ਵਿੱਤ ਮੰਤਰਾਲਾ
azadi ka amrit mahotsav

ਪੱਛਮੀ ਏਸ਼ੀਆ ਸੰਘਰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਮਹੱਤਵਪੂਰਨ ਪੈਟਰੋ-ਰਸਾਇਣ ਉਤਪਾਦਾਂ ‘ਤੇ ਕਸਟਮਸ ਡਿਊਟੀ ਵਿੱਚ ਪੂਰੀ ਛੋਟ 15 ਜੁਲਾਈ, 2026 ਤੱਕ ਵਧਾਈ

प्रविष्टि तिथि: 30 JUN 2026 5:20PM by PIB Chandigarh

ਪੱਛਮੀ ਏਸ਼ੀਆ ਸੰਘਰਸ਼ ਅਤੇ ਉਸ ਦੇ ਨਤੀਜੇ ਵਜੋਂ ਗਲੋਬਲ ਸਪਲਾਈ ਚੇਨਾਂ ਵਿੱਚ ਪੈਦਾ ਹੋਈਆਂ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਅਸਥਾਈ ਅਤੇ ਟੀਚਾਬੱਧ ਉਪਾਅ ਦੇ ਰੂਪ ਵਿੱਚ 30 ਜੂਨ, 2026 ਤੱਕ ਮਹੱਤਵਪੂਰਨ ਪੈਟਰੋ-ਰਸਾਇਣ ਉਤਪਾਦਾਂ ਦੇ ਆਯਾਤ ‘ਤੇ ਕਸਟਮਸ ਡਿਊਟੀ ਵਿੱਚ ਪੂਰੀ ਛੋਟ ਪ੍ਰਦਾਨ ਕੀਤੀ ਸੀ।

ਇਹ ਛੂਟ ਘਰੇਲੂ ਬਜ਼ਾਰ ਵਿੱਚ ਪੈਟਰੋ-ਰਸਾਇਣ ਉਤਪਾਦਾਂ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਦਿੱਤੀ ਗਈ ਸੀ, ਕਿਉਂਕਿ ਇਸ ਮਿਆਦ ਦੌਰਾਨ ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਐੱਲਪੀਜੀ ਦੇ ਉਤਪਾਦਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਗਿਆ ਸੀ। ਹੁਣ ਜਦਕਿ ਸਥਿਤੀ ਹੌਲੀ-ਹੌਲੀ ਸਧਾਰਣ ਹੋ ਰਹੀ ਹੈ, ਪ੍ਰਭਾਵਿਤ ਖੇਤਰਾਂ ਲਈ ਸੁਚਾਰੂ ਅਤੇ ਬਗੈਰ ਕਿਸੇ ਰੁਕਾਵਟ ਦੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਭੇਜਣ ਦੇ ਉਦੇਸ਼ ਨਾਲ ਸਰਕਾਰ ਨੇ ਇਸ ਛੋਟ ਨੂੰ ਵਾਧੂ 15 ਦਿਨਾਂ, ਭਾਵ 15 ਜੁਲਾਈ, 2026 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਛੋਟ ਅਧੀਨ ਸ਼ਾਮਲ ਉਤਪਾਦਾਂ ਦੀ ਸੂਚੀ ਪਹਿਲਾਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਸਰਕਾਰ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਨਿਰੰਤਰ ਸਹਿਯੋਗ ਦੇਣ ਲਈ ਵਚਨਬੱਧ ਹੈ। ਪਹਿਲਾਂ ਦੀ ਤਰ੍ਹਾਂ, ਇਹ ਛੋਟ ਤੋਂ ਪੈਟਰੋਕੈਮੀਕਲ ਫੀਡ ਸਟੌਕ ਅਤੇ ਇੰਟਰਮੀਡੀਅਟਸ ‘ਤੇ ਨਿਰਭਰ ਕਈ ਸੈਕਟਰਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਪਲਾਸਟਿਕ, ਪੈਕੇਜਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਕੈਮੀਕਲਸ, ਆਟੋਮੋਟਿਵ ਪਾਰਟਸ ਅਤੇ ਮੈਨੂਫੈਕਚਰਿੰਗ ਦੇ ਦੂਜੇ ਹਿੱਸੇ ਸ਼ਾਮਲ ਹਨ। ਇਸ ਨਾਲ ਫਾਈਨਲ ਪ੍ਰੋਡਕਟਸ ਦੇ ਗ੍ਰਾਹਕਾਂ ਨੂੰ ਵੀ ਰਾਹਤ ਮਿਲੇਗੀ।

ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ

ਪਹਿਲਾਂ ਜਾਰੀ ਪ੍ਰੈੱਸ ਰਿਲੀਜ਼ ਦਾ ਲਿੰਕ:

https://www.pib.gov.in/PressReleasePage.aspx?PRID=2248110&reg=3&lang=1

*********

ਐੱਨਬੀ/ਕੇਐੱਮਐੱਨ/ਬਲਜੀਤ ਸਿੰਘ


(रिलीज़ आईडी: 2279956) आगंतुक पटल : 15
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu , Kannada , Malayalam