ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਹੱਜ ਨੀਤੀ 2027 ਦਾ ਐਲਾਨ; ਹੱਜ ਕਮੇਟੀ ਆਫ ਇੰਡੀਆ ਨੇ ਸੰਭਾਵੀ ਹੱਜ ਯਾਤਰੀਆਂ ਤੋਂ ਅਰਜ਼ੀਆਂ ਮੰਗੀਆਂ


ਹੱਜ ਕਮੇਟੀ ਆਫ ਇੰਡੀਆ ਪੋਰਟਲ ਅਤੇ ਹੱਜ ਸੁਵਿਧਾ ਐਪ ਰਾਹੀਂ ਅਰਜ਼ੀਆਂ ਖੁੱਲ੍ਹੀਆਂ ਹਨ

प्रविष्टि तिथि: 22 JUN 2026 7:20PM by PIB Chandigarh

ਘੱਟ ਗਿਣਤੀ ਮੰਤਰਾਲੇ ਨੇ ਅੱਜ ਹੱਜ ਨੀਤੀ 2027 ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਨੀਤੀ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਹੱਜ ਕਮੇਟੀ ਅੱਜ ਤੋਂ ਹੱਜ-2027 ਲਈ ਸੰਭਾਵੀ ਸ਼ਰਧਾਲੂਆਂ ਤੋਂ ਅਰਜ਼ੀਆਂ ਦੀ ਮੰਗ ਕਰੇਗੀ। 

ਹੱਜ-2027 ਲਈ ਹੱਜ ‘ਤੇ ਜਾਣ ਦੀ ਇੱਛਾ ਰੱਖਣ ਵਾਲੇ ਲੋਕ, ਹੱਜ ਕਮੇਟੀ ਆਫ ਇੰਡੀਆ ਦੇ ਪੋਰਟਲ (hajcommittee.gov.in) ਨਾਲ ਹੀ ਹੱਜ ਸੁਵਿਧਾ ਐਪ ਰਾਹੀਂ ਆਨਲਾਈਨ ਅਰਜ਼ੀ ਕਰ ਸਕਦੇ ਹਨ, ਜਿਸ ਨਾਲ ਅਰਜ਼ੀ ਪ੍ਰਕਿਰਿਆ ਲਚਕਦਾਰ, ਅਸਾਨ ਅਤੇ ਵਧੇਰੇ ਸੌਖੀ ਹੋ ਜਾਵੇਗੀ। ਹੱਜ ਕਮੇਟੀ ਆਫ ਇੰਡੀਆ ਅਤੇ ਨਿਜੀ ਖੇਤਰ ਵਿਚਕਾਰ ਕੋਟੇ ਦੀ ਵੰਡ 70:30 ਦੇ ਅਨੁਪਾਤ ਵਿੱਚ ਹੀ ਰਹਿਣ ਦੀ ਉਮੀਦ ਹੈ, ਜਿਸ ਵਿੱਚ ਹੱਜ ਕਮੇਟੀ ਆਫ ਇੰਡੀਆ ਲਈ 1,22,518 ਸੀਟਾਂ ਅਤੇ ਨਿਜੀ ਖੇਤਰ ਲਈ 52,507 ਸੀਟਾਂ ਹੋਣਗੀਆਂ। ਹਾਲਾਂਕਿ, ਭਾਰਤ ਸਰਕਾਰ ਭਾਰਤੀ ਹੱਜ ਯਾਤਰੀਆਂ ਲਈ ਹੱਜ ਕੋਟਾ ਵਧਾਉਣ ਦਾ ਯਤਨ ਕਰੇਗੀ। ਪਿਛਲੇ ਸਾਲ ਇਹ ਕੋਟਾ 1,75,025 ਸੀ। 

ਇਹ ਐਲਾਨ ਕੇਂਦਰੀ ਮੰਤਰੀ ਦੀ ਪ੍ਰਧਾਨਗੀ ਵਿੱਚ 18 ਜੂਨ 2026 ਨੂੰ ਹੋਈ ਹੱਜ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਹੱਜ-2026 ਦੀ ਸਮੀਖਿਆ ਕੀਤੀ ਗਈ ਅਤੇ ਹੱਜ-2027 ਲਈ ਰੋਡਮੈਪ ਨੂੰ ਆਖ਼ਰੀ ਰੂਪ ਦਿੱਤਾ ਗਿਆ। ਨੀਤੀ ਦਾ ਜਲਦੀ ਐਲਾਨ ਕਰਨ ਦੇ ਨਾਲ ਹੀ ਅਰਜ਼ੀਆਂ ਦੀ ਸ਼ੁਰੂਆਤ ਇਹ ਦਰਸਾਉਂਦੀ ਹੈ ਕਿ ਮੰਤਰਾਲੇ ਸਾਊਦੀ ਅਰਬ ਦੁਆਰਾ ਨਿਰਧਾਰਿਤ ਸਮੇਂ ਸੀਮਾ ਦੇ ਪਾਲਣ ਅਤੇ ਸਮੇਂ ‘ਤੇ ਤਿਆਰੀ ‘ਤੇ ਜ਼ੋਰ ਦੇ ਰਿਹਾ ਹੈ।  

ਹੱਜ ਨੀਤੀ 2027 ਹਰੇਕ ਹੱਜ ਯਾਤਰੀ ਲਈ ਹੱਜ ਯਾਤਰਾ ਨੂੰ ਵਧੇਰੇ ਆਰਾਮਦਾਇਕ, ਸੁਰੱਖਿਆ ਅਤੇ ਸਨਮਾਨਜਨਕ ਬਣਾਉਣ ਲਈ ਮੰਤਰਾਲੇ ਦੇ ਨਿਰੰਤਰ ਯਤਨਾਂ ਨੂੰ ਅੱਗੇ ਵਧਾਉਂਦੀ ਹੈ, ਜੋ ਹੱਜ-2026 ਦੀ ਹੱਜ ਯਾਤਰੀ-ਕੇਂਦ੍ਰਿਤ ਪਹਿਲਕਦਮੀਆਂ ਵਰਗੀਆਂ ਮੀਨਾ ਵਿੱਚ ਸੋਫਾ-ਕਮ ਬੈਡ, ਮੱਕਾ ਅਤੇ ਮਦੀਨਾ ਵਿਚਕਾਰ ਹਾਈ-ਸਪੀਡ ਟਰੇਨ ਨਾਲ ਯਾਤਰਾ, ਮੱਕਾ ਵਿੱਚ ਹੋਟਲ-ਸ਼ੈਲੀ ਦੇ ਆਵਾਸ ਅਤੇ 20 ਦਿਨਾਂ ਦੇ ਛੋਟੇ ਹੱਜ ਪੈਕੇਜ ‘ਤੇ ਅਧਾਰਿਤ ਹੈ। ਇਨ੍ਹਾਂ ਯਤਨਾਂ ਨੂੰ ਦੇਖਦੇ ਹੋਏ ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਨੇ ਭਾਰਤੀ ਹੱਜ ਮਿਸ਼ਨ ਨੂੰ ਹੱਜ 2026 ਲਈ “ਸਭ ਤੋਂ ਵੱਧ ਹੱਜ ਤਾਲਮੇਲ ਅਤੇ ਸੰਚਾਰ” ਸ਼੍ਰੇਣੀ ਦੇ ਤਹਿਤ ਦੋ ਲੱਬੈਤੁਮ ਪੁਰਸਕਾਰ (Labbaytum Awards) ਪ੍ਰਦਾਨ ਕੀਤੇ-ਇਹ ਸਨਮਾਨ ਪਹਿਲੀ ਵਾਰ ਪ੍ਰਾਪਤ ਹੋਇਆ ਹੈ।  

ਪ੍ਰਮੁੱਖ ਬਦਲਾਵਾਂ ਵਿੱਚ, ਇਸ ਨੀਤੀ ਦੇ ਤਹਿਤ ਰਾਜ ਹੱਜ ਨਿਰੀਖਣ ਦਾ ਅਨੁਪਾਤ ਹਰ 150 ਹੱਜ ਯਾਤਰੀਆਂ ‘ਤੇ ਇੱਕ ਇੰਸਪੈਕਟਰ ਤੋਂ ਵਧਾ ਕੇ ਹਰ 135 ਤੀਰਥ ਯਾਤਰੀਆਂ ‘ਤੇ ਇੱਕ ਇੰਸਪੈਕਟਰ ਕਰ ਦਿੱਤਾ ਗਿਆ ਹੈ। ਉਡੀਕ ਸੂਚੀ ਅਰਜੀਆਂ ਦੇ ਟੌਪ 20 ਪ੍ਰਤੀਸ਼ਤ ਨੂੰ ਤਰਜੀਹ ਦਿੱਤੀ ਜਾਵੇਗੀ। ਆਪਣੇ ਪਹਿਲੇ ਸਾਲ ਵਿੱਚ ਉਤਸ਼ਾਹੱਜਨਕ ਪ੍ਰਤਿਕਿਰਿਆ ਮਿਲਣ ਵਾਲੇ ਛੋਟੇ ਹੱਜ ਪੈਕੇਜ ਨੂੰ ਜਾਰੀ ਰੱਖ ਰਿਹਾ ਹੈ। ਇਸ ਦੇ ਨਾਲ ਹੀ, ਇਸ ਖੇਤਰ ਤੋਂ ਵੱਧ ਮੰਗ ਨੂੰ ਦੇਖਦੇ ਹੋਏ ਕੋਲਕਾਤਾ ਨੂੰ ਇੱਕ ਵਾਧੂ ਐੱਮਬਾਰਕੇਇਸ਼ਨ ਪੁਆਇੰਟ (embarkation point) (ਯਾਤਰਾ ਸ਼ੁਰੂ ਕਰਨ ਦਾ ਸਥਾਨ) ਦੇ ਤੌਰ ‘ਤੇ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। 

ਇਹ ਨੀਤੀ ਮੈਡੀਕਲ ਜਾਂਚ ਨੂੰ ਸਾਊਦੀ ਅਰਬ ਦੇ ਮੈਡੀਕਲ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਣਾਉਂਦੀ ਹੈ। ਇਸ ਵਿੱਚ ਜਾਂਚ ਨੂੰ ਹੋਰ ਸਖ਼ਤ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਭੀਰ ਜਾਂ ਪੁਰਾਣੀ ਬਿਮਾਰੀ ਵਾਲੇ ਲੋਕਾਂ ਨੂੰ ਹੱਜ ‘ਤੇ ਜਾਣ ਦੀ ਮਨਜ਼ੂਰੀ ਨਾ ਮਿਲੇ, ਜਿਸ ਨਾਲ ਹੱਜ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਬਣੀ ਰਹੇ। 

ਮੰਤਰਾਲੇ ਹੱਜ ਯਾਤਰੀਆਂ ਦੇ ਪ੍ਰਬੰਧਨ ਨੂੰ ਸ਼ੁਰੂ ਤੋਂ ਆਖ਼ਰੀ ਤੱਕ ਬਿਹਤਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਕਈ ਨਵੇਂ ਉਪਾਅ ਵੀ ਆਪਣਾ ਰਿਹਾ ਹੈ। ਇਨ੍ਹਾਂ ਵਿੱਚ ਏਆਈ ਦੀ ਮਦਦ ਤੋਂ ਚੱਲਣ ਵਾਲੇ ਐਪਸ, ਯਾਤਰੀਆਂ ਦੇ ਦਸਤਾਵੇਜਾਂ ਦੀ ਤਸਦੀਕ, ਵੱਖ-ਵੱਖ ਥਾਵਾਂ ਤੋਂ ਉਡਾਣਾਂ ਲਈ ਮੰਗ ਮੋਡਲਿੰਗ ਅਤੇ ਸ਼ਿਕਾਇਤਾਂ ਨੂੰ ਰੀਅਲ-ਟਾਈਮ ਵਿੱਚ ਟ੍ਰੈਕ ਕਰਨਾ ਅਤੇ ਅੱਗੇ ਵਧਾਉਣਾ ਸ਼ਾਮਲ ਹੈ। ਸਰਕਾਰ ਦੀ ਤਕਨਾਲੋਜੀ-ਅਧਾਰਿਤ ਹੱਜ ਦੀ ਪਹਿਲ ਦੇ ਤਹਿਤ ਇਨ੍ਹਾਂ ਉਪਾਵਾਂ ਨੂੰ ਚਰਣਾਂ ਵਿੱਚ ਲਾਗੂ ਕਰਨ ਦੀ ਯੋਜਨਾ ਹੈ। 

ਇਸ ਯਤਨ ਦਾ ਇੱਕ ਮਹੱਤਵਪੂਰਨ ਹਿੱਸਾ ਹੱਜ ਯਾਤਰੀਆਂ ਲਈ ਗੱਲਬਾਤ ਕਰਨ ਵਾਲਾ ਏਆਈ ਸਹਾਇਕ ਹੈ। ਇਸ ਨੂੰ ਹਿੰਦੀ, ਉਰਦੂ ਅਤੇ ਮੁੱਖ ਖੇਤਰੀ ਭਾਸ਼ਾਵਾਂ ਵਿੱਚ 24 ਘੰਟੇ ਮਦਦ ਦੇਣ ਲਈ ਬਣਾਇਆ ਗਿਆ ਹੈ, ਤਾਂ ਜੋ ਯਾਤਰੀ ਆਪਣੀ ਭਾਸ਼ਾ ਵਿੱਚ ਅਸਾਨ ਆਵਾਜ਼ ਜਾਂ ਟੈਕਸਟ ਰਾਹੀਂ ਸਵਾਲ ਪੁੱਛ ਸਕਣ ਅਤੇ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਦਾ ਉਦੇਸ਼ ਅਰਜ਼ੀ ਫਾਰਮ ਭਰਣ ਅਤੇ ਉਸ ਨੂੰ ਜਮ੍ਹਾਂ ਕਰਨ ਤੋਂ ਲੈ ਕੇ ਭੁਗਤਾਨ, ਉਡਾਣ, ਰਹਿਣ ਦੀ ਥਾਂ ਅਤੇ ਸਾਮਾਨ ਬਾਰੇ ਜਾਣਕਾਰੀ ਪਾਉਣ, ਸ਼ਿਕਾਇਤਾਂ ਦਰਜ ਕਰਨ ਅਤੇ ਐਂਮਰਜੈਂਸੀ ਵਿੱਚ ਮਦਦ ਮੰਗਣ ਤੱਕ ਜਿਵੇਂ ਹਰੇਕ ਪੜਾਅ ਵਿੱਚ ਹੱਜ ਯਾਤਰੀਆਂ ਦੀ ਮਦਦ ਕਰਨਾ ਹੈ। ਇਸ ਨਾਲ ਆਰਜ਼ੀ ਫਾਰਮ ਵਿੱਚ ਗਲਤੀਆਂ ਅਤੇ ਬੇਦਾਅਵਿਆਂ ਨੂੰ ਘੱਟ ਕੀਤਾ ਜਾ ਸਕੇਗਾ, ਵਿਚੋਲਿਆਂ 'ਤੇ ਨਿਰਭਰਤਾ ਘੱਟ ਹੋਵੇਗੀ ਅਤੇ ਪਹਿਲੀ ਵਾਰ ਹੱਜ ਕਰਨ ਵਾਲੇ ਅਤੇ ਬਜ਼ੁਰਗ ਹੱਜ ਯਾਤਰੀਆਂ ਲਈ ਸਟੀਕ ਜਾਣਕਾਰੀ ਅਸਾਨੀ ਨਾਲ ਉਪਲਬਧ ਹੋਵੇਗੀ। ਸਾਊਦੀ ਨੁਸੁਕ ਪਲੈਟਫਾਰਮ ਨਾਲ ਵੀ ਇਸ ਨੂੰ ਜੋੜਨ ਦੀ ਯੋਜਨਾ ਹੈ, ਤਾਂ ਜੋ ਭਾਰਤੀ ਅਤੇ ਸਾਊਦੀ ਸਿਸਟਮ ਵਿੱਚ ਹੱਜ ਯਾਤਰੀਆਂ ਦੀਆਂ ਸੇਵਾਵਾਂ ਬਿਨਾ ਕਿਸੀ ਰੁਕਾਵਟ ਦੇ ਇਕੱਠੇ ਪ੍ਰਭਾਵਸ਼ਾਲੀ ਹੋ ਸਕਣ ਅਤੇ ਹੱਜ ਯਾਤਰੀਆਂ ਨੂੰ ਆਪਣੀ ਪੂਰੀ ਯਾਤਰਾ ਦੌਰਾਨ ਲਗਾਤਾਰ ਅਤੇ ਰੀਅਲ ਟਾਈਮ ਦੀ ਜਾਣਕਾਰੀ ਮਿਲਦੀ ਰਹੇ। 

ਕੇਂਦਰੀ ਮੰਤਰੀ ਨੇ ਸਾਰੇ ਯੋਗ ਹੱਜ ਯਾਤਰੀਆਂ ਨਾਲ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਅਰਜ਼ੀਆਂ ਕਰਨ ਦੀ ਅਪੀਲ ਕੀਤੀ ਅਤੇ ਹੱਜ ਕਮੇਟੀ ਆਫ ਇੰਡੀਆ ਅਤੇ ਸਾਰੇ ਸਬੰਧਿਤ ਏਜੰਸੀਆਂ ਨੂੰ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਫਿਰ ਕਿਹਾ ਕਿ ਭਾਰਤ ਸਰਕਾਰ ਹਰੇਕ ਭਾਰਤੀ ਹੱਜ ਯਾਤਰੀ ਲਈ ਸੁਰੱਖਿਆ, ਆਰਾਮਦਾਇਕ, ਪਾਰਦਰਸ਼ੀ ਅਤੇ ਸਨਮਾਨਜਨਕ ਹੱਜ ਯਕੀਨੀ ਬਣਾਉਣ ਲਈ ਵਚਨਬੱਧ ਹੈ। 

*****

ਏਕੇ/ਐੱਮਆਰ/ਅਹਿਮਦ ਖ਼ਾਨ


(रिलीज़ आईडी: 2276963) आगंतुक पटल : 3
इस विज्ञप्ति को इन भाषाओं में पढ़ें: Telugu , Malayalam , English , Urdu , Marathi , हिन्दी , Bengali , Tamil