ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨੀਟ (ਯੂਜੀ) ਮੁੜ-ਪ੍ਰੀਖਿਆ ਦੇ ਸੁਰੱਖਿਅਤ, ਨਿਰਪੱਖ ਅਤੇ ਸਫਲ ਸੰਚਾਲਨ ਲਈ ਰਾਜਾਂ ਨੂੰ ਪੱਤਰ ਲਿਖਿਆ
प्रविष्टि तिथि:
25 MAY 2026 6:39PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ 21 ਜੂਨ, 2026 ਨੂੰ ਹੋਣ ਵਾਲੀ ਨੀਟ (ਯੂਜੀ) ਮੁੜ-ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਸਫਲ ਸੰਚਾਲਨ ਲਈ ਦੇਸ਼ ਭਰ ਦੇ ਸਾਰੇ ਮੁੱਖ ਮੰਤਰੀਆਂ, ਉਪ-ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਵਰਤਮਾਨ ਵਿੱਚ ਅੱਤ ਦੀ ਗਰਮੀ ਅਤੇ ਹੀਟਵੇਵ ਦੀ ਸਥਿਤੀ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਤੋਂ ਉਮੀਦਵਾਰਾਂ ਦੀ ਸੁਵਿਧਾ ਅਤੇ ਭਲਾਈ ਲਈ ਪ੍ਰੀਖਿਆ ਕੇਂਦਰਾਂ ‘ਤੇ ਸਾਰੇ ਜ਼ਰੂਰੀ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।
ਆਪਣੇ ਪੱਤਰ ਵਿੱਚ ਸ਼੍ਰੀ ਪ੍ਰਧਾਨ ਨੇ ਲਿਖਿਆ, “ਵਰਤਮਾਨ ਵਿੱਚ ਅੱਤ ਦੀ ਗਰਮੀ ਦੀ ਸਥਿਤੀ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪ੍ਰੀਖਿਆ ਸੰਚਾਲਿਤ ਕਰਨ ਵਾਲੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਨਾਂ ਨੂੰ ਉਮੀਦਵਾਰਾਂ ਦੀ ਸੁਵਿਧਾ ਲਈ ਜ਼ਰੂਰੀ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਉਣ ਲਈ ਢੁਕਵੇਂ ਨਿਰਦੇਸ਼ ਜਾਰੀ ਕਰਨ ਦੀ ਕਿਰਪਾ ਕਰੋ। ਇਨ੍ਹਾਂ ਵਿੱਚ ਸੁਰੱਖਿਅਤ ਪੇਅਜਲ, ਬੈਠਣ ਲਈ ਢੁਕਵੀਂ ਵਿਵਸਥਾ, ਚਾਲੂ ਪੱਖੇ/ਕੂਲਰ, ਸਾਫ ਪਖਾਨਾ, ਛਾਂਦਾਰ ਉੱਡੀਕ ਖੇਤਰ, ਨਿਰਵਿਘਨ ਬਿਜਲੀ ਸਪਲਾਈ ਅਤੇ ਜ਼ਰੂਰਤ ਪੈਣ ‘ਤੇ ਪੋਰਟੇਬਲ ਪਖਾਨਾ ਵਰਗੀਆਂ ਸੁਵਿਧਾਵਾਂ ਸ਼ਾਮਲ ਹੋ ਸਕਦੀਆਂ ਹਨ।”
ਵਿਦਿਆਰਥੀਆਂ ਦੇ ਹਿਤ ਅਤੇ ਭਲਾਈ ਨੂੰ ਸਰਵਉੱਚ ਤਰਜੀਹ ਦੱਸਦੇ ਹੋਏ ਸ਼੍ਰੀ ਪ੍ਰਧਾਨ ਨੇ ਸਾਰੇ ਰਾਜ ਸਰਕਾਰਾਂ ਤੋਂ ਇਹ ਵੀ ਅਪੀਲ ਕੀਤੀ ਕਿ ਪ੍ਰੀਖਿਆ ਵਾਲੇ ਦਿਨ, ਭਾਵ 21 ਜੂਨ ਨੂੰ, ਉਮੀਦਵਾਰਾਂ ਲਈ ਢੁਕਵੀਆਂ ਆਵਾਜਾਈ ਸਹੂਲਤਾਂ ਯਕੀਨੀ ਬਣਾਈਆਂ ਜਾਣ।
ਸ਼੍ਰੀ ਪ੍ਰਧਾਨ ਨੇ ਭਰੋਸਾ ਜ਼ਾਹਰ ਕੀਤਾ ਕਿ ਸਾਰੇ ਰਾਜ ਨੀਟ (ਐੱਨਈਈਟੀ) (ਯੂਜੀ) 2026 ਮੁੜ-ਪ੍ਰੀਖਿਆ ਦੇ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਸੰਚਾਲਨ ਲਈ ਪੂਰਾ ਸਹਿਯੋਗ ਪ੍ਰਦਾਨ ਕਰਨਗੇ।
*********
ਏਕੇ/ਅਹਿਮਦ ਖ਼ਾਨ
(रिलीज़ आईडी: 2265502)
आगंतुक पटल : 46