ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਕਾਤਾ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ


ਬੰਗਾਲ ਵਿੱਚ ਦੇਸ਼ ਭਗਤਾਂ ਦੀ ਸਰਕਾਰ ਆਉਣ ਤੋਂ ਬਾਅਦ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ 'ਤੇ 125 ਫੁੱਟ ਉੱਚੀ ਪ੍ਰਤਿਮਾ ਦਾ ਭੂਮੀ ਪੂਜਨ ਸਮਾਗਮ ਸਿਰਫ਼ ਪ੍ਰਤਿਮਾ ਦਾ ਭੂਮੀ ਪੂਜਨ ਸਮਾਗਮ ਨਹੀਂ ਹੈ, ਸਗੋਂ 'ਸੋਨਾਰ ਬਾਂਗਲਾ' ਦੇ ਸੰਕਲਪ ਦੀ ਸ਼ੁਰੂਆਤ ਹੈ

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਨੂੰ ਜਨਤਕ ਛੁੱਟੀ ਐਲਾਨਣ ਲਈ ਬੰਗਾਲ ਸਰਕਾਰ ਨੂੰ ਵਧਾਈਆਂ

'ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਬਰਦਾਸ਼ਤ ਨਹੀਂ ਕੀਤੇ ਜਾਣਗੇ' - ਮੋਦੀ ਜੀ ਨੇ ਧਾਰਾ 370 ਨੂੰ ਹਟਾ ਕੇ ਡਾ. ਮੁਖਰਜੀ ਦੇ ਇਸ ਸੰਕਲਪ ਨੂੰ ਹਕੀਕਤ ਬਣਾਇਆ; ਅੱਜ, ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ

ਜਿੱਥੇ ਡਾ. ਮੁਖਰਜੀ ਜੀ ਦੀ ਇੱਕ ਸ਼ਾਨਦਾਰ ਪ੍ਰਤਿਮਾ ਬਣਾਈ ਜਾਵੇਗੀ, ਉੱਥੇ ਭਾਰਤ ਦੀ ਸੁਰੱਖਿਆ 'ਤੇ ਖੋਜ ਕਰਨ ਵਾਲਾ 'ਸ਼ਿਆਮਾ ਪ੍ਰਸਾਦ ਮੁਖਰਜੀ ਇੰਸਟੀਟਿਊਟ' ਵੀ ਬਣਾਇਆ ਜਾਵੇਗਾ

ਡਾ. ਮੁਖਰਜੀ ਦੁਆਰਾ ਜਨ ਸੰਘ ਦੇ ਰੂਪ ਵਿੱਚ ਬੀਜਿਆ ਗਿਆ ਬੀਜ ਅੱਜ ਸਾਡੀ ਪਾਰਟੀ ਦੇ ਰੂਪ ਵਿੱਚ ਇੱਕ ਬੋਹੜ ਦਾ ਰੁੱਖ ਬਣ ਗਿਆ ਹੈ, ਸੱਭਿਆਚਾਰ ਨਾਲ ਆਧੁਨਿਕ ਭਾਰਤ ਬਣਾਉਣ ਦਾ ਉਨ੍ਹਾਂ ਦਾ ਵਿਚਾਰ ਮੋਦੀ ਜੀ ਦੀ ਅਗਵਾਈ ਵਿੱਚ ਸਾਕਾਰ ਹੋ ਰਿਹਾ ਹੈ

ਆਜ਼ਾਦ ਭਾਰਤ ਦੀਆਂ ਨੀਤੀਆਂ ਭਾਰਤੀ ਮਿੱਟੀ ਦੀ ਖੁਸ਼ਬੂ ਨਾਲ ਬਣਨ - ਇਹੀ ਡਾ. ਮੁਖਰਜੀ ਦਾ ਮੰਨਣਾ ਸੀ ਅਤੇ ਮੋਦੀ ਜੀ ਦੀ ਅਗਵਾਈ ਹੇਠ, ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ​​ਸ਼ੁਰੂਆਤ ਕੀਤੀ ਗਈ ਹੈ

ਗੁੰਡਿਆਂ ਨੂੰ ਉਲਟਾ ਲਟਕਾ ਕੇ ਸਿੱਧਾ ਕਰਨ ਦੇ ਵਾਅਦੇ ਤਹਿਤ, ਬੰਗਾਲ ਵਿੱਚ 'ਮੇਨਟੇਨੈਂਸ ਆਫ ਪਬਲਿਕ ਆਰਡਰ (ਐਮੇਂਡਮੈਂਟ) ਬਿੱਲ 2026' ਪਾਸ ਕੀਤਾ ਗਿਆ ਹੈ, ਮਾਵਾਂ ਅਤੇ ਭੈਣਾਂ ਦੀ ਸੁਰੱਖਿਆ ਲਈ 'ਦੁਰਗਾ ਸੁਰੱਖਿਆ ਦਸਤਾ' ਤਿਆਰ

ਪੱਛਮ ਬੰਗਾਲ ਵਿੱਚ ਘੁਸਪੈਠੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਰੇਕ ਘੁਸਪੈਠੀਏ ਨੂੰ ਬਾਹਰ ਕੱਢ ਕੇ, ਅਸੀਂ ਭਾਰਤ ਨੂੰ ਹੋਰ ਸੁਰੱਖਿਅਤ ਬਣਾਵਾਂਗੇ

ਸੱਭਿਆਚਾਰਕ ਰਾਸ਼ਟਰਵਾਦ ਹੋਵੇ, ਅਖੰਡ ਭਾਰਤ ਦਾ ਸੰਕਲਪ ਹੋਵੇ, ਜਾਂ 'ਵਿਕਾਸ ਭੀ, ਵਿਰਾਸਤ ਭੀ ', ਸਾਰੇ ਰਾਸ਼ਟਰਵਾਦੀ ਵਿਚਾਰਾਂ ਦਾ ਸਰੋਤ ਇੱਕੋ ਹੀ ਗੰਗੋਤਰੀ ਹੈ - ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ

ਪੱਛਮ ਬੰਗਾਲ ਵਿੱਚ ਭ੍ਰਿਸ਼ਟਾਚਰ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ; ਜਿਵੇਂ ਹੀ ਰਿਪੋਰਟ ਆਵੇਗੀ, ਗਰੀਬ ਲੋਕਾਂ ਤੋਂ ਲੁੱਟਿਆ ਗਿਆ ਹਰ ਪੈਸਾ ਵਸੂਲਿਆ ਜਾਵੇਗਾ

ਵਿਰੋਧੀ ਸਰਕਾਰਾਂ ਨੇ ਬੰਗਾਲ ਨੂੰ ਸਾਲਾਂ ਪਿੱਛੇ ਧੱਕ ਦਿੱਤਾ, ਮੋਦੀ ਜੀ ਦੀ ਅਗਵਾਈ ਹੇਠ, ਸ਼ੁਭੇਂਦੂ ਸਰਕਾਰ 5 ਵਰ੍ਹਿਆਂ ਵਿੱਚ ਮੈਨੀਫੈਸਟੋ ਦੇ ਹਰ ਵਾਅਦੇ ਨੂੰ ਪੂਰਾ ਕਰਕੇ 'ਸੋਨਾਰ ਬਾਂਗਲਾ' ਦੀ ਮਜ਼ਬੂਤ ​​ਨੀਂਹ ਰੱਖੇਗੀ

प्रविष्टि तिथि: 06 JUL 2026 9:33PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਵੀਡੀਓ ਸੰਦੇਸ਼ ਪ੍ਰਸਾਰਿਤ ਕੀਤਾ ਗਿਆ। ਇਸ ਮੌਕੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਵੇਂਦੂ ਅਧਿਕਾਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਸ਼ਮੀਰ ਨੂੰ ਭਾਰਤ ਨਾਲ ਜੋੜਨ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਡਾ. ਮੁਖਰਜੀ ਨੇ ਨਹਿਰੂ-ਲਿਆਕਤ ਸਮਝੌਤੇ ਕਾਰਨ ਦੇਸ਼ ਦੀ ਪਹਿਲੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਭਾਰਤੀ ਮਿੱਟੀ ਦੀ ਖੁਸ਼ਬੂ ਨੂੰ ਦਰਸਾਉਂਦੀਆਂ ਹੋਣੀਆਂ ਚਾਹੀਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ, ਡਾ. ਮੁਖਰਜੀ ਦੀ ਮੌਤ ਤੋਂ 63 ਸਾਲ ਬਾਅਦ, ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ 'ਤੇ, ਕੋਲਕਾਤਾ ਵਿੱਚ ਉਨ੍ਹਾਂ ਦੀ 125 ਫੁੱਟ ਉੱਚੀ ਸ਼ਾਨਦਾਰ ਪ੍ਰਤਿਮਾ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਬੰਗਾਲ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਪਾਰਟੀ ਅਤੇ ਵਿਚਾਰਧਾਰਾ ਸੱਤਾ ਵਿੱਚ ਆਈ, ਤਾਂ ਉਨ੍ਹਾਂ ਦੇ ਰਾਜ ਵਿੱਚ ਉਨ੍ਹਾਂ ਦੀ ਯਾਦ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਪ੍ਰਤਿਮਾ ਦਾ ਸਿਰਫ਼ ਭੂਮੀ ਪੂਜਨ ਸਮਾਰੋਹ ਨਹੀਂ, ਸਗੋਂ 'ਸੋਨਾਰ ਬਾਂਗਲਾ' ਦੇ ਸੰਕਲਪ ਦੀ ਸਿੱਧੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਡਾ. ਮੁਖਰਜੀ ਦੀ ਸ਼ਾਨਦਾਰ ਪ੍ਰਤਿਮਾ ਬਣਾਈ ਜਾਵੇਗੀ, ਉੱਥੇ ਭਾਰਤ ਦੀ ਸੁਰੱਖਿਆ 'ਤੇ ਖੋਜ ਕਰਨ ਵਾਲਾ 'ਸ਼ਿਆਮਾ ਪ੍ਰਸਾਦ ਮੁਖਰਜੀ ਇੰਸਟੀਟਿਊਟ' ਵੀ ਸਥਾਪਿਤ ਕੀਤਾ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਵੀ ਗੁਰੂ ਰਬਿੰਦਰਨਾਥ ਟੈਗੋਰ, ਰਾਮਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਮਹਾਰਿਸ਼ੀ ਅਰਵਿੰਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਰਾਜਾ ਰਾਮਮੋਹਨ ਰਾਏ ਦੁਆਰਾ ਕਲਪਨਾ ਕੀਤੇ ਗਏ ਬੰਗਾਲ ਦੇ ਪੁਨਰ ਨਿਰਮਾਣ ਦੇ ਸੁਪਨੇ ਨੂੰ ਅੱਜ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ 'ਤੇ ਸਾਕਾਰ ਕੀਤਾ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪੱਛਮ ਬੰਗਾਲ ਸਰਕਾਰ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ ਨੂੰ ਜਨਤਕ ਛੁੱਟੀ ਐਲਾਨ ਕਰਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੱਛਮ ਬੰਗਾਲ ਸਰਕਾਰ ਜਲਦੀ ਹੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਭਾਰਤੀ ਭਾਸ਼ਾਵਾਂ ਬਾਰੇ ਵਿਚਾਰਾਂ ਨੂੰ ਜਲਦ ਲਾਗੂ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਪੂਰਾ ਜੀਵਨ ਬਹੁਪੱਖੀ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਆਦਰਸ਼ਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ। ਉਨ੍ਹਾਂ ਨੇ ਭਾਰਤੀ ਜਨ ਸੰਘ ਦੇ ਰੂਪ ਵਿੱਚ ਇੱਕ ਬੀਜ ਬੀਜਿਆ, ਜਿਸ ਨੇ ਭਾਰਤ ਦੀਆਂ ਸਾਰੀਆਂ ਰਾਸ਼ਟਰਵਾਦੀ ਤਾਕਤਾਂ ਨੂੰ ਇਕੱਠਾ ਕੀਤਾ ਅਤੇ ਸੱਭਿਆਚਾਰਕ ਰਾਸ਼ਟਰਵਾਦ ਦੀ ਨੀਂਹ ਰੱਖੀ। ਅੱਜ, ਉਹ ਬੀਜ ਇੱਕ ਵਿਸ਼ਾਲ ਬੋਹੜ ਦੇ ਰੁੱਖ ਬਣਕੇ ਪੂਰੇ ਭਾਰਤ ਵਿੱਚ ਵਧ-ਫੁੱਲ ਰਿਹਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ, ਸ਼ਿਆਮਾ ਪ੍ਰਸਾਦ ਮੁਖਰਜੀ ਦੁਆਰਾ ਸਥਾਪਿਤ ਸੰਗਠਨ ਦੇਸ਼ ਦੇ ਦੋ ਤਿਹਾਈ ਹਿੱਸੇ ਅਤੇ ਇਸਦੀ ਦੋ ਤਿਹਾਈ ਤੋਂ ਵੱਧ ਆਬਾਦੀ ਨੂੰ ਆਪਣੀਆਂ ਨੀਤੀਆਂ ਅਨੁਸਾਰ ਸ਼ਾਸਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨ ਸੰਘ ਦੀ ਸਥਾਪਨਾ ਸਮੇਂ, ਡਾ. ਮੁਖਰਜੀ ਨੇ ਸੰਕਲਪ ਲਿਆ ਸੀ ਕਿ ਭਾਰਤ ਦੀ ਸ਼ਾਨ ਸਰਕਾਰ ਬਦਲਣ ਨਾਲ ਨਹੀਂ ਬਦਲੇਗੀ। ਆਜ਼ਾਦ ਭਾਰਤ ਦੀਆਂ ਨੀਤੀਆਂ ਨੂੰ ਭਾਰਤੀ ਮਿੱਟੀ ਦੀ ਖੁਸ਼ਬੂ ਦੁਆਰਾ ਆਕਾਰ ਦਿੱਤਾ ਜਾਣਾ ਚਾਹੀਦਾ ਹੈ, ਬਿਨਾਂ ਕਿਸੇ ਪੱਛਮ ਪ੍ਰਭਾਵ ਦੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਆਤਮਾ, ਅੱਜ ਜਿੱਥੇ ਵੀ ਹੋਵੇ, ਭਾਰਤ ਨੂੰ ਮੋਦੀ ਦੀ ਅਗਵਾਈ ਹੇਠ ਉਨ੍ਹਾਂ ਦੇ ਆਦਰਸ਼ਾਂ ਅਨੁਸਾਰ ਤਰੱਕੀ ਕਰਦੇ ਹੋਏ ਜ਼ਰੂਰ ਭਾਰਤ ਨੂੰ ਆਸ਼ੀਰਵਾਦ ਦੇ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਨੇ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਇਕਸਾਰ ਰੱਖਦੇ ਹੋਏ, ਸਾਡੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦੇ ਹੋਏ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਦਾ ਰਸਤਾ ਦਿਖਾਇਆ। ਮੋਦੀ ਨੇ ਇਸ ਸਿਧਾਂਤ ਨੂੰ ਅਪਣਾਇਆ ਹੈ ਅਤੇ ਭਾਰਤ ਦੇ ਵਿਕਾਸ ਦੀ ਨੀਂਹ ਨੂੰ ਮਜ਼ਬੂਤ ​​ਕੀਤਾ ਹੈ, ਤਾਂ ਜੋ 2047 ਤੱਕ, ਅਸੀਂ ਇੱਕ ਪੂਰੀ ਤਰ੍ਹਾਂ ਵਿਕਸਿਤ ਭਾਰਤ ਦਾ ਨਿਰਮਾਣ ਕਰ ਸਕੀਏ, ਜਿਸ ਨਾਲ ਸਾਡੀ ਸੰਸਕ੍ਰਿਤੀ ਦਾ ਝੰਡਾ ਦੁਨੀਆ ਵਿੱਚ ਉੱਚਾ ਲਹਿਰਾਇਆ ਜਾ ਸਕੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ। "ਦੋ ਸੰਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਨਹੀਂ ਚੱਲਣਗੇ" ਦਾ ਨਾਅਰਾ ਬੁਲੰਦ ਕਰਦੇ ਹੋਏ ਉਨ੍ਹਾਂ ਦੀ ਮੌਤ ਕਸ਼ਮੀਰ ਦੀ ਇੱਕ ਜੇਲ੍ਹ ਵਿੱਚ ਸ਼ੱਕੀ ਹਾਲਾਤਾਂ ਵਿੱਚ ਹੋਈ, ਪਰ ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਮੌਤ ਦੀ ਜਾਂਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਨੇ ਡਾ. ਮੁਖਰਜੀ ਦੇ ਸੰਕਲਪ ਨੂੰ ਪੂਰਾ ਕੀਤਾ ਅਤੇ ਕਸ਼ਮੀਰ ਤੋਂ ਧਾਰਾ 370 ਨੂੰ ਜੜ੍ਹੋਂ ਪੁੱਟ ਦਿੱਤਾ। ਅੱਜ, ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਹਿਰੂ-ਲਿਆਕਤ ਸਮਝੌਤੇ ਦਾ ਅਧਿਐਨ ਕਰਨ ਤੋਂ ਬਾਅਦ, ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਇਹ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ (ਮੌਜੂਦਾ ਬਾਂਗਲਾਦੇਸ਼) ਵਿੱਚ ਰਹਿਣ ਵਾਲੇ ਹਿੰਦੂਆਂ ਦੀ ਚਿੰਤਾ ਨਹੀਂ ਕਰਦਾ, ਜਦੋਂ ਕਿ ਇਹ ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਦੀ ਚਿੰਤਾ ਕਰਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸਮਝੌਤਾ ਪੂਰੀ ਤਰ੍ਹਾਂ ਇੱਕ ਪਾਸੜ ਸੀ ਅਤੇ ਇਸ ਕਾਰਨ ਕਰਕੇ, ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ, ਡਾ. ਮੁਖਰਜੀ ਦੀ ਆਪਣੀ ਪਾਰਟੀ ਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਕਰਕੇ ਸਾਰੇ ਹਿੰਦੂਆਂ ਨੂੰ ਨਾਗਰਿਕਤਾ ਦਿੱਤੀ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਸ਼ਰਨਾਰਥੀ ਹਿੰਦੂਆਂ ਨੂੰ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ ਅਤੇ ਅਸੀਂ ਭਾਰਤ ਦੀ ਧਰਤੀ ਤੋਂ ਹਰ ਇੱਕ ਘੁਸਪੈਠੀਏ ਨੂੰ ਚੁਣਕੇ ਬਾਹਰ ਕੱਢ ਕੇ ਭਾਰਤ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਵਾਂਗੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ "ਵੰਦੇ ਮਾਤਰਮ" ਦੀ ਰਚਨਾ ਦੀ 150ਵੀਂ ਵਰ੍ਹੇਗੰਢ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦੀ 125ਵੀਂ ਵਰ੍ਹੇਗੰਢ, ਜੋ ਕਿ ਉਸੇ ਸਾਲ ਆ ਰਹੀ ਹੈ ਜੋਂ ਪ੍ਰਮਾਤਮਾ ਦਾ ਇੱਕ ਬਹੁਤ ਮਹੱਤਵਪੂਰਨ ਸੰਕੇਤ ਹੈ। ਉਨ੍ਹਾਂ ਕਿਹਾ ਕਿ "ਵੰਦੇ ਮਾਤਰਮ" ਦਾ ਗਾਉਣਾ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਨਵੀਂ ਪੀੜ੍ਹੀ ਹੁਣ ਮਾਣ ਨਾਲ ਭਾਰਤ ਮਾਤਾ ਦੇ ਸਾਰੇ ਰੂਪਾਂ ਦੀ ਵੰਦਨਾ ਕਰੇਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਇਹ ਸੱਭਿਆਚਾਰਕ ਰਾਸ਼ਟਰਵਾਦ ਹੋਵੇ, ਇੱਕ ਅਖੰਡ ਭਾਰਤ ਦਾ ਸੰਕਲਪ ਹੋਵੇ, ਜਾਂ ਵਿਕਾਸ ਅਤੇ ਵਿਰਾਸਤ ਦੋਵਾਂ ਦਾ ਸੰਕਲਪ ਹੋਵੇ, ਇਨ੍ਹਾਂ ਸਾਰੇ ਰਾਸ਼ਟਰਵਾਦੀ ਵਿਚਾਰਾਂ ਦਾ ਇੱਕ ਸਾਂਝਾ ਸਰੋਤ ਹੈ ਅਤੇ ਉਹ ਹੈ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਿਚਾਰਧਾਰਾ। ਡਾ. ਮੁਖਰਜੀ ਨੇ ਹਮੇਸ਼ਾ ਆਪਣੇ ਵਿਚਾਰ ਦਲੇਰੀ ਨਾਲ ਪ੍ਰਗਟ ਕੀਤੇ। ਡਾ. ਮੁਖਰਜੀ ਦੇ ਵਿਚਾਰਾਂ ਵਿੱਚ ਇੰਨੀ ਸ਼ਕਤੀ ਸੀ ਕਿ ਅੱਜ ਉਨ੍ਹਾਂ ਦੀ ਵਿਚਾਰਧਾਰਾ ਪੂਰੇ ਦੇਸ਼ ਦੇ ਸਾਹਮਣੇ ਚਮਕਦੀ ਹੈ, ਲੱਖਾਂ ਸੂਰਜਾਂ ਵਾਂਗ ਦੁਨੀਆ ਭਰ ਵਿੱਚ ਆਪਣੀ ਰੌਸ਼ਨੀ ਫੈਲਾਉਂਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਸ਼ਿਆਮਾ ਪ੍ਰਸਾਦ ਯਾਦਵ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਬਦਲਾਅ ਲਿਆਂਦਾ ਹੈ। ਸਾਡੀ ਪਾਰਟੀ ਦੀ ਸਰਕਾਰ ਬਣਨ ਦੇ ਥੋੜ੍ਹੇ ਸਮੇਂ ਦੇ ਅੰਦਰ ਹੀ ਕਈ ਵਾਅਦੇ ਪੂਰੇ ਕੀਤੇ ਗਏ ਹਨ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਅੰਨਪੂਰਨਾ ਯੋਜਨਾ ਲਾਗੂ ਕੀਤੀ ਗਈ ਹੈ। ਉੱਜਵਲਾ 3.0 ਲਾਗੂ ਕੀਤੀ ਹੈ। ਔਰਤਾਂ ਅਤੇ ਵਿਦਿਆਰਥਣਾਂ ਲਈ ਮੁਫ਼ਤ ਬੱਸ ਯਾਤਰਾ ਲਾਗੂ ਕੀਤੀ ਗਈ ਹੈ। ਲਖਪਤੀ ਦੀਦੀ ਮਿਸ਼ਨ ਸ਼ੁਰੂ ਹੋ ਗਿਆ ਹੈ। ਆਯੁਸ਼ਮਾਨ ਭਾਰਤ ਤਹਿਤ ਗਰੀਬਾਂ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਵੀ ਅੱਜ ਜ਼ਮੀਨ ‘ਤੇ ਉਤਰ ਗਿਆ ਹੈ। ਉੱਤਰੀ ਬੰਗਾਲ ਵਿੱਚ ਇੱਕ ਕੈਂਸਰ ਹਸਪਤਾਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਬੀਐੱਸਐਫ ਨੂੰ ਵਾੜ ਲਈ ਜ਼ਮੀਨ ਦੇਣ ਦਾ ਕੰਮ ਪੂਰਾ ਹੋ ਗਿਆ ਹੈ। ਭ੍ਰਿਸ਼ਟਾਚਾਰ ਦੀ ਜਾਂਚ ਲਈ ਜਸਟਿਸ ਬ੍ਰਿਜੇਂਦਰ ਨਾਥ ਕਮੇਟੀ ਵੀ ਬਣਾਈ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬੰਗਾਲ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਕਮੇਟੀ ਦੀ ਰਿਪੋਰਟ ਜਾਰੀ ਹੁੰਦੇ ਹੀ ਇੱਕ-ਇੱਕ ਪੈਸਾ ਵਸੂਲਣ ਲਈ ਤਿਆਰ ਰਹਿਣਾ ਚਾਹੀਦਾ ਹੈ; ਬੰਗਾਲ ਦੇ ਗਰੀਬ ਲੋਕ ਉਡੀਕ ਕਰ ਰਹੇ ਹਨ। ਔਰਤਾਂ ਵਿਰੁੱਧ ਅੱਤਿਆਚਾਰਾਂ ਦੇ ਮਾਮਲਿਆਂ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਲੰਬੇ ਸਮੇਂ ਤੋਂ, ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਕੱਦਮੇ ਚਲਾਉਣ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਬੰਗਾਲ ਸਰਕਾਰ ਨੇ ਸਾਰੇ ਮਾਮਲਿਆਂ ਵਿੱਚ ਪ੍ਰਵਾਨਗੀ ਦੇ ਦਿੱਤੀ ਹੈ। ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ ਅਤੇ ਅਸੀਂ ਇਸਨੂੰ ਲਾਗੂ ਕਰਾਂਗੇ। ਦਿ ਵੈਸਟ ਬੰਗਾਲ ਮੇਨਟੇਨੈਂਸ ਪਬਲਿਕ ਆਰਡਰ (ਸੋਧ) ਬਿੱਲ 2026 ਪਾਸ ਹੋ ਗਿਆ ਹੈ। ਅਸੀਂ ਅਪਰਾਧੀਆਂ (ਗੁੰਡਿਆਂ) ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ। ਇਹ ਬਿੱਲ ਉਸ ਦਿਸ਼ਾ ਵਿੱਚ ਪਹਿਲਾ ਕਦਮ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜ ਵਿੱਚੋਂ ਘੁਸਪੈਠੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਾਵਾਂ ਅਤੇ ਭੈਣਾਂ ਦੀ ਰੱਖਿਆ ਲਈ ਇੱਕ 'ਦੁਰਗਾ ਸੁਰੱਖਿਆ ਦਸਤਾ' ਬਣਾਇਆ ਗਿਆ ਹੈ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਆਪਣੇ ਰਾਜ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਲਈ ਇੱਕ ਸ਼ਾਨਦਾਰ ਸਮਾਰਕ ਬਣਾ ਕੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਜਦੋਂ ਰਾਸ਼ਟਰਵਾਦੀ ਮਾਨਸਿਕਤਾ ਵਾਲੀ ਸਰਕਾਰ ਸੱਤਾ ਵਿੱਚ ਆਉਂਦੀ ਹੈ, ਜਦੋਂ ਸੰਗਠਨ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਵਾਲੀ ਸਰਕਾਰ ਸੱਤਾ ਵਿੱਚ ਆਉਂਦੀ ਹੈ, ਜਦੋਂ ਸਵਾਰਥ ਅਤੇ ਭਾਈ-ਭਤੀਜਾਵਾਦ (ਪਰਿਵਾਰਵਾਦ) ਤੋਂ ਉੱਪਰ ਉੱਠਣ ਵਾਲੀ ਸਰਕਾਰ ਸੱਤਾ ਵਿੱਚ ਆਉਂਦੀ ਹੈ, ਤਾਂ ਸ਼੍ਰੀ ਸੁਵੇਂਦੂ ਨੇ ਬੰਗਾਲ ਦੇ ਲੋਕਾਂ ਦੀ ਭਲਾਈ ਲਈ ਸਾਡੇ ਮੈਨੀਫੈਸਟੋ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਨਾ ਸਿਰਫ਼ ਬੰਗਾਲ ਦੇ ਲੋਕਾਂ ਲਈ ਸਗੋਂ ਪੂਰੇ ਦੇਸ਼ ਲਈ ਵੱਡੀ ਉਮੀਦ ਦੀ ਕਿਰਨ ਹੈ। ਅੱਜ, ਪੂਰਾ ਦੇਸ਼ ਬੰਗਾਲ ਵੱਲ ਬਹੁਤ ਉਮੀਦ ਨਾਲ ਦੇਖ ਰਿਹਾ ਹੈ। ਕਈ ਸਾਲਾਂ ਤੋਂ, ਬੰਗਾਲ ਧਾਰਮਿਕ, ਵਿਚਾਰਧਾਰਕ, ਸਾਹਿਤਕ ਅਤੇ ਰਾਸ਼ਟਰਵਾਦੀ ਖੇਤਰਾਂ ਵਿੱਚ ਪੂਰੇ ਦੇਸ਼ ਦੀ ਅਗਵਾਈ ਕਰਦਾ ਰਿਹਾ। ਲੰਬੇ ਸਮੇਂ ਤੱਕ, ਵਿਰੋਧੀ ਪਾਰਟੀ ਦੇ ਸ਼ਾਸਨ ਅਧੀਨ, ਬੰਗਾਲ ਦੀ ਇਸ ਭਾਵਨਾ ਨੂੰ ਦਬਾਇਆ ਗਿਆ ਸੀ। ਪਰ ਜੇਕਰ ਪੌਦਾ ਅਤੇ ਬੀਜ ਮਜ਼ਬੂਤ ​​ਹੈ, ਤਾਂ ਇਹ ਇੱਕ ਵਾਰ ਫਿਰ ਬੋਹੜ ਦਾ ਰੁੱਖ ਬਣ ਜਾਂਦਾ ਹੈ। ਮੁੱਖ ਮੰਤਰੀ ਸ਼ੁਭੇਂਦੂ ਜੀ ਦੀ ਅਗਵਾਈ ਹੇਠ, 'ਸੋਨਾਰ ਬਾਂਗਲਾ' ਦੀ ਸਿਰਜਣਾ ਨਾ ਸਿਰਫ਼ ਸ਼ੁਰੂ ਹੋਈ ਹੈ, ਸਗੋਂ ਅਸੀਂ ਇਸਨੂੰ ਜ਼ਮੀਨੀ ਹਕੀਕਤ ਵਿੱਚ ਬਦਲਣ ਵਿੱਚ ਵੀ ਸਫਲ ਹੋਵਾਂਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਿਸਨੇ ਬੰਗਾਲ, ਕਸ਼ਮੀਰ ਅਤੇ ਅਸਾਮ ਨੂੰ ਬਚਾਇਆ, ਅੱਜ ਤੱਕ ਕਿਸੇ ਨੇ ਵੀ ਉਸ ਆਦਮੀ ਦੀ ਯਾਦਗਾਰ ਸਮਾਰਕ ਬਣਾਉਣ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸੁਵੇਂਦੂ ਅਧਿਕਾਰੀ ਦੀ ਸਰਕਾਰ ਪੰਜ ਵਰ੍ਹਿਆਂ ਦੇ ਅੰਦਰ ਸਾਡੇ ਹਰ ਵਾਅਦੇ ਨੂੰ ਪੂਰਾ ਕਰੇਗੀ ਅਤੇ 'ਸੋਨਾਰ ਬਾਂਗਲਾ' ਬਣਾਉਣ ਦੀ ਨੀਂਹ ਰੱਖਣ ਦਾ ਕੰਮ ਕਰੇਗੀ।

********

ਆਰਕੇ/ਪੀਆਰ/ਪੀਐੱਸ /ਏਕੇ


(रिलीज़ आईडी: 2282325) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Assamese , Bengali , Gujarati , Tamil , Telugu , Kannada