ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਲੋਤਰਾ ਵਿੱਚ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 04 JUL 2026 10:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਤਪਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਆਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਵੱਡੀ ਜਨਤਕ ਭਾਗੀਦਾਰੀ ਨੂੰ ਵਰਤਮਾਨ ਸਰਕਾਰ ਪ੍ਰਤੀ ਜਨਤਾ ਦੇ ਮਜ਼ਬੂਤ ਸਮਰਥਨ ਦਾ ਸਪਸ਼ਟ ਸਬੂਤ ਦੱਸਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ 'ਤੇ ਕਈ ਪੋਸਟਾਂ ਜ਼ਰੀਏ ਝਲਕੀਆਂ ਸਾਂਝੀਆਂ ਕਰਦੇ ਹੋਏ ਕਿਹਾ:

ਜੋਧਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਕੇ ਬੇਹੱਦ ਖ਼ੁਸ਼ੀ ਹੋਈ।

ਇਹ ਨਾ ਸਿਰਫ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗਾ, ਸਗੋਂ ਪੂਰੇ ਰਾਜਸਥਾਨ ਵਿੱਚ ਸੈਰ-ਸਪਾਟਾ, ਵਪਾਰ ਅਤੇ ਆਰਥਿਕ ਮੌਕਿਆਂ ਨੂੰ ਵੀ ਮਜ਼ਬੂਤ ਕਰੇਗਾ।

ਭਾਰਤ ਦਾ ਹਵਾਬਾਜ਼ੀ ਖੇਤਰ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਅਤੇ ਸਾਡੇ ਦੇਸ਼ ਦੇ ਹਰ ਹਿੱਸੇ ਨੂੰ ਜੋੜਨ ਦੀ ਵਚਨਬੱਧਤਾ ਨਾਲ ਨਿੱਤ ਨਵੀਆਂ ਉਚਾਈਆਂ ਛੂਹ ਰਿਹਾ ਹੈ।

https://x.com/narendramodi/status/2073300161758122184?s=20 

ਅੱਜ ਪਚਪਦਰਾ ਵਿੱਚ ਐੱਚਪੀਸੀਐੱਲ ਰਾਜਸਥਾਨ ਰਿਫਾਇਨਰੀ ਦੇ ਇੱਕ ਏਕੀਕ੍ਰਿਤ ਰਿਫਾਇਨਰੀ-ਸਹਿ-ਪੈਟ੍ਰੋਕੈਮੀਕਲ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਮੀਲ ਦਾ ਪੱਥਰ ਸਾਬਤ ਹੋਣ ਵਾਲਾ ਪ੍ਰਾਜੈਕਟ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਘਰੇਲੂ ਮੈਨੁਫੈਕਚਰਿੰਗ ਨੂੰ ਹੁਲਾਰਾ ਦੇਵੇਗਾ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਆਰਥਿਕ ਤਬਦੀਲੀ ਨੂੰ ਗਤੀ ਪ੍ਰਦਾਨ ਕਰੇਗਾ। ਇਹ ‘ਆਤਮ-ਨਿਰਭਰ ਭਾਰਤ’ ਦੇ ਸਾਡੇ ਸਫ਼ਰ ਵਿੱਚ ਇੱਕ ਹੋਰ ਅਹਿਮ ਉਪਲਬਧੀ ਹੈ।

https://x.com/narendramodi/status/2073363259005268355?s=20 

ਰਾਜਸਥਾਨ ਦੇ ਬਾਲੋਤਰਾ ਵਿੱਚ ਦੇਸ਼ ਦੇ ਪਹਿਲੇ ਗ੍ਰੀਨਫੀਲਡ ਇੰਟੀਗ੍ਰੇਟਿਡ ਰਿਫਾਇਨਰੀ-ਕਮ-ਪੈਟ੍ਰੋਕੈਮੀਕਲ ਕੰਪਲੈਕਸ ਨੂੰ ਦੇਖਣ ਦਾ ਮੌਕਾ ਮਿਲਿਆ। ਇੱਥੇ ਦੀ ਅਤਿ-ਆਧੁਨਿਕ ਰਿਫਾਇਨਰੀ ਨਾਲ ਸਾਡੇ ਊਰਜਾ ਸੈਕਟਰ ਨੂੰ ਇੱਕ ਨਵੀਂ ਮਜ਼ਬੂਤੀ ਮਿਲਣ ਵਾਲੀ ਹੈ।

https://x.com/narendramodi/status/2073363493294952496?s=20 

ਸ਼ਹਿਰਾਂ ਵਿੱਚ ਕਨੈਕਟੀਵਿਟੀ ਦੇ ਤੇਜ਼ ਵਿਸਥਾਰ ਲਈ ਅਸੀਂ ਵਚਨਬੱਧ ਹਾਂ। ਇਸ ਦਿਸ਼ਾ ਵਿੱਚ ਅੱਜ ਜੈਪੁਰ ਮੈਟਰੋ ਦੇ ਫੇਜ਼-2 ਦਾ ਨੀਂਹ ਪੱਥਰ ਰੱਖ ਕੇ ਬਹੁਤ ਖ਼ੁਸ਼ੀ ਹੋਈ।

https://x.com/narendramodi/status/2073363975132356649?s=20 

ਅੱਜ ਰਾਜਸਥਾਨ ਦੇ ਲਗਭਗ 54,000 ਨੌਜਵਾਨ ਸਾਥੀਆਂ ਨੂੰ ਸਰਕਾਰੀ ਨਿਯੁਕਤੀ ਪੱਤਰ ਸੌਂਪ ਕੇ ਬਹੁਤ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ। ਮੈਂ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਹੀ ਸੂਬੇ ਦੇ ਰੋਸ਼ਨ ਭਵਿੱਖ ਦੀ ਕਾਮਨਾ ਕਰਦਾ ਹਾਂ।

https://x.com/narendramodi/status/2073364468285997405?s=20 

ਰਾਜਸਥਾਨ ਦੇ ਬਾਲੋਤਰਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਰਿਵਾਰਕ ਮੈਂਬਰਾਂ ਦੇ ਜੋਸ਼ ਅਤੇ ਉਤਸ਼ਾਹ ਤੋਂ ਪਤਾ ਚਲਦਾ ਹੈ ਕਿ ਉਹ ਸੂਬੇ ਵਿੱਚ ਹੋ ਰਹੇ ਸਰਬ-ਪੱਖੀ ਵਿਕਾਸ ਕੰਮਾਂ ਤੋਂ ਕਿੰਨੇ ਖ਼ੁਸ਼ ਹਨ।

https://x.com/narendramodi/status/2073365769510146492?s=20 

ਬੀਤੇ ਇੱਕ ਦਹਾਕੇ ਵਿੱਚ ਅਸੀਂ ਦੇਸ਼ ਦੀ ਊਰਜਾ ਸਮਰੱਥਾ ਨੂੰ ਵਧਾਉਣ ਲਈ ਬੇਮਿਸਾਲ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ 21ਵੀਂ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ 'ਤੇ ਨਵੇਂ ਭਾਰਤ ਦੀ ਇੱਛਾ ਸ਼ਕਤੀ ਭਾਰੂ ਪਈ ਹੈ।

https://x.com/narendramodi/status/2073366320863940670?s=20 

ਪੱਛਮੀ ਏਸ਼ੀਆ ਵਿੱਚ ਯੁੱਧ ਦੀ ਵਜ੍ਹਾ ਕਾਰਨ ਡੀਜ਼ਲ-ਪੈਟ੍ਰੋਲ ’ਤੇ ਆਏ ਸੰਕਟ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਅਤੇ ਡਰਾਉਣ-ਭੜਕਾਉਣ ਦੇ ਸਿਆਸੀ ਖੇਡ ਖੇਡੇ ਗਏ। ਪਰ ਭਾਰਤ ਨੇ ਆਪਣੀ ਕੂਟਨੀਤੀ ਅਤੇ ਦੋਸਤੀ ਜ਼ਰੀਏ ਹਰ ਸੰਕਟ 'ਤੇ ਕਾਬੂ ਪਾ ਕੇ ਸਾਰੇ ਗ਼ਲਤ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।

https://x.com/narendramodi/status/2073366510907908206?s=20 

ਚਾਹੇ ਯੁੱਧ ਦੇ ਹਾਲਾਤ ਵਿੱਚ ਕਿਸਾਨਾਂ ਲਈ ਖਾਦ ਦੀ ਸਮੱਸਿਆ ਹੋਵੇ ਜਾਂ ਐੱਮਐੱਸਐੱਮਈ ਨਾਲ ਜੁੜੀਆਂ ਚੁਣੌਤੀਆਂ, ਅਸੀਂ ਇਨ੍ਹਾਂ ਨਾਲ ਨਜਿੱਠਣ ਲਈ ਸਹੀ ਸਮੇਂ ’ਤੇ ਸਟੀਕ ਕਦਮ ਚੁੱਕੇ। ਇਸ ਨਾਲ ਉਹ ਅੱਜ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

https://x.com/narendramodi/status/2073366700142317694?s=20 

ਸਾਡੀ ਸਰਕਾਰ ਊਰਜਾ ਦੇ ਦੂਸਰੇ ਸਰੋਤਾਂ 'ਤੇ ਵੀ ਕੰਮ ਕਰ ਰਹੀ ਹੈ। ਰਾਜਸਥਾਨ 'ਤੇ ਸੂਰਜ ਦੇਵਤਾ ਦੀ ਕਿਰਪਾ ਨੂੰ ਦੇਖਦੇ ਹੋਏ ਇੱਥੇ ਵਿਸ਼ਵ ਪੱਧਰੀ ਸੋਲਰ ਪਾਰਕ ਬਣਾਉਣ ਦੇ ਨਾਲ-ਨਾਲ ਸੌਰ ਊਰਜਾ ਨਾਲ ਜੁੜੇ ਕਈ ਯਤਨ ਕੀਤੇ ਜਾ ਰਹੇ ਹਨ।

https://x.com/narendramodi/status/2073367464025686470?s=20 

*********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2281696) ਵਿਜ਼ੀਟਰ ਕਾਊਂਟਰ : 45