ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਸੰਕਲਪ ਅਤੇ ਸਕਾਰਾਤਮਕ ਸੋਚ ਦੀ ਤਾਕਤ ਨੂੰ ਉਜਾਗਰ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
Posted On:
09 JUL 2026 7:39AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦ੍ਰਿੜ੍ਹ ਸੰਕਲਪ, ਲਗਾਤਾਰ ਯਤਨ ਅਤੇ ਸਕਾਰਾਤਮਕ ਸੋਚ ਹੀ ਸਫ਼ਲਤਾ ਦੀ ਸੱਚੀ ਕੁੰਜੀ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਦੇਸ਼ ਦੇ ਨੌਜਵਾਨ ਇਨ੍ਹਾਂ ਗੁਣਾਂ ਤੋਂ ਪ੍ਰੇਰਿਤ ਹੋ ਕੇ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ -
“अनिर्वेदः श्रियो मूलमनिर्वेदः परं सुखम्।
अनिर्वेदो हि सततं सर्वार्थेषु प्रवर्तकः॥”
ਇਸ ਸੁਭਾਸ਼ਤਮ ਦਾ ਅਰਥ ਹੈ ਕਿ ਤਰੱਕੀ ਦਾ ਆਧਾਰ ਉਤਸ਼ਾਹ, ਦ੍ਰਿੜ੍ਹ ਵਿਸ਼ਵਾਸ ਅਤੇ ਲਗਾਤਾਰ ਯਤਨ ਹੈ। ਜੋ ਵਿਅਕਤੀ ਨਿਰਾਸ਼ਾ ਦੇ ਅੱਗੇ ਝੁਕੇ ਬਿਨਾਂ ਆਪਣੇ ਟੀਚੇ ਵੱਲ ਲਗਾਤਾਰ ਯਤਨ ਕਰਦਾ ਰਹਿੰਦਾ ਹੈ, ਉਹ ਅੰਤ ਵਿੱਚ ਸਫ਼ਲਤਾ ਹਾਸਲ ਕਰਦਾ ਹੈ। ਇਸ ਲਈ, ਵਿਅਕਤੀ ਨੂੰ ਅਟੁੱਟ ਵਿਸ਼ਵਾਸ ਅਤੇ ਲਗਨ ਨਾਲ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹੀ ਗੁਣ ਜ਼ਿੰਦਗੀ ਵਿੱਚ ਮਨੁੱਖ ਨੂੰ ਤਰੱਕੀ, ਸਫ਼ਲਤਾ ਅਤੇ ਉੱਤਮਤਾ ਵੱਲ ਲੈ ਜਾਂਦੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ;
"ਦ੍ਰਿੜ੍ਹ ਵਿਸ਼ਵਾਸ, ਲਗਾਤਾਰ ਯਤਨ ਅਤੇ ਸਕਾਰਾਤਮਕ ਸੋਚ ਸਫ਼ਲਤਾ ਦੀ ਅਸਲ ਕੁੰਜੀ ਹੈ। ਸਾਡੇ ਨੌਜਵਾਨ ਸਾਥੀ ਇਨ੍ਹਾਂ ਗੁਣਾਂ ਨਾਲ ਪੂਰੀ ਲਗਨ ਭਾਵਨਾ ਨਾਲ ਵਿਕਸਿਤ ਭਾਰਤ ਦੇ ਨਿਰਮਾਣ ਲਈ ਜੁੜੇ ਹਨ।
अनिर्वेदः श्रियो मूलमनिर्वेदः परं सुखम्।
अनिर्वेदो हि सततं सर्वार्थेषु प्रवर्तकः॥”
************
ਐਮਜੇਪੀਐੱਸ/ਐੱਸਐੱਸ/ਐੱਸਟੀ
(Release ID: 2283148)
ਵਿਜ਼ੀਟਰ ਕਾਊਂਟਰ : 41
Read this release in:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam