ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2026 ਵਿੱਚ ਭਾਰਤ ਦੀ ਮਹਿਲਾ ਹਸਤੀਆਂ ‘ਤੇ ਸਮਰਪਿਤ ਐਨੀਮੇਟਿਡ ਫਿਲਮ ‘ਭਾਰਤੀ ਔਰ ਬੀਬੋ’ ਦਾ ਵਰਲਡ ਪ੍ਰੀਮੀਅਰ ਆਯੋਜਿਤ
19ਵੇਂ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ-ਐੱਮਆਈਐੱਫਐੱਫ 2026 ਵਿੱਚ ਰਾਸ਼ਟਰੀ ਫਿਲਮ ਵਿਕਾਸ ਨਿਗਮ-ਐੱਨਐੱਫਡੀਸੀ ਅਤੇ ਪਪੇਟੀਕਾ ਮੀਡੀਆ ਦੁਆਰਾ ਨਿਰਮਿਤ ਅਤੇ ਸਨੇਹਾ ਰਵਿਸ਼ੰਕਰ ਦੁਆਰਾ ਨਿਰਦੇਸ਼ਿਤ ਹਿੰਦੀ ਐਨੀਮੇਟਿਡ ਸੀਰੀਜ਼ ‘ਭਾਰਤੀ ਔਰ ਬੀਬੋ’ ਦਾ ਵਰਲਡ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਸੀਰੀਜ਼ ਦੀ ਸ਼ੁਰੂਆਤੀ ਜਾਣ-ਪਛਾਣ ਦਿੰਦੇ ਹੋਏ ਸਨੇਹਾ ਰਵਿਸ਼ੰਕਰ ਨੇ ਇਸ ਨੂੰ ਵੱਡੀ ਉਪਲਬਧੀ ਦੱਸਿਆ ਅਤੇ ਇਸ ਦੇ ਨਿਰਮਾਣ ਵਿੱਚ ਐੱਨਐੱਫਡੀਸੀ ਦੇ ਸਹਿਯੋਗ ਦੀ ਚਰਚਾ ਕੀਤੀ। ਸੀਰੀਜ਼ ਦੇ ਰਸਮੀ ਅਸਵੀਕਾਰ (ਡਿਸਕਲੇਮਰ) ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਦੀਆਂ ਮਹਾਨ ਮਹਿਲਾਵਾਂ ਦੀਆਂ ਕਹਾਣੀਆਂ ਸ਼ਰਧਾਂਜਲੀ ਵਜੋਂ ਗੈਰ ਸੰਪਾਦਿਤ ਅਤੇ ਮੂਲ ਰੂਪ ਵਿੱਚ ਪੇਸ਼ ਕੀਤੀ ਗਈ ਹੈ।

ਛੋਟੀ ਭਾਰਤੀ ਅਤੇ ਉਸ ਦੀ ਜਾਦੂਈ ਬੀਬੋ (ਜਿਸ ਦਾ ਨਾਮ ਭਾਰਤ ਦੇ ਮਹਿਲਾ ਰੂਪ ਦੀ ਪ੍ਰਤੀਨਿਧਤਾ ਕਰਦੀ ਹੈ) ਰਾਹੀਂ ਬਿਆਨ ਕੀਤੀ ਗਈ ਇਸ ਕਹਾਣੀ ਦੇ ਹਰੇਕ ਐਪੀਸੋਡ ਦੀ ਸ਼ੁਰੂਆਤ ਇੱਕ ਸਹਗਾਨ ਨਾਲ ਹੁੰਦਾ ਹੈ ਜੋ ਰੋਜ਼ਾਨਾ ਦੀਆਂ ਭੂਮਿਕਾਵਾਂ ਵਿੱਚ ਮਹਿਲਾਵਾਂ ਦਾ ਗੁਣਗਾਨ ਕਰਦਾ ਹੈ, ਜਿਵੇਂ ਕਿ ਡਰਾਈਵਰ, ਦੇਖਭਾਲ ਕਰਨ ਵਾਲੀ ਘਰੇਲੂ ਮਹਿਲਾ, ਕਥਕ ਨ੍ਰਿਤਕਾਂ, ਕਿਸਾਨਾਂ, ਜਿਮਨਾਸਟਾਂ ਅਤੇ ਕਲਾਕਾਰਾਂ। ਇਸ ਗੀਤ ਵਿੱਚ ਯੂਨੀਵਰਸਲ ਸੁਰ ਗੂੰਜਦਾ ਹੈ: “ਨਾਰੀ ਮੇਂ ਦੇਵੀ ਮੇਂ, ਮੁਝਸੇ ਹੈ ਸਬ ਕੁਝ, ਮੁਝਮੇਂ ਹੈ ਸਬ ਕੁਝ”। ਇਹ ਵਿਭਿੰਨਤਾ ਵਾਲੀ ਪੇਸ਼ਕਾਰੀ ਮਹਾਨ ਮਹਿਲਾਵਾਂ ਦੇ ਰੂੜ੍ਹੀਵਾਦੀ ਅਕਸ ਨੂੰ ਨਕਾਰਦੀ ਹੈ।

ਇਹ ਸੀਰੀਜ਼ ਭਾਰਤ ਦੀਆਂ ਚਾਰ ਮਹਾਨ ਮਹਿਲਾਵਾਂ ਦੀਆਂ ਅਸਲ ਕਹਾਣੀਆਂ ਪੇਸ਼ ਕਰਦੀਆਂ ਹਨ। ਅਹਿਲਿਆਬਾਈ ਹੋਲਕਰ ਸੀਰੀਜ਼ ਵਿੱਚ ਮਰਾਠਾ ਰਾਣੀ ਦੇ ਇੰਦੌਰ ਦੇ ਸ਼ਾਹੀ ਪਰਿਵਾਰ ਤੋਂ ਅੱਗੇ ਵੱਧ ਕੇ ਕਰਤੱਵਯ ਪਾਲਣ ਵਿੱਚ ਉਨ੍ਹਾਂ ਦੀ ਪ੍ਰਸ਼ਾਸਨਿਕ ਕੁਸ਼ਲਤਾ ਅਤੇ ਰਣਨੀਤਕ ਸਮਰਥਾ ਦਰਸ਼ਾਈ ਗਈ ਹੈ। ਇਸ ਵਿੱਚ ਉਨ੍ਹਾਂ ਦੀ ਸੱਸ ਰਾਹੀਂ ਮਹਿਲਾਵਾਂ ਨੂੰ ਪਾਲਣ-ਪੋਸ਼ਣ ਕਰਨ ਵਜੋਂ ਦਰਸ਼ਾਇਆ ਗਿਆ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਸ਼ਕਤ ਅਗਵਾਈ ਦੇ ਪਾਠ ਪੜ੍ਹਾਏ।
ਰਾਣੀ ਦੁਰਗਾਵਤੀ ਗੋਂਡਵਾਨਾ ਦੀ ਰਾਣੀ ਦੇ ਸ਼ਾਸਨਕਾਲ ਅਤੇ ਮੁਗਲ ਸਾਮਰਾਜ ਅਕਬਰ ਦੀ ਅਧੀਨਤਾ ਪ੍ਰਤੀ ਉਨ੍ਹਾਂ ਦੇ ਵਿਰੋਧ ਦੀ ਕਹਾਣੀ ਪੇਸ਼ ਕਰਦੀ ਹੈ। ਅਕਬਰ ਦੇ ਆਦਮੀਆਂ ਨੇ ਉਨ੍ਹਾਂ ਨੂੰ “ਵੋ ਤੋਂ ਮਹਿਜ਼ ਏਕ ਔਰਤ ਹੈ,” ਕਹਿ ਕੇ ਖ਼ਾਰਿਜ ਕਰ ਦਿੱਤਾ ਸੀ, ਲੇਕਿਨ ਰਾਣੀ ਦੁਰਗਾਵਤੀ ਦੇ ਦ੍ਰਿੜ੍ਹ ਸੰਕਲਪ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਕਤੀ ਨੂੰ ਸਵੀਕਾਰ ਕਰਨ ‘ਤੇ ਮਜ਼ਬੂਰ ਕਰ ਦਿੱਤਾ। ਇਹ ਸੀਰੀਜ਼ ਰਾਣੀ ਦੁਰਗਾਵਤੀ ਦੇ ਆਤਮ-ਸਮਰਪਣ ਦੀ ਬਜਾਏ ਮੌਤ ਦੀ ਚੋਣ ਕਰਨ ਨਾਲ ਸਮਾਪਤ ਹੁੰਦਾ ਹੈ। ਇਸ ਹੀ ਵਿਰਾਸਤ ਨੂੰ ਜਬਲਪੁਰ ਦੇ ਰਾਣੀ ਦੁਰਗਾਵਤੀ ਯੂਨੀਵਰਸਿਟੀ ਰਾਹੀਂ ਸਨਮਾਨਿਤ ਕੀਤਾ ਜਾਂਦਾ ਹੈ। ਐਨੀਮੇਟਰ ਨੇ ਆਮ ਤੌਰ ‘ਤੇ ਨਾਜ਼ੁਕ ਨਾਰੀਵਾਦ ਨਾਲ ਜੁੜੇ ਗੁਲਾਬੀ ਰੰਗ ਨੂੰ ਇੱਕ ਨਵਾਂ ਰੂਪ ਦਿੰਦੇ ਹੋਏ ਇਸ ਨੂੰ ਹਿੰਮਤ ਦੀ ਇੱਕ ਸ਼ਕਤੀਸ਼ਾਲੀ ਸੈਨਾ ਵਜੋਂ ਪੇਸ਼ ਕੀਤਾ ਹੈ।
ਰਾਣੀ ਰਾਸ਼ਮੋਨੀ ਕੱਲਕਤਾ ਦੀ ਸਮਾਜ ਸੁਧਾਰਕ ਮਹਿਲਾ ਦੀ ਕਹਾਣੀ ਹੈ, ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਚੁਣੌਤੀ ਦਿੱਤੀ, ਜਨਤਕ ਕਲਿਆਣਕਾਰੀ ਢਾਂਚਾ ਤਿਆਰ ਕੀਤਾ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਨਾਲ ਮਿਲ ਕੇ ਕਈ ਸੁਧਾਰਾਂ ਨੂੰ ਅੱਗੇ ਵਧਾਇਆ, ਜਿਨ੍ਹਾਂ ਵਿੱਚ ਬਹੁ ਵਿਆਹ ‘ਤੇ ਪਾਬੰਦੀ ਲਗਾਉਣ ਸਬੰਧੀ ਕਾਨੂੰਨ ਵੀ ਸ਼ਾਮਲ ਹਨ। ਉਹ ਦਕਸ਼ਿਣੇਸ਼ਵਰ ਕਾਲੀ ਮੰਦਿਰ ਦੀ ਸੰਸਥਾਪਿਤਾ ਵੀ ਸੀ। ਇਹ ਸੀਰੀਜ਼ ਧਾਰਮਿਕ ਪਿਤਰਸੱਤਾ ਨੂੰ ਵੀ ਚੁਣੌਤੀ ਦਿੰਦੀ ਹੈ, ਕਿਉਂਕਿ ਪੁਜਾਰੀ ਦਕਸ਼ਿਣੇਸ਼ਵਰ ਮੰਦਿਰ ਵਿੱਚ ਪੂਜਾ ਕਰਨ ਤੋਂ ਮੰਨਾ ਕਰ ਦਿੰਦੇ ਹਨ, ਕਿਉਂਕਿ ਇਹ ਮੰਦਿਰ ਇੱਕ ਮਹਿਲਾ ਦੁਆਰਾ ਬਣਾਇਆ ਗਿਆ ਸੀ।
ਸਾਲੁਮਰਦਾ ਥਿੰਮੱਕਾ ਕਰਟਾਨਕ ਦੀ ਵਾਤਾਵਰਣ ਪ੍ਰੇਮੀ, ਦਾ ਚਿੱਤਰਣ ਵਖਰੇ ਲਹਿਜ਼ੇ ਵਿੱਚ ਕੀਤਾ ਗਿਆ ਹੈ। ਰਸਮੀ ਸਿੱਖਿਆ ਤੋਂ ਵਾਂਝੇ ਅਤੇ ਘੱਟ ਉਮਰ ਵਿੱਚ ਵਿਆਹ ਅਤੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਵਿਚਕਾਰ ਵੀ ਵਾਤਾਵਰਣ ਪ੍ਰਤੀ ਪ੍ਰੇਮ ਦੇ ਕਾਰਨ ਉਨ੍ਹਾਂ ਨੇ ਸੈਂਕੜੇ ਰੁੱਖ ਲਗਾਏ ਅਤੇ ਆਪਣੇ ਬੱਚਿਆਂ ਦੀ ਉਨ੍ਹਾਂ ਨੂੰ ਪਾਲ-ਪੋਸ ਕਰਕੇ ਵੱਡਾ ਕੀਤਾ। ਇਸ ਸ਼ਲਾਘਾਯੋਗ ਕੰਮ ਲਈ ਬਾਅਦ ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਤੋਂ ਵੀ ਸਨਮਾਨਿਤ ਕੀਤਾ ਗਿਆ।
ਐਪੀਸੋਡ ਦੀ ਵੱਖ-ਵੱਖ ਸੀਰੀਜ਼ਾਂ ਵਿੱਚ ਵਿਧਵਾਪੁਣਾ, ਵਿਆਹ ਅਤੇ ਇਨ੍ਹਾਂ ਮਹਿਲਾਵਾਂ ਦੁਆਰਾ ਚੁਪਚਾਪ ਸਹਿਣ ਕੀਤੇ ਗਏ ਭਾਵਨਾਤਮਕ ਪੀੜਾ ਦਾ ਯਥਾਰਥਵਾਦੀ ਚਿਤਰਣ ਪੇਸ਼ ਕੀਤਾ ਗਿਆ ਹੈ। ਫਿਲਮ ਦਾ ਸੂਖਮ ਪਹਿਲੂ ਲੈਂਗਿੰਕ ਸੰਤੁਲਨ ਹੈ, ਜੋ ਸਿਰਫ ਮਾਤ-ਪ੍ਰਧਾਨ ਢਾਂਚੇ ਨੂੰ ਨਕਾਰਦੇ ਹੋਏ ਨਾਰੀਵਾਦੀ ਦ੍ਰਿਸ਼ਟੀਕੋਣ ਅਪਣਾਉਂਦੇ ਹਨ।
ਸਿੱਖਿਆਦਾਇਕ ਅਤੇ ਮਨੋਰੰਜਕ ਪੇਸ਼ਕਾਰੀ ਦਾ ਇਹ ਫਾਰਮੈਟ ਯੁਵਾ ਮਨ ਲਈ ਇਤਿਹਾਸ ਅਸਾਨ ਅਤੇ ਦਿਲਚਸਪ ਬਣਾਉਂਦਾ ਹੈ। ਅਜਿਹੇ ਦੌਰ ਵਿੱਚ ਭਾਰਤ ਦੀ ਅਜਿਹੀਆਂ ਵੀਰ ਮਹਿਲਾਵਾਂ ਦੀ ਵਿਰਾਸਤ ਦੇ ਯਾਦਾਂ ਤੋਂ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ, ਭਾਰਤੀ ਔਰ ਬੀਬੋ, ਬੱਚਿਆਂ ਨੂੰ ਉਨ੍ਹਾਂ ਨੂੰ ਜਾਣਨ, ਸਨਮਾਨ ਦੇਣ ਅਤੇ ਉਨ੍ਹਾਂ ਦੇ ਯੋਗਦਾਨ ਅੱਗੇ ਵਧਾਉਣ ਦੀ ਯਾਦ ਕਰਵਾਉਂਦਾ ਹੈ।

* * *
ਪੀਆਈਬੀ ਟੀਮ ਐੱਮਆਈਐੱਫਐੱਫ| ਮਹੇਸ਼ ਕੁਮਾਰ/ ਆਰੂਸ਼ੀ ਕੁਮਾਰੀ/ ਦਰਸ਼ਨਾ ਰਾਣੇ/ਏਕੇ
रिलीज़ आईडी:
2276642
| Visitor Counter:
5