ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਫੂਡਗ੍ਰੇਨ ਸਟੋਰੇਜ ਲਈ ਸਮਾਰਟ ਵੇਅਰਹਾਊਸਿੰਗ ਸਿਸਟਮ ਦੀ ਸ਼ੁਰੂਆਤ ਕਰਨਗੇ


ਡਿਪੋ ਦਰਪਣ ਦੇ ਅਧੀਨ ਸੀਡਬਲਿਉਸੀ ਅਤੇ ਐੱਫਸੀਆਈ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਗੋਦਾਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ

प्रविष्टि तिथि: 17 JUN 2026 2:28PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) 18 ਜੂਨ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪ ਸਥਿਤ ਲੀਡਰਜ਼ ਲਾਉਂਜ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਖੁਰਾਕ ਸਟੋਰੇਜ ਲਈ ਸਮਾਰਟ ਵੇਅਰਹਾਊਸਿੰਗ ਸਿਸਟਮ ਲਾਂਚ ਕਰੇਗਾ।

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਸਮਾਰਟ ਵੇਅਰਹਾਊਸਿੰਗ ਸਿਸਟਮ ਦਾ ਉਦਘਾਟਨ ਕਰਨਗੇ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬੰਭਾਨੀਆ ਅਤੇ ਸ਼੍ਰੀ ਬੀ.ਐੱਲ. ਵਰਮਾ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ।

ਇਸ ਸਮਾਗਮ ਦੌਰਾਨ, ਖੁਰਾਕ ਅਤੇ ਜਨਤਕ ਵੰਡ ਵਿਭਾਗ 'ਡਿਪੋ ਦਰਪਣ' ਮੁਲਾਂਕਣ ਢਾਂਚੇ ਦੇ ਤਹਿਤ ਪਛਾਣੇ ਗਏ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਿਉਸੀ) ਅਤੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਗੋਦਾਮਾਂ ਨੂੰ ਸਨਮਾਨਿਤ ਕਰੇਗਾ।

ਇਹ ਪਹਿਲਕਦਮੀ ਆਧੁਨਿਕ, ਤਕਨਾਲੋਜੀ-ਸੰਚਾਲਿਤ ਅਤੇ ਕੁਸ਼ਲ ਜਨਤਕ ਸਟੋਰੇਜ ਢਾਂਚਾਗਤ ਰਾਹੀਂ ਭਾਰਤ ਦੀ ਖੁਰਾਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ 'ਤੇ ਸਰਕਾਰ ਦੇ ਨਿਰੰਤਰ ਜ਼ੋਰ ਨੂੰ ਦਰਸਾਉਂਦੀ ਹੈ। ਸਮਾਰਟ ਵੇਅਰਹਾਊਸਿੰਗ ਪ੍ਰਣਾਲੀ ਨੂੰ ਗੋਦਾਮ ਪ੍ਰਬੰਧਨ ਅਭਿਆਸਾਂ ਨੂੰ ਮਜ਼ਬੂਤ ​​ਕਰਨ ਅਤੇ ਅਨਾਜ ਸਟੋਰੇਜ ਕਾਰਜਾਂ ਵਿੱਚ ਕੁਸ਼ਲਤਾ ਵਧਾਉਣ ਲਈ ਇੱਕ ਏਕੀਕ੍ਰਿਤ, ਤਕਨਾਲੋਜੀ-ਅਧਾਰਿਤ ਸਮਾਧਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਇਹ ਪ੍ਰਣਾਲੀ ਗੋਦਾਮ ਸੰਚਾਲਨ ਨੂੰ ਬਿਹਤਰ ਬਣਾਉਣ ਅਤੇ ਸ਼ਾਸਨ ਵਿਧੀ ਨੂੰ ਮਜ਼ਬੂਤ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਇੰਟਰਨੇਟ ਆਫ ਥਿੰਗਸ (ਆਈਓਟੀ), ਆਟੋਮੇਸ਼ਨ ਅਤੇ ਵਿਸ਼ਲੇਸ਼ਣ ਸਮੇਤ ਅਪਗ੍ਰੇਡ ਟੈਕਨਾਲੋਜੀਆਂ ਨੂੰ ਸ਼ਾਮਲ ਕਰੇਗੀ। ਪ੍ਰਸਤਾਵਿਤ ਪ੍ਰਣਾਲੀ ਗੇਟ ਅਤੇ ਵੇਇੰਗਬ੍ਰਿਜ ਸੰਚਾਲਨ ਦੇ ਆਟੋਮੇਸ਼ਨ, ਡਿਜੀਟਲ ਅਕਸੈੱਸ ਪ੍ਰਬੰਧਨ, ਗੋਦਾਮ ਦੀਆਂ ਸਥਿਤੀਆਂ ਦੀ ਬੁੱਧੀਮਾਨੀ ਨਾਲ ਨਿਗਰਾਨੀ, ਬਿਹਤਰ ਇਨਵੇਂਟ੍ਰੀ ਅਤੇ ਏਕੀਕ੍ਰਿਤ ਡੈਸ਼ਬੋਰਡ ਰਾਹੀਂ ਰੀਅਲ ਟਾਈਮ ਸੰਚਾਲਨ ਨਿਗਰਾਨੀ ਦਾ ਵੀ ਸਮਰਥਨ ਕਰੇਗੀ। ਇਹ ਪਹਿਲ ਫੂਡਗ੍ਰੇਨ ਸਪਲਾਈ ਚੇਨ ਵਿੱਚ ਡਿਜੀਟਲ ਪਰਿਵਰਤਨ ਅਤੇ ਆਧੁਨਿਕੀਕਰਣ 'ਤੇ ਕੇਂਦ੍ਰਿਤ ਵਿਭਾਗ ਦੇ ਵਿਆਪਕ ਸੁਧਾਰ ਏਜੰਡੇ ‘ਤੇ ਅਧਾਰਿਤ ਹੈ। ਹਾਲ ਹੀ ਦੇ ਵਰ੍ਹਿਆਂ ਵਿੱਚ, ਖਰੀਦ, ਸਟੋਰੇਜ ਅਤੇ ਵੰਡ ਪ੍ਰਣਾਲੀਆਂ ਵਿੱਚ ਪਾਰਦਰਸ਼ਤਾ, ਸੰਚਾਲਨ ਕੁਸ਼ਲਤਾ ਅਤੇ ਸੇਵਾ ਵੰਡ ਵਿੱਚ ਸੁਧਾਰ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।

ਇਸ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਗੋਦਾਮਾਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ ਜਿਨ੍ਹਾਂ ਨੇ ਡਿਪੋ ਦਰਪਣ ਦੇ ਤਹਿਤ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਡਿਪੋ ਦਰਪਣ ਇੱਕ ਢਾਂਚਾਗਤ ਮੁਲਾਂਕਣ ਅਤੇ ਪ੍ਰਦਰਸ਼ਨ-ਨਿਗਰਾਨੀ ਢਾਂਚਾ ਹੈ ਜਿਸ ਨੂੰ ਬੁਨਿਆਦੀ ਢਾਂਚੇ, ਸੰਚਾਲਨ, ਸੁਰੱਖਿਆ, ਸਵੱਛਤਾ ਅਤੇ ਸੇਵਾ ਤੀਬਰਤਾ ਵਿੱਚ ਨਿਰੰਤਰ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ।

ਸਮਾਰਟ ਵੇਅਰਹਾਊਸਿੰਗ ਪਹਿਲ ਨਾਲ ਇੱਕ ਆਧੁਨਿਕ ਵੇਅਰਹਾਊਸਿੰਗ ਪ੍ਰਣਾਲੀ ਦੇ ਨਿਰਮਾਣ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ, ਜੋ ਕੁਸ਼ਲ ਫੂਡਗ੍ਰੇਨ ਮੈਨੇਜਮੈਂਟ ਵਿੱਚ ਸਹਾਇਕ ਹੋਵੇਗੀ ਅਤੇ ਲੰਬੇ ਸਮੇਂ ਦੇ ਖੁਰਾਕ ਸੁਰੱਖਿਆ ਟੀਚਿਆਂ ਨੂੰ ਮਜ਼ਬੂਤ ਕਰੇਗੀ। ਇਹ ਪਹਿਲਕਦਮੀ ਡਿਜੀਟਲ ਇੰਡੀਆ, ਇੰਡੀਆਏਆਈ ਮਿਸ਼ਨ, ਪੀਐੱਮ ਗਤੀਸ਼ਕਤੀ ਅਤੇ ਆਤਮਨਿਰਭਰ ਭਾਰਤ ਦੇ ਤਹਿਤ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।  

***************

ਆਈਏ/ਬਲਜੀਤ ਸਿੰਘ


(रिलीज़ आईडी: 2274348) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil , Telugu , Kannada , Malayalam