ਆਯੂਸ਼
azadi ka amrit mahotsav

ਯੋਗਾ ਪਾਰਕ ਪੋਰਟਲ: ਜਨਤਕ ਸਥਾਨਾਂ ਨੂੰ ਕਮਿਊਨਿਟੀ ਵੈਲਨੈੱਸ ਕੇਂਦਰਾਂ ਵਿੱਚ ਬਦਲ ਰਿਹਾ ਹੈ


ਯੋਗਾ ਪਾਰਕ ਸਿਹਤ ਅਤੇ ਰੋਕਥਾਮ ਸਿਹਤ ਦੇਖਭਾਲ ਲਈ ਕਮਿਊਨਿਟੀ ਐਂਕਰਸ ਦੇ ਰੂਪ ਵਿੱਚ ਕੰਮ ਕਰਨਗੇ

Posted On: 16 JUN 2026 2:29PM by PIB Chandigarh

ਭਾਰਤ ਦੇ ਕਮਿਊਨਿਟੀ ਸਥਾਨਾਂ, ਸ਼ਹਿਰੀ ਖੇਤਰ ਅਤੇ ਪਾਰਕ ਲੰਬੇ ਸਮੇਂ ਤੋਂ ਲੋਕਾਂ ਨੂੰ ਇਕੱਠੇ ਲਿਆਉਣ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਦਾ ਕੰਮ ਕਰਦੇ ਆ ਰਹੇ ਹਨ। ਸ਼ਹਿਰੀ ਜੀਵਨ ਦੀ ਰਫ਼ਤਾਰ ਲਗਾਤਾਰ ਤੇਜ਼ ਹੋਣ ਦੇ ਨਾਲ - ਨਾਲ ਇਹ ਜਨਤਕ ਸਥਾਨ ਸਰੀਰਕ ਅਤੇ ਮਾਨਸਿਕ ਸਿਹਤ ਕੇਂਦਰ ਦੇ ਰੂਪ ਵਿੱਚ ਹੋਰ ਵੀ ਮਹੱਤਵਪੂਰਣ ਹੁੰਦੇ ਜਾ ਰਹੇ ਹਨ। ਇਹਨਾਂ ਦੀ ਸਮਰੱਥਾ ਨੂੰ ਪਛਾਣਦੇ ਹੋਏ ਆਯੁਸ਼ ਮੰਤਰਾਲੇ ਨੇ ਯੋਗ ਪਾਰਕ ਪੋਰਟਲ ਲਾਂਚ ਕੀਤਾ ਹੈ ਤਾਂ ਜੋ ਦੇਸ਼ ਭਰ ਦੇ ਮੌਜੂਦਾ ਪਾਰਕਾਂ ਨੂੰ ਕਮਿਊਨਿਟੀ ਵੈਲਨੈੱਸ ਹੱਬਸ ਵਿੱਚ ਬਦਲਿਆ ਜਾ ਸਕੇ ਜਿੱਥੇ ਯੋਗ,  ਧਿਆਨ ਅਤੇ ਤੰਦਰੁਸਤ ਜੀਵਨਸ਼ੈਲੀ ਰੋਜ਼ਾਨਾ ਜੀਵਨ ਦਾ ਹਿੱਸਾ ਬਣੇ ।

ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਆਯੋਜਿਤ ਇੰਟਰਨੈਸ਼ਨਲ ਯੋਗ ਦਿਵਸ-2026 ਦੇ 25 ਦਿਨ ਕਾਉਂਟਡਾਊਨ ਈਵੈਂਟ ਦੇ ਦੌਰਾਨ ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ  (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਯੋਗਾ ਪਾਰਕ ਪੋਰਟਲ ਲਾਂਚ ਕੀਤਾ। ਮੁੜ ਸ਼ੁਰੂ ਕੀਤੇ ਗਏ ਯੋਗ ਸੰਗਮ ਪੋਰਟਲ ਦੇ ਨਾਲ ਹੀ ਇਸ ਦੀ ਸ਼ੁਰੂਆਤ ਕੀਤੀ ਗਈ।  ਇਹ ਪਲੈਟਫਾਰਮ ਯੋਗਾ ਦੀ ਜ਼ਮੀਨੀ ਪਹੁੰਚ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਸਥਾਈ ਸਿਹਤ ਸਬੰਧੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਦਿਸ਼ਾ ਵਿੱਚ ਮੰਤਰਾਲੇ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਹੈ।

ਯੋਗਾ ਪਾਰਕ ਪਹਿਲ ਦਾ ਉਦੇਸ਼ ਮੁੱਖ ਤੌਰ ‘ਤੇ ਪਾਰਕਾਂ ਨੂੰ ਸਿਰਫ ਮਨੋਰੰਜਨ ਸਥਾਨ ਦੇ ਰੂਪ ਵਿੱਚ ਨਹੀਂ ਸਗੋਂ ਕਮਿਊਨਿਟੀ ਵੈਲਨੈੱਸ ਹੱਬਸ ਦੇ ਰੂਪ ਵਿੱਚ ਬਦਲਣਾ ਹੈ। ਇਸ ਪੋਰਟਲ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ,  ਸ਼ਹਿਰੀ ਸਥਾਨਕ ਸੰਸਥਾਵਾਂ,  ਨਿਵਾਸੀ ਭਲਾਈ ਸੰਗਠਨਾਂ,  ਗੈਰ- ਸਰਕਾਰੀ ਸੰਗਠਨਾਂ,  ਕਾਰਪੋਰੇਟ ਸੰਸਥਾਵਾਂ ਅਤੇ ਹੋਰ ਸੰਸਥਾਨ ਮੌਜੂਦਾ ਪਾਰਕਾਂ ਨੂੰ ਯੋਗਾ ਪਾਰਕਾਂ ਵਿੱਚ ਵਿਕਸਿਤ ਕਰਨ ਵਿੱਚ ਹਿੱਸਾ ਲੈ ਸਕਦੇ ਹਨ ਜੋ ਨਿਯਮਿਤ ਯੋਗ ਅਭਿਆਸ, ਧਿਆਨ, ਰੋਕਥਾਮ ਸਿਹਤ ਦੇਖਭਾਲ ਅਤੇ ਭਾਈਚਾਰਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਦੇ ਹਨ।

ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਪਹਿਲ ਦੇ ਮਹੱਤਵ ‘ਤੇ ਕਿਹਾ ਕਿ ਯੋਗਾ ਪਾਰਕ ਸਥਾਈ ਭਾਈਚਾਰਕ ਸੰਪਤੀਆਂ  ਦੇ ਰੂਪ ਵਿੱਚ ਕੰਮ ਕਰਨਗੇ ਜੋ ਤੰਦਰੁਸਤ ਜੀਵਨਸ਼ੈਲੀ ਨੂੰ ਹੁਲਾਰਾ ਦੇਣਗੇ ਅਤੇ ਭਾਰਤ ਦੀ ਰੋਕਥਾਮ ਸਿਹਤ ਦੇਖਭਾਲ ਵਿਧੀ ਨੂੰ ਮਜ਼ਬੂਤ ਕਰਨਗੇ। ਇਹ ਪਹਿਲ ਯੋਗਾ ਨੂੰ ਰੋਜ਼ਾਨਾ ਜੀਵਨ ਵਿੱਚ ਏਕੀਕ੍ਰਿਤ ਕਰਨ ਅਤੇ ਦੇਸ਼ ਭਰ ਦੇ ਮੁਹੱਲਿਆਂ ਅਤੇ ਭਾਈਚਾਰਿਆਂ ਵਿੱਚ ਸਿਹਤ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਦੀ ਵਿਆਪਕ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

ਰਵਾਇਤੀ ਢਾਂਚਾਗਤ ਪ੍ਰੋਜੈਕਟ ਦੇ ਉਲਟ ਜੋ ਸਿਰਫ਼ ਭੌਤਿਕ ਵਿਕਾਸ ‘ਤੇ ਕੇਂਦ੍ਰਿਤ ਹੁੰਦੀਆਂ ਹਨ ਯੋਗਾ ਪਾਰਕ ਵਿੱਚ ਸਿਹਤ ਵਾਤਾਵਰਣ ਸਥਿਰਤਾ ਅਤੇ ਸਮਾਜਿਕ ਭਾਗੀਦਾਰੀ ਦਾ ਸਮਾਵੇਸ਼ ਹੈ। ਇਸ ਪਹਿਲ ਦਾ ਉਦੇਸ਼ ਮੌਜੂਦਾ ਜਨਤਕ ਪਾਰਕਾਂ ਨੂੰ ਯੋਗ ਅਭਿਆਸ ਧਿਆਨ ਅਤੇ ਕਮਿਊਨਿਟੀ ਵੈਲਨੈੱਸ ਗਤੀਵਿਧੀਆਂ ਨਾਲ ਲੈਸ ਸੁਆਗਤ ਯੋਗ ਸਥਾਨਾਂ ਵਿੱਚ ਬਦਲਣਾ ਹੈ। ਇੱਥੇ ਯੋਗ ਲਈ ਸਮਰਪਿਤ ਚਬੂਤਰੇ,  ਧਿਆਨ ਖੇਤਰ, ਹਰੇ-ਭਰੇ ਖੇਤਰ, ਜਾਗਰੂਕਤਾ ਕੇਂਦਰ ਅਤੇ ਸਮੂਹਿਕ ਸੈਸ਼ਨਾਂ ਲਈ ਖੁੱਲੇ ਸਥਾਨ ਵਿਕਸਿਤ ਕੀਤੇ ਜਾ ਸਕਦੇ ਹਨ, ਤਾਂ ਜੋ ਹਰ  ਉਮਰ ਵਰਗ ਦੇ ਲੋਕਾਂ ਦੀ ਨਿਯਮਿਤ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਪਹਿਲ ਦੀ ਇੱਕ ਖਾਸ ਵਿਸ਼ੇਸ਼ਤਾ ਇਸ ਦਾ ਸਹਿਯੋਗੀ ਲਾਗੂਕਰਨ ਮਾਡਲ ਹੈ। ਸਥਾਨਕ ਅਧਿਕਾਰੀਆਂ ਅਤੇ ਭਾਈਚਾਰਕ ਸੰਗਠਨਾਂ ਵਲੋਂ ਢੁਕਵੇਂ ਪਾਰਕਾਂ ਦੀ ਪਹਿਚਾਣ ਅਤੇ ਰੱਖ-ਰਖਾਅ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ ਜਦਕਿ ਯੋਗ ਸੰਸਥਾਨ ਜਾਗਰੂਕਤਾ ਪ੍ਰੋਗਰਾਮਾਂ ਅਤੇ ਨਿਯਮਿਤ ਯੋਗ ਸੈਸ਼ਨਾਂ ਵਿੱਚ ਸਹਿਯੋਗ ਕਰ ਸਕਦੇ ਹਨ। ਇਹ ਪਹਿਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਦੇ ਜ਼ਰੀਏ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕਰਦੀ ਹੈ ਜਿਸ ਨਾਲ ਕੰਪਨੀਆਂ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਣ ਅਤੇ ਸਥਾਨਕ ਭਾਈਚਾਰਿਆਂ ਨੂੰ ਸਿੱਧਾ ਲਾਭ ਪਹੁੰਚਾ ਸਕਣ।

ਮੰਤਰਾਲੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ CSR ਸਪਾਂਸਰਡ ਯੋਗ ਪਾਰਕ ਰੋਜ਼ਾਨਾ ਯੋਗ ਅਭਿਆਸ, ਸਿਹਤ ਜਾਗਰੂਕਤਾ ਗਤੀਵਿਧੀਆਂ ਅਤੇ ਭਾਈਚਾਰਕ ਭਲਾਈ ਪ੍ਰੋਗਰਾਮਾਂ ਲਈ ਪਹੁੰਚਯੋਗ ਸਥਾਨ ਉਪਲਬਧ ਕਰਵਾ ਕੇ ਇੱਕ ਸਥਾਈ ਜਨਤਕ ਸਿਹਤ ਵਿਰਾਸਤ ਦਾ ਨਿਰਮਾਣ ਕਰ ਸਕਦੇ ਹਨ। ਹਿੱਸਾ ਲੈਣ ਵਾਲੀਆਂ ਕੰਪਨੀਆਂ ਨੂੰ ਸਮਾਜਿਕ ਭਲਾਈ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਚਿਤ ਮਾਨਤਾ ਵੀ ਮਿਲ ਸਕਦੀ ਹੈ ਜਿਸ ਦੇ ਨਾਲ ਰੋਕਥਾਮ ਸਿਹਤ ਦੇਖਭਾਲ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਵਿੱਚ ਨਿਜੀ ਖੇਤਰ ਦੀ ਭੂਮਿਕਾ ਨੂੰ ਬਲ ਮਿਲੇਗਾ।

ਯੋਗਾ ਪਾਰਕ ਪੋਰਟਲ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਰਾਸ਼ਟਰਵਿਆਪੀ ਭਾਗੀਦਾਰੀ ਲਈ ਇੱਕ ਡਿਜੀਟਲ ਢਾਂਚਾ ਪੇਸ਼ ਕਰਦਾ ਹੈ। ਇਹ ਪਲੈਟਫਾਰਮ ਹਿਤਧਾਰਕਾਂ ਨੂੰ ਇਸ ਪਹਿਲ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼, ਸੰਕਲਪ ਨੋਟਿਸ, ਰਜਿਸਟ੍ਰੇਸ਼ਨ ਸਿਸਟਮ ਅਤੇ ਸੰਸਾਧਨ ਉਪਲਬਧ ਕਰਵਾਉਂਦਾ ਹੈ। ਸਰਕਾਰੀ ਸੰਸਥਾਨਾਂ, ਸਥਾਨਕ ਸੰਸਥਾਵਾਂ, ਭਾਈਚਾਰਕ ਸੰਗਠਨਾਂ ਅਤੇ ਕਾਰਪੋਰੇਟ ਭਾਗੀਦਾਰਾਂ ਨੂੰ ਇੱਕ ਹੀ ਪੋਰਟਲ ਰਾਹੀਂ ਇਕਜੁੱਟ ਕਰਕੇ, ਮੰਤਰਾਲੇ ਦਾ ਉਦੇਸ਼ ਸਿਹਤ ਅਤੇ ਭਲਾਈ ‘ਤੇ ਕੇਂਦ੍ਰਿਤ ਇੱਕ ਤਾਲਮੇਲ ਵਾਲੇ ਰਾਸ਼ਟਰੀ ਅੰਦੋਲਨ ਦਾ ਨਿਰਮਾਣ ਕਰਨਾ ਹੈ।

ਇਹ ਪਹਿਲ ਇੰਟਰਨੈਸ਼ਨਲ ਯੋਗ ਦਿਵਸ-2026  ਦੇ ਵਿਸ਼ੇ “ਸਿਹਤਮੰਦ ਉਮਰ ਲਈ ਯੋਗਾ” ਨਾਲ ਵੀ ਪੂਰੀ ਤਰ੍ਹਾਂ ਮੇਲ ਖਾਂਦੀ ਹੈ।  ਦੁਨੀਆ ਭਰ ਵਿੱਚ ਵਧਦੀ ਜੀਵਨਸ਼ੈਲੀ ਸਬੰਧੀ ਸਮੱਸਿਆਵਾਂ,  ਤਣਾਓ ਅਤੇ ਉਮਰ ਨਾਲ ਸਬੰਧਿਤ ਸਿਹਤ ਚੁਣੌਤੀਆਂ ਨੂੰ ਵੇਖਦੇ ਹੋਏ, ਅਸਾਨ ਜਨਤਕ ਸਿਹਤ ਕੇਂਦਰ ਨਿਯਮਿਤ ਸਰੀਰਕ ਗਤੀਵਿਧੀ, ਧਿਆਨ ਅਤੇ ਸਮਾਜਿਕ ਮੇਲ-ਮਿਲਾਪ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਯੋਗਾ ਪਾਰਕਾਂ ਦੀ ਕਲਪਨਾ ਅਜਿਹੇ ਸਮਾਵੇਸ਼ੀ ਮਾਹੌਲ ਦੇ ਰੂਪ ਵਿੱਚ ਕੀਤੀ ਗਈ ਹੈ ਜਿੱਥੇ ਬੱਚੇ, ਜਵਾਨ, ਕੰਮਕਾਜੀ ਪੇਸ਼ੇਵਰ ਅਤੇ ਸੀਨੀਅਰ ਨਾਗਰਿਕ ਸਾਰੇ ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗ ਦੇ ਅਭਿਆਸ ਤੋਂ ਲਾਭ ਲੈ ਸਕਣ। 

ਮਹੱਤਵਪੂਰਣ ਗੱਲ ਇਹ ਹੈ ਕਿ ਯੋਗਾ ਪਾਰਕ ਦਾ ਉਦੇਸ਼ ਇੱਕ ਅਜਿਹੀ ਸਥਾਈ ਵਿਰਾਸਤ ਦਾ ਨਿਰਮਾਣ ਕਰਨਾ ਹੈ ਜੋ ਇੰਟਰਨੈਸ਼ਨਲ ਯੋਗ ਦਿਵਸ ਦੇ ਸਲਾਨਾ ਪ੍ਰਬੰਧ ਤੋਂ ਕਿਤੇ ਅੱਗੇ ਤੱਕ ਫੈਲੇ। ਹਾਲਾਂਕਿ ਸਮੂਹਿਕ ਯੋਗ ਪ੍ਰਦਰਸ਼ਨ ਅਤੇ ਜਨਤਕ ਪ੍ਰੋਗਰਾਮ ਜਾਗਰੂਕਤਾ ਪੈਦਾ ਕਰਦੇ ਹਨ ਉੱਥੇ ਹੀ ਸਮਰਪਿਤ ਸਿਹਤ ਕੇਂਦਰ ਬਣਾ ਕੇ ਇੱਕ ਸਥਾਈ ਭਾਈਚਾਰਕ ਸੰਸਾਧਨ ਉਪਲਬਧ ਕਰਵਾਇਆ ਜਾ ਸਕਦਾ ਹੈ ਜੋ ਨਾਗਰਿਕਾਂ ਨੂੰ ਪੂਰੇ ਸਾਲ ਸੇਵਾ ਪ੍ਰਦਾਨ ਕਰਦਾ ਰਹੇਗਾ। ਇਸ ਅਰਥ ਵਿੱਚ, ਇਹ ਪਹਿਲ ਪ੍ਰਬੰਧ- ਅਧਾਰਿਤ ਭਾਗੀਦਾਰੀ ਤੋਂ ਹਟ ਕੇ ਹਮੇਸ਼ਾ ਸਿਹਤ ਗਤੀਵਿਧੀਆਂ ਵੱਲ ਇੱਕ ਬਦਲਾਅ ਦੀ ਪ੍ਰਤੀਨਿਧਤਾ ਕਰਦੀ ਹੈ।

ਇੰਟਰਨੈਸ਼ਨਲ ਯੋਗਾ ਡੇਅ ਪਿਛਲੇ ਇੱਕ ਦਹਾਕੇ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਭਲਾਈ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ ਹੈ। ਯੋਗ ਪਾਰਕ ਪੋਰਟਲ ਜਾਗਰੂਕਤਾ ਨੂੰ ਬੁਨਿਆਦੀ ਢਾਂਚੇ ਵਿੱਚ ਅਤੇ ਭਾਗੀਦਾਰੀ ਨੂੰ ਲੰਬੇ ਸਮੇਂ ਦੇ ਭਾਈਚਾਰਕ ਫਾਇਦੇ ਵਿੱਚ ਤਬਦੀਲ ਕਰਕੇ ਇਸ ਰਫ਼ਤਾਰ ਨੂੰ ਅੱਗੇ ਵਧਾਉਂਦਾ ਹੈ। ਜਿਵੇਂ-ਜਿਵੇਂ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਜ਼ਿਆਦਾ ਤੋਂ ਜ਼ਿਆਦਾ ਪਾਰਕ ਇਸ ਪਹਿਲ ਵਿੱਚ ਸ਼ਾਮਲ ਹੁੰਦੇ ਜਾਣਗੇ ਯੋਗ ਪਾਰਕ ਵਿੱਚ ਰੋਕਥਾਮ ਸਿਹਤ ਦੇਖਭਾਲ,  ਵਾਤਾਵਰਣ ਸਦਭਾਵਨਾ ਅਤੇ ਸਮੁੱਚੀ ਭਲਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਇੱਕ ਸਥਾਈ ਪ੍ਰਤੀਕ ਬਣਨ ਦੀ ਸਮਰੱਥਾ ਹੈ।

 

************

ਐੱਸਆਰ/ਐੱਸਵੀ/ਐੱਸਜੀ  /ਬਲਜੀਤ ਸਿੰਘ


(Release ID: 2274159) ਵਿਜ਼ੀਟਰ ਕਾਊਂਟਰ : 42