MIFF banner

ਐੱਨਐੱਫਡੀਸੀ ਨੇ ‘ਵੇਵਸ ਡੌਕ ਬਜ਼ਾਰ ਰਿਕਮੈਂਡਸ’ ਦੇ ਤਹਿਤ ਉਨ੍ਹਾਂ ਚੁਣੇ ਹੋਏ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਵੇਵਸ ਡੌਕ ਬਜ਼ਾਰ 2026 ਵਿੱਚ ਦਿਖਾਇਆ ਜਾਵੇਗਾ


ਵੇਵਸ ਡੌਕ ਬਜ਼ਾਰ ਨੇ 19 ਦੇਸ਼ਾਂ ਅਤੇ 35 ਭਾਸ਼ਾਵਾਂ ਦੀਆਂ 155 ਗਲੋਬਲ ਸਬਮਿਸ਼ਨਾਂ ਵਿੱਚੋਂ 12 ਪ੍ਰੋਜੈਕਟਾਂ ਦੀ ਚੋਣ ਕੀਤੀ

ਐੱਨਐੱਫਡੀਸੀ ਨੇ ਵੇਵਸ ਡੌਕ ਬਜ਼ਾਰ 2026 ਵਿੱਚ ਭਾਗ ਲੈਣ ਵਾਲੇ ਤਿੰਨ ਸ਼ਾਨਦਾਰ ਪ੍ਰੋਜੈਕਟਾਂ ਲਈ 3 ਲੱਖ ਰੁਪਏ ਦੀ ਨਕਦ ਗ੍ਰਾਂਟ ਦੇਣ ਦਾ ਐਲਾਨ ਕੀਤਾ

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ), 2026 ਦੌਰਾਨ ਹੋਣ ਵਾਲੇ ਵੇਵਸ ਡੌਕ ਬਾਜ਼ਾਰ ਦੇ ਦੂਜੇ ਐਡੀਸ਼ਨ ਲਈ 'ਵੇਵਸ ਡੌਕ ਬਜ਼ਾਰ ਰਿਕਮੈਂਡਸ' ਪ੍ਰੋਗਰਾਮ ਤਹਿਤ ਚੁਣੇ ਗਏ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।

ਐੱਮਆਈਐੱਫਐੱਫ ਦਾ ਇਹ ਬਜ਼ਾਰ ਸੈਗਮੈਂਟ 16 ਤੋਂ 18 ਜੂਨ, 2026 ਤੱਕ ਮੁੰਬਈ ਦੇ ਡਾ. ਗੋਪਾਲਰਾਓ ਦੇਸ਼ਮੁਖ ਮਾਰਗ 'ਤੇ ਸਥਿਤ ਐੱਨਐੱਫਡੀਸੀ ਦੇ ਹੈੱਡਕੁਆਰਟਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਡਾਕੂਮੈਂਟਰੀ, ਸ਼ਾਰਟ ਫਿਲਮ ਅਤੇ ਐਨੀਮੇਸ਼ਨ ਈਕੋਸਿਸਟਮ ਨਾਲ ਜੁੜੇ ਫਿਲਮ ਮੇਕਰਸ, ਪ੍ਰੋਡਿਊਸਰ, ਬ੍ਰੌਡਕਾਸਟਰਾਂ, ਡਿਸਟੀਬਿਊਸ਼ਨ, ਫੈਸਟੀਵਲ ਪ੍ਰੋਗਰਾਮਰਾਂ ਅਤੇ ਉਦਯੋਗ ਜਗਤ ਦੇ ਪੇਸ਼ੇਵਰ ਇਕੱਠਾ ਆਉਣਗੇ।

ਵੇਵਸ ਡੌਕ ਬਜ਼ਾਰ ਇੰਡਸਟਰੀ ਦਾ ਇੱਕ ਅਜਿਹਾ ਪਲੈਟਫਾਰਮ ਹੈ, ਜਿਸ ਦਾ ਉਦੇਸ਼ 'ਵਿਊਇੰਗ ਰੂਮਜ਼', 'ਵਰਕ-ਇਨ-ਪ੍ਰੋਗਰੈਸ (ਡਬਲਿਊਆਈਪੀ) ਲੈਬਜ਼' ਅਤੇ 'ਬਿਜ਼ਨਸ-ਟੂ-ਬਿਜ਼ਨਸ (ਬੀ2ਬੀ) ਮੀਟਿੰਗਾਂ' ਵਰਗੀਆਂ ਪਹਿਲਕਦਮੀਆਂ ਰਾਹੀਂ ਸਹਿਯੋਗ, ਨੈੱਟਵਰਕਿੰਗ ਅਤੇ ਬਜ਼ਾਰ ਨਾਲ ਸਬੰਧਿਤ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ।

ਉਭਰਦੀ ਪ੍ਰਤਿਭਾਵਾਂ ਨੂੰ ਸਮਰਥਨ ਪ੍ਰਦਾਨ ਕਰਨ ਅਤੇ ਸਟੋਰੀਟੈਲਿੰਗ ਦੀ ਪ੍ਰਭਾਵਸ਼ਾਲੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁੱਖ ਪਹਿਲਕਦਮੀ ਵਜੋਂ, ਐੱਨਐੱਫਡੀਸੀ ਨੇ ਵੇਵਸ ਡੌਕ ਬਜ਼ਾਰ 2026 ਵਿੱਚ ਭਾਗ ਲੈਣ ਵਾਲੇ ਤਿੰਨ ਸ਼ਾਨਦਾਰ ਪ੍ਰੋਜੈਕਟਾਂ ਲਈ 3 ਲੱਖ ਰੁਪਏ ਦੀ ਨਕਦ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਹ ਗ੍ਰਾਂਟਾਂ ਉਨ੍ਹਾਂ ਪ੍ਰੋਜੈਕਟਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਅਸਧਾਰਨ ਰਚਨਾਤਮਕ ਦ੍ਰਿਸ਼ਟੀਕੋਣ, ਆਕਰਸ਼ਕ ਕਹਾਣੀ, ਕਲਾਤਮਕ ਯੋਗਤਾ ਅਤੇ ਭਾਰਤ ਦੇ ਨਾਲ-ਨਾਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਦਰਸ਼ਕਾਂ ਨੂੰ ਜੋੜਨ ਦੀ ਸਮਰਥਾ ਹੋਵੇ।

 ‘ਵਰਕ-ਇਨ-ਪ੍ਰੋਗਰੈਸ ਲੈਬਜ਼’ ਵਿੱਚ ਭਾਗ ਲੈ ਰਹੇ ਚਾਰ ਪ੍ਰੋਜੈਕਟਾਂ ਸਮੇਤ ਵੇਵਸ ਡੌਕ ਬਜ਼ਾਰ ਰਿਕਮੈਂਡਸ ਦੇ ਤਹਿਤ ਚੁਣੇ ਗਏ ਪ੍ਰੋਜੈਕਟਾਂ ਵਿੱਚ 12 ਪ੍ਰੋਜੈਕਟ ਸ਼ਾਮਲ ਹਨ। ਡਬਲਿਊਆਈਪੀ ਲੈਬ ਰਾਹੀਂ, ਚੁਣੇ ਗਏ ਫਿਲਮਕਾਰ ਆਪਣੀਆਂ ਫਿਲਮਾਂ ਦੇ ਰਫ ਕਟਸ ਨੂੰ ਅੰਤਰਰਾਸ਼ਟਰੀ ਸਲਾਹਕਾਰਾਂ ਅਤੇ ਸੰਪਾਦਕਾਂ ਦੇ ਇੱਕ ਸਨਮਾਨਿਤ ਪੈਨਲ ਦੇ ਸਾਹਮਣੇ ਪੇਸ਼ ਕਰਨਗੇ। ਉਨ੍ਹਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਉਨ੍ਹਾਂ ਨੂੰ ਫਿਲਮ ਉਦਯੋਗ ਵਿੱਚ ਵੱਡੇ ਪੱਧਰ ‘ਤੇ ਜੁੜਨ ਅਤੇ ਵੰਡ ਦੇ ਮੌਕਿਆਂ ਲਈ ਤਿਆਰ ਕਰਨ ਲਈ ਜ਼ਰੂਰੀ ਫੀਡਬੈਕ, ਮਾਰਗਦਰਸ਼ਨ ਅਤੇ ਸਲਾਹ ਮਿਲੇਗੀ। 

ਇਸ ਤੋਂ ਇਲਾਵਾ, ਵੇਵਸ ਡੌਕ ਬਜ਼ਾਰ ਰਿਕਮੈਂਡਸ ਲਾਈਨ-ਅੱਪ ਦੇ ਤਹਿਤ 8 ਪ੍ਰੋਜੈਕਟ ਚੁਣੇ ਗਏ ਹਨ। ਇਹ ਫਿਲਮਾਂ ਜਾਂ ਤਾਂ ਪੂਰੀਆਂ ਹੋ ਚੁੱਕੀਆਂ ਹਨ ਜਾਂ ਪੋਸਟ-ਪ੍ਰੋਡਕਸ਼ਨ ਦੇ ਅੰਤਿਮ ਪੜਾਵਾਂ ਵਿੱਚ ਹਨ ਅਤੇ ਇਨ੍ਹਾਂ ਲਈ ਵਿਕਰੀ, ਵੰਡ ਅਤੇ ਪ੍ਰਦਰਸ਼ਨੀ ਦੇ ਮੌਕਿਆਂ ਦੀ ਖੋਜ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ ਖਰੀਦਦਾਰਾਂ, ਵਿਤਰਕਾਂ, ਪ੍ਰਸਾਰਕਾਂ, ਸਟ੍ਰੀਮਿੰਗ ਪਲੈਟਫਾਰਮਾਂ ਅਤੇ ਫਿਲਮ ਉਦਯੋਗ ਦੇ ਹੋਰ ਹਿਤਧਾਰਕਾਂ ਨਾਲ  ਗੱਲਬਾਤ ਵਿੱਚ ਮਦਦ ਕਰੇਗਾ, ਤਾਂ ਜੋ ਵਿਆਪਕ ਬਜ਼ਾਰ ਅਤੇ ਵਧੇਰੇ ਗਿਣਤੀ ਵਿੱਚ ਦਰਸ਼ਕਾਂ ਤੱਕ ਪਹੁੰਚਣ ਦੇ ਰਾਹ ਲੱਭੇ ਦਾ ਸਕਣ।

ਚੁਣੇ ਗਏ ਸਾਰੇ 12 ਪ੍ਰੋਜੈਕਟ 16 ਜੂਨ 2026 ਨੂੰ ਇਸ ਬਜ਼ਾਰ ਦੇ ਪਹਿਲੇ ਦਿਨ ਹੋਣ ਵਾਲੇ ‘ਓਪਨ ਪਿਚ ਸੈਸ਼ਨ’ ਵਿੱਚ ਭਾਗ ਲੈਣਗੇ। ਇਸ ਸੈਸ਼ਨ ਵਿੱਚ ਫਿਲਮਕਾਰ ਨੂੰ ਖਰੀਦਦਾਰਾਂ, ਵਿਕ੍ਰੇਤਾਵਾਂ, ਬ੍ਰੌਡਕਾਸਟਰਾਂ ਅਤੇ ਫੈਸਟੀਵਲ ਦੇ ਪ੍ਰਤੀਨਿਧੀਆਂ ਸਮੇਤ ਫਿਲਮ ਉਦਯੋਗ ਦੇ ਵੱਖ-ਵੱਖ ਪੇਸ਼ੇਵਰਾਂ ਦੇ ਸਾਹਮਣੇ ਆਪਣੇ ਪ੍ਰੋਜੈਕਟਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਪ੍ਰਤੀਭਾਗੀਆਂ ਨੂੰ ਆਪਣੀਆਂ ਫਿਲਮਾਂ ਦੇ ਅਨੌਖੇ ਵਿਜ਼ਨ ਨੂੰ ਦਿਖਾਉਣ ਦੇ ਨਾਲ-ਨਾਲ ਸਾਰਥਕ ਭਾਗੀਦਾਰੀ ਅਤੇ ਸਹਿਯੋਗ ਬਣਾਉਣ ਦਾ ਵੀ ਮੌਕਾ ਮਿਲੇਗਾ। 

ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਦੀ ਇੱਕ ਪ੍ਰਮੁੱਖ ਵਿਵਸ਼ੇਸ਼ਤਾ ‘ਵਿਊਇੰਗ ਰੂਮ’ ਹੈ। ਇਹ ਇੱਕ ਖਾਸ ਡਿਜੀਟਲ ਲਾਇਬ੍ਰੇਰੀ ਪਲੈਟਫਾਰਮ ਹੈ, ਜਿੱਥੇ ਫਿਲਮਕਾਰ ਫਿਲਮ ਉਦਯੋਗ ਨਾਲ ਜੁੜੇ ਲੋਕਾਂ ਨੂੰ ਆਪਣਾ ਕੰਮ ਦਿਖਾ ਸਕਦੇ ਹਨ। ਇਸ ਨਾਲ ਨੈੱਟਵਰਕਿੰਗ, ਵੰਡ ਅਤੇ ਪ੍ਰਦਰਸ਼ਨ ਦੇ ਮੌਕੇ ਮਿਲਣਗੇ।

ਇਸ ਸਾਲ, ‘ਵਿਊਇੰਗ ਰੂਮ’ ਵਿੱਚ 19 ਦੇਸ਼ਾਂ ਦੀਆਂ 35 ਭਾਸ਼ਾਵਾਂ ਦੇ 155 ਪ੍ਰੋਜੈਕਟ ਦਿਖਾਏ ਜਾਣਗੇ। ਇਸ ਨਾਲ ਖਰੀਦਦਾਰਾਂ, ਬ੍ਰੌਡਕਾਸਟਰਾਂ, ਵਿਕ੍ਰੇਤਾਵਾਂ, ਫੈਸਟੀਵਲ ਪ੍ਰੋਗਰਾਮਾਂ ਅਤੇ ਉਦਯੋਗ ਨਾਲ ਜੁੜੇ ਹੋਰ ਲੋਕਾਂ ਨੂੰ ਦੁਨੀਆ ਭਰ ਦੀਆਂ ਡਾਕੂਮੈਂਟਰੀ ਕਹਾਣੀਆਂ ਅਤੇ ਦ੍ਰਿਸ਼ਟੀਕੋਣਾਂ ਦੀ ਵਿਸ਼ਾਲ ਵਿਭਿੰਨਤਾ ਦੇਖਣ ਨੂੰ ਮਿਲੇਗੀ। 

ਵਰਕ-ਇਨ-ਪ੍ਰੋਗਰੈਸ ਲੈਬ 2026 ਲਈ ਚੁਣੀਆਂ ਗਈਆਂ ਫਿਲਮਾਂ

1. ਅਦਿਯੂ ਦਿਲੀ - ਨਿਰਦੇਸ਼ਕ: ਨੰਦਨ ਸਕਸੈਨਾ ਅਤੇ ਕਵਿਤਾ ਬਹਿਲ

2. ਇਟ ਟੈਕਸ ਅ ਵਿਲੈਜ਼ - ਨਿਰਦੇਸ਼ਕ: ਇੰਦਰਜੀਤ ਮੋਰੇ

3. ਕੁੰਚੋਕ ਐਂਡ ਹਿਜ ਮੈਨੀ ਮੂਨਜ਼ - ਨਿਰਦੇਸ਼ਕ: ਅਸ਼ੋਕ ਮੀਣਾ

4. ਔਨ ਅ ਗੁੱਡ ਨੋਟ - ਨਿਰਦੇਸ਼ਕ: ਕਰਿਸ਼ਮਾ ਰਾਓ

ਵੇਵਸ ਡੌਕ ਬਜ਼ਾਰ ਰਿਕਮੈਂਡਸ 2026 ਲਈ ਚੁਣੀਆਂ ਗਈਆਂ ਫਿਲਮਾਂ 

  1. ਬਾਯ ਦ ਹੋਮ- ਨਿਰਦੇਸ਼ਕ: ਮਨਕਪ ਨੋਕਵੋਹਮ

  2. ਦੋ ਚਾਰ ਦਿਨ- ਨਿਰਦੇਸ਼ਕ: ਸਾਨਿਆ ਆਨੰਦ

  3. ਈਚੇ- ਨਿਰਦੇਸ਼ਕ: ਡਿੰਗਕੁ ਥਿੰਗਨਾਮ

  4. ਰਸਨਿਸ਼ਪਤੀ- ਨਿਰਦੇਸ਼ਕ: ਹਰੀਸ਼ ਕੇ.ਐੱਮ.

  5. ਰਾਈਜ਼- ਨਿਰਦੇਸ਼ਕ: ਅਰਸਤੁ ਜ਼ਕੀਆ

  6. ਦ ਗਰਲ ਬਿਨਿਥ ਦ ਸਨ- ਨਿਰਦੇਸ਼ਕ: ਮਧੁਰਿਮਾ ਮੈਤੀ

  7. ਤੁਰੂ- ਨਿਰਦੇਸ਼ਕ: ਰਾਮੇਸ਼ਵਰ ਭੱਟ

  8. ਟੁਕਰੋ ਟੁਕਰੋ ਪ੍ਰਥਿਬੀ-ਨਿਰਦੇਸ਼ਕ: ਅਸਮਿਤਾ ਪਾਲ

ਚੁਣੇ ਗਏ ਇਹ ਪ੍ਰੋਜੈਕਟ ਅੱਜ ਦੇ ਦੌਰ ਦੇ ਡਾਕੂਮੈਂਟ ਫਿਲਮ ਮੇਕਿੰਗ ਵਿਭਿੰਨਤਾ, ਰਚਨਾਤਮਕਤਾ ਅਤੇ ਮਜ਼ਬੂਤੀ ਨੂੰ ਦਰਸਾਉਂਦੀ ਹੈ। ਨਾਲ ਹੀ, ਇਹ ਉਭਰਦੀ ਹੋਈ ਆਵਾਜ਼ਾਂ ਨੂੰ ਹੁਲਾਰਾ ਦੇਣ ਅਤੇ ਫਿਲਮਕਾਰਾਂ ਲਈ ਆਲਮੀ ਬਜ਼ਾਰ ਅਤੇ ਦਰਸ਼ਕਾਂ ਨਾਲ ਜੁੜਨ ਦੇ ਸਾਰਥਕ ਮੌਕੇ ਬਣਾਉਣ ਪ੍ਰਤੀ ਐੱਨਐੱਫਡੀਸੀ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦੀ ਹੈ। 

************

ਪੀਆਈਬੀ ਮੁੰਬਈ | ਸ੍ਰੀਯੰਕਾ ਚੈਟਰਜੀ/ਰੋਬਿਨ ਸਿੰਘ/ ਪਰਸ਼ੂਰਾਮ ਕੋਰ/ਬਲਜੀਤ ਸਿੰਘ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2273022   |   Visitor Counter: 7