ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਰੱਗਜ਼ ਰੂਲਜ਼, 1945 ਵਿੱਚ ਸੋਧ ਕੀਤੀ; ਛੋਟੇ ਪਿੰਡਾਂ ਵਿੱਚ ਖੰਘ ਦੀਆਂ ਦਵਾਈਆਂ ਦੀ ਵਿਕਰੀ 'ਤੇ ਦਿੱਤੀ ਗਈ ਛੋਟ ਵਾਪਸ ਲਈ ਗਈ


ਖੰਘ ਦੀਆਂ ਦਵਾਈਆਂ 'ਤੇ ਰੈਗੂਲੇਟਰੀ ਕੰਟਰੋਲ ਵਧਾਉਣ ਲਈ ਡਰੱਗਜ਼ ਰੂਲਜ਼ ਵਿੱਚ ਮਹੱਤਵਪੂਰਨ ਸੋਧ ਸੂਚਿਤ ਕੀਤਾ ਗਿਆ

प्रविष्टि तिथि: 16 JUN 2026 11:41AM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਗਜ਼ਟ ਨੋਟੀਫਿਕੇਸ਼ਨ GSR 927(ਈ) ਮਿਤੀ 29 ਦਸੰਬਰ, 2025 ਰਾਹੀਂ ਡਰੱਗਜ਼ ਰੂਲਜ਼, 1945 ਵਿੱਚ ਸੋਧ ਨੂੰ ਨੋਟੀਫਾਈਡ ਕੀਤਾ ਹੈ। ਇਹ ਭਾਰਤ ਦੇ ਗਜ਼ਟ ਅਸਾਧਾਰਨ ਵਿੱਚ ਭਾਗ II, ਸੈਕਸ਼ਨ 3, ਉਪ-ਧਾਰਾ (i), ਮਿਤੀ 30 ਦਸੰਬਰ, 2025 ਨੂੰ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਅਨੁਸੂਚੀ K, ਦੇ ਸੀਰੀਅਲ ਨੰਬਰ 13, ਐਂਟਰੀ 7 ਦੇ ਅਧੀਨ "ਡਰੱਗਜ਼ ਦੀ ਸ਼੍ਰੇਣੀ" ਸਿਰਵੇਖ ਤੋਂ "ਸੀਰਪ" ਸ਼ਬਦ ਨੂੰ ਹਟਾ ਦਿੱਤਾ ਗਿਆ ਹੈ।

ਡਰੱਗਜ਼ ਰੂਲਜ਼, 1945 ਦਾ ਅਨੁਸੂਚੀ K ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਉਸ ਦੇ ਅਧੀਨ ਬਣਾਏ ਗਏ ਕੁਝ ਉਪਬੰਧਾਂ ਤੋਂ ਵਿਸ਼ੇਸ਼ ਤਰ੍ਹਾਂ ਦੀਆਂ ਦਵਾਈਆਂ ਨੂੰ ਛੋਟ ਪ੍ਰਦਾਨ ਕਰਦੀ ਹੈ। ਇਸ ਸੋਧ ਤੋਂ ਪਹਿਲਾਂ, ਅਨੁਸੂਚੀ K ਦੀ ਐਂਟਰੀ ਨੰਬਰ 13 ਅਧੀਨ 100 ਤੋਂ ਘੱਟ ਆਬਾਦੀ ਵਾਲੇ ਪਿੰਡਾਂ ਵਿੱਚ ਖੰਘ ਦੀਆਂ ਦਵਾਈਆਂ ਦੀ ਵਿਕਰੀ ਦੀ ਆਗਿਆ ਸੀ, ਜਿਸ ਦੇ ਲਈ ਪ੍ਰਚੂਨ ਵਿਕਰੀ ਲਾਇਸੈਂਸਾਂ ਸਬੰਧੀ ਕੁਝ ਉਪਬੰਧਾਂ ਦੀ ਪਾਲਣਾ ਜ਼ਰੂਰੀ ਨਹੀਂ ਸੀ।

ਉਕਤ ਐਂਟਰੀਆਂ ਤੋਂ “ਸੀਰਪ” ਸ਼ਬਦ ਹਟਾਏ ਜਾਣ ਦੇ ਕਾਰਨ, ਖੰਘ ਦੀਆਂ ਦਵਾਈਆਂ ਦੇ ਸੀਰਪ ‘ਤੇ ਇਹ ਛੋਟ ਲਾਗੂ ਨਹੀਂ ਹੋਵੇਗੀ। ਨਤੀਜੇ ਵਜੋਂ, ਛੋਟੇ ਪਿੰਡਾਂ ਵਿੱਚ ਖੰਘ ਦੀਆਂ ਦਵਾਈਆਂ ਦੇ ਸੀਰਪ ਦੀ ਵਿਕਰੀ ਅਤੇ ਵੰਡ ਹੁਣ ਸਿਰਫ ਡਰੱਗਜ਼ ਅਤੇ ਕਾਸਮੈਟਿਕਸ ਐਕਟ, 1940 ਅਤੇ ਉਸ ਦੇ ਅਧੀਨ ਬਣਾਏ ਗਏ ਨਿਯਮਾਂ ਅਧੀਨ ਲਾਇਸੰਸਸ਼ੁਦਾ ਫਾਰਮੇਸੀਆਂ ਰਾਹੀਂ ਹੀ ਕੀਤਾ ਜਾਣਾ ਲਾਜ਼ਮੀ ਹੋਵੇਗਾ।

ਸੀਰਪ ਬਣਾਉਣ ਦੀ ਪ੍ਰਕਿਰਿਆ ‘ਤੇ ਰੈਗੂਲੇਟਰੀ ਨਿਗਰਾਨੀ ਨੂੰ ਮਜ਼ਬੂਤ ​​ਕਰਨ ਅਤੇ ਛੋਟ ਦੇ ਫਾਰਮੈਂਟ ਨੂੰ ਸਮਕਾਲੀ ਜਨਤਕ ਸਿਹਤ ਅਤੇ ਸੁਰੱਖਿਆ ਜ਼ਰੂਰਤਾਂ ਦੇ ਅਨੁਸਾਰ ਬਣਾਉਣ ਲਈ ਇਹ ਸੋਧ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਉਪਾਅ ਤੋਂ ਖੰਘ ਦੀਆਂ ਦਵਾਈਆਂ ਦੇ ਜ਼ਿੰਮੇਵਾਰ ਵੰਡ ਅਤੇ ਵਿਕਰੀ ਨੂੰ ਹੁਲਾਰਾ ਮਿਲੇਗਾ, ਨਾਲ ਹੀ ਪੂਰੇ ਦੇਸ਼ ਵਿੱਚ ਰੈਗੂਲੇਟਰੀ ਮਾਪਦੰਡਾਂ ਦੀ ਬਿਹਤਰ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

ई-गजट अधिसूचना https://egazette.gov.in/WriteReadData/2026/273467.pdf पर देखी जा सकती है।

ਖੰਘ ਦੀਆਂ ਦਵਾਈਆਂ ਦੇ ਨਿਰਮਾਤਾਵਾਂ, ਵਿਤਰਕਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਡਰੱਗਜ਼ ਰੂਲਜ਼, 1945 ਦੇ ਤਹਿਤ ਲਾਗੂ ਲਾਇਸੈਂਸਿੰਗ ਅਤੇ ਰੈਗੂਲੇਟਰੀ ਜ਼ਰੂਰਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ।

ਈ-ਗਜ਼ਟ ਨੋਟੀਫਿਕੇਸ਼ਨ https://egazette.gov.in/WriteReadData/2026/273467.pdf ‘ਤੇ ਦੇਖਿਆ ਜਾ ਸਕਦਾ ਹੈ।

***************

ਐੱਸਆਰ/ਬਲਜੀਤ ਸਿੰਘ


(रिलीज़ आईडी: 2273585) आगंतुक पटल : 13
इस विज्ञप्ति को इन भाषाओं में पढ़ें: Bengali , Malayalam , English , Urdu , Marathi , हिन्दी , Assamese , Bengali-TR , Gujarati , Tamil , Telugu , Kannada