ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ 12 ਸਾਲ ਵਿਕਾਸ ਅਤੇ ਵਿਰਾਸਤ ਦੇ ਸੰਗਮ ਦਾ ਸੁਨਹਿਰੀ ਯੁੱਗ ਰਿਹਾ ਹੈ


ਪਿਛਲੇ 12 ਵਰ੍ਹਿਆਂ ਵਿੱਚ, ਭਾਰਤ ਨੇ ਵਿਸ਼ਵ ਪੱਧਰ ‘ਤੇ ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ, ਪੀਐੱਮ ਆਵਾਸ ਯੋਜਨਾ, ਆਯੁਸ਼ਮਾਨ ਭਾਰਤ ਅਤੇ ਮੇਕ ਇਨ ਇੰਡੀਆ ਵਰਗੀਆਂ ਪਹਿਲਕਦਮੀਆਂ ਰਾਹੀਂ ਬੇਮਿਸਾਲ ਤਰੱਕੀ ਦੇਖੀ ਹੈ

ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਕੀਤਾ ਹੈ ਕਿ ਵਿਕਾਸ ਅਤੇ ਵਿਰਾਸਤ ਇੱਕ-ਦੂਜੇ ਦੇ ਪੂਰਕ ਹਨ

Posted On: 18 JUN 2026 12:13PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੋਦੀ ਸਰਕਾਰ ਦੇ 12 ਵਰ੍ਹਿਆਂ ਵਿੱਚ ਵਿਕਾਸ ਅਤੇ ਵਿਰਾਸਤ ਦੇ ਖੇਤਰ ਵਿੱਚ ਦੇਸ਼ ਦੁਆਰਾ ਹਾਸਲ ਕੀਤੀ ਗਈ ਉਪਲਬਧੀਆਂ ਨੂੰ ਉਜਾਗਰ ਕੀਤਾ। 

ਐਕਸ 'ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਮੋਦੀ ਸਰਕਾਰ ਦੇ 12 ਸਾਲ ਵਿਕਾਸ ਅਤੇ ਵਿਰਾਸਤ ਦੇ ਸੰਗਮ ਦਾ ਸੁਨਹਿਰੀ ਯੁੱਗ ਰਿਹਾ ਹੈ। ਇਨ੍ਹਾਂ 12 ਵਰ੍ਹਿਆਂ ਵਿੱਚ ਇੱਕ ਪਾਸੇ ਸ਼੍ਰੀ ਰਾਮ ਮੰਦਿਰ, ਕਾਸ਼ੀ ਵਿਸ਼ਵਨਾਥ ਕੌਰੀਡੋਰ ਅਤੇ ਉੱਜੈਨ ਮਹਾਕਾਲ ਲੋਕ ਦਾ ਨਿਰਮਾਣ ਹੋਇਆ, ਉੱਥੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਅੰਨ ਭੰਡਾਰ ਵਰਗੀਆਂ ਯੋਜਨਾਵਾਂ, ਵਿਸ਼ਵ ਪੱਧਰੀ ਸੰਪਰਕ, ਬੁਨਿਆਦੀ ਢਾਂਚਾ ਅਤੇ 'ਮੇਕ ਇਨ ਇੰਡੀਆ' ਵਰਗੀਆਂ ਪਹਿਲਕਦਮੀਆਂ ਨੇ ਦੇਸ਼ ਦੀ ਵਿਕਾਸ ਯਾਤਰਾ ਨੂੰ ਬੇਮਿਸਾਲ ਗਤੀ ਦਿੱਤੀ।"

1 ਕਰੋੜ ਪੁਰਾਲੇਖ ਰਿਕਾਰਡਾਂ ਨੂੰ ਡਿਜੀਟਾਈਜ਼, 668 ਪ੍ਰਾਚੀਨ ਕਲਾਕ੍ਰਿਤੀਆਂ ਦੀ ਵਾਪਸੀ, 11 ਕਬਾਇਲੀ ਆਜ਼ਾਦੀ ਸੰਘਰਸ਼ ਅਜਾਇਬ ਘਰ ਦੀ ਸਥਾਪਨਾ ਅਤੇ 11 ਭਾਰਤੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇ ਕੇ ਮੋਦੀ ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਕਾਸ ਅਤੇ ਵਿਰਾਸਤ ਇੱਕ-ਦੂਜੇ ਦੇ ਪੂਰਕ ਹਨ।

*****

ਆਰਕੇ/ਪੀਆਰ/ਪੀਐੱਸ/ਐੱਸਸੀ/ਬਲਜੀਤ ਸਿੰਘ


(Release ID: 2274703) ਵਿਜ਼ੀਟਰ ਕਾਊਂਟਰ : 43