PIB Backgrounder
azadi ka amrit mahotsav

ਈ-ਸਰਸ: ਵਧਦਾ ਬਜ਼ਾਰ, ਗ੍ਰਾਮੀਣ ਮਹਿਲਾਵਾਂ ਦਾ ਸਸ਼ਕਤੀਕਰਣ

प्रविष्टि तिथि: 01 JUL 2026 12:02PM by PIB Chandigarh

 

ਬੁਣਕਰਾਂ ਅਤੇ ਘੁਮਿਆਰਾਂ ਤੋਂ ਲੈ ਕੇ ਮਹਿਲਾ-ਅਗਵਾਈ ਵਾਲੀਆਂ ਸਹਿਕਾਰੀ ਸਭਾਵਾਂ ਤੱਕ, ਗ੍ਰਾਮੀਣ ਸ਼ਿਲਪਕਾਰ ਭਾਰਤ ਦੀ ਸਮਾਵੇਸ਼ੀ ਵਿਕਾਸ ਗਾਥਾ ਨੂੰ ਨਵੀਂ ਗਤੀ ਪ੍ਰਦਾਨ ਕਰ ਰਹੇ ਹਨ। ਈ-ਸਰਸ (eSARAS) ਪਲੈਟਫਾਰਮ ਰਾਹੀਂ, ਹਜ਼ਾਰਾਂ ਸਵੈ-ਸਹਾਇਤਾ ਸਮੂਹਾਂ ਨੂੰ ਰਾਸ਼ਟਰੀ ਬਜ਼ਾਰਾਂ, ਡਿਜੀਟਲ ਬੁਨਿਆਦੀ ਢਾਂਚੇ ਅਤੇ ਸੰਸਥਾਗਤ ਸਹਾਇਤਾ ਤੱਕ ਸਿੱਧੇ ਪਹੁੰਚ ਮਿਲ ਰਹੀ ਹੈ। ਵਿਚੋਲਿਆਂ ਦੀ ਭੂਮਿਕਾ ਖਤਮ ਕਰਕੇ ਅਤੇ ਪ੍ਰਮੁੱਖ ਈ-ਕਾਮਰਸ ਪਲੈਟਫਾਰਮਾਂ ਨਾਲ ਏਕੀਕਰਣ ਰਾਹੀਂ, ਈ-ਸਰਸ ਰੂਰਲ ਕ੍ਰਾਫਟ ਨੂੰ ਉਪਭੋਗਤਾਵਾਂ ਤੱਕ ਪਹੁੰਚਾਉਣ ਦੇ ਤਰੀਕੇ ਵਿੱਚ ਤਬਦੀਲੀ ਲਿਆ ਰਿਹਾ ਹੈ। ਦੇਸ਼ ਭਰ ਦੇ ਬਲਾਕਾਂ ਅਤੇ ਜ਼ਿਲ੍ਹਿਆਂ ਵਿੱਚ ਇਸ ਪਲੈਟਫਾਰਮ ਦੀ ਵਧਦੀ ਪਹੁੰਚ ਪੇਂਡੂ ਰੋਜ਼ੀ-ਰੋਟੀ ਨੂੰ ਸਸ਼ਕਤ ਬਣਾਉਣ ਵਿੱਚ ਇਸ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਈ-ਸਰਸ ਵਰਗੀਆਂ ਪਹਿਲਕਦਮੀਆਂ ਮਹਿਲਾ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਆਤਮ-ਨਿਰਭਰ ਗ੍ਰਾਮੀਣ ਅਰਥਵਿਵਸਥਾ ਦੇ ਨਿਰਮਾਣ ਵਿੱਚ ਮਹੱਤਵਪੂਰਵ ਭੂਮਿਕਾ ਨਿਭਾ ਰਹੀਆਂ ਹਨ।

 

ਜ਼ਮੀਨੀ ਪੱਧਰ ‘ਤੇ ਬਦਲਾਅ ਦੀ ਬੁਣਾਈ

ਪਿਛਲੇ ਗਿਆਰ੍ਹਾਂ ਵਰ੍ਹਿਆਂ ਵਿੱਚ, ਡਿਜੀਟਲ ਇੰਡੀਆ ਪ੍ਰੋਗਰਾਮ ਨੇ ਸ਼ਾਸਨ ਵਿਵਸਥਾ ਅਤੇ ਜਨਤਕ ਸੇਵਾਵਾਂ ਦੀ ਉਪਲਬਧਤਾ ਵਿੱਚ ਵਿਆਪਕ ਤਬਦੀਲੀ ਕੀਤੀ ਹੈ-ਜਿਸ ਨਾਲ ਉਹ ਵਧੇਰੇ ਪਾਰਦਰਸ਼ੀ, ਪਹੁੰਚਯੋਗ ਅਤੇ ਪ੍ਰਭਾਵਸ਼ਾਲੀ ਬਣ ਗਏ ਹਨ। ਇਹ ਤਬਦੀਲੀ ਸ਼ਹਿਰਾਂ ਤੋਂ ਅੱਗੇ ਵਧ ਕੇ ਗ੍ਰਾਮੀਣ ਭਾਰਤ ਤੱਕ ਪਹੁੰਚ ਚੁੱਕਾ ਹੈ, ਜਿੱਥੇ ਤਕਨੀਕ ਹੁਣ ਆਰਥਿਕ ਸਸ਼ਕਤੀਕਰਣ, ਰੋਜ਼ੀ-ਰੋਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਭਾਈਚਾਰਾ-ਅਧਾਰਿਤ ਉੱਦਮਤਾ ਨੂੰ ਹੁਲਾਰਾ ਦੇਣ ਦਾ ਇੱਕ ਪ੍ਰਭਾਵਸ਼ਾਲੀ ਜ਼ਰੀਆ ਬਣ ਚੁੱਕਾ ਹੈ।

ਇਸ ਪੂਰੇ ਦ੍ਰਿਸ਼ ਵਿੱਚ, ਈ-ਸਰਸ (ਸਰਸ ਆਜੀਵਿਕਾ) ਸਭ ਤੋਂ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਇਸ ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਦੀਨਦਿਆਲ ਅੰਤਯੋਦਯ ਯੋਜਨਾ –ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਹ ਇਸ ਗੱਲ ਦੀ ਇੱਕ ਮੁੱਖ ਉਦਾਹਰਣ ਹੈ ਕਿ ਕਿਸ ਤਰ੍ਹਾਂ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਵਰਤੋਂ ਜ਼ਮੀਨੀ ਪੱਧਰ ਆਰਥਿਕ ਪਰਿਵਰਤਨ ਨੂੰ ਗਤੀ ਦੇਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ।

ਈ-ਸਰਸ ਕੀ ਹੈ?

ਈ-ਸਰਸ ਡੀਏਵਾਈ-ਐੱਨਆਰਐੱਲਐੱਮ ਦਾ ਅਧਿਕਾਰਤ ਔਨਲਾਈਨ ਬਜ਼ਾਰ ਹੈ, ਜਿਸ ਨੂੰ ਵਿਸ਼ੇਸ਼ ਤੌਰ ‘ਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਉਨ੍ਹਾਂ ਦੀਆਂ ਫੈੱਡਰੇਸ਼ਨਾਂ ਦੁਆਰਾ ਤਿਆਰ ਉਤਪਾਦਾਂ ਲਈ ਵਿਕਸਿਤ ਕੀਤਾ ਗਿਆ ਹੈ। ਇੱਥੇ ਉਪਲਬਧ ਬਿਹਤਰੀਨ ਅਤੇ ਚੁਣੇ ਹੋਏ ਹੈਂਡੀਕ੍ਰਾਫਟ ਗੁੱਡਸ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਉਂਦੇ ਹਨ-ਜਿਵੇਂ ਮੱਧ ਪ੍ਰਦੇਸ਼ ਦੀਆਂ ਪ੍ਰਸਿੱਧ ਚੰਦੇਰੀ ਸਾੜੀਆਂ ਦੇ ਬੁਣਕਰਾਂ ਤੋਂ ਲੈ ਕੇ ਰਾਜਸਥਾਨ ਦੇ ਸੰਗਮਰਮਰ ਸ਼ਿਲਪਕਾਰਾਂ ਤੱਕ, ਅਤੇ ਜੰਮੂ-ਕਸ਼ਮੀਰ ਦੀਆਂ ਪਹਾੜੀਆਂ ਵਿੱਚ ਬਸੇ ਪਸ਼ਮੀਣਾ ਉਤਪਾਦ ਤਿਆਰ ਕਰਨ ਵਾਲੇ ਕਾਰੀਗਰਾਂ ਤੱਕ। ਈ-ਸਰਸ ‘ਤੇ ਉਪਲਬਧ ਹਰੇਕ ਉਤਪਾਦ ਆਪਣੇ ਨਾਲ ਇੱਕ ਅਨੋਖੀ ਕਹਾਣੀ ਸਮਾਏ ਹੋਏ ਹੈ, ਅਤੇ ਤੁਹਾਡੀ ਹਰੇਕ ਖਰੀਦਾਰੀ ਸਿੱਧੇ ਉਸ ਸ਼ਿਲਪਕਾਰ ਨਾਲ ਜੁੜਨ ਦਾ ਇੱਕ ਜ਼ਰੀਆ ਹੈ ਜਿਸ ਨੇ ਇਸ ਨੂੰ ਤਿਆਰ ਕੀਤਾ ਹੈ।

 

ਇਹ ਪਲੈਟਫਾਰਮ ਹੇਠ ਲਿਖੀਆਂ ਮੁੱਖ ਸ਼੍ਰੇਣੀਆਂ ਵਿੱਚ ਸਥਾਨਕ ਉਤਪਾਦ ਉਪਲਬਧ ਕਰਵਾਉਂਦਾ ਹੈ-

  • ਘਰ ਅਤੇ ਗ੍ਰਹਿ-ਸਜਾਵਟ
  • .ਮਹਿਲਾਵਾਂ ਦੇ ਕੱਪੜੇ ਅਤੇ ਸਹਾਇਕ ਉਪਕਰਣ
  • ਪੁਰਸ਼ਾਂ ਦੇ ਕੱਪੜੇ ਅਤੇ ਸਹਾਇਕ ਉਪਕਰਣ
  • ਨਿਜੀ ਦੇਖਭਾਲ
  • ਭੋਜਨ ਪਦਾਰਥ (ਉਤਪਾਦ)
  • ਬੱਚਿਆਂ ਦੇ ਖਿਡੌਣੇ ਅਤੇ ਸਹਾਇਕ ਉਪਕਰਣ

ਈ-ਸਰਸ ਰਾਹੀਂ 8.62 ਕਰੋੜ ਤੋਂ ਵੱਧ ਮਹਿਲਾ ਸਵੈ ਸਹਾਇਤਾ ਸਮੂਹ ਮੈਂਬਰਾਂ ਕੋਲ ਇੱਕ ਡਿਜੀਟਲ ਸਟੋਰਫ੍ਰੰਟ ਹੈ, ਜਿਨ੍ਹਾਂ ਵਿੱਚੋਂ 85% ਸਿੱਧੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਨੈੱਟਵਰਕ ਨਾਲ ਜੁੜੇ ਹਨ (ਫਰਵਰੀ 2024 ਤੱਕ)। ਇਹ ਪਲੈਟਫਾਰਮ ਉਨ੍ਹਾਂ ਨੂੰ ਨਾ ਸਿਰਫ਼ ਇੱਕ ਬਜ਼ਾਰ ਉਪਲਬਧ ਕਰਵਾਉਂਦਾ ਹੈ, ਸਗੋਂ ਮਾਰਕੀਟਿੰਗ, ਬ੍ਰਾਂਡਿੰਗ ਅਤੇ ਲੌਜਿਸਟਿਕਸ ਤੇ ਸਪਲਾਈ ਲਈ ਸੰਸਥਾਗਤ ਸਹਾਇਤਾ ਵੀ ਪ੍ਰਦਾਨ ਕਰਦਾ ਹੈ।

 

ਡੀਏਵਾਈ-ਐੱਨਆਰਐੱਲਐੱਮ ਦੇਸ਼ ਭਰ ਦੇ 7,627 ਬਲਾਕਾਂ ਤੱਕ ਆਪਣੀ ਪਹੁੰਚ ਬਣਾ ਚੁੱਕਾ ਹੈ ਅਤੇ ਜ਼ਮੀਨੀ ਪੱਧਰ ‘ਤੇ ਇਨ੍ਹਾਂ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ 1.51 ਕਰੋੜ ਭਾਈਚਾਰੇ ਦੇ ਮੈਂਬਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਕੀਤਾ ਹੈ।

 

ਪੋਰਟਲ ਤੋਂ ਈ-ਕਾਮਰਸ ਈਕੋਸਿਸਟਮ ਤੱਕ : ਪ੍ਰਮੁੱਖ ਪ੍ਰਾਪਤੀਆਂ

ਕੁਝ ਵਰ੍ਹੇ ਪਹਿਲਾਂ ਇੱਕ ਸਧਾਰਣ ਵੈੱਬ ਪੋਰਟਲ ਵਜੋਂ ਸ਼ੁਰੂ ਹੋਈ ਇਹ ਪਹਿਲ ਅੱਜ ਇੱਕ ਪੂਰਨ ਵਿਕਸਿਤ, ਈ-ਕਾਮਰਸ ਈਕੋਸਿਸਟਮ ਦਾ ਰੂਪ ਲੈ ਚੁੱਕੀ ਹੈ। ਹੁਣ ਇਸ ਵਿੱਚ ਮੋਬਾਈਲ ਐਪ, ਭੌਤਿਕ ਪ੍ਰਦਰਸ਼ਨੀ ਗੈਲਰੀ, ਰਾਸ਼ਟਰੀ ਮੇਲੇ, ਲੌਜਿਸਟਿਕਸ ਸਪਲਾਈ ਸੈਂਟਰ ਅਤੇ ਭਾਰਤ ਦੇ ਸਭ ਤੋਂ ਵੱਡੇ ਔਨਲਾਈਨ ਮਾਰਕਿਟਪਲੇਸ ਪਲੈਟਫਾਰਮਾਂ ਨਾਲ ਏਕੀਕਰਣ ਜਿਹੀਆਂ ਸਹੂਲਤਾਂ ਸ਼ਾਮਲ ਹਨ।

 

ਪਲੈਟਫਾਰਮ ਦਾ ਵਿਕਾਸ

ਵਿਸਤ੍ਰਿਤ ਵੇਰਵਾ

ਈ-ਸਰਸ ਪੋਰਟਲ ਲਾਂਚ

ਸਰਸ ਉਤਪਾਦਾਂ ਨੂੰ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਮਾਰਕੀਟਿੰਗ ਲਈ ਈ-ਕਾਮਰਸ ਪੋਰਟਲ https://www.esaras.in/ ਲਾਂਚ ਕੀਤਾ ਗਿਆ

ਈ-ਸਰਸ ਮੋਬਾਈਲ ਐਪ ਲਾਂਚ

ਈ-ਸਰਸ ਸੁਵਿਧਾ ਕੇਂਦਰ ਦੇ ਨਾਲ ਹੀ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਵਰਤੋਂ ਉਤਪਾਦਾਂ ਦੀ ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਭੇਜਣ ਲਈ ਕੀਤਾ ਜਾਂਦਾ ਹੈ।

ਓਐੱਨਡੀਸੀ

ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦ 11 ਤੋਂ ਵੱਧ ਖਰੀਦਾਰ ਐਪਸ ‘ਤੇ ਉਪਲਬਧ ਕਰਵਾਏ ਗਏ ਹਨ। ਓਐੱਨਡੀਸੀ ਪਲੈਟਫਾਰਮ ਨਾਲ ਜੁੜੇ 20 ਕਰੋੜ ਤੋਂ ਵੱਧ ਸੰਭਾਵਿਤ ਖਰੀਦਾਰਾਂ ਤੱਕ ਇਨ੍ਹਾਂ ਦੀ ਪਹੁੰਚ ਹੈ ਅਤੇ ਇਸ ‘ਤੇ 800 ਤੋਂ ਵੱਧ ਹੈਂਡੀਕ੍ਰਾਫਟ ਉਤਪਾਦ ਸੂਚੀਬੱਧ ਕੀਤੇ ਗਏ ਹਨ।

ਉਮੰਗ

ਈ-ਸਰਸ ਨੂੰ ਉਮੰਗ ਪਲੈਟਫਾਰਮ ‘ਤੇ ਵੀ ਸੂਚੀਬੱਧ ਕੀਤਾ ਗਿਆ ਹੈ। ਜੂਨ 2026 ਤੱਕ ਉਮੰਗ 2,572 ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਰਾਹੀਂ 796.69 ਕਰੋੜ ਰੁਪਏ ਤੋਂ ਵੱਧ ਲੈਣ-ਦੇਣ ਸੰਪੰਨ ਹੋ ਚੁੱਕੇ ਹਨ।

ਸਰਸ ਸ਼ਕਤੀ ਕਲੈਕਸ਼ਨ

ਸੰਸਥਾਗਤ ਅਤੇ ਕਾਰਪੋਰੇਟ ਬਜ਼ਾਰਾਂ ਲਈ ‘ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ 2026’ ਵਿੱਚ ਖਾਸ ਤੌਰ ‘ਤੇ ਚੁਣੇ ਗਏ ਤੋਹਫਿਆਂ ਦੇ ਕਲੈਕਸ਼ਨ ਦੀ ਸ਼ੁਰੂਆਤ ਕੀਤੀ ਗਈ।

ਸਰਸ ਆਜੀਵਿਕਾ ਪ੍ਰਦਰਸ਼ਨੀ

ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਗ ‘ਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਚੁਣੇ ਹੋਏ ਉਤਪਾਦਾਂ ਦੇ ਪ੍ਰਦਰਸ਼ਨ ਅਤੇ ਵਿਕਰੀ ਲਈ ਸਥਾਈ ਰਿਟੇਲ ਗੈਲਰੀ ਦੀ ਸਥਾਪਨਾ ਕੀਤੀ ਗਈ।

 

 

ਅੱਗੇ ਦੀ ਰਾਹ : ਸ਼ਿਲਪ, ਵਣਜ ਅਤੇ ਭਾਈਚਾਰਾ

ਓਐੱਨਡੀਸੀ, ਉਮੰਗ ਅਤੇ ਹੋਰ ਡਿਜੀਟਲ ਪਲੈਟਫਾਰਮਾਂ ਦੇ ਨਾਲ ਲਗਾਤਾਰ ਵਧਦੇ-ਏਕੀਕਰਣ ਰਾਹੀਂ, ਈ-ਸਰਸ ਗ੍ਰਾਮੀਣ ਉਤਪਾਦਕਾਂ ਨੂੰ ਭਾਰਤ ਦੀ ਸ਼ਿਲਪ ਵਿਰਾਸ ਨੂੰ ਸੰਭਾਲ ਕੇ ਰੱਖਦੇ ਹੋਏ ਵੱਡੇ ਬਜ਼ਾਰਾਂ ਵਿੱਚ ਮੁਕਾਬਲਮਾ ਕਰਨ ਲਈ ਤਿਆਰ ਕਰ ਰਿਹਾ ਹੈ। ਜਿਵੇਂ-ਜਿਵੇਂ ਇਹ ਈਕੋਸਿਸਟਮ ਅੱਗੇ ਵਧ ਰਿਹਾ ਹੈ, ਇਸ ਦੇ ਸਥਾਈ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਅਤੇ ਸਮਾਵੇਸ਼ੀ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਇੱਕ ਅਤਿਅੰਤ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ।

 

ਅਜਿਹਾ ਕਰਕੇ, ਈ-ਸਰਸ ਇਸ ਗੱਲ ਦੀ ਉੱਤਮ ਉਦਾਹਰਣ ਪੇਸ਼ ਕਰਦਾ ਹੈ ਕਿ ਕਿਵੇਂ ‘ਡਿਜੀਟਲ ਇੰਡੀਆ’ ਮਹਿਲਾਵਾਂ ਨੂੰ ਸਸ਼ਕਤ ਬਣਾ ਰਿਹਾ ਹੈ, ਭਾਰਤ ਦੀ ਸਮ੍ਰਿੱਧ ਕ੍ਰਾਫਟ ਵਿਰਾਸਤ ਨੂੰ ਸੰਭਾਲ ਰਿਹਾ ਹੈ ਅਤੇ ਮਹਿਲਾ-ਅਗਵਾਈ ਵਾਲੇ ਸਮਾਵੇਸ਼ੀ ਗ੍ਰਾਮੀਣ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰ ਰਿਹਾ ਹੈ।

ਸੰਦਰਭ

https://cdnbbsr.s3waas.gov.in/s3d69116f8b0140cdeb1f99a4d5096ffe4/uploads/2026/04/202604211510022943.pdf

https://sansad.in/getFile/loksabhaquestions/annex/184/AU2884_xtODlC.pdf?source=pqals

https://www.pib.gov.in/PressReleasePage.aspx?PRID=2278288&reg=48&lang=1

https://www.pib.gov.in/PressReleaseIframePage.aspx?PRID=1871641&reg=48&lang=2

https://www.pib.gov.in/PressReleasePage.aspx?PRID=1937055&reg=48&lang=2

https://www.pib.gov.in/PressReleasePage.aspx?PRID=2278288&reg=3&lang=1

Ministry of Electronics and Information Technology (MEITy)

https://en.vikaspedia.in/viewcontent/social-welfare/entrepreneurship/important-days/esaras-portal-for-handicrafts?lgn=en

https://negd.gov.in/

https://www.facebook.com/OfficialUmangApp/posts/to-promote-local-artisans-and-self-help-groups-esaras-on-umang-facilitates-citiz/1313461524124692/

Ministry of Commerce & Industry

https://www.pib.gov.in/PressReleaseIframePage.aspx?PRID=2146920&ref=official-press.com&reg=48&lang=2

PIB Archives

https://www.pib.gov.in/PressReleasePage.aspx?PRID=2267960&reg=48&lang=2

https://www.pib.gov.in/PressNoteDetails.aspx?NoteId=159055&ModuleId=3&reg=48&lang=2

Click here for pdf file.

****

ਪੀਆਈਬੀ ਰਿਸਰਚ /ਬਲਜੀਤ ਸਿੰਘ


 


(रिलीज़ आईडी: 2279963) आगंतुक पटल : 10
इस विज्ञप्ति को इन भाषाओं में पढ़ें: Gujarati , English , Urdu , हिन्दी , Manipuri , Bengali , Bengali-TR , Tamil