ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਰਕਾਰ ਨੇ ਨਵੀਂ ਮੁੰਬਈ ਹਵਾਈ ਅੱਡੇ ਨੂੰ ਡਰੱਗਜ਼ ਰੂਲਜ਼, 1945 ਦੇ ਤਹਿਤ ਦਵਾਈਆਂ ਦੇ ਆਯਾਤ ਲਈ ਇੱਕ ਬੰਦਰਗਾਹ ਵਜੋਂ ਸੂਚਿਤ ਕੀਤਾ
ਨਵੀਂ ਮੁੰਬਈ ਹਵਾਈ ਅੱਡੇ ਰਾਹੀਂ ਦਵਾਈਆਂ ਦੇ ਆਯਾਤ ਦੀ ਸਹੂਲਤ ਲਈ ਨਿਯਮ 43A ਵਿੱਚ ਸੋਧ
ਦਵਾਈਆਂ ਦੇ ਆਯਾਤ ਲਈ ਸੂਚਿਤ ਪ੍ਰਵੇਸ਼ ਪੋਰਟਾਂ ਦੀ ਕੁੱਲ ਗਿਣਤੀ 42 ਤੱਕ ਪਹੁੰਚ ਗਈ ਹੈ, ਫਾਰਮਾਸਿਊਟੀਕਲ ਲੌਜਿਸਟਿਕਸ ਅਤੇ ਵਪਾਰ ਸਹੂਲਤ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ
प्रविष्टि तिथि:
08 JUL 2026 10:43AM by PIB Chandigarh
ਫਾਰਮਾਸਿਊਟੀਕਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਵਪਾਰ ਦੀ ਸੌਖ ਨੂੰ ਸੁਵਿਧਾਜਨਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ ਨਵੀਂ ਮੁੰਬਈ ਹਵਾਈ ਅੱਡੇ ਰਾਹੀਂ ਦਵਾਈਆਂ ਦੇ ਆਯਾਤ ਨੂੰ ਸਮਰੱਥ ਬਣਾਇਆ ਹੈ।
ਡਰੱਗਜ਼ ਰੂਲਜ਼, 1945 ਦੇ ਨਿਯਮ 43A ਵਿੱਚ ਸੋਧ ਤੋਂ ਬਾਅਦ ਹੁਣ ਨਵੀ ਮੁੰਬਈ ਨੂੰ ਉਨ੍ਹਾਂ ਹਵਾਈ ਅੱਡਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਦੇਸ਼ ਵਿੱਚ ਦਵਾਈਆਂ ਦਾ ਆਯਾਤ ਕੀਤਾ ਜਾ ਸਕਦਾ ਹੈ। ਇਹ ਨੋਟੀਫਿਕੇਸ਼ਨ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਉਪਬੰਧਾਂ ਅਧੀਨ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਹੈ। (ਗਜ਼ਟ ਨੋਟੀਫਿਕੇਸ਼ਨ ਇੱਥੇ ਉਪਲਬਧ ਹੈ: https://egazette.gov.in/WriteReadData/2026/274223.pdf)
ਇਸ ਸੋਧ ਦੇ ਨਾਲ, ਨਵੀ ਮੁੰਬਈ ਹਵਾਈ ਅੱਡਾ ਉਨ੍ਹਾਂ ਤੈਅ ਏਅਰਪੋਰਟਸ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ਡਰੱਗਜ਼ ਰੂਲਜ਼, 1945 ਦੇ ਤਹਿਤ ਦਵਾਈਆਂ ਦੇ ਆਯਾਤ ਲਈ ਮਨਜ਼ੂਰੀ ਹੈ। ਇਸ ਨਵੇਂ ਜੁੜਾਅ ਦੇ ਨਾਲ ਐਂਟਰੀ ਪੋਰਟਸ (ਸੜਕ/ਰੇਲ/ਜਹਾਜ਼/ਹਵਾਈ) ਦੀ ਕੁੱਲ ਗਿਣਤੀ 42 ਹੋ ਗਈ ਹੈ। ਉਮੀਦ ਹੈ ਕਿ ਇਸ ਸੋਧ ਨਾਲ ਫਾਰਮਾਸਿਊਟੀਕਲ ਖੇਪਾਂ ਦੀ ਆਵਾਜਾਈ ਅਸਾਨ ਹੋਵੇਗੀ, ਲੌਜਿਸਟਿਕਸ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਭਾਰਤ ਵਿੱਚ ਦਵਾਈਆਂ ਦੇ ਆਯਾਤ ਲਈ ਇੱਕ ਨਵਾਂ ਵਿਕਲਪ ਜੋੜ ਕੇ ਆਯਾਤਕਾਂ ਨੂੰ ਵਧੇਰੇ ਸੁਵਿਧਾ ਮਿਲੇਗੀ।
ਇਹ ਪਹਿਲਕਦਮੀ ਸਰਕਾਰ ਦੀਆਂ ਉਨ੍ਹਾਂ ਨਿਰੰਤਰ ਕੋਸ਼ਿਸ਼ਾਂ ਦਾ ਹਿੱਸਾ ਹੈ ਜਿਨ੍ਹਾਂ ਦਾ ਮਕਸਦ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ, ਵਪਾਰ ਨੂੰ ਅਸਾਨ ਬਣਾਉਣਾ ਅਤੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣਾ ਹੈ, ਨਾਲ ਹੀ ਆਯਾਤ ਕੀਤੀਆਂ ਦਵਾਈਆਂ ਦੀ ਪ੍ਰਭਾਵਸ਼ਾਲੀ ਰੈਗੂਲੇਟਰੀ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ।
****
ਐੱਸਆਰ/ਏਕੇ
HFW/ Navi Mumbai Airport Notified as a Port for Import of Drugs under the Drugs Rules, 1945/08July2026/1
(रिलीज़ आईडी: 2282462)
आगंतुक पटल : 4