ਖੇਤੀਬਾੜੀ ਮੰਤਰਾਲਾ
azadi ka amrit mahotsav

ਨੇਪਾਲ ਦੁਆਰਾ ਭਾਰਤੀ ਅੰਬਾਂ ਦੇ ਆਯਾਤ ‘ਤੇ ਕੋਈ ਪਾਬੰਦੀ ਨਹੀਂ

Posted On: 10 JUN 2026 8:04PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਨੇਪਾਲ ਨੇ ਭਾਰਤ ਤੋਂ ਅੰਬਾਂ ਦੇ ਆਯਾਤ ‘ਤੇ ਪਾਬੰਦੀ ਲਗਾਈ ਹੈ ਜਾਂ ਆਯਾਤ ਮੁਅੱਤਲੀ ਕੀਤਾ ਹੈ। ਇਹ ਰਿਪੋਰਟਾਂ ਤੱਥਾਂ ਪੱਖੋਂ ਗਲਤ ਅਤੇ ਗੁੰਮਰਾਹਕੁੰਨ ਹਨ।

ਨੇਪਾਲ ਸਰਕਾਰ ਨੇ ਆਪਣੇ ਪਲਾਂਟ ਕੁਆਰੰਟੀਨ ਅਤੇ ਕੀਟਨਾਸ਼ਕ ਪ੍ਰਬੰਧਨ ਕੇਂਦਰ (ਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਆਰਗੇਨਾਈਜ਼ੇਸ਼ਨ ਆਫ਼ ਨੇਪਾਲ) ਰਾਹੀਂ 10 ਜੂਨ 2026 ਨੂੰ ਸਪਸ਼ਟ ਕੀਤਾ ਕਿ ਭਾਰਤੀ ਅੰਬਾਂ ਦੇ ਆਯਾਤ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਨਿਰਧਾਰਿਤ ਫਾਈਟੋਸੈਨੇਟਰੀ ਜ਼ਰੂਰਤਾਂ ਦੇ ਤਹਿਤ ਆਯਾਤ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਇਨ੍ਹਾਂ ਜ਼ਰੂਰਤਾਂ ਦੀ ਪਾਲਣਾ ਅਤੇ ਭਾਰਤ ਸਰਕਾਰ ਦੁਆਰਾ ਜਾਰੀ ਵੈਧ ਫਾਈਟੋਸੈਨੇਟਰੀ ਸਰਟੀਫਿਕੇਟ ਪੇਸ਼ ਕਰਨ ‘ਤੇ ਆਯਾਤ ਪਰਮਿਟ ਅਤੇ ਰਿਲੀਜ਼ ਆਰਡਰ ਜਾਰੀ ਕੀਤੇ ਜਾ ਰਹੇ ਹਨ।

ਨੇਪਾਲ ਨੂੰ ਭਾਰਤੀ ਅੰਬਾਂ ਦਾ ਨਿਰਯਾਤ ਨਿਰਵਿਘਨ ਜਾਰੀ ਹੈ। ਜਨਵਰੀ 2026 ਨੂੰ ਹੁਣ ਤੱਕ ਕੁੱਲ 149 ਖੇਪਾਂ ਵਿੱਚ 2025 ਮੀਟ੍ਰਿਕ ਟਨ ਅੰਬ ਨੇਪਾਲ ਨੂੰ ਭੇਜੇ ਜਾ ਚੁੱਕੇ ਹਨ। ਸਿਰਫ਼ ਜੂਨ 2026 ਵਿੱਚ ਹੀ ਹੁਣ ਤੱਕ 18 ਖੇਪਾਂ, ਜਿਨ੍ਹਾਂ ਦੀ ਕੁੱਲ ਮਾਤਰਾ 266 ਮੀਟ੍ਰਿਕ ਟਨ ਹੈ, ਨਿਰਯਾਤ ਕੀਤੀ  ਜਾ ਚੁੱਕੀਆਂ ਹਨ।

ਹਾਲਾਂਕਿ, ਨੇਪਾਲ ਨੇ ਹਾਲ ਹੀ ਵਿੱਚ ਕੁਝ ਆਯਾਤ ਸ਼ਰਤਾਂ ਵਿੱਚ ਸੰਸ਼ੋਧਨ ਕੀਤਾ ਹੈ, ਜਿਸ ਵਿੱਚ ਗਰਮ ਪਾਣੀ ਇਲਾਜ (ਐੱਚਡਬਲਿਊਟੀ) ਦੀ ਜ਼ਰੂਰਤ ਸ਼ਾਮਲ ਹੈ, ਭਾਰਤ ਨੇ ਨਿਰਧਾਰਿਤ ਜ਼ਰੂਰਤਾਂ ਦੀ ਪਾਲਣਾ ਕਰਦੇ ਹੋਏ ਨਿਰਯਾਤ ਦੀ ਸੁਵਿਧਾ ਪ੍ਰਦਾਨ ਕਰਨਾ ਜਾਰੀ ਰੱਖਿਆ ਹੈ। ਨਾਲ ਹੀ, ਭਾਰਤ ਨੇ ਪਹਿਲਾਂ ਬਿਨਾਂ  ਸਲਾਹ-ਮਸ਼ਵਰੇ ਦੇ ਨਵੇਂ ਫਾਈਟੋਸੈਨੇਟਰੀ ਉਪਾਵਾਂ ਨੂੰ ਪੇਸ਼ ਕੀਤੇ ਜਾਣ ਦੇ ਸਬੰਧ ਵਿੱਚ ਆਪਣੀਆਂ ਚਿੰਤਾਵਾਂ ਵਿਅਕਤ ਕੀਤੀਆਂ ਹਨ ਅਤੇ ਇਸ ਮਾਮਲੇ ਨੂੰ ਡਬਲਿਊਟੀਓ ਐੱਸਪੀਐੱਸ ਸਮਝੌਤੇ ਅਤੇ ਅੰਤਰਰਾਸ਼ਟਰੀ ਪੌਦਾ ਸੁਰੱਖਿਆ ਸੰਮੇਲਨ (ਆਈਪੀਸੀਸੀ) ਢਾਂਚੇ ਦੇ ਅਨੁਸਾਰ ਉਪਯੁਕਤ ਦੁਵੱਲੇ ਚੈਨਲਾਂ ਰਾਹੀਂ ਅੱਗੇ ਵਧਾ ਰਿਹਾ ਹੈ।

ਹਿਤਧਾਰਕਾਂ, ਵਪਾਰੀਆਂ ਅਤੇ ਜਨਤਾ ਨੂੰ ਆਯਾਤ ਅਤੇ ਨਿਰਯਾਤ ਨਿਯਮਾਂ ਨਾਲ ਸਬੰਧਿਤ ਜਾਣਕਾਰੀ ਲਈ ਅਧਿਕਾਰਤ ਸੂਚਨਾਵਾਂ ‘ਤੇ ਭਰੋਸਾ ਕਰਨ ਅਤੇ ਨੇਪਾਲ ਨੂੰ ਭਾਰਤੀ ਅੰਬਾਂ ਦੇ ਨਿਰਯਾਤ ‘ਤੇ ਕਿਸੇ ਕਥਿਤ ਵਪਾਰ ਪਾਬੰਦੀ ਦੇ ਸਬੰਧ ਵਿੱਚ ਕਿਸੇ ਵੀ ਗੈਰ-ਪ੍ਰਮਾਣਿਤ ਰਿਪੋਰਟ ਦੀ ਅਣਦੇਖੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

*****

ਆਰਸੀ/ਐੱਮਐੱਸ/ਬਲਜੀਤ


(Release ID: 2271624) ਵਿਜ਼ੀਟਰ ਕਾਊਂਟਰ : 48