ਗ੍ਰਹਿ ਮੰਤਰਾਲਾ
azadi ka amrit mahotsav

High Level Committee on Demographic Changes ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼ਿਸ਼ਠਾਚਾਰ ਮੁਲਾਕਾਤ ਕੀਤੀ


ਹਾਈ ਲੈਵਲ ਕਮੇਟੀ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਹ ਜ਼ਮੀਨੀ ਪੱਧਰ ਦੀ ਸਿੱਧੀ ਜਾਣਕਾਰੀ ਹਾਸਲ ਕਰਨ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ

ਹਾਈ ਲੈਵਲ ਕਮੇਟੀ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨਾਲ ਵੀ ਗੱਲਬਾਤ ਕਰੇਗੀ ਤਾਂ ਜੋ ਜਨਸੰਖਿਆ ਵਿੱਚ ਤਬਦੀਲੀ ਨਾਲ ਜੁੜੇ ਵਿਸ਼ਿਆਂ ‘ਤੇ ਫੀਡਬੈਕ ਲਿਆ ਜਾ ਸਕੇ

ਕਮੇਟੀ ਨੇ ਇਹ ਵੀ ਦੱਸਿਆ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੌਰਿਆਂ ਨੂੰ ਵਧੇਰੇ ਸਾਰਥਕ ਅਤੇ ਇੰਟਰਐਕਟਿਵ ਬਣਾਉਣ ਲਈ, ਉਨ੍ਹਾਂ ਤੋਂ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਪ੍ਰਾਪਤ ਕਰਨ ਲਈ ਇੱਕ ਵਿਸਤ੍ਰਿਤ ਪ੍ਰਸ਼ਨਾਵਲੀ ਵੀ ਤਿਆਰ ਕਰ ਲਈ ਗਈ ਹੈ

ਕੇਂਦਰੀ ਗ੍ਰਹਿ ਮੰਤਰੀ ਨੇ ਹਾਈ ਲੈਵਲ ਕਮੇਟੀ ਦੁਆਰਾ ਬਣਾਈ ਗਈ ਰਣਨੀਤੀ ਦੀ ਸ਼ਲਾਘਾ ਕਰਦੇ ਹੋਏ ਗ੍ਰਹਿ ਸਕੱਤਰ ਨੂੰ ਕਮੇਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ

ਗ੍ਰਹਿ ਮੰਤਰੀ ਨੇ ਹਾਈ ਲੈਵਲ ਕਮੇਟੀ ਨੂੰ ਜਲਦੀ ਤੋਂ ਜਲਦੀ ਆਪਣੀਆਂ ਸਿਫਾਰਸ਼ਾਂ ਦੇਣ ਦਾ ਸੁਝਾਅ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2025 ਨੂੰ “High-powered Demography Mission” ਦਾ ਐਲਾਨ ਕੀਤਾ ਸੀ

ਭਾਰਤ ਸਰਕਾਰ ਨੇ ਅਵੈਧ ਪ੍ਰਵਾਸ ਅਤੇ ਹੋਰ ਅਸਧਾਰਣ ਕਾਰਨਾਂ ਤੋਂ ਹੋਣ ਵਾਲੇ ਜਨਸੰਖਿਆ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਉਪਾਅ ਸੁਝਾਉਣ ਦੇ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ

प्रविष्टि तिथि: 01 JUL 2026 3:17PM by PIB Chandigarh

ਜਨਸੰਖਿਆ ਤਬਦੀਲੀਆਂ ‘ਤੇ High Level Committee on Demographic Changes ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਆਵਾਸ ‘ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ।

ਹਾਈ ਲੈਵਲ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਹ ਜ਼ਮੀਨੀ ਪੱਧਰ ਦੀ ਸਿੱਧੀ ਜਾਣਕਾਰੀ ਦੇ ਹਾਸਲ ਕਰਨ ਦੇ ਲਈ ਵੱਖ –ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ। ਨਾਲ ਹੀ, ਕਮੇਟੀ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨਾਲ ਵੀ ਗੱਲਬਾਤ ਕਰੇਗੀ ਤਾਂ ਜੋ ਜਨਸੰਖਿਆ ਵਿੱਚ ਤਬਦੀਲੀ ਨਾਲ ਜੁੜੇ ਵਿਸ਼ਿਆਂ ‘ਤੇ ਫੀਡਬੈਕ ਲਿਆ ਜਾ ਸਕੇ। ਹਾਈ ਲੈਵਲ ਕਮੇਟੀ ਨੇ ਇਹ ਵੀ ਦੱਸਿਆ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੌਰਿਆਂ ਨੂੰ ਵਧੇਰੇ ਸਾਰਥਕ ਅਤੇ ਇੰਟਰਐਕਟਿਵ ਬਣਾਉਣ ਲਈ, ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਪਹਿਲਾਂ ਤੋਂ ਹੀ ਪ੍ਰਾਪਤ ਕਰਨ ਲਈ ਇੱਕ ਵਿਸਤ੍ਰਿਤ ਪ੍ਰਸ਼ਨਾਵਲੀ ਵੀ ਤਿਆਰ ਕਰ ਲਈ ਗਈ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਹਾਈ ਲੈਵਲ ਕਮੇਟੀ ਦੁਆਰਾ ਬਣਾਈ ਗਈ ਰਣਨੀਤੀ ਦੀ ਸ਼ਲਾਘਾ ਕਰਦੇ ਹੋਏ ਗ੍ਰਹਿ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਉਹ ਕਮੇਟੀ ਨੂੰ ਉਸ ਦੇ ਰੋਜ਼ਾਨਾ ਦੇ ਕੰਮਕਾਰ ਅਤੇ ਦੌਰਿਆਂ ਦੌਰਾਨ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ। ਗ੍ਰਹਿ ਮੰਤਰੀ ਨੇ ਹਾਈ ਲੈਵਲ ਕਮੇਟੀ ਨੂੰ ਜਲਦੀ ਤੋਂ ਜਲਦੀ ਆਪਣੀਆਂ ਸਿਫਾਰਸ਼ਾਂ ਦੇਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2025 ਨੂੰ  “High-powered Demography Mission” ਦਾ ਐਲਾਨ ਕੀਤਾ ਸੀ। ਭਾਰਤ ਸਰਕਾਰ ਅਵੈਧ ਪ੍ਰਵਾਸ ਅਤੇ ਹੋਰ ਅਸਧਾਰਣ ਕਾਰਨਾਂ ਨਾਲ ਹੋਣ ਵਾਲੀਆਂ ਜਨਸੰਖਿਆ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਨਾਲ ਨਿਪਟਣ ਦੇ ਉਪਾਅ ਸੁਝਾਉਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।

ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਵਲੇਕਰ (ਸੇਵਾਮੁਕਤ) ਕਮੇਟੀ ਦੇ ਚੇਅਰਮੈਨ ਹਨ। ਜਨਗਣਨਾ ਕਮਿਸ਼ਨਰ ਤੋਂ ਇਲਾਵਾ, ਤਿੰਨ ਪ੍ਰਤਿਸ਼ਠਿਤ ਵਿਅਕਤੀ-ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ (ਸੇਵਾਮੁਕਤ-ਆਈਏਐੱਸ), ਸ਼੍ਰੀ ਬਾਲਾਜੀ ਸ੍ਰੀਵਾਸਤਵ (ਸੇਵਾਮੁਕਤ ਆਈਏਐੱਸ) ਅਤੇ ਡਾ. ਸ਼ਮਿਕਾ ਰਵੀ (ਮੈਂਬਰ  PMEAC) –ਕਮੇਟੀ ਦੇ ਮੈਂਬਰ ਹਨ।

ਇਹ ਹਾਈ ਲੈਵਲ ਕਮੇਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਵੈਧ ਪ੍ਰਵਾਸ ਅਤੇ ਹੋਰ ਅਸਧਾਰਣ ਕਾਰਨਾਂ ਕਰਕੇ ਹੋ ਰਹੀਆਂ ਜਨਸੰਖਿਆ ਸਬੰਧੀ ਤਬਦੀਲੀਆਂ ਦਾ ਵਿਗਿਆਨਕ ਰੂਪ ਨਾਲ ਮੁਲਾਂਕਣ ਕਰੇਗੀ, ਉਨ੍ਹਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰੇਗੀ ਅਤੇ ਉਚਿਤ ਨੀਤੀਗਤ , ਕਾਨੂੰਨੀ ਅਤੇ ਪ੍ਰਸ਼ਾਸਨਿਕ ਉਪਾਵਾਂ ਦੀ ਸਿਫਾਰਸ਼ ਕਰੇਗੀ।

*****

ਆਰਕੇ /ਆਰਆਰ / ਪੀਐੱਸ/ਏਕੇ


(रिलीज़ आईडी: 2279962) आगंतुक पटल : 4
इस विज्ञप्ति को इन भाषाओं में पढ़ें: English , हिन्दी , Urdu , Marathi , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam