ਖੇਤੀਬਾੜੀ ਮੰਤਰਾਲਾ
ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ 22 ਰਾਜਾਂ ਦੇ ਖੇਤੀਬਾੜੀ ਮੰਤਰੀ ਇਕੱਠੇ ਇੱਕ ਪਲੈਟਫਾਰਮ ‘ਤੇ
ਦੇਸ਼ ਦੀ ਖੇਤੀਬਾੜੀ ਅਤੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦਾ ਲਿਆ ਸੰਕਲਪ
ਨੈਸ਼ਨਲ ਖਰੀਫ ਕਾਨਫਰੰਸ ਵਿੱਚ ਪਹਿਲੀ ਵਾਰ ਰਾਤ ਤੱਕ ਚਲਿਆ ਮੰਥਨ, ਖੇਤਾਂ ਵਿੱਚ ਉਤਰੇਗਾ ਖੇਤੀਬਾੜੀ ਤਰੱਕੀ ਦਾ ਮਿਸ਼ਨ
ਰਾਸ਼ਟਰੀ ਖਰੀਫ ਕਾਨਫਰੰਸ ਵਿੱਚ ਖੇਤੀਬਾੜੀ ਮੰਤਰੀਆਂ ਦਾ ਸੰਕਲਪ: ਆਪਣੇ ਖੇਤਾਂ ਵਿੱਚ ਵੀ ਕਰਨਗੇ ਕੁਦਰਤੀ ਖੇਤੀ
ਖੇਤੀਬਾੜੀ ਖੋਜ ਦੇ ਪ੍ਰਮੁੱਖ ਕੇਂਦਰ ਪੂਸਾ ਤੋਂ ਸਮੁੱਚੇ ਖੇਤੀਬਾੜੀ ਵਿਕਾਸ ਦਾ ਸੰਕਲਪ: ‘ਵੱਡਾ ਅਹੁਦਾ ਨਹੀਂ, ਵੱਡਾ ਸੰਕਲਪ ਚਾਹੀਦਾ ਹੈ’- ਸ਼੍ਰੀ ਸ਼ਿਵਰਾਜ ਸਿੰਘ
ਦੋ ਦਿਨ ਹੋਇਆ ਡੂੰਘਾ ਵਿਟਾਰ-ਵਟਾਂਦਰਾ, ਖੇਤੀ ਲਈ ਨਵੀਂ ਦਿਸ਼ਾ: ਸ਼੍ਰੀ ਸ਼ਿਵਰਾਜ ਸਿੰਘ ਦੀ ਪਹਿਲ ‘ਤੇ ਖੇਤੀਬਾੜੀ ਆਤਮਨਿਰਭਰਤਾ ਦਾ ਰੋਡਮੈਪ
ਧਰਤੀ ਬਚਾਓ, ਦੇਸ਼ ਬਚਾਓ: ਪੂਸਾ ਸੰਮੇਲਨ ਵਿੱਚ ਰਾਸ਼ਟਰੀ ‘ਖੇਤ ਬਚਾਓ ਅਭਿਆਨ’ ਦਾ ਸ਼੍ਰੀ ਸ਼ਿਵਰਾਜ ਸਿੰਘ ਨੇ ਕੀਤਾ ਆਗਾਜ਼
ਕੇਂਦਰ-ਰਾਜ-ਵਿਗਿਆਨਿਕ ਇੱਕ ਪਲੈਟਫਾਰਮ ‘ਤੇ: ਖਰੀਫ ਤੋਂ ਪਹਿਲਾਂ ਖੇਤੀਬਾੜੀ ਪਰਿਵਰਤਨ ਦਾ ਰਾਸ਼ਟਰੀ ਫਾਰਮੈਟ ਤਿਆਰ
प्रविष्टि तिथि:
30 MAY 2026 2:33PM by PIB Chandigarh
ਭਾਰਤੀ ਖੇਤੀਬਾੜੀ ਦੇ ਇਤਿਹਾਸ ਵਿੱਚ ਇੱਕ ਇਤਿਹਾਸਿਕ ਘਟਨਾ ਦੇ ਰੂਪ ਵਿੱਚ, 22 ਰਾਜਾਂ ਦੇ ਖੇਤੀਬਾੜੀ ਮੰਤਰੀ 28-29 ਮਈ ਨੂੰ ਨਵੀਂ ਦਿੱਲੀ ਸਥਿਤ ਪੂਸਾ ਕੈਂਪਸ ਵਿੱਚ ਆਯੋਜਿਤ ਦੋ ਦਿਨਾਂ ਰਾਸ਼ਟਰੀ ਖਰੀਫ ਸੰਮੇਲਨ ਵਿੱਚ ਇੱਕ ਪਲੈਟਫਾਰਮ ‘ਤੇ ਇਕੱਠੇ ਹੋਏ। ਪੂਸਾ ਦੇਸ਼ ਦੇ ਪ੍ਰਮੁੱਖ ਖੇਤੀਬਾੜੀ ਖੋਜ ਕੇਂਦਰਾਂ ਵਿੱਚੋਂ ਇੱਕ ਹੈ। ਸੰਮੇਲਨ ਦੀ ਸਮਾਪਤੀ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਤਾਲਮੇਲ ਕਾਰਵਾਈ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਰਾਹੀਂ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਦੀ ਸਮੂਹਿਕ ਵਚਨਬੱਧਤਾ ਦੇ ਨਾਲ ਹੋਈ।
ਸਿਰਫ਼ ਇੱਕ ਨਿਯਮਿਤ ਸਮੀਖਿਆ ਮੀਟਿੰਗ ਤੋਂ ਕਿਤੇ ਵਧ ਕੇ, ਇਹ ਸੰਮੇਲਨ ਵਚਨਬੱਧਤਾ, ਤਾਲਮੇਲ ਅਤੇ ਜ਼ਮੀਨੀ ਪੱਧਰ ‘ਤੇ ਲਾਗੂਕਰਨ ਲਈ ਇੱਕ ਰਾਸ਼ਟਰੀ ਮੰਚ ਦੇ ਰੂਪ ਵਿੱਚ ਉਭਰਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਪਹਿਲੇ ਦਿਨ ਰਾਜ ਖੇਤੀਬਾੜੀ ਅਤੇ ਬਾਗਵਾਨੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਵਿਆਪਕ ਚਰਚਾ ਹੋਈ। ਦੂਜੇ ਦਿਨ, ਸ਼੍ਰੀ ਚੌਹਾਨ ਪੂਰੀ ਕਾਰਵਾਈ ਵਿੱਚ ਮੌਜੂਦ ਰਹੇ, ਜਦੋਂ ਰਾਜ ਖੇਤੀਬਾੜੀ ਮੰਤਰੀਆਂ ਨੇ ਸ਼ਾਮ ਤੱਕ ਚਲੀ ਇੱਕ ਬੇਮਿਸਾਲ ਅਤੇ ਲੰਬੀ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਮਿਲ ਕੇ ਖਰੀਫ ਦੀਆਂ ਤਿਆਰੀਆਂ, ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮ-ਨਿਰਭਰਤਾ, ਸੰਤੁਲਿਤ ਖਾਦ ਉਪਯੋਗ, ਕੁਦਰਤੀ ਖੇਤੀ ਅਤੇ ਪ੍ਰਸਤਾਵਿਤ ‘ਖੇਤ ਬਚਾਓ ਅਭਿਆਨ’ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਇੱਕ ਸਾਂਝੀ ਕਾਰਜ ਯੋਜਨਾ ਤਿਆਰ ਕੀਤੀ।
ਸੰਮੇਲਨ ਦੇ ਸਭ ਤੋਂ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਇਹ ਸੀ ਕਿ ਸ਼੍ਰੀ ਚੌਹਾਨ ਦੀ ਅਪੀਲ ਤੋਂ ਬਾਅਦ ਖੇਤੀਬਾੜੀ ਮੰਤਰੀਆਂ ਨੇ ਨੀਤੀਗਤ ਪੱਧਰ ‘ਤੇ ਕੁਦਰਤੀ ਖੇਤੀ ਦਾ ਸਮਰਥਨ ਕਰਨ ਦੇ ਨਾਲ-ਨਾਲ ਇਸ ਨੂੰ ਆਪਣੇ ਖੇਤਾਂ ਵਿੱਚ ਅਪਣਾਉਣ ਅਤੇ ਪ੍ਰਯੋਗ ਕਰਨ ਦੀ ਵਚਨਬੱਧਤਾ ਜਤਾਈ। ਇਸ ਦਾ ਉਦੇਸ਼ ਉਦਾਹਰਣ ਪੇਸ਼ ਕਰਨਾ ਅਤੇ ਕਿਸਾਨਾਂ ਵਿੱਚ ਵਧੇਰੇ ਵਿਸ਼ਵਾਸ ਜਗਾਉਣਾ ਹੈ।

ਰਾਸ਼ਟਰੀ ਖਰੀਫ ਸੰਮੇਲਨ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਖੇਤੀਬਾੜੀ ਨੂੰ ਸਿਰਫ਼ ਉਤਪਾਦਨ ਦਾ ਵਿਸ਼ਾ ਨਹੀਂ ਮੰਨਦੀ, ਸਗੋਂ ਇਸ ਨੂੰ ਇੱਕ ਵਿਆਪਕ ਰਾਸ਼ਟਰੀ ਜ਼ਿੰਮੇਵਾਰੀ ਦੇ ਰੂਪ ਵਿੱਚ ਦੇਖਦੀ ਹੈ ਜਿਸ ਵਿੱਚ ਸੋਇਲ ਹੈਲਥ, ਵਾਤਾਵਰਣ ਸਥਿਰਤਾ, ਪੋਸ਼ਣ ਸੁਰੱਖਿਆ, ਕਿਸਾਨਾਂ ਦੀ ਸਮ੍ਰਿੱਧੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਸ਼ਾਮਲ ਹੈ। ਸੰਮੇਲਨ ਦੌਰਾਨ, ਸ਼੍ਰੀ ਚੌਹਾਨ ਨੇ ਰਾਜ ਸਰਕਾਰਾਂ ਤੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਗੈਰ-ਜ਼ਰੂਰੀ ਗੁੰਝਲਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨ ਸਰਕਾਰੀ ਪਹਿਲਕਦਮੀਆਂ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਲਾਭਵੰਦ ਹੋ ਸਕਣ।
ਸੰਮੇਲਨ ਦੇ ਪਹਿਲੇ ਦਿਨ, ਖਰੀਫ ਮੌਸਮ ਦੀਆਂ ਤਿਆਰੀਆਂ, ਬੀਜਾਂ ਦੀ ਉਪਲਬਧਤਾ, ਖਾਦ ਪ੍ਰਬੰਧਨ, ਫਸਲ ਯੋਜਨਾਬੰਦੀ, ਜਲ ਪ੍ਰਬੰਧਨ ਅਤੇ ਖੇਤਰ-ਵਿਸ਼ੇਸ਼ ਚੁਣੌਤੀਆਂ ‘ਤੇ ਚਰਚਾ ਕਰਨ ਲਈ ਦੇਸ਼ ਭਰ ਦੇ ਸੀਨੀਅਰ ਅਧਿਕਾਰੀ ਇਕੱਠੇ ਹੋਏ। ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਉਦਘਾਟਨੀ ਭਾਸ਼ਣ ਤੋਂ ਬਾਅਦ, ਸ਼੍ਰੀ ਚੌਹਾਨ ਨੇ ਪੂਰੇ ਸੈਸ਼ਨ ਦੌਰਾਨ ਹਾਲ ਦੇ ਪਿੱਛੇ ਭਾਗੀਦਾਰਾਂ ਦਰਮਿਆਨ ਬੈਠ ਕੇ ਚਰਚਾਵਾਂ ਨੂੰ ਧਿਆਨਪੂਰਵਕ ਸੁਣਿਆ। ਅਗਲੇ ਦਿਨ, ਉਨ੍ਹਾਂ ਦੀ ਪ੍ਰਧਾਨਗੀ ਵਿੱਚ, ਰਾਜ ਦੇ ਖੇਤੀਬਾੜੀ ਮੰਤਰੀਆਂ ਨੇ ਚਰਚਾ ਨੂੰ ਅੱਗੇ ਵਧਾਇਆ ਅਤੇ ਇਸ ਨੂੰ ਇੱਸ ਸਾਂਝੀ ਨੀਤੀਗਤ ਵਚਨਬੱਧਤਾ ਅਤੇ ਕਾਰਜ ਯੋਜਨਾ ਵਿੱਚ ਤਬਦੀਲ ਕੀਤਾ।
ਸਮਾਪਤੀ ਸੈਸ਼ਨ ਵਿੱਚ, ਸ਼੍ਰੀ ਚੌਹਾਨ ਨੇ ਅਧਿਕਾਰੀਆਂ ਅਤੇ ਮੰਤਰੀਆਂ ਦੁਆਰਾ ਪ੍ਰਦਰਸ਼ਿਤ ਗੰਭੀਰਤਾ, ਸਮਰਪਣ ਅਤੇ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਭਾਗੀਦਾਰਾਂ ਦੀ ਅਜਿਹੀ ਵਚਨਬੱਧ ਭਾਗੀਦਾਰੀ ਸ਼ਾਇਦ ਹੀ ਕਦੇ ਦੇਖੀ ਹੋਵੇ। ਉਨ੍ਹਾਂ ਦੀ ਇਹ ਟਿੱਪਣੀ ਸੰਮੇਲਨ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜਿੱਥੇ ਮੌਜੂਦਾ ਲੋਕਾਂ ਨੇ ਖੁਦ ਨੂੰ ਨਾ ਸਿਰਫ਼ ਪ੍ਰਸ਼ਾਸਕਾਂ ਦੇ ਰੂਪ ਵਿੱਚ, ਸਗੋਂ ਵਿਚਾਰਕਾਂ, ਅਭਿਆਸਕਰਤਾਵਾਂ ਅਤੇ ਪਰਿਵਰਤਨ ਦੇ ਏਜੰਟਾਂ ਦੇ ਰੂਪ ਵਿੱਚ ਪੇਸ਼ ਕੀਤਾ।
ਸੰਮੇਲਨ ਤੋਂ ਉਭਰਨ ਵਾਲਾ ਸਭ ਤੋਂ ਸਸ਼ਕਤ ਸੰਦੇਸ਼ ਸ਼ਾਇਦ ਇਹੀ ਸੀ ਕਿ “ਖੇਤਾਂ ਨੂੰ ਬਚਾਉਣਾ ਹੀ ਭਵਿੱਖ ਨੂੰ ਬਚਾਉਣਾ ਹੈ।” ਸ਼੍ਰੀ ਚੌਹਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੇਤਾਂ ਦੀ ਰੱਖਿਆ ਕਰਨਾ ਸਿਰਫ਼ ਖੇਤੀਬਾੜੀ ਭੂਮੀ ਦੀ ਸੁਰੱਖਿਆ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਵਾਤਾਵਰਣ, ਰਾਸ਼ਟਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਨਾਲ ਵੀ ਜੁੜਿਆ ਹੈ। ਇਸ ਸੰਦਰਭ ਵਿੱਚ, ਖਾਦਾਂ ਦੇ ਸੰਤੁਲਿਤ ਉਪਯੋਗ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।

ਕੇਂਦਰੀ ਮੰਤਰੀ ਨੇ ਸਪਸ਼ਟ ਕੀਤਾ ਕਿ ਉਦੇਸ਼ ਰਸਾਇਣਕ ਖਾਦਾਂ ‘ਤੇ ਪੂਰਨ ਪਾਬੰਦੀ ਲਗਾਉਣਾ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਗਿਆਨਿਕ, ਸੰਤੁਲਿਤ ਅਤੇ ਵਿਵੇਕਪੂਰਨ ਉਪਯੋਗ ਨੂੰ ਹੁਲਾਰਾ ਦੇਣਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਰਾਸ਼ਟਰ ਵਿਆਪੀ ਜਾਗਰੂਕਤਾ ਅਭਿਆਨ ਅਤੇ ਸੰਸਥਾਗਤ ਪ੍ਰਚਾਰ ਦਾ ਸੱਦਾ ਦਿੱਤਾ। ਨਤੀਜੇ ਵਜੋਂ, ਸੰਮੇਲਨ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਖੇਤ ਬਚਾਓ ਅਭਿਆਨ ਨੂੰ ਕੇਂਦਰ ਸਰਕਾਰ, ਰਾਜ ਸਰਕਾਰਾਂ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ, ਖੇਤੀਬਾੜੀ ਯੂਨੀਵਰਸਿਟੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਵਿਆਪਕ ਵਿਗਿਆਨਿਕ ਭਾਈਚਾਰੇ ਨੂੰ ਸ਼ਾਮਲ ਕਰਦੇ ਹੋਏ ਇੱਕ ਸੰਯੁਕਤ ਰਾਸ਼ਟਰੀ ਪਹਿਲ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ।
ਸ਼੍ਰੀ ਚੌਹਾਨ ਨੇ ਤਾਲਮੇਲ ਵਾਲੇ ਲਾਗੂਕਰਨ ਵਿਧੀ, ਨਿਗਰਾਨੀ ਪ੍ਰਣਾਲੀ ਅਤੇ ਸਮਰਪਿਤ ਕੰਟਰੋਲ ਰੂਮ ਸਥਾਪਿਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਅਭਿਆਨ ਸਿਰਫ਼ ਇੱਕ ਅਪੀਲ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ ‘ਤੇ ਮਾਪਣ ਯੋਗ ਨਤੀਜਾ ਪ੍ਰਦਾਨ ਕਰੇ।
ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਇਹ ਸੀ ਕਿ ਰਾਜ ਦੇ ਖੇਤੀਬਾੜੀ ਮੰਤਰੀਆਂ ਨੇ ਖੁਦ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀਬਾੜੀ ਵਿਧੀਆਂ ਨੂੰ ਅਪਣਾਉਣ ਦੀ ਜਨਤਕ ਵਚਨਬੱਧਤਾ ਜਤਾਈ। ਕਿਉਂਕਿ ਜ਼ਿਆਦਾਤਰ ਖੇਤੀਬਾੜੀ ਮੰਤਰੀ ਖੁਦ ਖੇਤੀਬਾੜੀ ਨਾਲ ਜੁੜੇ ਹੋਏ ਹਨ, ਇਸ ਲਈ ਇਹ ਫ਼ੈਸਲਾ ਸਿਰਫ਼ ਪ੍ਰਤੀਕਾਤਮਕ ਹੋਣ ਦੀ ਬਜਾਏ ਵਿਵਹਾਰਿਕ ਮਹੱਤਵ ਰੱਖਦਾ ਹੈ। ਸ਼੍ਰੀ ਚੌਹਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਨੀਤੀ ਨਿਰਮਾਤਾ ਅਤੇ ਜਨਤਕ ਪ੍ਰਤੀਨਿਧੀ ਖੁਦ ਕੁਦਰਤੀ ਖੇਤੀ ਦੇ ਮਾਡਲ ਦਾ ਪ੍ਰਦਰਸ਼ਨ ਕਰਦੇ ਹਨ, ਭਲੇ ਹੀ ਛੋਟੇ ਪੈਮਾਨੇ ‘ਤੇ, ਤਾਂ ਕਿਸਾਨਾਂ ਦੇ ਲਈ ਸੰਦੇਸ਼ ਵਧੇਰੇ ਭਰੋਸੇਯੋਗ ਅਤ ਪ੍ਰੇਰਣਾਦਾਇਕ ਬਣ ਜਾਂਦਾ ਹੈ।
ਇਸ ਸੰਦਰਭ ਵਿੱਚ ਗੁਜਰਾਤ ਜਿਹੇ ਰਾਜਾਂ ਦੇ ਅਨੁਭਵਾਂ ਨੂੰ ਕੀਮਤੀ ਉਦਾਹਰਣ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੇ ਵੀ ਸੰਮੇਲਨ ਵਿੱਚ ਵਿਆਪਕ ਤੌਰ ‘ਤੇ ਹਿੱਸਾ ਲਿਆ ਅਤੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਕੁਦਰਤੀ ਖੇਤੀ ਵਿਧੀਆਂ ਦੇ ਵਿਸਤਾਰ ਦੀ ਪੁਰ ਜ਼ੋਰ ਵਕਾਲਤ ਕੀਤੀ।
ਸੰਮੇਲਨ ਵਿੱਚ ਇਸ ਗੱਲ ‘ਤੇ ਹੋਰ ਜ਼ੋਰ ਦਿੱਤਾ ਗਿਆ ਕਿ ਖਰੀਫ ਨਿਯੋਜਨ ਹੁਣ ਸਿਰਫ਼ ਮੌਸਮੀ ਤਿਆਰੀਆਂ ਤੱਕ ਹੀ ਸੀਮਿਤ ਨਹੀਂ ਰਹੇਗਾ। ਸਗੋਂ, ਇਹ ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮ-ਨਿਰਭਰਤਾ, ਸੋਇਲ ਹੈਲਥ, ਇਨਪੁਟ ਲਾਗਤਾਂ ਦਾ ਵਿਵੇਕਪੂਰਨ ਪ੍ਰਬੰਧਨ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਟਿਕਾਊ ਵਾਧੇ ਜਿਹੇ ਵਿਆਪਕ ਏਜੰਡੇ ਨਾਲ ਜੁੜਿਆ ਹੋਵੇਗਾ। ਉਭਰਦੀ ਨੀਤੀ ਦਾ ਉਦੇਸ਼ ਕੁਦਰਤੀ ਸੰਸਾਧਨਾਂ ਦੀ ਸਿਹਤ ਦੀ ਰੱਖਿਆ ਅਤੇ ਉਸ ਨੂੰ ਬਹਾਲ ਕਰਦੇ ਹੋਏ ਉਤਪਾਦਨ ਨੂੰ ਵਧਾਉਣਾ ਹੈ।
ਚਰਚਾ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਨੀਤੀਗਤ ਫੈਸਲਿਆਂ ਨੂੰ ਜਨਤਕ ਅੰਦੋਲਨਾਂ ਵਿੱਚ ਬਦਲਣ ਦੇ ਲਈ ਜ਼ਰੂਰੀ ਸੰਚਾਰ ਰਣਨੀਤੀ ਸੀ। ਆਪਣੇ ਸਮਾਪਤੀ ਭਾਸ਼ਣ ਵਿੱਚ ਸ਼੍ਰੀ ਚੌਹਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਮੇਲਨ ਦੌਰਾਨ ਲਏ ਗਏ ਫੈਸਲਿਆਂ ਅਤੇ ਅਭਿਆਨਾਂ ਨੂੰ ਵੱਖ-ਵੱਖ ਪ੍ਰਚਾਰ ਅਤੇ ਜਾਗਰੂਕਤਾ ਮੰਚਾਂ ਰਾਹੀਂ ਕਿਸਾਨਾਂ ਅਤੇ ਆਮ ਜਨਤਾ ਤੱਕ ਲਗਾਤਾਰ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨਾਂ ਨਾਲ ਖੇਤੀਬਾੜੀ ਸੁਧਾਰਾਂ ਨੂੰ ਪ੍ਰਸ਼ਾਸਨਿਕ ਪਹਿਲਕਦਮੀਆਂ ਨਾਲ ਜਨਤਕ-ਕੇਂਦ੍ਰਿਤ ਅੰਦੋਲਨਾਂ ਵਿੱਚ ਬਦਲਣ ਵਿੱਚ ਮਦਦ ਮਿਲੇਗੀ, ਜੋ ਜਨਤਕ ਭਾਗੀਦਾਰੀ ਤੋਂ ਪ੍ਰੇਰਿਤ ਹੋਣਗੇ।

ਸ਼੍ਰੀ ਚੌਹਾਨ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਹੇਠ ਕੇਂਦਰ ਸਰਕਾਰ ਖੇਤੀਬਾੜੀ ਪ੍ਰਸ਼ਾਸਨ ਵਿੱਚ ਯੋਜਨਾਵਾਂ ਦੇ ਐਲਾਨ ਤੱਕ ਸੀਮਿਤ ਰਹਿਣ ਦੀ ਬਜਾਏ ਸਾਂਝੀ ਜ਼ਿੰਮੇਵਾਰੀ ਦੀ ਸੰਸਕ੍ਰਿਤੀ ਵਿਕਸਿਤ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ਟੀਚੇ ਹਾਸਲ ਕਰਨ ਲਈ ਵੱਡੇ ਅਹੁਦੇ ਦੀ ਨਹੀਂ, ਸਗੋਂ ਦ੍ਰਿੜ੍ਹ ਸੰਕਲਪ ਦੀ ਜ਼ਰੂਰਤ ਹੁੰਦੀ ਹੈ। ਇਹ ਭਾਵਨਾ ਸੰਮੇਲਨ ਦੀ ਮੂਲ ਭਾਵਨਾ ਬਣ ਕੇ ਉਭਰੀ, ਜਿਸ ਵਿੱਚ ਮੰਤਰੀਆਂ ਅਤੇ ਅਧਿਕਾਰੀਆਂ ਨੇ ਸਮਰਪਣ ਅਤੇ ਦ੍ਰਿੜ੍ਹ ਨਿਸ਼ਚੈ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਸੰਕਲਪ ਲਿਆ।
ਦੋ ਦਿਨਾਂ ਰਾਸ਼ਟਰੀ ਖਰੀਫ ਸੰਮੇਲਨ ਨੂੰ ਇੱਕ ਇਤਿਹਾਸਿਕ ਘਟਨਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨੇ ਖੇਤੀਬਾੜੀ ਨੂੰ ਵਿਭਾਗੀ ਵਿਸ਼ੇ ਤੋਂ ਰਾਸ਼ਟਰੀ ਮਿਸ਼ਨ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ। ‘ਖੇਤ ਬਚਾਓ ਅਭਿਆਨ’ ਦੇ ਤਹਿਤ ਖਾਦਾਂ ਦਾ ਸੰਤੁਲਿਤ ਉਪਯੋਗ, ਕੁਦਰਤੀ ਖੇਤੀ ਦੇ ਵਿਵਹਾਰਿਕ ਮਾਡਲ ਅਤੇ ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮਨਿਰਭਰਤਾ ਦਾ ਟੀਚਾ ਹੁਣ ਨਿਰਧਾਰਿਤ ਸਮਾਂ ਸੀਮਾ ਅਤੇ ਲਾਗੂਕਰਨ ਢਾਂਚੇ ਦੇ ਅੰਦਰ ਅੱਗੇ ਵਧੇਗਾ। ਇਸ ਲਈ, ਇਹ ਸੰਮੇਲਨ ਖੇਤੀਬਾੜੀ ਖੇਤਰ ਲਈ ਇੱਕ ਮਹੱਤਵਪੂਰਨ ਅਤੇ ਸਕਾਰਾਤਮਕ ਮੋਡ ਸਾਬਤ ਹੋਵੇਗਾ।
ਸੰਮੇਲਨ ਦੀ ਸਮਾਪਤੀ ‘ਤੇ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਗੀਦਾਰਾਂ ਨੂੰ ਸਮੂਹਿਕ ਪ੍ਰਣ ਦਿਵਾਇਆ ਕਿ ਡੂੰਘੇ ਵਿਚਾਰ-ਵਟਾਂਦੇਰ ਦੇ ਇਨ੍ਹਾਂ ਦੋ ਦਿਨਾਂ ਨਾਲ ਉਭਰੇ ਵਿਚਾਰਾਂ ਅਤੇ ਵਚਨਬੱਧਤਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂਕਰਨ ਕੀਤਾ ਜਾਵੇਗਾ। ਵਿਚਾਰਾਂ ਤੋਂ ਵਚਨਬੱਧਤਾ ਅਤੇ ਵਚਨਬੱਧਤਾ ਤੋਂ ਲਾਗੂਕਰਨ ਤੱਕ ਦਾ ਇਹ ਪਰਿਵਰਤਨ ਰਾਸ਼ਟਰੀ ਖਰੀਫ ਸੰਮੇਲਨ 2026 ਦੀ ਸਭ ਤੋਂ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ ਅਤੇ ਇਹ ਖੇਤੀਬਾੜੀ ਪ੍ਰਧਾਨ ਭਾਰਤ ਦੇ ਕ੍ਰਿਆ-ਉਨਮੁਖ ਪਰਿਵਰਤਨ ਦੀ ਦਿਸ਼ਾ ਵਿੱਚ ਨਿਰਣਾਇਕ ਤੌਰ ‘ਤੇ ਅੱਗੇ ਵਧਣ ਦਾ ਪ੍ਰਤੀਕ ਹੈ।
****
ਆਰਸੀ/ਐੱਮਐੱਸ/ਐੱਮਕੇ/ਬਲਜੀਤ
(रिलीज़ आईडी: 2268027)
आगंतुक पटल : 18