ਵਿੱਤ ਮੰਤਰਾਲਾ
ਉੱਤਰ-ਪੂਰਬੀ ਖੇਤਰ ਵਿੱਚ ਤਸਕਰੀ ਨਾਲ ਲਿਆਂਦੀ ਗਈ ਵਿਦੇਸ਼ੀ ਸੁਪਾਰੀ ਦੀ 60,000 ਕਿਲੋਗ੍ਰਾਮ ਖੇਪ ਜ਼ਬਤ, 5 ਗ੍ਰਿਫਤਾਰ
Posted On:
22 MAY 2026 1:43PM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਗੁਵਾਹਾਟੀ ਰੀਜਨਲ ਯੂਨਿਟ ਨੇ ਉੱਤਰ-ਪੂਰਬੀ ਖੇਤਰ ਵਿੱਚ ਕੱਲ੍ਹ ਅਤੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸੰਚਾਲਿਤ ਕੀਤੇ ਗਏ ਦੋ ਵੱਡੇ ਆਪ੍ਰੇਸ਼ਨਾਂ ਵਿੱਚ ਲਗਭਗ 60,000 ਕਿਲੋਗ੍ਰਾਮ ਤਸਕਰੀ ਕੀਤੀ ਗਈ ਵਿਦੇਸ਼ੀ ਸੁਪਾਰੀ ਜ਼ਬਤ ਕੀਤੀ ਹੈ।


ਡੀਆਰਆਈ ਨੇ ਵਿਸ਼ੇਸ਼ ਇੰਟੈਲੀਜੈਂਸ ਜਾਣਕਾਰੀ ਦੇ ਅਧਾਰ ‘ਤੇ ਮਿਜ਼ੋਰਮ ਅਤੇ ਅਸਮ ਵਿੱਚ ਅਭਿਆਨ ਸੰਚਾਲਿਤ ਕਰਦੇ ਹੋਏ ਇਹ ਜ਼ਬਤ ਕੀਤੀ। ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਕਿ ਇਸ ਵਿਦੇਸ਼ੀ ਸੂਖੀ ਸੁਪਾਰੀ ਦੀ ਮਿਆਂਮਾਰ-ਮਿਜ਼ੋਰਮ ਸਰਹੱਦ ਦੇ ਰਸਤੇ ਮਿਆਂਮਾਰ ਤੋਂ ਭਾਰਤ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਇਸ ਅਭਿਆਨ ਵਿੱਚ ਡੀਆਰਆਈ ਨੂੰ ਅਸਮ ਰਾਈਫਲਜ਼ ਦੀ 38ਵੀਂ ਬਟਾਲੀਅਨ ਦੀ ਮਦਦ ਮਿਲੀ। ਹੁਣ ਤੱਕ ਇਨ੍ਹਾਂ ਅਭਿਆਨਾਂ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਗੁਆਂਢੀ ਦੇਸ਼ ਤੋਂ ਸੁਪਾਰੀ ਦੀ ਗੈਰ-ਕਾਨੂੰਨੀ ਆਮਦ ਘਰੇਲੂ ਸੁਪਾਰੀ ਉਤਪਾਦਕਾਂ ਨੂੰ ਗੰਭੀਰ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਆਰਥਿਕ ਸੁਰੱਖਿਆ ਨੂੰ ਕਮਜ਼ੋਰ ਕਰ ਰਹੀ ਹੈ।
****
ਐੱਨਬੀ/ਕੇਐੱਮਐੱਨ/ਏਕੇ
(Release ID: 2264156)
ਵਿਜ਼ੀਟਰ ਕਾਊਂਟਰ : 9
Read this release in:
English
,
Manipuri
,
Khasi
,
Urdu
,
Marathi
,
हिन्दी
,
Bengali-TR
,
Assamese
,
Bengali
,
Gujarati
,
Tamil
,
Telugu