ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 29-31 ਮਈ ਤੱਕ ਕਰਨਾਟਕ, ਗੋਆ ਅਤੇ ਕੇਰਲਮ ਦਾ ਦੌਰਾ ਕਰਨਗੇ
Posted On:
28 MAY 2026 1:54PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 29 ਮਈ ਤੋਂ ਲੈ ਕੇ 31 ਮਈ, 2026 ਤੱਕ ਕਰਨਾਟਕ, ਗੋਆ ਅਤੇ ਕੇਰਲਮ ਦੀ ਤਿੰਨ ਰੋਜ਼ਾ ਯਾਤਰਾ 'ਤੇ ਰਹਿਣਗੇ।
ਉਪ-ਰਾਸ਼ਟਰਪਤੀ 29 ਮਈ ਨੂੰ ਕਰਨਾਟਕ ਦੇ ਬੈਂਗਲੁਰੂ ਵਿੱਚ 'ਆਰਟ ਆਫ਼ ਲਿਵਿੰਗ ਫਾਊਂਡੇਸ਼ਨ' ਦੇ 45 ਸਾਲ ਪੂਰੇ ਹੋਣ ਦੇ ਮੌਕੇ 'ਤੇ ਕਰਵਾਏ ਜਾਣ ਵਾਲੇ ਗਲੋਬਲ ਸਮਾਰੋਹ ਵਿੱਚ ਹਿੱਸਾ ਲੈਣਗੇ। ਉਸੇ ਦਿਨ ਬਾਅਦ ਵਿੱਚ ਉਹ ਰਾਜ ਦੇ ਦਾਵਣਗੇਰੇ ਵਿੱਚ 'ਯੂਨੀਵਰਸਿਟੀ ਬੀਡੀਟੀ ਕਾਲਜ ਆਫ਼ ਇੰਜੀਨੀਅਰਿੰਗ' ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।
ਉਪ-ਰਾਸ਼ਟਰਪਤੀ 30 ਮਈ ਨੂੰ ਪਣਜੀ ਵਿੱਚ ਗੋਆ ਦੇ ਰਾਜ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਦਿਨ ਬਾਅਦ ਵਿੱਚ ਉਹ ਸੀ.ਐੱਸ.ਆਈ.ਆਰ.-ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾਨ, ਗੋਆ ਦਾ ਦੌਰਾ ਕਰਨਗੇ।
ਜਦੋਂਕਿ 31 ਮਈ ਨੂੰ ਉਪ ਰਾਸ਼ਟਰਪਤੀ ਸ਼੍ਰੀ ਖੇਤਰ ਧਰਮਸਥਲ ਮੰਜੂਨਾਥ ਸਵਾਮੀ ਮੰਦਿਰ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਕਰਨਾਟਕ ਦੇ ਬੇਲਥੰਗਡੀ ਵਿਖੇ 'ਸ਼੍ਰੀ ਉਦਯੋਗਿਕ ਪਾਰਕ' ਦਾ ਉਦਘਾਟਨ ਕਰਨਗੇ।
ਬਾਅਦ ਵਿੱਚ ਉਪ-ਰਾਸ਼ਟਰਪਤੀ ਕੇਰਲਮ ਦੇ ਕੋਟਾਯਮ ਵਿੱਚ 'ਦੀਪਿਕਾ ਮਲਿਆਲਮ ਦੈਨਿਕ' ਦੇ 140ਵੇਂ ਸਥਾਪਨਾ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ। ਉਹ ਕੰਨੂਰ ਵਿੱਚ ਰਾਜ ਸਭਾ ਮੈਂਬਰ ਸ਼੍ਰੀ ਸੀ. ਸਦਾਨੰਦਨ ਮਾਸਟਰ ਵੱਲੋਂ ਆਯੋਜਿਤ ਇੱਕ ਨਿੱਜੀ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।
*********
ਪੀਆਰ/ਏਐਸਐਮ/ਵੀਐਮਜੇ
(Release ID: 2266535)
ਵਿਜ਼ੀਟਰ ਕਾਊਂਟਰ : 6