ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਏਆਈ ਕੋਰਸ ਦੇ ਪੁਨਰ ਗਠਨ ਦੇ ਮੁੱਦੇ ‘ਤੇ ਉਦਯੋਗ ਜਗਤ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ


ਵਿਵਹਾਰਿਕ ਅਨੁਭਵ ਵਧਾਉਣ, ਉਦਯੋਗ-ਏਕੀਕ੍ਰਿਤ ਅਧਿਆਪਨ, ਫੈਕਲਟੀ ਵਿਕਾਸ ਅਤੇ ਸਾਂਝੇ ਬੁਨਿਆਦੀ ਢਾਂਚੇ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ

Posted On: 28 MAY 2026 4:03PM by PIB Chandigarh

ਭਾਰਤ ਸਰਕਾਰ ਉਭਰਦੇ ਤਕਨੀਕੀ ਰੁਝਾਨਾਂ ਲਈ ਸਿੱਖਿਆਰਥੀਆਂ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਲਈ ਏਆਈ ਕੋਰਸ ਦੇ ਵਿਆਪਕ ਪੁਨਰ ਗਠਨ ਲਈ ਉਦਯੋਗ ਜਗਤ ਦੇ ਨਾਲ ਸਹਿਯੋਗ ਕਰ ਰਹੀ ਹੈ। ਇਸ ਸਬੰਧ ਵਿੱਚ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਦਿੱਲੀ ਵਿੱਚ ਏਆਈ ਕੋਰਸ ਟਾਸਕਫੋਰਸ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ।

ਟਾਸਕਫੋਰਸ ਨੇ ਭਾਰਤੀ ਵਿਦਿਅਕ ਸੰਸਥਾਨਾਂ ਵਿੱਚ ਮੌਜੂਦਾ ਬੈਚਲਰ ਆਫ਼ ਟੈਕਨੋਲੋਜੀ (ਬੀ.ਟੈਕ) ਕੰਪਿਊਟਰ ਸਾਇੰਸ ਅਤੇ ਸਬੰਧਿਤ ਪਾਠਕ੍ਰਮਾਂ ਦਾ ਮੁੱਢਲਾ ਅਧਿਐਨ ਕੀਤਾ। ਇਹ ਅਧਿਐਨ ਉਦਯੋਗ ਮਾਹਿਰਾਂ ਅਤੇ ਨੈਸ਼ਨਲ ਐਸੋਸੀਏਸ਼ਨ ਆਫ਼ ਸੌਫਟਵੇਅਰ ਐਂਡ ਸਰਵਿਸ ਕੰਪਨੀਜ਼ (ਨੈਸਕੌਮ) ਦੇ ਸਹਿਯੋਗ ਨਾਲ ਕੀਤਾ ਗਿਆ।

ਅਧਿਐਨ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਭਾਰਤੀ ਪਾਠਕ੍ਰਮ ਵਿੱਚ ਏਆਈ ਦਾ ਦਾਇਰਾ ਵਧਿਆ ਹੈ, ਲੇਕਿਨ ਇਸ ਵਿੱਚ ਕੁਝ ਕਮੀਆਂ ਵੀ ਪਾਈਆਂ ਗਈਆਂ ਹਨ। ਇਹ ਕਮੀਆਂ ਵਿਦਿਅਕ ਵਿਧੀਆਂ, ਬੁਨਿਆਦੀ ਢਾਂਚੇ ਅਤੇ ਜਨਰੇਟਿਵ ਏਆਈ, ਮਸ਼ੀਨ ਲਰਨਿੰਗ ਆਪ੍ਰੇਸ਼ਨਸ (ਐੱਮਐੱਲਓਪੀ) ਅਤੇ ਬੁਨਿਆਦੀ ਮਾਡਲ ਵਿਕਾਸ ਵਰਗੇ ਖੇਤਰਾਂ ਵਿੱਚ ਵਿਵਹਾਰਿਕ ਅਨੁਭਵ ਨਾਲ ਜੁੜੀਆਂ ਸਨ।

ਟਾਸਕਫੋਰਸ ਦੇ ਫੋਕਸ ਖੇਤਰ:

  • ਐਪਲੀਕੇਸ਼ਨ-ਓਰੀਐਂਟਿਡ ਪੈਡਾਗੋਜੀ: ਪਹਿਲੇ ਸਮੈਸਟਰ ਤੋਂ ਹੀ ਲੈਕਚਰ-ਅਧਾਰਿਤ ਅਧਿਆਪਨ ਤੋਂ ਹਟ ਕੇ ਅਸਲ ਉਦਯੋਗ ਵਿੱਚ ਉਦਯੋਗ ਮਾਮਲਿਆਂ ‘ਤੇ ਅਧਾਰਿਤ ਸਿਖਲਾਈ ਵੱਲ ਬਦਲਾਅ।
  • ਕ੍ਰੈਡਿਟ-ਅਧਾਰਿਤ ਪਾਠਕ੍ਰਮ ਏਕੀਕਰਣ: ਰਸਮੀ ਅਕਾਦਮਿਕ ਕ੍ਰੈਡਿਟ ਪ੍ਰਣਾਲੀ ਵਿੱਚ ਏਆਈ ਪਾਠਕ੍ਰਮਾਂ ਨੂੰ ਸਮੈਸਟਰ-ਵਾਰ ਸੰਰਚਿਤ ਤਰੀਕੇ ਨਾਲ ਸ਼ਾਮਲ ਕਰਨਾ।
  • ਉੱਨਤ ਵਿਵਹਾਰਿਕ ਅਨੁਭਵ: ਵਰਤਮਾਨ 25-30 ਪ੍ਰਤੀਸ਼ਤ ਵਿਵਹਾਰਿਕ ਅਨੁਭਵ ਨੂੰ ਵਧਾ ਕੇ 40-75 ਪ੍ਰਤੀਸ਼ਤ ਕਰਨਾ, ਜੋ ਡਿਗਰੀ ਦੀ ਪ੍ਰਕਿਰਤੀ ਅਤੇ ਚੁਣੀ ਗਈ ਮੁਹਾਰਤ ‘ਤੇ ਨਿਰਭਰ ਕਰੇਗਾ।
  • ਉਦਯੋਗ-ਏਕੀਕ੍ਰਿਤ ਸਿੱਖਿਆ ਸ਼ਾਸਤਰ: ਕੈਪਸਟੋਨ ਪ੍ਰੋਜੈਕਟਾਂ, ਸੰਪੂਰਨ ਏਆਈ ਸਮਾਧਾਨ ਇੰਜੀਨੀਅਰਿੰਗ ਅਤੇ ਲੋਅ-ਕੋਡ ਅਤੇ ਨੋ-ਕੋਡ ਉਪਕਰਣਾਂ ਦੇ ਉਪਯੋਗ ਦੇ ਜ਼ਰੀਏ ਪੂਰੇ ਪ੍ਰੋਗਰਾਮ ਵਿੱਚ ਉਦਯੋਗ ਜਗਤ ਦਾ ਅਨੁਭਵ ਪ੍ਰਦਾਨ ਕਰਨਾ।
  • ਨਿਰੰਤਰ ਸੂਤਰ ਦੇ ਰੂਪ ਵਿੱਚ ਜ਼ਿੰਮੇਵਾਰ ਏਆਈ: ਜ਼ਿੰਮੇਵਾਰ ਏਆਈ ਅਤੇ ਏਆਈ ਗਵਰਨੈਂਸ ਨੂੰ ਵੱਖ-ਵੱਖ ਮੌਡਿਊਲ ਦੀ ਬਜਾਏ ਸਾਰੇ ਸਮੈਸਟਰ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ।
  • ਇੱਕ ਤੋਂ ਵੱਧ ਪ੍ਰਵੇਸ਼-ਨਿਕਾਸ ਵਿਕਲਪ: ਕੋਰਸ ਖ਼ਤਮ ਕਰਨ ਦੇ ਬਿਹਤਰ ਵਿਕਲਪ, ਜਿਸ ਵਿੱਚ ਪਹਿਲੇ ਸਾਲ ਤੋਂ ਬਾਅਦ ਸਰਟੀਫਿਕੇਟ, ਦੂਜੇ ਸਾਲ ਤੋਂ ਬਾਅਦ ਡਿਪਲੋਮਾ ਅਤੇ ਤੀਜੇ ਸਾਲ ਤੋਂ ਬਾਅਦ ਐਡਵਾਂਸਡ ਡਿਪਲੋਮਾ ਪ੍ਰਦਾਨ ਕੀਤਾ ਜਾਂਦਾ ਹੈ।

ਫੈਕਲਟੀ ਵਿਕਾਸ ‘ਤੇ ਜ਼ੋਰ

ਕੋਰਸ ਸੁਧਾਰ ਦੇ ਨਾਲ-ਨਾਲ ਫੈਕਲਟੀ ਦੀ ਤਿਆਰੀ ਨੂੰ ਵੀ ਜ਼ਰੂਰੀ ਮੰਨਦੇ ਹੋਏ, ਸਲਾਹ-ਮਸ਼ਵਰੇ ਵਿੱਚ ਪ੍ਰਸਤਾਵਿਤ ਰੋਡਮੈਪ ਦੇ ਕੇਂਦਰ ਵਿੱਚ ਫੈਕਲਟੀ ਸਮਰੱਥਾ ਨਿਰਮਾਣ ਨੂੰ ਰੱਖਿਆ ਗਿਆ। ਸਿਫਾਰਿਸ਼ਾਂ ਵਿੱਚ ਸ਼ਾਮਲ ਹਨ:

  • ਸਟ੍ਰਕਚਰਡ ਟ੍ਰੇਨ-ਦ-ਟ੍ਰੇਨਰ ਪ੍ਰੋਗਰਾਮ,
  • ਕਿਊਰੇਟਿਡ ਕੋਰਸ ਸਮੱਗਰੀ,
  • ਮਿਆਰੀ ਮੁਲਾਂਕਣ ਢਾਂਚੇ, ਅਤੇ
  • ਵਰਤਮਾਨ ਉਦਯੋਗ ਉਪਕਰਣਾਂ ਅਤੇ ਪਲੈਟਫਾਰਮਾਂ ਦੇ ਅਨੁਰੂਪ ਆਧੁਨਿਕ ਲੈਬਸ।

ਅਨੁਭਵੀ ਉਦਯੋਗ ਪੇਸ਼ੇਵਰਾਂ ਨੂੰ ਸਹਾਇਕ ਫੈਕਲਟੀ ਦੇ ਰੂਪ ਵਿੱਚ ਸ਼ਾਮਲ ਕਰਨ ਲਈ ਟੀਚਾਬੱਧ ਦਖਲਅੰਦਾਜ਼ੀ ਦੀ ਵੀ ਸਿਫਾਰਿਸ਼ ਕੀਤੀ ਗਈ। ਇਹ ਪ੍ਰਮੁੱਖ ਬਿਜ਼ਨਸ ਸਕੂਲਾਂ ਦੇ ਸਿੱਧ ਮਾਡਲ ‘ਤੇ ਅਧਾਰਿਤ ਹੈ, ਤਾਂ ਜੋ ਕਲਾਸਰੂਮ ਵਿੱਚ ਡੂੰਘੀ ਵਿਵਹਾਰਿਕ ਮੁਹਾਰਤ ਲਿਆਂਦੀ ਜਾ ਸਕੇ।

ਸਾਂਝੇ ਬੁਨਿਆਦੀ ਢਾਂਚੇ ‘ਤੇ ਮੁੱਖ ਜ਼ੋਰ

ਭਾਗੀਦਾਰਾਂ ਨੇ ਰਾਸ਼ਟਰੀ ਪੱਧਰ ਦੇ ਸਾਂਝੇ ਏਆਈ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਵੀ ਪ੍ਰਸਤਾਵ ਰੱਖਿਆ। ਟ੍ਰਿਪਲ ਹੈਲਿਕਸ ਮਾਡਲ ਨੂੰ ਉਦਯੋਗ, ਸਰਕਾਰ ਅਤੇ ਅਕਾਦਮਿਕ ਸੰਸਥਾਨਾਂ ਦੁਆਰਾ ਸੰਯੁਕਤ ਤੌਰ ‘ਤੇ ਸਮਰਥਨ ਦਿੱਤਾ ਜਾਵੇਗਾ। ਇਸ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗ੍ਰਾਫਿਕਸ ਪ੍ਰੋਸੈੱਸਿੰਗ ਯੂਨਿਟ (ਜੀਪੀਯੂ) ਕੰਪਿਊਟ, ਐਜ ਡਿਵਾਈਸਾਂ, ਸੌਫਟਵੇਅਰ ਸਟੈਕ ਅਤੇ ਮੈਂਬਰਸ਼ਿਪ-ਅਧਾਰਿਤ ਪਲੈਟਫਾਰਮਾਂ ਤੱਕ ਸਮਾਨ ਪਹੁੰਚ ਯਕੀਨੀ ਹੋਵੇਗੀ।

ਭਵਿੱਖ ਦਾ ਰੋਡਮੈਪ

ਸਲਾਹ-ਮਸ਼ਵਰੇ ਦੀ ਸਮਾਪਤੀ ‘ਤੇ ਚਾਰ ਤਤਕਾਲ ਅਗਲੇ ਕਦਮਾਂ ‘ਤੇ ਸਹਿਮਤੀ ਬਣੀ:

  • ਰਾਸ਼ਟਰੀ ਪੱਧਰ ‘ਤੇ ਕੰਪਿਊਟਰ, ਬੁਨਿਆਦੀ ਢਾਂਚੇ, ਫੈਕਲਟੀ ਅਤੇ ਸਿਖਿਆਰਥੀਆਂ ਦੀ ਗਿਣਤੀ ਦੀ ਜ਼ਰੂਰਤਾਂ ਦਾ ਮੁਲਾਂਕਣ।
  • ਜਾਰੀ ਬੈਚਾਂ ਦੇ ਪੰਜਵੇਂ ਤੋਂ ਅੱਠਵੇਂ ਸਮੈਸਟਰ ਵਿੱਚ ਸੰਸ਼ੋਧਿਤ ਪਾਠਕ੍ਰਮ ਨੂੰ ਰਸਮੀ ਤੌਰ ‘ਤੇ ਅਪਣਾਉਣ ਲਈ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਦੇ ਨਾਲ ਸੰਪਰਕ ਸਥਾਪਿਤ ਕਰਨਾ, ਨਾਲ ਹੀ ਆਗਾਮੀ ਬੈਚਾਂ  ਲਈ ਪੂਰਨ ਏਕੀਕਰਣ ਨੂੰ ਯਕੀਨੀ ਬਣਾਉਣਾ।
  • ਫੈਕਲਟੀ ਡਿਵੈਲਪਮੈਂਟ ਰੋਡਮੈਪ, ਜਿਸ ਵਿੱਚ ਉਦਯੋਗ-ਅਗਵਾਈ ਵਾਲੀ ਟ੍ਰੇਨਿੰਗ, ਅਨੁਭਵ ਸਾਂਝਾ ਕਰਨਾ ਅਤੇ ਕਾਰਪੋਰੇਟ ਪੇਸ਼ੇਵਰਾਂ ਲਈ ਅਧਿਆਪਕਾਂ ਦੇ ਰੂਪ ਵਿੱਚ ਕੰਮ ਕਰਨ ਲਈ ਇੱਕ ਢਾਂਚਾਗਤ ਮਾਰਗ ਸ਼ਾਮਲ ਹੈ।
  • ਨੌਨ-ਸਟੈਮ ਵਿਸ਼ਿਆਂ ਲਈ ਪੈਰਲਲ ਟ੍ਰੈਕ: ਜਿਸ ਨੂੰ ਏਆਈ ਜਾਗਰੂਕਤਾ, ਬੁਨਿਆਦੀ ਏਆਈ ਸਾਖਰਤਾ ਅਤੇ ਗੈਰ-ਤਕਨੀਕੀ ਭੂਮਿਕਾਵਾਂ ਵਿੱਚ ਏਆਈ ਦੇ ਵਿਵਹਾਰਿਕ ਉਪਯੋਗ ਨੂੰ ਕਵਰ ਕਰਨ ਵਾਲੇ ਇੱਕ ਅਲਗ (ਕਾਰਜਧਾਰਾ) ਵਰਕਸਟ੍ਰੀਮ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇਗਾ।

 

***************

ਐੱਮਐੱਸਜ਼ੈੱਡ/ਏਕੇ
 


(Release ID: 2266454) ਵਿਜ਼ੀਟਰ ਕਾਊਂਟਰ : 7