ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰੀ ਇਮੈਨੁਅਲ ਮੈਕ੍ਰੋਂ ਨੇ ‘ਭਾਰਤ ਇਨੋਵੇਟਸ 2026’ ਦਾ ਉਦਘਾਟਨ ਕੀਤਾ, ਭਾਰਤ-ਫਰਾਂਸ ਡੀਪ ਟੈੱਕ ਅਲਾਇੰਸ ਹੋਰ ਮਜ਼ਬੂਤ ਕੀਤਾ


ਭਾਰਤ ਅਤੇ ਫਰਾਂਸ ਦਰਮਿਆਨ ਤਕਨੀਕੀ ਸਬੰਧ ਹੋਰ ਮਜ਼ਬੂਤ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਨੀਸ ਵਿੱਚ ‘ਭਾਰਤ ਇਨੋਵੇਟਸ’ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਕੀਤੀ

प्रविष्टि तिथि: 14 JUN 2026 7:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਅੱਜ ਫਰਾਂਸ ਦੇ ਨਾਸ ਵਿੱਚ ਪੈਲੇ ਦੇ ਐਕਸਪੋਜੀਸ਼ਨ ਦੇ ਨੀਸ ਵਿੱਚ ਭਾਰਤ ਇਨੋਵੇਟਸ 2026 ਦੇ ਪਹਿਲੇ ਐਡੀਸ਼ਨ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ। ਸਿੱਖਿਆ ਮੰਤਰਾਲੇ ਦੀ ਇੱਕ ਪਹਿਲਕਦਮੀ ਦੇ ਰੂਪ ਵਿੱਚ ਆਯੋਜਿਤ ਇਹ ਮਹੱਤਵਪੂਰਨ ਪ੍ਰੋਗਰਾਮ, ਭਾਰਤ ਦੇ ਡੀਪ-ਟੈੱਕ ਇਨੋਵੇਟਰਸ ਅਤੇ ਆਲਮੀ ਹਿਤਧਾਰਕਾਂ ਦੇ ਦਰਮਿਆਨ ਨਵੀਨਤਾ-ਅਧਾਰਿਤ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਲਈ ਇੱਕ ਪ੍ਰਮੁੱਖ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। 

 

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਦਾ ਸੁਆਗਤ ਕੀਤਾ। ਉਦਘਾਟਨੀ ਸਮਾਰੋਹ ਵਿੱਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਅਤੇ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਡਾ. ਅਜੈ ਕੁਮਾਰ ਸੂਦ ਸਮੇਤ ਕਈ ਹੋਰ ਪ੍ਰਸਿੱਧ ਮਹਿਮਾਨ ਵੀ ਮੌਜੂਦ ਰਹੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਨਤਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਅਗਵਾਈ ਸਮਰੱਥਾ ‘ਤੇ ਜ਼ੋਰ ਦਿੱਤਾ ਅਤੇ ਕਿਹਾ, “ਭਾਰਤ ਵੱਡੇ ਪੱਧਰ ‘ਤੇ ਤੇਜ਼ ਗਤੀ ਨਾਲ ਨਵੀਨਤਾ ਕਰਦਾ ਹੈ। ਭਾਰਤ  ਇੱਕ ਟਿਕਾਊ ਭਵਿੱਖ ਲਈ ਨਵੀਨਤਾ ਕਰਦਾ ਹੈ, ਅਤੇ ਭਾਰਤ ਪੂਰੀ ਦੁਨੀਆ ਲਈ ਨਵੀਨਤਾ ਕਰਦਾ ਹੈ। ਨਵੀਨਤਾ ਭਾਰਤ ਦੇ ਡੀਐੱਨਏ ਵਿੱਚ ਹੈ। ‘ਭਾਰਤ ਇਨੋਵੇਟਸ’ ਦੁਨੀਆ ਲਈ ਇੱਕ ਸੱਦਾ ਹੈ ਕਿ ਉਹ ਭਾਰਤ ਦੇ ਨਾਲ ਮਿਲ ਕੇ ਗਲੋਬਲ ਇਨੋਵੇਸ਼ਨ ਦਾ ਅਗਲਾ ਅਧਿਆਏ ਤਿਆਰ ਕਰਨ।”

ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਭਾਰਤ ਦੇ ਸ਼ਾਨਦਾਰ ਇਨੋਵੇਟਿਵ ਈਕੋਸਿਸਟਮ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਮੇਰਾ ਪੱਕਾ ਵਿਸ਼ਵਾਸ ਹੈ ਕਿ ਅੱਜ ਨੀਸ ਵਿੱਚ ਭਾਰਤ ਦੇ ਬਾਹਰ ਪਹਿਲੀ ਵਾਰ ਆਯੋਜਿਤ ‘ਭਾਰਤ ਇਨੋਵੇਟਸ 2026’ ਪ੍ਰੋਗਰਾਮ, ਸਾਡੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਮਜ਼ਬੂਤ ਰਿਸ਼ਤਿਆਂ ਦਾ ਮਜ਼ਬੂਤ ਪ੍ਰਮਾਣ ਹੈ। ਇਹ ਰਿਸ਼ਤੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਟੈਕਨੋਲੋਜੀ, ਵਿਗਿਆਨ ਅਤੇ ਉਦਯੋਗ ਦੀ ਸਾਂਝੇਦਾਰੀ ‘ਤੇ ਅਧਾਰਿਤ ਹੈ, ਜਿਸ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਜਬਰਦਸਤ ਤਬਦੀਲੀ ਆਈ ਹੈ। ਇਹ ਸਬੰਧ ਲੰਬੇ ਸਮੇਂ ਤੋਂ ਚਲੀ ਆ ਰਹੀ ਤਕਨੀਕੀ, ਵਿਗਿਆਨਕ ਅਤੇ ਉਦਯੋਗਿਕ ਸਾਂਝੇਦਾਰੀ ‘ਤੇ ਅਧਾਰਿਤ ਹੈ, ਜਿਸ ਨੇ ਹਾਲ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਤਬਦੀਲੀ ਦੇਖੀ ਹੈ। ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਸਾਡੀ ਵਿਗਿਆਨਿਕ, ਉੱਦਮਸ਼ੀਲ ਅਤੇ ਉਦਯੋਗਿਕ ਸਮਰੱਥਾਵਾਂ ਰਾਹੀਂ ਸਾਡੇ ਦੋਵੇਂ ਦੇਸ਼ਾਂ ਕੋਲ ਮਿਲ ਕੇ ਨਿਰਮਾਣ ਕਰਨ ਲਈ ਹਾਲੇ ਬਹੁਤ ਕੁਝ ਹੈ।”

ਉਦਘਾਟਨ ਤੋਂ ਬਾਅਦ, ਦੋਵੇਂ ਨੇਤਾਵਾਂ ਨੇ ਭਾਰਤ ਇਨੋਵੇਟਸ ਇਨੋਵੇਸ਼ਨ ਪਵੇਲੀਅਨ ਦਾ ਦੌਰਾ ਕੀਤਾ। ਇੱਥੇ ਭਾਰਤੀ ਖੋਜਕਾਰਾਂ ਅਤੇ ਦੇਸ਼ ਦੀਆਂ ਪ੍ਰਮੁੱਖ ਉੱਚ ਸਿੱਖਿਆ ਸੰਸਥਾਵਾਂ ਦੁਆਰਾ ਵਿਕਸਿਤ ਕੀਤੀਆਂ ਗਈਆਂ 120 ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਕ੍ਰਾਂਤੀਕਾਰੀ ਕਾਢਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਹ ਨਵੀਨਤਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਸੈਮੀਕੰਡਕਟਰ, ਬਾਇਓਟੈਕਨੋਲੋਜੀ, ਹੈਲਥਕੇਅਰ, ਐਨਰਜੀ, ਐਡਵਾਂਸਡ ਮੈਨੂਫੈਕਚਰਿੰਗ, ਮੋਬੀਲਿਟੀ ਅਤੇ ਸਪੇਸ ਟੈਕਨੋਲੋਜਿਜ ਵਰਗੇ ਖੇਤਰਾਂ ਨਾਲ ਜੁੜੀ ਸੀ।

ਭਾਰਤ ਇਨੋਵੇਟਸ ਦਾ ਉਦੇਸ਼ ਭਾਰਤੀ ਡੀਪ-ਟੈੱਕ ਨਵੀਨਤਾਵਾਂ ਨੂੰ ਆਲਮੀ ਪੱਧਰ ‘ਪ੍ਰਦਰਸ਼ਿਤ ਅਤੇ ਉਤਸ਼ਾਹਿਤ ਕਰਨਾ ਹੈ, ਤਾਂ ਜੋ ਦੁਨੀਆ ਭਰ ਦੇ ਨਿਵੇਸ਼ਕਾਂ, ਉਦਯੋਗ ਜਗਤ, ਸੰਸਥਾਵਾਂ ਅਤੇ ਇਨੋਵੇਟਰਸ ਦੇ ਨਾਲ ਸਾਂਝੇਦਾਰੀਆਂ ਨੂੰ ਹੁਲਾਰਾ ਮਿਲ ਸਕੇ। ਇਸ ਨਾਲ ਵਿਗਿਆਨ, ਤਕਨਾਲੋਜੀ, ਨਵੀਨਤਾ, ਸਿੱਖਿਆ ਅਤੇ ਉੱਦਮਤਾ ਦੇ ਖੇਤਰਾਂ ਵਿੱਚ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਗਲੋਬਲ ਇਨੋਵੇਸ਼ਨ ਨੈੱਟਵਰਕ ਵਿੱਚ ਭਾਰਤ ਦੀ ਭਾਗੀਦਾਰੀ ਵਧਣ ਦੀ ਉਮੀਦ ਹੈ।

   

14 ਤੋਂ 16 ਜੂਨ 2026 ਤੱਕ ਤਿੰਨ ਦਿਨਾਂ ਤੱਕ ਆਯੋਜਿਤ ਹੋਣ ਵਾਲਾ ਭਾਰਤ ਇਨੋਵੇਟਸ 2026 ਇੱਕ ਵਿਆਪਕ ਪ੍ਰੋਗਰਾਮ ਹੈ, ਜਿਸ ਵਿੱਚ 11 ਉੱਚ-ਪੱਧਰੀ ਪੈਨਲ ਚਰਚਾਵਾਂ, ਵੱਖ-ਵੱਖ ਖੇਤਰਾਂ ‘ਤੇ ਕੇਂਦ੍ਰਿਤ ਮਾਸਟਰਕਲਾਸ, ਕਿਊਰੇਟਿਡ ਬੀ2ਬੀ ਮੈਚਮੇਕਿੰਗ ਬੈਠਕਾਂ, 50 ਤੋਂ ਵੱਧ ਸਟਾਰਟਅੱਪਸ ਦੀ ਭਾਗੀਦਾਰੀ ਵਾਲੇ ਵਿਸ਼ੇਸ਼ ਨਿਵੇਸ਼ਕ ਪਿਚ ਸੈਕਸ਼ਨ ਅਤੇ ਆਲਮੀ ਨਿਵੇਸ਼ਕਾਂ, ਕਾਰਪੋਰੇਟ ਸੰਸਥਾਵਾਂ, ਯੂਨੀਵਰਸਿਟੀਆਂ, ਇਨਕਿਊਬੇਟਰਾਂ ਅਤੇ ਨੀਤੀ-ਨਿਰਮਾਤਾਵਾਂ ਦੇ ਨਾਲ ਸਮਰਪਿਤ ਨੈੱਟਵਰਕਿੰਗ ਸੈਸ਼ਨ ਸ਼ਾਮਲ ਹਨ। ਇਹ ਪ੍ਰੋਗਰਾਮ ਆਲਮੀ ਉਦਯੋਗ ਜਗਤ ਦੇ ਨੇਤਾਵਾਂ, ਨਿਵੇਸ਼ਕਾਂ, ਅਕਾਦਮਿਕਾਂ ਅਤੇ ਤਕਨਾਲੋਜੀ ਮਾਹਿਰਾਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹਾਂ, ਜਿੱਥੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਸੈਮੀਕੰਡਕਟਰ, ਬਾਇਓਟੈਕਨੋਲੋਜੀ, ਹੈਲਥਕੇਅਰ, ਐਨਰਜੀ, ਐਡਵਾਂਸਡ ਮੈਨੂਫੈਕਚਰਿੰਗ, ਸਪੇਸ, ਡਿਫੈਂਸ ਅਤੇ ਜਲਵਾਯੂ ਤਕਨਾਲੋਜੀਆਂ ਵਰਗੇ ਖੇਤਰਾਂ ਵਿੱਚ ਉੱਭਰ ਰਹੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ।

ਭਾਰਤ ਇਨੋਵੇਟਸ ਦਾ ਪਹਿਲਾ ਐਡੀਸ਼ਨ ਭਾਰਤ ਅਤੇ ਫਰਾਂਸ ਦੀ ਉਸ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦੇ ਤਹਿਤ ਦੋਵੇਂ ਦੇਸ਼ ਸਹਿਯੋਗ, ਪ੍ਰਤਿਭਾ ਅਤੇ ਪਰਿਵਰਤਨਕਾਰੀ ਤਕਨਾਲੋਜੀਆਂ ਤੋਂ ਪ੍ਰੇਰਿਤ ਹੋ ਕੇ ਭਵਿੱਖ ਲਈ ਤਿਆਰ ਇੱਕ ਇਨੋਵੇਟਿਵ ਈਕੋਸਿਸਟਮ ਤਿਆਰ ਕਰਨ ਨੂੰ ਹੁਲਾਰਾ ਦੇਣਾ ਚਾਹੁੰਦੇ ਹਨ। 

ਇਸ ਪਹਿਲ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਹੇਠ ਲਿਖੀ ਵੈੱਬਸਾਈਟ ਦੇਖੋ:- www.bharatinnovates.in.

******

ਆਰਆਰਟੀਐੱਨ/ ਬਲਜੀਤ ਸਿੰਘ

 


(रिलीज़ आईडी: 2273614) आगंतुक पटल : 6
इस विज्ञप्ति को इन भाषाओं में पढ़ें: Telugu , English , Urdu , Marathi , हिन्दी , Assamese , Gujarati , Tamil , Kannada