ਗ੍ਰਹਿ ਮੰਤਰਾਲਾ
azadi ka amrit mahotsav

ਪਦਮ ਪੁਰਸਕਾਰ -2027 ਲਈ ਨਾਮਾਂਕਣ 31 ਜੁਲਾਈ, 2026 ਤੱਕ

प्रविष्टि तिथि: 05 JUN 2026 3:44PM by PIB Chandigarh

ਗਣਤੰਤਰ ਦਿਵਸ 2027 ਦੇ ਮੌਕੇ 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਨਾਮਾਂਕਣ/ਰਿਕਮੈਂਡੇਸ਼ਨਸ 15 ਮਾਰਚ, 2026 ਤੋਂ ਸ਼ੁਰੂ ਹੋ ਗਈਆਂ ਹਨ। ਪਦਮ ਪੁਰਸਕਾਰਾਂ ਲਈ ਨਾਮਾਂਕਣ ਦੀ ਆਖਰੀ ਮਿਤੀ 31 ਜੁਲਾਈ, 2026 ਹੈ। ਪਦਮ ਪੁਰਸਕਾਰਾ ਲਈ ਨਾਮਾਂਕਣ/ਰਿਕਮੈਂਡੇਸ਼ਨਸ ਸਿਰਫ਼ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਔਨਲਾਈਨ ਹੀ ਸਵੀਕਾਰ ਕੀਤੀਆਂ ਜਾਣਗੀਆਂ।

ਪਦਮ ਪੁਰਸਕਾਰ ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ, ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹਨ। ਸੰਨ 1954 ਵਿੱਚ ਸਥਾਪਿਤ, ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਐਲਾਨੇ ਜਾਂਦੇ ਹਨ। ਇਹ 'ਵਿਸ਼ੇਸ਼ ਕਾਰਜਾਂ' ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਦਿੱਤੇ ਜਾਂਦੇ ਹਨ ਅਤੇ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਚਿਕਿਤਸਾ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ, ਆਦਿ ਵਰਗੇ ਸਾਰੇ ਖੇਤਰਾਂ ਵਿੱਚ ਵਿਸ਼ੇਸ਼ ਅਤੇ ਅਸਧਾਰਣ ਪ੍ਰਾਪਤੀਆਂ/ ਸੇਵਾਵਾਂ ਲਈ ਪ੍ਰਦਾਨ ਕੀਤੇ ਜਾਂਦੇ ਹਨ। ਜਾਤੀ, ਕਿੱਤੇ, ਅਹੁਦੇ ਜਾਂ ਲਿੰਗ ਦੇ ਭੇਦਭਾਵ ਤੋਂ ਬਿਨਾ ਸਾਰੇ ਲੋਕ ਇਨ੍ਹਾਂ ਪੁਰਸਕਾਰਾਂ ਲਈ ਯੋਗ ਹਨ। ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ –ਜਿਨ੍ਹਾਂ ਵਿੱਚ ਡਾਕਟਰਾਂ ਅਤੇ ਵਿਗਿਆਨੀ ਸ਼ਾਮਲ ਨਹੀਂ ਹਨ, - ਪਦਮ ਪੁਰਸਕਾਰਾਂ ਲਈ ਯੋਗ ਨਹੀਂ ਹਨ।

ਸਰਕਾਰ ਪਦਮ ਪੁਰਸਕਾਰਾਂ ਨੂੰ "ਲੋਕਾਂ ਦਾ ਪਦਮ" (People’s Padma”) ਬਣਾਉਣ ਲਈ ਵਚਨਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਸਵੈ-ਨਾਮਜ਼ਦਗੀਆਂ ਸਮੇਤ ਨਾਮਾਂਕਣ/ਸਿਫ਼ਾਰਸ਼ਾਂ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਯਾਂਗਜਨਾਂ ਅਤੇ ਸਮਾਜ ਦੀ ਨਿਰਸੁਆਰਥ ਸੇਵਾ ਕਰ ਰਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ - ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਅਸਲ ਵਿੱਚ ਮਾਨਤਾ ਦੇ ਯੋਗ ਹਨ।

ਨਾਮਾਂਕਣ/ਸਿਫ਼ਾਰਸ਼ਾਂ ਵਿੱਚ ਉਪਰੋਕਤ ਪੋਰਟਲ 'ਤੇ ਉਪਲਬਧ ਫਾਰਮੈੱਟ ਵਿੱਚ ਦਰਸਾਏ ਗਏ ਸਾਰੇ ਸਬੰਧਿਤ ਵੇਰਵੇ ਹੋਣੇ ਚਾਹੀਦੇ ਹਨ, ਜੋ ਸਬੰਧਿਤ ਖੇਤਰ/ਵਿਸ਼ੇ ਵਿੱਚ ਸਿਫਾਰਸ਼ ਕੀਤੇ ਵਿਅਕਤੀ ਦੀਆਂ ਵਿਲੱਖਣ ਅਤੇ ਅਸਧਾਰਣ ਪ੍ਰਾਪਤੀਆਂ/ਸੇਵਾਵਾਂ ਨੂੰ ਸਪਸ਼ਟ ਤੌਰ 'ਤੇ ਉਜਾਗਰ ਕਰਦੇ ਹੋਣ।

 

ਇਸ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) 'ਪੁਰਸਕਾਰ ਅਤੇ ਮੈਡਲ' ਸਿਰਲੇਖ ਹੇਠ ਉਪਲਬਧ ਹੈ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਰੂਲਜ਼ ਅਤੇ ਰੈਗੂਲੇਸ਼ਨ ਵੈੱਬਸਾਈਟ 'ਤੇ https://padmaawards.gov.in/AboutAwards.aspx ਲਿੰਕ 'ਤੇ ਉਪਲਬਧ ਹਨ।

 

*********

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2269742) आगंतुक पटल : 4
इस विज्ञप्ति को इन भाषाओं में पढ़ें: Tamil , English , Urdu , हिन्दी , Marathi , Bengali , Assamese , Gujarati , Kannada , Malayalam