ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਗਵਾਨ ਬਿਰਸਾ ਮੁੰਡਾ ਜੀ ਦੇ 150ਵੇਂ ਜਨਮ ਵਰ੍ਹੇਗੰਢ 'ਤੇ ਆਯੋਜਿਤ 'ਜਨਜਾਤੀ ਸੰਸਕ੍ਰਿਤੀਕ ਸਮਾਗਮ' ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


'ਜਨਜਾਤੀ ਸਮਾਗਮ' ਆਉਣ ਵਾਲੇ ਦਿਨਾਂ ਵਿੱਚ ਕਬਾਇਲੀ ਭਾਈਚਾਰਿਆਂ ਦੇ ਕੁੰਭ ਵਜੋਂ ਵਿਸ਼ਵਵਿਆਪੀ ਪਛਾਣ ਬਣਾਏਗਾ

ਜਿਸ ਨਕਸਲੀ ਹਿੰਸਾ ਨੇ 40 ਹਜ਼ਾਰ ਤੋਂ ਵੱਧ ਕਬਾਇਲੀ ਲੋਕਾਂ ਦੀਆਂ ਜਾਨਾਂ ਲਈਆਂ, ਮੋਦੀ ਸਰਕਾਰ ਨੇ ਉਸ ਨਾਸੂਰ ਨਕਸਲਵਾਦ ਨੂੰ ਖ਼ਤਮ ਕੀਤਾ

ਪਹਿਲੀ ਕਬਾਇਲੀ ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਵਿੱਚ ਕਬਾਇਲੀ ਮੁੱਖ ਮੰਤਰੀਆਂ ਤੱਕ - ਮੋਦੀ Era ਕਬਾਇਲੀ ਮਾਣ ਦਾ ਸੁਨਹਿਰੀ ਯੁੱਗ

ਪਿਛਲੀ ਸਰਕਾਰ ਦੇ ਰਾਜ ਵਿੱਚ ਕਬਾਇਲੀ ਭਲਾਈ ਦਾ ਬਜਟ ਸਿਰਫ਼ 28 ਹਜ਼ਾਰ ਕਰੋੜ ਸੀ; ਮੋਦੀ ਸਰਕਾਰ ਨੇ 5 ਗੁਣਾ ਵਧਾ ਕੇ 1 ਲੱਖ 50 ਹਜ਼ਾਰ ਕਰੋੜ ਕੀਤਾ

ਮੋਦੀ ਜੀ ਨੇ ਕਬਾਇਲੀ ਸਮਾਜ ਨੂੰ UCC ਤੋਂ ਬਾਹਰ ਰੱਖਿਆ ਹੈ; ਕਿਸੇ ਵੀ ਗਲਤਫਹਿਮੀ ਜਾਂ ਗੁੰਮਰਾਹਕੁੰਨ ਦਾਅਵਿਆਂ ਵਿੱਚ ਨਾ ਆਓ

ਗਲਤਫਹਿਮੀਆਂ ਤੋਂ ਬਚੋ, ਵੰਡ ਪੈਦਾ ਕਰਨ ਵਾਲਿਆਂ ਦੀ ਪਛਾਣ ਕਰੋ ਅਤੇ ਇਕਜੁੱਟ ਹੋ ਕੇ ਵਿਕਸਿਤ ਅਤੇ ਸਮ੍ਰਿੱਧ ਭਾਰਤ ਵੱਲ ਅੱਗੇ ਵਧੋ

ਬੰਗਾਲ ਵਿੱਚ 16 ਦੀਆਂ 16 ST ਸੀਟਾਂ 'ਤੇ ਸਾਡੀ ਪਾਰਟੀ ਦੀ ਜਿੱਤ ਅਟਲ ਜੀ ਤੋਂ ਮੋਦੀ ਜੀ ਤੱਕ, ਕਬਾਇਲੀ ਭਾਈਚਾਰੇ ਪ੍ਰਤੀ ਸਾਡੇ ਅਟੁੱਟ ਸਮਰਪਣ ਦਾ ਫਲ ਹੈ

PESA ਹੁਣ ਕਾਗਜ਼ਾਂ 'ਤੇ ਨਹੀਂ, ਜ਼ਮੀਨ 'ਤੇ - ਪੇਸਾ ਸੈੱਲ ਨਾਲ ਕਬਾਇਲੀ ਭਾਈਚਾਰਿਆਂ ਦੀ ਆਪਣੀ ਭਾਸ਼ਾ ਵਿੱਚ, ਪਿੰਡ-ਪਿੰਡ ਪਹੁੰਚ ਰਿਹਾ ਕਾਨੂੰਨ

"ਤੂੰ ਔਰ ਮੈਂ ਏਕ ਰਕਤ ਹੈ" - ਇਸੇ ਮੰਤਰ ਨਾਲ, ਵਨਵਾਸੀ ਕਲਿਆਣ ਆਸ਼ਰਮ ਨੇ ਮੂਕ ਵਰਕਰਾਂ ਵਜੋਂ ਕਬਾਇਲੀ ਭਾਈਚਾਰਿਆਂ ਦੀ ਸੇਵਾ ਦਾ ਅਟੁੱਟ ਮਿਸ਼ਨ ਚਲਾਇਆ

Posted On: 24 MAY 2026 9:49PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਗਵਾਨ ਬਿਰਸਾ ਮੁੰਡਾ ਜੀ ਦੇ 150ਵੇਂ ਜਨਮ ਵਰ੍ਹੇਗੰਢ 'ਤੇ ਆਯੋਜਿਤ 'ਜਨਜਾਤੀ ਸੰਸਕ੍ਰਿਤੀਕ ਸਮਾਗਮ' ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸਮਾਗਮ ਕਬਾਇਲੀ ਭਾਈਚਾਰਿਆਂ ਦੇ ਮਹਾਕੁੰਭ ਵਜੋਂ ਆਉਣ ਵਾਲੇ ਕਈ ਵਰ੍ਹਿਆਂ ਤੱਕ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਗਵਾਨ ਬਿਰਸਾ ਮੁੰਡਾ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਕਬਾਇਲੀ ਅੰਦੋਲਨ ਹੈ ਜੋ ਪੂਰੇ ਦੇਸ਼ ਨੂੰ ਇਕਜੁੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਲ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦਾ ਸਾਲ ਹੈ।

ਉਨ੍ਹਾਂ ਅੱਗੇ ਕਿਹਾ ਕਿ 'ਉਲਗੁਲਾਨ' (Ulgulan) ਅੰਦੋਲਨ ਨੇ ਅੰਗ੍ਰੇਜ਼ਾਂ ਨੂੰ ਨਿਮਰ ਬਣਾਉਣ ਦਾ ਕੰਮ ਕੀਤਾ ਸੀ ਅਤੇ ਉਸ ਸਮੇਂ ਸੰਚਾਰ ਦੀ ਸੁਵਿਧਾ ਨਾ ਹੋਣ ਦੇ ਬਾਵਜੂਦ ਝਾਰਖੰਡ ਤੋਂ ਗੁਜਰਾਤ ਤੱਕ ਪੂਰੇ ਭਾਰਤ ਵਿੱਚ ਕਬਾਇਲੀ ਭਾਈਚਾਰਿਆਂ ਨੂੰ ਭਗਵਾਨ ਬਿਰਸਾ ਮੁੰਡਾ ਨੇ ਇਹ ਸੰਦੇਸ਼ ਪਹੁੰਚਾਇਆ ਕਿ ਸਾਡਾ ਧਰਮ ਹੀ ਸੱਚਾ ਧਰਮ ਹੈ ਅਤੇ ਸਾਡੇ ਜੰਗਲ ‘ਤੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ। ਪਾਣੀ, ਜੰਗਲ, ਪਹਾੜ ਸਾਡੇ ਕਬਾਇਲੀ ਭਰਾਵਾਂ ਅਤੇ ਭੈਣਾਂ ਲਈ ਆਸਥਾ ਦਾ ਕੇਂਦਰ, ਰੋਜ਼ੀ-ਰੋਟੀ ਦਾ ਸਰੋਤ ਅਤੇ ਉਨ੍ਹਾਂ ਦੀ ਪਛਾਣ ਅਤੇ ਸੱਭਿਆਚਾਰ ਦੀ ਰੱਖਿਆ ਕਰਨ ਵਾਲਾ ਇੱਕ ਅਜਿੱਤ ਕਿਲ੍ਹਾ ਹੈ। ਅੱਜ ਸਭ ਤੋਂ ਵੱਡਾ ਸਥਿਰ ਮਾਡਲ ਕਬਾਇਲੀ ਭਾਈਚਾਰਿਆਂ ਦੁਆਰਾ ਬਣਾਇਆ ਗਿਆ ਮਾਡਲ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਕਬਾਇਲੀ ਭਾਈਚਾਰਿਆਂ ਨੇ ਕਿਸੇ ਵੀ ਲਿਖਤੀ ਨਿਯਮਾਂ ਤੋਂ ਬਿਨਾ ਵਿਭਿੰਨਤਾ ਵਿੱਚ ਏਕਤਾ ਅਤੇ ਏਕਤਾ ਵਿੱਚ ਵਿਭਿੰਨਤਾ ਦੇ ਮੰਤਰ ਨੂੰ ਸਫਲ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਹਰੇਕ ਵਿਅਕਤੀ ਨੂੰ ਆਪਣੇ ਮੂਲ ਧਰਮ ਵਿੱਚ ਸਨਮਾਨ ਦੇ ਨਾਲ ਜਿਊਣ ਦਾ ਅਧਿਕਾਰ ਦਿੱਤਾ ਹੈ। ਲੋਭ, ਲਾਲਚ ਅਤੇ ਜ਼ਬਰਦਸਤੀ ਕੋਈ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾ ਸਕਦਾ। 

ਉਨ੍ਹਾਂ ਅੱਗੇ ਕਿਹਾ ਕਿ ਕਬਾਇਲੀ ਜੇਕਰ ਠਾਨ ਲੈਣ ਕਿ ਧਰਮ ਦੀ ਰੱਖਿਆ ਕਰਨ ਦਾ ਸੰਕਲਪ ਅੱਜ ਇੱਥੇ ਲੈਣਾ ਹੈ ਤਾਂ ਇਹ ਹੀ ਸੰਕਲਪ ਸਾਨੂੰ ਸਾਡੇ ਸੱਭਿਆਚਾਰ ਅਤੇ ਦੇਸ਼ ਨਾਲ ਜੋੜ ਕੇ ਰਖੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਦਰਮਿਆਨ ਭੇਦਭਾਵ ਪੈਦਾ ਕਰਨ ਵਾਲੇ ਨਹੀਂ ਜਾਣਦੇ ਕਿ ਹਜ਼ਾਰਾਂ ਸਾਲ ਪਹਿਲੇ ਭਗਵਾਨ ਰਾਮ ਨੇ ਸ਼ਬਰੀ ਦੇ ਝੂਠੇ ਬੇਰ ਖਾ ਕੇ ਸਾਨੂੰ ਦੱਸਿਆ ਸੀ ਕਿ ਅਸੀਂ ਸਾਰੇ ਇੱਕ ਹਾਂ। ਉਨ੍ਹਾਂ ਨੇ ਕਿਹਾ ਕਿ ਭੇਦਭਾਵ ਪੈਦਾ ਕਰਨ ਵਾਲੇ ਲੋਕਾਂ ਲਈ ਅੱਜ ਦਾ ਇਹ ਸਮਾਗਮ ਅਤੇ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਕਬਾਇਲੀ ਭਾਈਚਾਰੇ ਬਹੁਤ ਵੱਡਾ ਸੰਦੇਸ਼ ਹਨ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਇੱਕ ਸਾਜ਼ਿਸ਼ ਸ਼ੁਰੂ ਹੋਈ ਹੈ ਕਿ ਯੂਸੀਸੀ ਕਬਾਇਲੀ ਭਾਈਚਾਰਿਆਂ ਨੂੰ ਆਪਣੇ ਸੱਭਿਆਚਾਰ, ਪਰੰਪਰਾਵਾਂ ਅਨੁਸਾਰ ਜਿਊਣ ਦੇ ਅਧਿਕਾਰ ਤੋਂ ਵਾਂਝਾ ਕਰ ਦੇਵੇਗਾ। ਮੋਦੀ ਸਰਕਾਰ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਯੂਸੀਸੀ ਦੀਆਂ ਕੋਈ ਵੀ ਪਾਬੰਦੀਆਂ ਕਬਾਇਲੀ ਭਾਈਚਾਰਿਆਂ 'ਤੇ ਨਹੀਂ ਲਗਣਗੀਆਂ ਅਤੇ ਇਸ ਨਾਲ ਕਿਸੇ ਵੀ ਕਬਾਇਲੀ ਭਾਈਚਾਰੇ ਦੇ ਕਿਸੇ ਵੀ ਅਧਿਕਾਰ ‘ਤੇ ਕਬਜ਼ਾ ਨਹੀਂ ਹੋਵੇਗਾ। ਅਸੀਂ ਗੁਜਰਾਤ ਅਤੇ ਉੱਤਰਾਖੰਡ ਵਿੱਚ ਯੂਸੀਸੀ ਲਾਗੂ ਕੀਤਾ ਹੈ ਅਤੇ ਵਿਸ਼ੇਸ਼ ਪ੍ਰਾਵਧਾਨ ਕਰਕੇ ਯੂਸੀਸੀ ਨਾਲ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਬਾਹਰ ਰੱਖਣ ਦਾ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਮੈਂ ਭੇਦਭਾਵ ਪੈਦਾ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਯੂਸੀਸੀ ਨਾਲ ਕਿਸੇ ਵੀ ਕਬਾਇਲੀ ਭਾਈਚਾਰੇ ਦੀਆਂ ਪਰੰਪਰਾਵਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ।"

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਨਕਸਲੀ ਹਿੰਸਾ ਨੇ 40 ਹਜ਼ਾਰ ਤੋਂ ਵੱਧ ਕਬਾਇਲੀ ਭਾਈਚਾਰਿਆਂ ਦੀਆਂ ਜਾਨਾਂ ਲਈਆਂ, ਮੋਦੀ ਸਰਕਾਰ ਨੇ 5 ਦਹਾਕੇ ਪੁਰਾਣੇ ਉਸ ਨਾਸੂਰ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਅੱਜ ਸਾਡਾ ਦੇਸ਼ ਨਕਸਲ ਸਮੱਸਿਆਵਾਂ ਤੋਂ ਪੂਰੇ ਤੌਰ ‘ਤੇ ਮੁਕਤ ਹੋ ਗਿਆ ਹੈ। ਜੋ ਲੋਕ ਕਬਾਇਲੀ ਸਮਾਜ ਅਤੇ ਕਬਾਇਲੀ ਭਾਈਚਾਰਿਆਂ ਦਾ ਵਿਕਾਸ ਰੋਕ ਕੇ ਬੈਠੇ ਸਨ, ਉਨ੍ਹਾਂ ਨੂੰ ਅਸੀਂ ਖ਼ਤਮ ਕਰ ਚੁੱਕੇ ਹਾਂ। ਇੱਕ ਜ਼ਮਾਨੇ ਵਿੱਚ ਨਕਸਲੀਆਂ ਦਾ ਮੁਕਾਬਲਾ ਕਰਨ ਲਈ ਜਿੱਥੇ ਸੁਰੱਖਿਆ ਬਲਾਂ ਦੇ ਕੈਂਪ ਲੱਗੇ ਸਨ, ਉਨ੍ਹਾਂ ਵਿੱਚੋਂ 70 ਕੈਂਪਾਂ ਨੂੰ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨਤਕ ਸੁਵਿਧਾ ਕੇਂਦਰ ਵਿੱਚ ਬਦਲਣ ਦਾ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਬਾਇਲੀ ਖੇਤਰਾਂ ਦੇ ਪਹਾੜਾਂ, ਜੰਗਲਾਂ ਵਿੱਚ ਵਿਕਾਸ ਪਹੁੰਚਾਉਣ ਦਾ। ਸਾਡੀ ਪਾਰਟੀ ਹਮੇਸ਼ਾ ਤੋਂ ਕਬਾਇਲੀ ਭਲਾਈ ਨੂੰ ਤਰਜ਼ੀਹ ਦਿੰਦੀ ਰਹੀ ਹੈ। ਅਟਲ ਜੀ ਨੇ ਕਬਾਇਲੀ ਭਲਾਈ ਮੰਤਰਾਲੇ ਬਣਾ ਕੇ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਸ ਨੂੰ ਅੱਗੇ ਵਧਾਇਆ ਹੈ। ਹਾਲ ਹੀ ਵਿੱਚ ਹੋਈਆਂ ਬੰਗਾਲ ਦੀਆਂ ਚੋਣਾਂ ਵਿੱਚ ਸਾਰੇ 16 ਟ੍ਰਾਈਬਲ ਰਿਜ਼ਰਵ ਸੀਟਾਂ ਸਾਡੀ ਪਾਰਟੀ ਨੇ ਜਿੱਤੀਆਂ ਹਨ। 

ਪ੍ਰਧਾਨ ਮੰਤਰੀ ਮੋਦੀ ਜੀ ਨੇ ਕਬਾਇਲੀ ਭਲਾਈ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪਿਛਲੀ ਸਰਕਾਰ ਦੇ ਸਮੇਂ ਕਬਾਇਲੀ ਭਾਈਚਾਰਿਆਂ ਦੀ ਭਲਾਈ ਦਾ ਕੁੱਲ ਬਜਟ 28 ਹਜ਼ਾਰ ਕਰੋੜ ਰੁਪਏ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾ ਕੇ 1 ਲੱਖ 50 ਹਜ਼ਾਰ ਕਰੋੜ ਰੁਪਏ ਕਰ ​​ਦਿੱਤਾ ਹੈ। ਮੋਦੀ ਸਰਕਾਰ ਕਬਾਇਲੀ ਭਾਈਚਾਰਿਆਂ ਦੀ ਭਲਾਈ ਲਈ ਸਮਰਪਿਤ ਸਰਕਾਰ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਗਰੀਬ ਸੰਥਾਲ ਪਰਿਵਾਰ ਤੋਂ ਆਈ ਦ੍ਰੌਪਦੀ ਮੁਰਮੂ ਜੀ ਨੂੰ ਮਹਾਮਹਿਮ ਦ੍ਰੌਪਦੀ ਮੁਰਮੂ ਬਣਾ ਕੇ ਸਮੁੱਚੇ ਟ੍ਰਾਈਬਲ ਸਮਾਜ ਦੀ ਭਲਾਈ ਕਰਨ ਦਾ ਕੰਮ ਕੀਤਾ ਹੈ। ਅਟਲ ਜੀ ਦੇ ਸਮੇਂ ਵਿੱਚ ਹੀ ਝਾਰਖੰਡ ਅਤੇ ਛੱਤੀਸਗੜ੍ਹ ਕਬਾਇਲੀ- ਬਹੁਗਿਣਤੀ ਵਾਲੇ ਰਾਜ ਬਣੇ ਅਤੇ ਅੱਜ ਓਡੀਸ਼ਾ, ਛੱਤੀਸਗੜ੍ਹ ਰਾਜਾਂ ਵਿੱਚ ਕਬਾਇਲੀ ਭਾਈਚਾਰਿਆਂ ਦੇ ਮੁੱਖ ਮੰਤਰੀ ਹਨ।

ਉਨ੍ਹਾਂ ਨੇ ਕਿਹਾ ਕਿ ਪੇਸਾ [PESA] ਕਾਨੂੰਨ ਲਈ ਭਾਰਤ ਸਰਕਾਰ ਨੇ ਇੱਕ ਪੇਸਾ ਸੈੱਲ ਬਣਾਇਆ ਹੈ, 1 ਲੱਖ ਤੋਂ ਵੱਧ ਮਾਸਟਰ ਟ੍ਰੈਨਰਸ ਬਣਾਏ ਹਨ, ਪੇਸਾ ਦੇ ਨਿਯਮਾਂ ਦਾ ਸੰਥਾਲੀ, ਗੋਂਡੀ, ਭੀਲੀ, ਮੁੰਡਾਰੀ ਅਜਿਹੀਆਂ ਕਈ ਕਬਾਇਲੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ। ਪੇਸਾ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਪੋਰਟਲ ਬਣਾ ਕੇ ਇਸ ਦੀ ਰੀਅਲ ਟਾਈਮ ਮੌਨਿਟਰਿੰਗ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਮੱਧ ਪ੍ਰਦੇਸ਼ ਦਾ ਪੇਸਾ ਕਾਨੂੰਨ ਦਾ ਮਾਡਲ ਇੱਕ ਆਦਰਸ਼ ਮਾਡਲ ਹੈ ਅਤੇ ਸਾਡੀ ਪਾਰਟੀ ਦੀਆਂ ਸਾਰੀਆਂ ਸਰਕਾਰਾਂ ਇਸ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀਆਂ ਹਨ।  

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਕਾਸ ਲਈ ਕਈ ਵੱਡੀਆਂ ਯੋਜਨਾਵਾਂ, 722 ਏਕਲਵਯ ਮਾਡਲ ਸਕੂਲ ਅਤੇ ਹਰੇਕ ਕਬਾਇਲੀ ਪਰਿਵਾਰਾਂ ਲਈ ਮਕਾਨ, ਬਿਜਲੀ, ਨਲ ਤੋਂ ਜਲ ਅਤੇ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਹਰ ਮਹੀਨੇ ਖਾਣ ਦਾ ਰਾਸ਼ਨ ਦੇਣ ਦਾ ਕੰਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਬਾਇਲੀ ਭਾਈਚਾਰਿਆਂ ਦਾ ਇਹ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਬਚਾ ਕੇ ਵੀ ਰੱਖੇਗਾ, ਸਾਡੀ ਧਰਤੀ, ਸੱਭਿਆਚਾਰ ਅਤੇ ਧਰਮ ਨਾਲ ਵੀ ਜੋੜ ਕੇ ਰੱਖੇਗਾ। 

ਉਨ੍ਹਾਂ ਨੇ ਕਿਹਾ ਕਿ ਇਹੀ ਅੰਦੋਲਨ ਪੂਰੇ ਦੇਸ਼ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਤ ਵੱਡੀ ਨੀਂਹ ਪਾਉਣ ਦੀ ਕੰਮ ਕਰ ਰਿਹਾ ਹੈ। “ਤੂੰ ਔਰ ਮੈਂ ਏਕ ਰਕਤ ਹੈ”- ਇਸੇ ਮੰਤਰ ਨਾਲ ਵਨਵਾਸੀ ਕਲਿਆਣ ਆਸ਼ਰਮ ਨੇ ਮੂਕ ਵਰਕਰ ਬਣਾ ਕੇ ਕਬਾਇਲੀ ਸੇਵਾ ਦਾ ਅਟੁੱਟ ਮਿਸ਼ਨ ਚਲਾਇਆ ਹੈ। ਸਾਡੇ ਸੱਭਿਆਚਾਰ, ਸਾਡੀ ਧਰਤੀ, ਸਾਡੇ ਧਰਮ ਨੂੰ ਸੁਰੱਖਿਤ ਕਰਨ ਲਈ ਇਹ ਮਹਾਕੁੰਭ ਬਹੁਤ ਵੱਡਾ ਕੰਮ ਕਰੇਗਾ। ਅਸੀਂ ਗਲਤਫਹਿਮੀਆਂ ਤੋਂ ਬਚੀਏ, ਭੇਦਭਾਵ ਕਰਨ ਵਾਲਿਆਂ ਦੀ ਪਛਾਣ ਕਰੀਏ ਅਤੇ ਇਕਜੁੱਟ ਹੋ ਕੇ 2047 ਵਿੱਚ ਵਿਕਸਿਤ ਅਤੇ ਸਮ੍ਰਿੱਧ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧੀਏ। 

*****

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਏਕੇ


(Release ID: 2265002) ਵਿਜ਼ੀਟਰ ਕਾਊਂਟਰ : 7