ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਚੋਣ ਮੁਹਿੰਮਾਂ ਵਿੱਚ ਮੀਡੀਆ ਲਈ ਗਲੋਬਲ ਸਰਵੋਤਮ ਅਭਿਆਸਾਂ 'ਤੇ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ

प्रविष्टि तिथि: 03 JUN 2026 4:17PM by PIB Chandigarh
  1. ਭਾਰਤੀ ਚੋਣ ਕਮਿਸ਼ਨ (ਈਸੀਆਈ) 3-4 ਜੂਨ, 2026 ਨੂੰ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐੱਮ) ਵਿਖੇ ਚੋਣ ਪ੍ਰਕਿਰਿਆਵਾਂ ਅਤੇ ਮੁਹਿੰਮਾਂ ਵਿੱਚ ਮੀਡੀਆ ਲਈ ਗਲੋਬਲ ਬੈਸਟ ਪ੍ਰੈਕਟਿਸਿਜ਼ ਐਂਡ ਇਨੋਵੇਸ਼ਨਜ਼ 'ਤੇ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰ ਰਿਹਾ ਹੈ।

  2. ਕਾਨਫ਼ਰੰਸ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ, ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਬੀਐੱਲਓਸ ਅਤੇ ਬੀਐੱਲਏਸ ਸਮੇਤ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਸਿਖਲਾਈ ਦਿੰਦਾ ਹੈ ਤਾਂ ਜੋ 100 ਕਰੋੜ ਤੋਂ ਵੱਧ ਵੋਟਰਾਂ ਨਾਲ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੰਪੰਨ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਭਾਗੀਦਾਰੀ ਨਾਲ ਚੋਣ ਪ੍ਰਕਿਰਿਆ ਵਿੱਚ ਵੋਟਰਾਂ ਦੇ ਵਿਸ਼ਵਾਸ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ।

  3. ਇਸ ਕਾਨਫਰੰਸ ਵਿੱਚ ਡੀਈਓਸ, ਐੱਫਆਰਓਸ, ਵਿਸ਼ਾ ਵਸਤੂ ਮਾਹਿਰ, ਸਿੱਖਿਆ ਸ਼ਾਸਤਰੀ, ਖੋਜਕਰਤਾ ਅਤੇ ਇਲੈਕਟੋਰਲ ਲਿਟਰੇਸੀ ਕਲੱਬ (ਈਐੱਲਸੀਸ) ਦੇ ਮੈਂਬਰਾਂ ਸਮੇਤ 480 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ।

  4. ਇਸ ਕਾਨਫਰੰਸ ਦਾ ਉਦੇਸ਼ ਚੋਣ ਪ੍ਰਬੰਧਨ ਦੇ ਵਿਭਿੰਨ ਆਯਾਮਾਂ ਵਿੱਚ ਅੰਤਰਰਾਸ਼ਟਰੀ ਅਨੁਭਵਾਂ, ਆਦਰਸ਼ ਮਿਆਰਾਂ ਅਤੇ ਸਰਵੋਤਮ ਅਭਿਆਸਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੇ ਅਭਿਆਸਕਰਤਾ-ਅਧਾਰਿਤ ਵਿਸ਼ਵਵਿਆਪੀ ਗਿਆਨ ਸਰੋਤਾਂ ਨੂੰ ਵਿਕਸਿਤ ਕਰਨਾ ਹੈ, ਤਾਂ ਜੋ 23 ਜਨਵਰੀ, 2026 ਨੂੰ ਭਾਰਤ ਵਿੱਚ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅਪਣਾਏ ਗਏ ਦਿੱਲੀ ਐਲਾਨਨਾਮੇ ਦੇ ਤਹਿਤ ਕਲਪਨਾ ਕੀਤੀ ਗਈ ਅੰਤਿਮ ਥੀਮੈਟਿਕ ਰਿਪੋਰਟ ਵਿੱਚ ਯੋਗਦਾਨ ਪਾਇਆ ਜਾ ਸਕੇ।

  5. ਇਨ੍ਹਾਂ ਚਰਚਾਵਾਂ ਵਿੱਚ ਮੀਡੀਆ ਮੁਹਿੰਮਾਂ ਵਿੱਚ ਪ੍ਰਮੁੱਖ ਮੁੱਦਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ ਗਲਤ ਸੂਚਨਾ ਅਤੇ ਗਲਤ ਪ੍ਰਚਾਰ, ਏਆਈ-ਤਿਆਰ ਕੀਤੇ ਡੀਪਫੇਕ ਅਤੇ ਸਿੰਥੈਟਿਕ ਮੀਡੀਆ, ਗੈਰ-ਪਾਰਦਰਸ਼ੀ ਡਿਜੀਟਲ ਰਾਜਨੀਤਿਕ ਇਸ਼ਤਿਹਾਰਬਾਜ਼ੀ ਅਤੇ ਪਲੈਟਫਾਰਮ ਸ਼ਾਸਨ ਸ਼ਾਮਲ ਹਨ।

  6. ਇਹ ਦੋ-ਦਿਨਾਂ ਕਾਨਫਰੰਸ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੁਆਰਾ ਆਈਆਈਆਈਡੀਈਐੱਮ ਅਤੇ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (ਡੀਟੀਯੂ) ਦੇ ਸਹਿਯੋਗ ਨਾਲ, ਇੰਟਰਨੈਸ਼ਨਲ ਇੰਸਟੀਟਿਊਟ ਫਾਰ ਡੈਮੋਕਰੇਸੀ ਐਂਡ ਇਲੈਕਟੋਰਲ ਅਸਿਸਟੈਂਸ (ਇੰਟਰਨੈਸ਼ਨਲ ਆਈਡੀਈਏ) ਦੀ ਇੰਡੀਆ 2026 ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਜਾ ਰਹੀ ਹੈ।

**********

ਆਰਕੇ/ਜੀਡੀਐੱਚ/ਆਰਪੀ//ਏਕੇ


(रिलीज़ आईडी: 2270196) आगंतुक पटल : 43
इस विज्ञप्ति को इन भाषाओं में पढ़ें: Urdu , English , हिन्दी , Marathi , Bengali , Assamese , Gujarati , Tamil , Malayalam