ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੂਰਜੀ ਊਰਜਾ, ਖੇਤੀਬਾੜੀ ਅਤੇ ਸਾਂਝੀ ਖ਼ੁਸ਼ਹਾਲੀ ’ਤੇ ਇੱਕ ਲੇਖ ਸਾਂਝਾ ਕੀਤਾ
Posted On:
17 JUN 2026 1:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੀਸ਼ ਖੰਨਾ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਲੇਖ ਵਿੱਚ ਖ਼ਾਸ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸੂਰਜੀ ਊਰਜਾ ਇੱਕ ਕ੍ਰਾਂਤੀਕਾਰੀ ਤਾਕਤ ਵਜੋਂ ਉੱਭਰ ਰਹੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਖੇਤੀਬਾੜੀ ਲਈ ਸਾਫ਼ ਊਰਜਾ ਦੀ ਵਰਤੋਂ ਕਰਨ ਦਾ ਭਾਰਤ ਦਾ ਮਾਡਲ ਅਫ਼ਰੀਕਾ ਲਈ ਇੱਕ ਮਿਸਾਲੀ ਮਾਡਲ ਪੇਸ਼ ਕਰਦਾ ਹੈ, ਜਿਸ ਨਾਲ ਸਾਂਝੀ ਖ਼ੁਸ਼ਹਾਲੀ ਮਜ਼ਬੂਤ ਹੁੰਦੀ ਹੈ, ਭਾਈਚਾਰਿਆਂ ਨੂੰ ਸਸ਼ਕਤ ਬਣਾਇਆ ਜਾਂਦਾ ਹੈ ਅਤੇ ਭੋਜਨ ਸੁਰੱਖਿਆ ਨੂੰ ਹੁਲਾਰਾ ਮਿਲਦਾ ਹੈ। ਲੇਖ ਵਿੱਚ ਇਸ ਉਪਲਬਧੀ ਨੂੰ ਭਾਰਤ ਦੇ ਕਿਸਾਨਾਂ ਅਤੇ ਰਾਸ਼ਟਰ ਲਈ ਮਾਣ ਦਾ ਵਿਸ਼ਾ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ;
"ਸੂਰਜੀ ਊਰਜਾ ਇੱਕ ਕ੍ਰਾਂਤੀਕਾਰੀ ਤਾਕਤ ਵਜੋਂ ਉੱਭਰ ਰਹੀ ਹੈ। ਖੇਤੀਬਾੜੀ ਲਈ ਸਾਫ਼ ਊਰਜਾ ਦੀ ਵਰਤੋਂ ਦਾ ਭਾਰਤ ਦਾ ਮਾਡਲ ਅਫ਼ਰੀਕਾ ਲਈ ਇੱਕ ਮਿਸਾਲੀ ਮਾਡਲ ਪੇਸ਼ ਕਰਦਾ ਹੈ ਅਤੇ ਇਹ ਸਾਂਝੀ ਖ਼ੁਸ਼ਹਾਲੀ ਨੂੰ ਮਜ਼ਬੂਤ ਕਰਦਾ ਹੈ, ਭਾਈਚਾਰਿਆਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਭੋਜਨ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਹ ਸਾਡੇ ਕਿਸਾਨਾਂ ਅਤੇ ਸਾਡੇ ਸਾਰਿਆਂ ਲਈ ਸਹੀ ਮਾਅਨੇ ਵਿੱਚ ਮਾਣ ਦੀ ਗੱਲ ਹੈ!
ਕੇਂਦਰੀ ਮੰਤਰੀ ਸ਼੍ਰੀ @JoshiPralhad ਅਤੇ @isolaralliance ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੀਸ਼ ਖੰਨਾ ਵੱਲੋਂ ਲਿਖੇ ਇਸ ਗਿਆਨ ਭਰਪੂਰ ਲੇਖ ਨੂੰ ਜ਼ਰੂਰ ਪੜ੍ਹੋ।”
*****
ਐਮਜੇਪੀਐੱਸ/ਐੱਸਐੱਸ/ਐੱਸਟੀ
(Release ID: 2274449)
ਵਿਜ਼ੀਟਰ ਕਾਊਂਟਰ : 43
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam