ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪੀਐੱਮ ਸਵੈਨਿਧੀ ਨੇ ਕਿਫਾਇਤੀ ਕ੍ਰੈਡਿਟ ਅਤੇ ਸਮਾਜਿਕ ਸੁਰੱਖਿਆ ਤੱਕ ਪਹੁੰਚ ਰਾਹੀਂ ਸਟ੍ਰੀਟ ਵੈਂਡਰਾਂ ਨੂੰ ਸਸ਼ਕਤ ਬਣਾਉਣ ਦੇ 6 ਸਾਲ ਪੂਰੇ ਕੀਤੇ
ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਅਗਰਤਲਾ ਵਿੱਚ ਅਸਾਮ, ਤ੍ਰਿਪੁਰਾ, ਮਿਜ਼ੋਰਮ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਜਿਹੇ ਉੱਤਰ-ਪੂਰਬ ਰਾਜਾਂ ਦੇ ਲਾਭਾਰਥੀਆਂ ਦੀ ਮੌਜੂਦਗੀ ਵਿੱਚ ਇਸ ਮੌਕੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਯੋਜਨਾ ਦੇ ਤਹਿਤ ਲਾਭਾਰਥੀਆਂ ਦੀ ਔਸਤ ਆਮਦਨ ਵਿੱਚ 20 ਪ੍ਰਤੀਸ਼ਤ ਸਲਾਨਾ ਵਾਧਾ ਵੀ ਦਰਜ ਕੀਤਾ ਗਿਆ ਹੈ
ਪਿਛਲੇ 6 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 75 ਲੱਖ ਪਜਾਹ ਹਜ਼ਾਰ ਤੋਂ ਵੱਧ ਸਟ੍ਰੀਟ ਵੈਂਡਰਾਂ ਨੂੰ ਪੀਐੱਮ ਸਵੈਨਿਧੀ ਦੇ ਤਹਿਤ ਲਾਭ ਮਿਲਿਆ ਹੈ: ਸ਼੍ਰੀ ਮਨੋਹਰ ਲਾਲ
प्रविष्टि तिथि:
31 MAY 2026 3:11PM by PIB Chandigarh
ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਪ੍ਰਮੁੱਖ ਮਾਈਕ੍ਰੌ-ਕ੍ਰੈਡਿਟ ਯੋਜਨਾ, ਪੀਐੱਮ ਟਰੱਸਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ ਸਵੈਨਿਧੀ) ਨੇ ਕਿਫਾਇਤੀ, ਬਿਨਾ ਕਿਸੇ ਗਰੰਟੀ ਦੇ ਮਿਲਣ ਵਾਲੇ ਕ੍ਰੈਡਿਟ, ਡਿਜੀਟਲ ਸਮਾਵੇਸ਼ ਅਤੇ ਸਮਾਜਿਕ ਸੁਰੱਖਿਆ ਰਾਹੀਂ ਸਟ੍ਰੀਟ ਵੈਂਡਰਾਂ ਨੂੰ ਸਸ਼ਕਤ ਬਣਾਉਣ ਦੇ 6 ਸਾਲ ਪੂਰੇ ਕਰ ਲਏ ਹਨ।
ਇਸ ਮੌਕੇ ‘ਤੇ ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਮਾਣਿਕ ਸਾਹਾ ਦੇ ਨਾਲ ਮਿਲ ਕੇ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਪੀਐੱਮ ਸਵੈਨਿਧੀ ਲਾਭਾਰਥੀਆਂ ਦੇ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਤ੍ਰਿਪੁਰਾ ਦੇ ਸਟ੍ਰੀਟ ਵੈਂਡਰਾਂ ਨੂੰ ਕ੍ਰੈਡਿਟ ਕਾਰਡ ਅਤੇ ਲੋਨ ਸਵੀਕ੍ਰਿਤ ਪੱਤਰ ਵੀ ਵੰਡੇ।
ਪੀਐੱਮ ਸਵੈਨਿਧੀ ਜੂਨ 2020 ਵਿੱਚ ਸ਼ੁਰੂਆਤ ਦੇ ਬਾਅਦ ਤੋਂ ਸਟ੍ਰੀਟ ਵੈਂਡਰਾਂ ਲਈ ਇੱਕ ਪਰਿਵਰਤਨਕਾਰੀ ਪਹਿਲ ਦੇ ਰੂਪ ਵਿੱਚ ਉਭਰੀ ਹੈ। ਇਸ ਨੇ ਉਨ੍ਹਾਂ ਨੂੰ ਰਸਮੀ ਕ੍ਰੈਡਿਟ ਤੱਕ ਪਹੁੰਚਣ ਵਿੱਚ ਮਦਦ ਕੀਤੀ ਹੈ ਅਤੇ ਲਾਭਾਰਥੀਆਂ ਨੂੰ ਆਜੀਵਿਕਾ ਮਜ਼ਬੂਤ ਕਰਨ ਅਤੇ ਉਸ ਦਾ ਵਿਸਤਾਰ ਕਰਨ ਵਿੱਚ ਯੋਗ ਬਣਾਇਆ ਹੈ। ਯੋਜਨਾ ਦੇ ਤਹਿਤ ਇੱਕ ਕਰੋੜ ਪੰਜ ਲੱਖ ਤੋਂ ਵੱਧ ਲੋਨ ਸਵੀਕ੍ਰਿਤ ਕੀਤੇ ਗਏ ਹਨ। ਇਨ੍ਹਾਂ ਦੀ ਕੁੱਲ ਰਾਸ਼ੀ 17,800 ਕਰੋੜ ਰੁਪਏ ਤੋਂ ਵੱਧ ਹੈ। ਇਸ ਨਾਲ ਪੂਰੇ ਦੇਸ਼ ਵਿੱਚ ਸਟ੍ਰੀਟ ਵੈਂਡਰਾਂ ਨੂੰ ਲਾਭ ਪਹੁੰਚਿਆ ਹੈ।
ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਦੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਟ੍ਰੀਟ ਵੈਂਡਰਾਂ ਦੀ ਸਖ਼ਤ ਮਿਹਨਤ, ਸੰਘਰਸ਼ਾਂ ਅਤੇ ਯੋਗਦਾਨ ਨੂੰ ਪਛਾਣਦੇ ਹੋਏ, ਸ਼ਹਿਰੀ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਮਜ਼ਬੂਤ ਕਰਨ ਦੇ ਵਿਜ਼ਨ ਦੇ ਨਾਲ 2020 ਵਿੱਚ ਪੀਐੱਮ ਸਵੈਨਿਧੀ ਯੋਜਨਾ ਸ਼ੁਰੂ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸਿਰਫ਼ ਬਿਨਾ ਕਿਸੇ ਗਰੰਟੀ ਦੇ ਲੋਨ ਦੇਣਾ ਹੀ ਨਹੀਂ ਸੀ, ਸਗੋਂ ਸਟ੍ਰੀਟ ਵੈਂਡਰਾਂ ਨੂੰ ਸਨਮਾਨ, ਆਤਮ-ਵਿਸ਼ਵਾਸ ਅਤੇ ਜੀਵਨ ਵਿੱਚ ਅੱਗੇ ਵਧਣ ਦੇ ਮੌਕਿਆਂ ਨੂੰ ਯਕੀਨੀ ਬਣਾਉਣਾ ਵੀ ਸੀ, ਤਾਂ ਜੋ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਅਤੇ ਸਮਾਜਿਕ ਪਛਾਣ ਮਿਲ ਸਕੇ।
ਇਸ ਯੋਜਨਾ ਦੀਆਂ ਉਪਲਬਧੀਆਂ ‘ਤੇ ਸ਼੍ਰੀ ਮਨੋਹਰ ਲਾਲ ਨੇ ਦੱਸਿਆ ਕਿ ਪਿਛਲੇ 6 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 75 ਲੱਖ ਪਜਾਹ ਹਜ਼ਾਰ ਤੋਂ ਵੱਧ ਸਟ੍ਰੀਟ ਵੈਂਡਰਾਂ ਨੂੰ ਪੀਐੱਮ ਸਵੈਨਿਧੀ ਦੇ ਤਹਿਤ ਲਾਭ ਮਿਲਿਆ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 1 ਕਰੋੜ 12 ਲੱਖ ਤੋਂ ਵੱਧ ਬਿਨਾ ਕਿਸੇ ਗਰੰਟੀ ਦੇ ਲੋਨ ਮਨਜ਼ੂਰ ਕੀਤੇ ਗਏ ਹਨ। ਹੁਣ ਤੱਕ ਲਾਭਾਰਥੀਆਂ ਨੂੰ 17,800 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਸ਼੍ਰੀ ਮਨੋਹਰ ਲਾਲ ਨੇ ਉੱਤਰ-ਪੂਰਬ ਖੇਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ 2 ਲੱਖ 59 ਹਜ਼ਾਰ ਤੋਂ ਜ਼ਿਆਦਾ ਲੋਨ ਦਿੱਤੇ ਗਏ ਹਨ। ਇਨ੍ਹਾਂ ਦੇ ਜ਼ਰੀਏ ਸਟ੍ਰੀਟ ਵੈਂਡਰਾਂ ਨੂੰ 430 ਕਰੋੜ ਰੁਪਏ ਤੋਂ ਵੱਧ ਦੀ ਆਰਥਿਕ ਮਦਦ ਦਿੱਤੀ ਗਈ ਹੈ।
ਖਾਸ ਤੌਰ ‘ਤੇ ਤ੍ਰਿਪੁਰਾ ਬਾਰੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਹੁਣ ਤੱਕ 9,300 ਤੋਂ ਜ਼ਿਆਦਾ ਲੋਨ ਮਨਜ਼ੂਰ ਕੀਤੇ ਗਏ ਹਨ ਅਤੇ ਇਸ ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ ਲਗਭਗ 15 ਕਰੋੜ ਰੁਪਏ ਵੰਡੇ ਗਏ ਹਨ।
ਸ਼੍ਰੀ ਮਨੋਹਰ ਲਾਲ ਨੇ ਦੱਸਿਆ ਕਿ ਪੀਐੱਮ ਸਵੈਨਿਧੀ ਦੇ ਜ਼ਰੀਏ ਲੱਖਾਂ ਲੋਕ ਪਹਿਲੀ ਵਾਰ ਬੈਂਕਿੰਗ ਸਿਸਟਮ ਨਾਲ ਜੁੜੇ ਹਨ ਅਤੇ ਰਸਮੀ ਅਰਥਵਿਵਸਥਾ ਦਾ ਹਿੱਸਾ ਬਣੇ ਹਨ। ਇਸ ਨਾਲ ਵਿੱਤੀ ਸਮਾਵੇਸ਼ ਅਤੇ ਆਤਮਨਿਰਭਰ ਦਾ ਰਸਤਾ ਖੁੱਲ੍ਹਿਆ ਹੈ।



ਪਿਛਲੇ 6 ਵਰ੍ਹਿਆਂ ਵਿੱਚ ਇਸ ਯੋਜਨਾ ਦਾ ਅਸਰ ਹਰ ਪਹਿਲੂ ਤੋਂ ਬਦਲਾਅ ਲਿਆਉਣ ਵਾਲਾ ਰਿਹਾ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਪਾਈਏ, ਤਾਂ ਪੀਐੱਮ ਸਵੈਨਿਧੀ ਯੋਜਨਾ ਦੇ ਤਹਿਤ 34 ਲੱਖ 81 ਹਜ਼ਾਰ ਮਹਿਲਾ ਸਟ੍ਰੀਟ ਵੈਂਡਰਾਂ ਨੂੰ ਸਸ਼ਕਤ ਬਣਾਇਆ ਗਿਆ ਹੈ। ਪੂਰੇ ਦੇਸ਼ ਵਿੱਚ ਮਹਿਲਾ ਸਟ੍ਰੀਟ ਵੈਂਡਰਾਂ ਨੂੰ 51 ਲੱਖ 84 ਹਜ਼ਾਰ ਲੋਨ ਵੰਡੇ ਗਏ ਹਨ ਅਤੇ 55 ਲੱਖ ਸਟ੍ਰੀਟ ਵੈਂਡਰਾਂ ਨੂੰ ਡਿਜੀਟਲ ਤੌਰ ‘ਤੇ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਯੋਜਨਾ ਦੇ ਤਹਿਤ ਲਾਭਾਰਥੀਆਂ ਦੀ ਔਸਤ ਆਮਦਨ ਵਿੱਚ ਸਲਾਨਾ 20 ਪ੍ਰਤੀਸ਼ਤ ਦਾ ਵਾਧਾ ਵੀ ਦਰਜ ਕੀਤਾ ਗਿਆ ਹੈ। 30 ਪ੍ਰਤੀਸ਼ਤ ਤੋਂ ਵੱਧ ਸਟ੍ਰੀਟ ਵੈਂਡਰਾਂ ਨੇ ਇਸ ਯੋਜਨਾ ਦੇ ਤਹਿਤ ਮਿਲਣ ਵਾਲੇ ਲੋਨ ਦੇ ਇਲਾਵਾ ਵੀ ਕ੍ਰੈਡਿਟ ਹਾਸਲ ਕੀਤਾ ਹੈ।
ਪੀਐੱਮ ਸਵੈਨਿਧੀ ਦੀਆਂ ਮੁੱਖ ਉਪਲਬਧੀਆਂ
-
1 ਕਰੋੜ ਪੰਜ ਲੱਖ ਤੋਂ ਵੱਧ ਲੋਨ ਸਵੀਕ੍ਰਿਤ ਕੀਤੇ ਗਏ।
-
ਯੋਜਨਾ ਦੇ ਤਹਿਤ 17,800 ਕਰੋੜ ਰੁਪਏ ਤੋਂ ਵੱਧ ਵੰਡੇ ਗਏ।
-
34 ਲੱਖ 81 ਹਜ਼ਾਰ ਮਹਿਲਾ ਸਟ੍ਰੀਟ ਵੈਂਡਰਾਂ ਨੂੰ ਸਸ਼ਕਤ ਬਣਾਇਆ ਗਿਆ।
-
ਸਵੈਨਿਧੀ ਤੋਂ ਸਮ੍ਰਿੱਧੀ ਦੇ ਤਹਿਤ 50 ਲੱਖ ਤੋਂ ਵੱਧ ਸਟ੍ਰੀਟ ਵੈਂਡਰ ਪਰਿਵਾਰਾਂ ਦੀ ਸਮਾਜਿਕ-ਆਰਥਿਕ ਪ੍ਰੋਫਾਈਲ ਤਿਆਰ ਕੀਤੀ ਗਈ।
-
ਕੇਂਦਰ ਸਰਕਾਰ ਦੀਆਂ ਅੱਠ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ 1 ਕਰੋੜ 52 ਲੱਖ ਤੋਂ ਵੱਧ ਕਲਿਆਣਕਾਰੀ ਯੋਜਨਾਵਾਂ ਦੀ ਸਵੀਕ੍ਰਿਤੀ ਵਿੱਚ ਸਹਾਇਤਾ ਕੀਤੀ ਗਈ।
****
ਐੱਸਕੇ/ਏਕੇ
(रिलीज़ आईडी: 2267582)
आगंतुक पटल : 17