ਕਾਨੂੰਨ ਤੇ ਨਿਆਂ ਮੰਤਰਾਲਾ
ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪੰਜ ਨਵੇਂ ਜੱਜਾਂ ਦੀ ਨਿਯੁਕਤੀ
प्रविष्टि तिथि:
01 JUN 2026 9:31AM by PIB Chandigarh
ਸੰਵਿਧਾਨ ਦੀ ਧਾਰਾ 124 ਦੇ ਆਰਟੀਕਲ (2) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਰਾਸ਼ਟਰਪਤੀ ਨੇ ਮਿਤੀ 01.06.2026 ਦੀ ਇੱਕ ਨੋਟੀਫਿਕੇਸ਼ ਰਾਹੀਂ ਹੇਠ ਲਿਖੇ ਚਾਰ ਮੁੱਖ ਜੱਜਾਂ ਅਤੇ ਇੱਕ ਸੀਨੀਅਰ ਐਡਵੋਕੇਟ ਨੂੰ ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ:
-
ਸ਼੍ਰੀ ਜਸਟਿਸ ਸ਼ੀਲ ਨਾਗੂ, ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ; (ii) ਸ਼੍ਰੀ ਜਸਟਿਸ ਸ਼੍ਰੀ ਚੰਦ੍ਰਸ਼ੇਖਰ, ਚੀਫ ਜਸਟਿਸ, ਬੰਬੇ ਹਾਈ ਕੋਰਟ; (iii) ਸ਼੍ਰੀ ਜਸਟਿਸ ਸੰਜੀਵ ਸਚਦੇਵਾ, ਚੀਫ ਜਸਟਿਸ, ਮੱਧ ਪ੍ਰਦੇਸ਼ ਹਾਈ ਕੋਰਟ; (iv) ਸ਼੍ਰੀ ਜਸਟਿਸ ਅਰੁਣ ਪੱਲੀ, ਚੀਫ ਜਸਟਿਸ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ; ਅਤੇ (v) ਸ਼੍ਰੀਮਤੀ ਵੈਂਕਿਟਾ ਸੁਬ੍ਰਾਮਣੀ ਮੋਹਨਾ, ਸੀਨੀਅਰ ਐਡਵੋਕੇਟ। ਇਹ ਨਿਯੁਕਤੀ ਉਸ ਮਿਤੀ ਤੋਂ ਪ੍ਰਭਾਵੀ ਹੋਵੇਗੀ ਜਿਸ ਮਿਤੀ ਨੂੰ ਉਹ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ।
(ਜਗਨਨਾਥ ਸ੍ਰੀਨਿਵਾਸਨ)
ਸੁੰਯੁਕਤ ਸਕੱਤਰ
ਭਾਰਤ ਸਰਕਾਰ
************
ਸਮਰਾਟ/ਪੀਐੱਨ/ਏਕੇ
(रिलीज़ आईडी: 2267588)
आगंतुक पटल : 58