜਾਣ ਵਾਲਾ ਆਈਸੀਏਆਰ ਸਥਾਪਨਾ ਦਿਵਸ ਸਾਲ 1928 ਵਿੱਚ ਪ੍ਰੀਸ਼ਦ ਦੀ ਸਥਾਪਨਾ ਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ 98 ਵਰ੍ਹੇ ਵਿੱਚ ਆਈਸੀਏਆਰ ਨੇ ਭਾਰਤ ਦੀ ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਤਾਰ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਤਕਨੀਕੀ ਨਵੀਨਤਾਵਾਂ ਨੂੰ ਹੁਲਾਰਾ ਦੇਣਾ, ਉਤਪਾਦਕਤਾ ਵਧਾਉਣ, ਕਿਸਾਨਾਂ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਕਰਨ ਅਤੇ ਦੇਸ਼ ਦੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ ਮੌਕੇ ‘ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ; ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਪ੍ਰੋ. ਐੱਸ.ਪੀ. ਸਿੰਘ ਬਘੇਲ; ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ; ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਵਿਸ਼ੇਸ਼ ਤੌਰ ‘ਤੇ ਸਮਾਰੋਹ ਵਿੱਚ ਸ਼ਾਮਲ ਹੋਏ। ਨੀਤੀ ਆਯੋਗ ਦੇ ਮੈਂਬਰ ਸ਼੍ਰੀ ਕੇ.ਵੀ. ਰਾਜੂ ਅਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਸ਼੍ਰੀ ਨਰੇਸ਼ ਪਾਲ ਗੰਗਵਾਰ ਵੀ ਇਸ ਮੌਕੇ 'ਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਈਸੀਏਆਰ ਨੂੰ ਭਾਰਤ ਦੇ ਖੇਤੀਬਾੜੀ ਪਰਿਵਰਤਨ ਦਾ ਮੋਹਰੀ ਦੱਸਦੇ ਹੋਏ ਕਿਹਾ ਕਿ ਪ੍ਰੀਸ਼ਦ ਦੇ ਵਿਗਿਆਨੀ ਖੋਜ ਅਤੇ ਇਨੋਵੇਸ਼ਨਾਂ ਨੇ ਦੇਸ਼ ਵਿੱਚ ਖੁਰਾਕ ਪਦਾਰਥਾ, ਬਾਗਬਾਨੀ, ਦੁੱਧ ਅਤੇ ਮੱਛੀ ਉਤਪਾਦਨ ਵਿੱਚ ਰਿਕਾਰਡ ਉਪਲਬਧੀਆਂ ਹਾਸਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਆਈਸੀਏਆਰ ਨੇ 44 ਫਸਲਾਂ ਦੀਆਂ 386 ਉੱਨਤ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 94 ਪ੍ਰਤੀਸ਼ਤ ਜਲਵਾਯੂ-ਅਨੁਕੂਲ ਹੈ ਅਤੇ 29 ਬਾਇਓਫੋਰਟੀਫਾਈਡ ਕਿਸਮਾਂ ਹਨ। “ਕਿਸਾਨ ਖੇਤੀ ਦੀ ਆਤਮਾ ਹੈ, ਜਦੋਂ ਕਿ ਵਿਗਿਆਨੀ ਉਸ ਦਾ ਦਿਮਾਗ ਹੈ” ਇਸ ਤੱਥ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਮੰਗ-ਅਧਾਰਿਤ ਖੋਜ, ਜਲਵਾਯੂ-ਅਨੁਕੂਲ ਖੇਤੀਬਾੜੀ, ਦਾਲ ਬੀਜਾਂ ਅਤੇ ਤੇਲ ਬੀਜਾਂ ਵਿੱਚ ਆਤਮ-ਨਿਰਭਰਤਾ, ਗੁਣਵੱਤਾਪੂਰਨ ਖੇਤੀਬਾੜੀ ਸਿੱਖਿਆ, ਤਕਨਾਲੌਜੀਆਂ ਦੇ ਵਪਾਰੀਕਰਨ ਅਤੇ ਖੇਤੀਬਾੜੀ ਵਿਗਿਆਨ ਕੇਂਦਰ (ਕੇਵੀਕੇ) ਨੈੱਟਵਰਕ ਰਾਹੀਂ ਇਨੋਵੇਸ਼ਨਾਂ ਦੇ ਵਿਆਪਕ ਪ੍ਰਸਾਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਖੇਤੀਬਾੜੀ ਵਿਗਿਆਨ ਕੇਂਦਰ (ਕੇਵੀਕੇ) ਨੈੱਟਵਰਕ ਰਾਹੀਂ ਖੋਜ ਦੀ ਪਹੁੰਚ ਦਾ ਵਿਸਤਾਰ ਕਰਨ ਦਾ ਸੱਦਾ ਦਿੱਤਾ ਤਾਂ ਜੋ ਲੈਬਾਰਟਰੀਜ਼ ਤੋਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਤੱਕ ਤਕਨਾਲੌਜੀਆਂ ਦਾ ਤੇਜ਼ੀ ਨਾਲ ਟਰਾਂਸਫਰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਤੇ ਆਈਸੀਏਆਰ ਵਿਚਕਾਰ ਹੋਏ ਸਹਿਮਤੀ ਪੱਤਰ (ਐੱਮਓਯੂ) ਨਾਲ ਖੋਜ, ਨਵੀਨਤਾ ਅਤੇ ਤਕਨਾਲੌਜੀ ਦੇ ਪ੍ਰਸਾਰ ਨੂੰ ਹੋਰ ਮਜ਼ਬੂਤੀ ਮਿਲੇਗੀ, ਜਿਸ ਨਾਲ ਕਿਸਾਨਾਂ ਦੀ ਸਮ੍ਰਿੱਧੀ ਤੇਜ਼ ਹੋਵੇਗੀ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਕਿਹਾ ਕਿ ਖੇਤੀਬਾੜੀ ਅਤੇ ਡੇਅਰੀ ਖੇਤਰਾਂ ਵਿੱਚ ਹਾਸਲ ਕੀਤੀ ਜ਼ਿਕਰਯੋਗ ਪ੍ਰਗਤੀ ਕਿਸਾਨਾਂ ਦੀ ਭਲਾਈ ਅਤੇ ਗ੍ਰਾਮੀਣ ਸਮ੍ਰਿੱਧੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਬਿੰਬ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਆਈਸੀਏਆਰ ਵਿਗਿਆਨੀ ਖੋਜ, ਨਵੀਨਤਾ ਅਤੇ ਤਕਨਾਲੌਜੀ ਰਾਹੀਂ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ ਨੇ ਕਿਹਾ ਕਿ ਭਾਰਤ ਦੇ ਖੁਰਾਕ ਸੰਕਟ ਨਾਲ ਆਤਮਨਿਰਭਰਤਾ ਤੱਕ ਦੀ ਯਾਤਰਾ ਖੇਤੀਬਾੜੀ ਵਿਗਿਆਨਕਾਂ ਅਤੇ ਕਿਸਾਨਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਗਿਆਨ-ਅਧਾਰਿਤ ਖੋਜ, ਕੁਦਰਤੀ ਖੇਤੀ ਅਤੇ ਕਿਸਾਨ-ਕੇਂਦ੍ਰਿਤ ਨਵੀਨਤਾ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਦਾਲ ਬੀਜਾਂ ਅਤੇ ਤੇਲ ਬੀਜਾਂ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਆਤਮ-ਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਆਈਸੀਏਆਰ ਨੂੰ ਹੋਰ ਜ਼ਿਆਦਾ ਸਸ਼ਕਤ ਬਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਪ੍ਰੋ, ਐੱਸ.ਪੀ.ਸਿੰਘ ਬਘੇਲ ਨੇ ਕਿਹਾ ਕਿ ਵਿਕਸਿਤ ਭਾਰਤ@2047 ਦਾ ਟੀਚਾ ਸਿਰਫ ਵਿਗਿਆਨ-ਅਧਾਰਿਤ ਖੇਤੀਬਾੜੀ, ਉੱਨਤ ਤਕਨਾਲੌਜੀਆਂ ਅਤੇ ਨਵੀਨਤਾਵਾਂ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਨੂੰ ਵਧੇਰੇ ਉਤਪਾਦਕ ਅਤੇ ਟਿਕਾਊ ਬਣਾਉਣ ਲਈ ਸੈਕਸ-ਸੌਰਟਿਡ ਸੀਮੇਨ, ਆਰਟੀਫਿਸ਼ੀਅਲ ਗਰਭਧਾਰਨ, ਭਰੂਣ ਟ੍ਰਾਂਸਫਰ, ਮੱਛੀ ਪਾਲਣ, ਕੁਦਰਤੀ ਖੇਤੀ, ਸੂਖਮ-ਸਿੰਚਾਈ ਅਤੇ ਨੈਨੋ-ਖਾਦਾਂ ਵਰਗੀਆਂ ਤਕਨਾਲੌਜੀਆਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ।

“365 ਦਿਨਾਂ ਦੀ ਉਪਲਬਧੀਆਂ ‘ਤੇ ਇੱਕ ਨਜ਼ਰ, ਵਿਕਸਿਤ ਭਾਰਤ 2047 ਲਈ ਖੇਤੀਬਾੜੀ ਦੀ ਮੁੜ ਕਲਪਨਾ” ਥੀਮ ਦੇ ਤਹਿਤ ICAR ਦੀਆਂ ਸਲਾਨਾ ਪ੍ਰਾਪਤੀਆਂ ਨੂੰ ਪੇਸ਼ ਕਰਦੇ ਹੋਏ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੇਅਰ) ਦੇ ਸਕੱਤਰ ਅਤੇ ICAR ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਸਾਲ 2025-26 ਦੌਰਾਨ ਕੌਂਸਲ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਖੇਤੀਬਾੜੀ ਖੋਜ, ਨਵੀਨਤਾ, ਸਿੱਖਿਆ ਅਤੇ ਵਿਸਥਾਰ ਨੂੰ ਅੱਗੇ ਵਧਾਉਣ ਲਈ ਪ੍ਰੀਸ਼ਦ ਦੀ ਭਵਿੱਖ ਦੇ ਰੋਡਮੈਪ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਫਸਲਾਂ, ਬਾਗਬਾਨੀ, ਪਸ਼ੂਧਨ ਅਤੇ ਮੱਛੀ ਪਾਲਣ ਖੇਤਰਾਂ ਵਿੱਚ ਉਤਪਾਦਨ ਵਾਧੇ ਨਾਲ ਸਾਲ ਦੌਰਾਨ ਲਗਭਗ 1.70 ਲੱਖ ਕਰੋੜ ਰੁਪਏ ਦਾ ਵਾਧੂ ਆਰਥਿਕ ਮੁੱਲ ਪੈਦਾ ਹੋਇਆ, ਜਿਸ ਵਿੱਚ ਖੇਤੀਬਾੜੀ ਖੋਜ ਦਾ ਅੰਦਾਜ਼ਨ ਯੋਗਦਾਨ 55,000 ਕਰੋੜ ਰੁਪਏ ਰਿਹਾ। ਇਹ ਖੇਤੀਬਾੜੀ ਵਿਗਿਆਨ ਵਿੱਚ ਨਿਵੇਸ਼ 'ਤੇ ਮਿਲਣ ਵਾਲੇ ਮਹੱਤਵਪੂਰਨ ਰਿਟਰਨ ਨੂੰ ਦਰਸਾਉਂਦਾ ਹੈ।

ਡਾ. ਜਾਟ ਨੇ ਅੱਗੇ ਦੱਸਿਆ ਕਿ ਵਿਗਿਆਨੀ ਤਕਨਾਲੌਜੀਆਂ ਪ੍ਰਤੱਖ ਤੌਰ ‘ਤੇ ਲਗਭਗ ਇੱਕ ਕਰੋੜ ਕਿਸਾਨਾਂ ਤੱਕ ਅਤੇ ਮੀਡੀਆ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ 5 ਕਰੋੜ ਤੋਂ ਵੱਧ ਕਿਸਾਨਾਂ ਤੱਕ ਪਹੁੰਚੀ, ਜਦੋਂ ਕਿ 18 ਅੰਤਰਰਾਸ਼ਟਰੀ ਸਹਿਮਤੀ ਪੱਤਰਾਂ (ਐੱਮਓਯੂ) ਨੇ ਆਈਸੀਏਆਰ ਦੇ ਆਲਮੀ ਸਹਿਯੋਗ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਸਮ੍ਰਿੱਧ ਕਿਸਾਨਾਂ ਦੇ ਨਿਰਮਾਣ ਅਤੇ ਵਿਕਸਿਤ ਭਾਰਤ ਅਤੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਵਿਗਿਆਨ-ਅਧਾਰਿਤ, ਮੰਗ ਅਧਾਰਿਤ ਅਤੇ ਸਥਿਰ ਖੇਤੀਬਾੜੀ ਪਰਿਵਰਤਨ ਨੂੰ ਹੁਲਾਰਾ ਦੇਣ ਦੀ ਆਈਸੀਏਆਰ ਦੀ ਵਚਨਬੱਧਤਾ ਦੁਹਰਾਈ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਡੀਏਆਰਈ ਦੇ ਵਧੀਕ ਸਕੱਤਰ ਅਤੇ ਆਈਸੀਏਆਰ ਦੇ ਸਕੱਤਰ ਸ਼੍ਰੀ ਗਿਆਨੇਂਦਰ ਡੀ. ਤ੍ਰਿਪਾਠੀ ਦੇ ਸਵਾਗਤ ਸੰਬੋਧਨ ਨਾਲ ਹੋਇਆ।
ਇਸ ਮੌਕੇ ‘ਤੇ 43 ਸੁਧਰੀਆਂ ਹੋਈਆਂ ਫਸਲਾਂ ਦੀਆਂ ਕਿਸਮਾਂ, 17 ਐਡਵਾਂਸ ਖੇਤੀਬਾੜੀ ਤਕਨਾਲੌਜੀ ਅਤੇ 14 ਪ੍ਰਕਾਸ਼ਨ ਜਾਰੀ ਕੀਤੇ ਗਏ। ਨਵੀਆਂ ਤਕਨਾਲੌਜੀਆਂ ਵਿੱਚ ਬਾਸਮਤੀ ਚੌਲ ਅਤੇ ਖਾਰੀ ਅਤੇ ਖਾਰੀ ਮਿੱਟੀਆਂ ਦੇ ਪ੍ਰਤੀ ਸਹਿਣਸ਼ੀਲ ਜਲਵਾਯੂ-ਅਨੁਕੂਲ ਚੌਲਾਂ ਦੀਆਂ ਕਿਸਮਾਂ, ਨਿਰਯਾਤ-ਮੁਖੀ ਅੰਬ ਉਤਪਾਦਨ ਤਕਨਾਲੌਜੀ, ਭਾਰਤ ਦਾ ਪਹਿਲਾ ਸਵਦੇਸ਼ੀ ਅਫਰੀਕੀ ਸਵਾਈਨ ਫੀਵਰ ਟੀਕਾ, ਡਿਜੀਟਲ ਸਵਾਈਨ ਡਿਸੀਜ਼ ਐਟਲਸ ਅਤੇ ਲਘੂ ਕਿਸਾਨਾਂ ਲਈ ਇੱਕ ਕਿਫਾਇਤੀ ਕਸਾਵਾ ਹਾਰਵੈਸਟਰ ਸ਼ਾਮਲ ਹਨ।
ਨਾਲ ਹੀ, 150 ਅਸਥਾਈ ਰੋਜ਼ਾਨਾ ਵੇਤਨਭੋਗੀ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕੀਤਾ ਗਿਆ।
ਤਕਨਾਲੌਜੀ ਦੇ ਵਪਾਰੀਕਰਣ ਅਤੇ ਆਖਰੀ-ਮੀਲ ਤੱਕ ਉਸ ਦੀ ਪਹੁੰਚ ਨੂੰ ਗਤੀ ਦੇਣ ਦੇ ਉਦੇਸ਼ ਨਾਲ 51 ਉਦਯੋਗ ਸਾਂਝੇਦਾਰਾਂ ਨਾਲ 72 ਸਹਿਮਤੀ ਪੱਤਰਾਂ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ, ਜਿਸ ਨਾਲ ਆਈਸੀਏਆਰ ਦੁਆਰਾ ਵਿਕਸਿਤ ਤਕਨਾਲੌਜੀਆਂ ਦਾ ਕਿਸਾਨਾਂ ਤੱਕ ਤੇਜ਼ੀ ਨਾਲ ਤਬਾਦਲਾ ਯਕੀਨੀ ਹੋਵੇਗਾ।
ਸਥਾਪਨਾ ਦਿਵਸ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ, ਆਈਸੀਏਆਰ ਦੇ ਸਾਬਕਾ ਸਕੱਤਰ ਅਤੇ ਡਾਇਰੈਕਟਰ ਜਨਰਲ, ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ, ਆਈਸੀਏਆਰ ਸੰਸਥਾਵਾਂ ਦੇ ਡਾਇਰੈਕਟਰ, ਵਿਗਿਆਨੀ, ਨਵੀਨਤਾਕਾਰੀ, ਉਦਯੋਗ ਆਗੂਆਂ ਦੇ ਪ੍ਰਤੀਨਿਧੀ, ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ, ਵਿਕਾਸ ਸਹਿਯੋਗੀ ਅਤੇ ਵਿਦਿਆਰਥੀ ਮੌਜੂਦ ਰਹੇ।
ਵਿਕਸਿਤ ਭਾਰਤ 2047 ਦੇ ਟੀਚੇ ਵੱਲ ਵਧਦੇ ਹੋਏ, ਆਈਸੀਏਆਰ ਅਤਿ-ਆਧੁਨਿਕ ਖੋਜ, ਰਣਨੀਤਕ ਸਾਂਝੇਦਾਰੀਆਂ ਅਤੇ ਕਿਸਾਨ-ਕੇਂਦ੍ਰਿਤ ਤਕਨਾਲੌਜੀਆਂ ਰਾਹੀਂ ਨਵੀਨਤਾ-ਅਧਾਰਿਤ, ਜਲਵਾਯੂ-ਲਚਕੀਲਾ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
****
ਆਰਸੀ/ਐੱਮਐੱਸ/ ਬਲਜੀਤ ਸਿੰਘ
(रिलीज़ आईडी: 2285658)
आगंतुक पटल : 4