ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਸ਼ੁੱਕਰਵਾਰ, 26 ਜੂਨ 2026 ਨੂੰ ਨਵੀਂ ਦਿੱਲੀ ਵਿਖੇ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਸਿਖਰ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ


ਕੇਂਦਰੀ ਗ੍ਰਹਿ ਮੰਤਰੀ “ਨਸ਼ੀਲੇ ਪਦਾਰਥਾਂ ਦੇ ਨਿਯੰਤਰਣ ‘ਤੇ ਦ੍ਰਿਸ਼ਟੀਕੋਣ ਦਸਤਾਵੇਜ਼ (2026-2029)” ਅਤੇ “ਐੱਨਸੀਬੀ ਸਲਾਨਾ ਰਿਪੋਰਟ-2025” ਵੀ ਜਾਰੀ ਕਰਨਗੇ

ਪ੍ਰਧਾਨ ਮੰਤਰੀ ਮੋਦੀ ਨੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਇਹ ਦ੍ਰਿਸ਼ਟੀਕੋਣ ਦਸਤਾਵੇਜ਼ ਇੱਕ ਗਾਈਡਿੰਗ ਫ੍ਰੇਮਵਰਕ ਦੇ ਤੌਰ ‘ਤੇ ਕੰਮ ਕਰੇਗਾ

ਸ਼੍ਰੀ ਅਮਿਤ ਸ਼ਾਹ 6,000 ਕਰੋੜ ਰੁਪਏ ਮੁੱਲ ਦੇ 2,09,500 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਤਬਾਹ ਕਰਨ ਲਈ ‘ਔਨਲਾਈਨ ਡਰੱਗਜ਼ ਡਿਸਪੋਜ਼ਲ ਫੋਰਟਨਾਈਟ ਕੈਂਪੇਨ’ ਦੀ ਸ਼ੁਰੂਆਤ ਕਰਨਗੇ

ਸ਼੍ਰੀ ਅਮਿਤ ਸ਼ਾਹ ਜੰਮੂ ਅਤੇ ਗੁਵਾਹਾਟੀ ਵਿੱਚ NCB ਦੇ ਜ਼ੋਨਲ ਦਫ਼ਤਰਾਂ ਦਾ ਵੀ ਉਦਘਾਟਨ ਕਰਨਗੇ

ਉੱਚ ਪੱਧਰੀ ਮੀਟਿੰਗ ਵਿੱਚ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਸਮੂਹਿਕ ਰਾਸ਼ਟਰੀ ਯਤਨਾਂ ਦੀ ਸਮੀਖਿਆ ਅਤੇ ਮੁਲਾਂਕਣ ਕੀਤਾ ਜਾਵੇਗਾ

प्रविष्टि तिथि: 24 JUN 2026 2:33PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਸ਼ੁੱਕਰਵਾਰ, 26 ਜੂਨ,2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਸਿਖਰ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੁਆਰਾ ਆਯੋਜਿਤ ਇਹ ਮੀਟਿੰਗ, ਪ੍ਰਧਾਨ ਮੰਤਰੀ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਹ ਮੀਟਿੰਗ ਹਾਈਬ੍ਰਿਡ ਮੋਡ ਵਿੱਚ 44 ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਮੁੱਖ ਹਿਤਧਾਰਕਾਂ ਦੇ ਨਾਲ-ਨਾਲ ਰਾਜ ਸਰਕਾਰਾਂ ਅਤੇ ਡਰੱਗ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ 108 ਪ੍ਰਤੀਨਿਧੀਆਂ ਨੂੰ ਇਕੱਠੇ ਲਿਆਏਗੀ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ “ਨਸ਼ੀਲੇ ਪਦਾਰਥਾਂ ਦੇ ਨਿਯੰਤਰਣ ‘ਤੇ ਦ੍ਰਿਸ਼ਟੀਕੋਣ ਦਸਤਾਵੇਜ਼ (2026-2029)” ਜਾਰੀ ਕਰਨਗੇ। ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗਾਂ, ਨਸ਼ੀਲੇ ਪਦਾਰਥ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੇ ਵਿਆਪਕ ਵਿਚਾਰ-ਵਟਾਂਦਰਾ ਤੋਂ ਬਾਅਦ ਤਿਆਰ ਕੀਤਾ ਗਿਆ ਇਹ ਦ੍ਰਿਸ਼ਟੀਕੋਣ ਦਸਤਾਵੇਜ਼, ਡਰੱਗ ਦੀ ਸਮੱਸਿਆ ਨਾਲ ਨਜਿੱਠਣ ਲਈ ਮੰਗ ਘੱਟ ਕਰਨ, ਸਪਲਾਈ ਘੱਟ ਕਰਨ ਅਤੇ ਨੁਕਸਾਨ ਘੱਟ ਕਰਨ ਦੇ ਪਹਿਲੂਆਂ ‘ਤੇ ਇੱਕ ਸਾਂਝਾ ਰੋਡਮੈਪ ਪ੍ਰਦਾਨ ਕਰੇਗਾ। ਇਸ ਰੋਡਮੈਪ ਵਿੱਚ ਨੈੱਟਵਰਕ-ਕੇਂਦ੍ਰਿਤ ਲਾਗੂ ਕਰਨ ਵਾਲੀ ਪਹੁੰਚ ਦੀ ਕਲਪਨਾ ਕੀਤੀ ਗਈ ਹੈ। ਨਾਲ ਹੀ, ਇਸ ਵਿੱਚ ਅਗਲੇ ਤਿੰਨ ਵਰ੍ਹਿਆਂ ਦੌਰਾਨ ਸਿੰਥੈਟਿਕ ਡਰੱਗਸ ਅਤੇ ਡਾਰਕਨੈੱਟ ਦੇ ਜ਼ਰੀਏ ਹੋਣ ਵਾਲੀ ਤਸਕਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ, ਨੌਜਵਾਨਾਂ ਨੂੰ ਡਰੱਗਸ ਤੋਂ ਦੂਰ ਰੱਖਣ, ਅਤੇ ਡਰੱਗਸ ਦਾ ਇਸਤੇਮਾਲ ਕਰਨ ਵਾਲਿਆਂ ਲਈ ਇਲਾਜ ਅਤੇ ਪੁਨਰਵਾਸ ਕੇਂਦਰਾਂ ਦੀ ਪਹੁੰਚ ਵਧਾਉਣ ਜਿਹੇ ਉਪਾਅ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤਾਲਮੇਲ ਅਤੇ ਨਿਰੰਤਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਹ ਦਸਤਾਵੇਜ਼ ਸਾਰੇ ਹਿਤਧਾਰਕਾਂ ਦੀਆਂ ਜ਼ਿੰਮੇਵਾਰੀਆਂ, ਸਮਾਂ-ਸੀਮਾਵਾਂ ਅਤੇ ਟੀਚਿਆਂ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕਰਦੇ ਹੋਏ, ਲਾਗੂ ਕਰਨ, ਮੰਗ ਵਿੱਚ ਕਮੀ, ਪੁਨਰਵਾਸ, ਜਨਤਕ-ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਏਕੀਕ੍ਰਿਤ ਕਰਦਾ ਹੈ। ਇਹ ਦ੍ਰਿਸ਼ਟੀਕੋਣ ਦਸਤਾਵੇਜ਼ ਦੇਸ਼ ਭਰ ਵਿੱਚ ਡਰੱਗਸ ਦੀ ਸਮੱਸਿਆ ਨਾਲ ਨਜਿੱਠਣ ਲਈ ਨੀਤੀ ਬਣਾਉਣ, ਉਸ ਨੂੰ ਲਾਗੂ ਕਰਨ ਅਤੇ ਸੰਸਥਾਗਤ ਮਜ਼ਬੂਤੀ ਲਿਆਉਣ ਦੇ ਕੰਮ ਵਿੱਚ ਇੱਕ ਮਾਰਗਦਰਸ਼ਕ ਫਾਰਮੈਟ ਦੇ ਤੌਰ ‘ਤੇ ਕੰਮ ਕਰੇਗਾ।

ਇਸ ਮੌਕੇ ‘ਤੇ ਸ਼੍ਰੀ ਅਮਿਤ ਸ਼ਾਹ ਐੱਨਸੀਬੀ ਸਲਾਨਾ ਰਿਪੋਰਟ-2025 ਜਾਰੀ ਕਰਨਗੇ ਅਤੇ ਜੰਮੂ ਅਤੇ ਗੁਵਾਹਾਟੀ ਵਿੱਚ ਨਵੇਂ ਬਣੇ ਐੱਨਸੀਬੀ ਜ਼ੋਨਲ ਦਫ਼ਤਰਾਂ ਦਾ ਉਦਘਾਟਨ ਕਰਨਗੇ। ‘ਡਰੱਗ ਡਿਸਪੋਜ਼ਲ ਫੋਰਟਨਾਈਟ ਕੈਂਪੇਨ’ ਨਸ਼ੀਲੇ ਪਦਾਰਤਾਂ ਨੂੰ ਤਬਾਹ ਕਰਨ ਦਾ ਇੱਕ ਵਿਸ਼ੇਸ਼ ਅਭਿਆਨ ਹੈ। ਇਹ ਪੰਦਰਵਾੜੇ ਦੇ ਦੌਰਾਨ, ਦੇਸ਼ ਭਰ ਵਿੱਚ ਵੱਖ-ਵੱਖ ਕੇਂਦਰੀ ਅਤੇ ਰਾਜ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕਾਨੂੰਨ ਦੇ ਅਨੁਸਾਰ ਲਗਭਗ 2,09,500 ਕਿਲੋਗ੍ਰਾਮ ਨਸ਼ੀਲੇ ਪਦਾਰਥ ਤਬਾਹ ਕੀਤੇ ਜਾਣ ਦੀ ਉਮੀਦ ਹੈ, ਜਿਨ੍ਹਾਂ ਦੀ ਕੀਮਤ 6,000 ਕਰੋੜ ਰੁਪਏ ਹੈ।

ਇਹ ਮੀਟਿੰਗ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਸਬੰਧਿਤ ਹਿਤਧਾਰਕਾਂ ਦੁਆਰਾ ਕੀਤੇ ਗਏ ਸਮੂਹਿਕ ਯਤਨਾਂ ਦੀ ਵਿਆਪਕ ਸਮੀਖਿਆ ਅਤੇ ਮੁਲਾਂਕਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ। ਇਸ ਪ੍ਰੋਗਰਾਮ ਰਾਹੀਂ ਸਹਿਭਾਗੀ ਰਾਜਾਂ, ਵਿਭਾਗਾਂ ਅਤੇ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਦਾ ਟੀਚਾ ਹਾਸਲ ਰਨ ਲਈ ਨਵੇਂ ਉਤਸ਼ਾਹ ਅਤੇ ਵਚਨਬੱਧਤਾ ਦੇ ਨਾਲ ਅੱਗੇ ਵਧਣ ਵਿੱਚ ਸਹਾਇਤਾ ਮਿਲੇਗਾ। ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ “Whole-of-Government Approach” ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਇਹ ਉੱਚ ਪੱਧਰੀ ਮੀਟਿੰਗ ਆਗਾਮੀ ਤਿੰਨ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਅਪਣਾਈ ਗਈ ‘ਜ਼ੀਰੋ ਟੌਲਰੈਂਸ ਨੀਤੀ’ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇਹ ਮਹੱਤਵਪੂਰਨ ਮੀਟਿੰਗ ਸਾਬਤ ਹੋਵੇਗੀ।

*****

ਆਰਕੇ/ਆਰਆਰ/ਪੀਆਰ/ਪੀਐੱਸ/ਸਪਨਾ


(रिलीज़ आईडी: 2277456) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Gujarati , Odia , Tamil , Kannada , Malayalam