ਆਯੂਸ਼
ਆਯੂਸ਼ ਮੰਤਰਾਲੇ ਨੇ ਹੀਟਵੇਵ ਅਤੇ ਅਤਿਅੰਤ ਗਰਮੀ ਦੀ ਸਥਿਤੀ ਨੂੰ ਦੇਖਦੇ ਹੋਏ ਜਨਤਕ ਸਿਹਤ ਸਬੰਧੀ ਸਲਾਹ ਜਾਰੀ ਕੀਤੀ
ਇਸ ਮਸ਼ਵਰੇ ਵਿੱਚ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਰੋਕਥਾਮ ਉਪਾਵਾਂ, ਰਵਾਇਤੀ ਸਿਹਤ ਅਭਿਆਸਾਂ ਅਤੇ ਐਮਰਜੈਂਸੀ ਪ੍ਰਤੀਕਿਰਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ
Posted On:
18 MAY 2026 3:31PM by PIB Chandigarh
ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਅਤੇ ਹੀਟਵੇਵ ਦੀ ਸਥਿਤੀ ਨੂੰ ਦੇਖਦੇ ਹੋਏ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਦੇ ਅਧੀਨ ਆਯੁਸ਼ ਵਰਟੀਕਲ ਨੇ ਆਯੁਸ਼ ਮੰਤਰਾਲੇ ਦੇ ਤਾਲਮੇਲ ਨਾਲ ਮੌਜੂਦਾ ਗਰਮੀਆਂ ਦੇ ਮੌਸਮ ਲਈ ਅਤਿਅੰਤ ਗਰਮੀ/ਹੀਟਵੇਵ ‘ਤੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ।
ਇਸ ਮਸ਼ਵਰੇ ਵਿੱਚ ਆਮ ਜਨਤਾ, ਸੰਵੇਦਨਸ਼ੀਲ ਸਮੂਹਾਂ, ਮਾਲਕਾਂ, ਕਾਮਿਆਂ ਅਤੇ ਵੱਡੇ ਜਨਤਕ ਅਤੇ ਖੇਡ ਪ੍ਰਤੀਯੋਗੀਤਾਵਾਂ ਵਿੱਚ ਹਿੱਸਾ ਲੈਣ ਵਾਲਿਆਂ ਲਈ ਗਰਮੀ ਨਾਲ ਹੋਣ ਵਾਲੇ ਤਣਾਅ ਅਤੇ ਗਰਮੀ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਅ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਵਿੱਚ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਦੁਪਹਿਰ ਦੇ ਸਮੇਂ ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਣ, ਹਲਕੇ ਸੂਤੀ ਕੱਪੜੇ ਪਹਿਨਣ ਅਤੇ ਮੌਸਮੀ ਫਲਾਂ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਮਸ਼ਵਰੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼ਿਸ਼ੂ, ਬੱਚੇ, ਗਰਭਵਤੀ ਔਰਤਾਂ, ਬਜ਼ੁਰਗ ਵਿਅਕਤੀ, ਖੁਲ੍ਹੇ ਵਿੱਚ ਕੰਮ ਕਰਨ ਵਾਲੇ ਕਾਮੇ ਅਤੇ ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਪੁਰਾਣੀਆਂ ਬਿਮਾਰੀਆਂ ਨਾਲ ਪੀੜਿਤ ਵਿਅਕਤੀ ਹੀਟਵੇਵ ਦੀ ਸਥਿਤੀ ਵਿੱਚ ਖਾਸ ਤੌਰ 'ਤੇ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਾਧੂ ਦੇਖਭਾਲ ਅਤੇ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ।
ਕੰਮ ਵਾਲੀਆਂ ਥਾਵਾਂ, ਜਨਤਕ ਸਮਾਗਮਾਂ ਅਤੇ ਬਾਹਰੀ ਗਤੀਵਿਧੀਆਂ ਲਈ ਖਾਸ ਸਾਵਧਾਨੀਆਂ ਦੱਸੀਆਂ ਗਈਆਂ ਹਨ; ਜਿਨ੍ਹਾਂ ਵਿੱਚ ਛਾਂਦਾਰ ਆਰਾਮ ਸਥਾਨਾਂ ਦਾ ਪ੍ਰਬੰਧ, ਨਿਯਮਿਤ ਹਾਈਡਰੇਸ਼ਨ ਬ੍ਰੇਕ, ਕਰਮਚਾਰੀਆਂ ਲਈ ਅਨੁਕੂਲਤਾ ਦੇ ਉਪਾਅ ਅਤੇ ਗਰਮੀ ਦੇ ਤਣਾਅ ਦੇ ਲੱਛਣਾਂ ਬਾਰੇ ਜਾਗਰੂਕਤਾ ਵਧਾਉਣਾ ਸ਼ਾਮਲ ਹੈ।
ਇਸ ਸਲਾਹ ਵਿੱਚ ਨਾਗਰਿਕਾਂ ਨੂੰ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਖਤਰਨਾਕ ਸੰਕੇਤਾਂ- ਜਿਵੇਂ ਕਿ ਚੱਕਰ ਆਉਣਾ, ਸਿਰ ਦਰਦ, ਮਤਲੀ, ਮਾਨਸਿਕ ਤਬਦੀਲੀਆਂ, ਸਰੀਰ ਦਾ ਉੱਚ ਤਾਪਮਾਨ, ਡੀਹਾਈਡਰੇਸ਼ਨ, ਦੌਰੇ ਪੈਣਾ- ਬੇਹੋਸ਼ੀ- ਦੇ ਪ੍ਰਤੀ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਹੀਟਸਟ੍ਰੋਕ ਨੂੰ ਇੱਕ ਡਾਕਟਰੀ ਐਮਰਜੈਂਸੀ ਦੱਸਿਆ ਗਿਆ ਹੈ, ਜਿਸ ਦੇ ਲਈ ਤੁਰੰਤ ਡਾਕਟਰੀ ਸਹਾਇਤਾ ਜ਼ਰੂਰੀ ਹੈ। ਗੰਭੀਰ ਮਾਮਲਿਆਂ ਵਿੱਚ ਤੁਰੰਤ 108 ਜਾਂ 102 ਐਮਰਜੈਂਸੀ ਹੈਲਪਲਾਈਨ 'ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਡੀਜੀਐੱਚਐੱਸ ਦੇ ਆਯੁਸ਼ ਵਰਟੀਕਲ ਦੁਆਰਾ ਜਾਰੀ ਕੀਤੀ ਐਡੈਂਡਮ ਦੇ ਅਨੁਸਾਰ ਇਸ ਸਲਾਹ-ਮਸ਼ਵਰੇ ਵਿੱਚ ਆਯੁਰਵੇਦ, ਸਿੱਧ, ਯੋਗ, ਯੂਨਾਨੀ ਅਤੇ ਹੋਮਿਓਪੈਥੀ ਸਮੇਤ ਵੱਖ-ਵੱਖ ਆਯੁਸ਼ ਪ੍ਰਣਾਲੀਆਂ ਦੇ ਰਵਾਇਤੀ ਸਿਹਤ ਅਤੇ ਰੋਕਥਾਮ ਉਪਾਅ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਹੀਟਵੇਵ ਦੀ ਸਥਿਤੀ ਨਾਲ ਮੁਕਾਬਲਾ ਕੀਤਾ ਜਾ ਸਕੇ।
ਆਯੁਰਵੇਦ ਵਿਭਾਗ ਨੇ ਠੰਡੀ ਖੁਰਾਕ ਅਭਿਆਸਾਂ, ਮੱਠਾ, ਨਾਰੀਅਲ ਪਾਣੀ ਅਤੇ ਨਿੰਬੂ-ਅਧਾਰਿਤ ਪੀਣ ਵਾਲੇ ਪਦਾਰਥਾਂ ਵਰਗੇ ਸ਼ਰੀਰ ਨੂੰ ਹਾਈਡ੍ਰੇਟ ਕਰਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਅਤੇ ਨਿੰਬੁਕਫਲਾ ਪਨਾਕਾ, ਅਮਰਾ ਪ੍ਰਪਨਾਕਾ ਅਤੇ ਚਿੰਚਾ ਪਨਾਕਾ (Nimbukaphala Panaka, Amra Prapanaka and Chincha Panaka) ਸਮੇਤ ਰਵਾਇਤੀ ਵਰਤੋਂ ਦੀ ਸਲਾਹ ਦਿੰਦਾ ਹੈ, ਜਿਸ ਨਾਲ ਵਧੇਰੇ ਗਰਮੀ ਦੌਰਾਨ ਸਰੀਰ ਦਾ ਤਾਪਮਾਨ ਨਿਯੰਤ੍ਰਿਤ ਕਰਨ ਵਿੱਚ ਸਹਾਇਤਾ ਮਿਲ ਸਕੇਗੀ।
ਸਿੱਧ ਅਤੇ ਯੋਗ ਅਨੁਭਾਗਾਂ ਵਿੱਚ ਠੰਡਕ ਪ੍ਰਦਾਨ ਕਰਨ ਵਾਲੇ ਪੀਣ ਵਾਲੇ ਪਦਾਰਥਾਂ ਅਤੇ ਸ਼ੀਤਲੀ ਪ੍ਰਾਣਾਯਾਮ ਅਤੇ ਹਲਕੇ ਯੋਗ ਅਭਿਆਸਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਸਰੀਰ ਵਿੱਚ ਸੰਤੁਲਨ ਬਣਿਆ ਰਹੇ ਅਤੇ ਗਰਮੀ ਦੇ ਤਣਾਅ ਨੂੰ ਘੱਟ ਕੀਤਾ ਜਾ ਸਕੇ।
ਯੂਨਾਨੀ ਸਿਸਟਮ ਧੁੱਪ ਨਾਲ ਝੁਲਸਣ ਅਤੇ ਡੀਹਾਈਡ੍ਰੇਸ਼ਨ ਨੂੰ ਰੋਕਣ ਲਈ ਰਵਾਇਤੀ ਠੰਡੇ ਪੀਣ ਵਾਲੇ ਪਦਾਰਥ ਅਤੇ ਹਰਬਲ ਲੇਪ ਦੀ ਸਲਾਹ ਦਿੰਦੀ ਹੈ, ਜਦੋਂ ਕਿ ਹੋਮਿਓਪੈਥੀ ਅਤਿਅੰਤ ਵਧੇਰੇ ਗਰਮੀ ਦੌਰਾਨ ਸਾਵਧਾਨੀ ਉਪਾਅ ਕਰਨ ਦੀ ਸਿਫ਼ਾਰਸ਼ ਕਰਦੀ ਹੈ।
ਮਸ਼ਵਰੇ ਵਿੱਚ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਆਪਣੇ ਰੋਜ਼ਾਨਾ ਖੁਰਾਕ ਵਿੱਚ ਖੀਰਾ, ਤਰਬੂਜ਼, ਨਿੰਬੂ, ਖਰਬੂਜਾ, ਲੌਕੀ ਅਤੇ ਟਮਾਟਰ ਵਰਗੀਆਂ ਹਾਈਡ੍ਰੇਟਿੰਗ ਅਤੇ ਠੰਡਕ ਦੇਣ ਵਾਲੇ ਰਵਾਇਤੀ ਖੁਰਾਕ ਸਮੱਗਰੀਆਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਨਾਗਰਿਕਾਂ ਨੂੰ ਭਾਰਤੀ ਮੌਸਮ ਵਿਗਿਆਨ ਵਿਭਾਗ ਦੁਆਰਾ ਜਾਰੀ ਮੌਸਮ ਸਬੰਧੀ ਅੱਪਡੇਟ ‘ਤੇ ਨਿਯਮਿਤ ਤੌਰ ‘ਤੇ ਧਿਆਨ ਦੇਣ ਅਤੇ ਹੀਟਵੇਵ ਸਬੰਧੀ ਚੇਤਾਵਨੀਆਂ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਗਈ ਹੈ।
ਵਿਸਤ੍ਰਿਤ ਸਲਾਹ ਨੱਥੀ ਹੈ

***************
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2262875)
ਵਿਜ਼ੀਟਰ ਕਾਊਂਟਰ : 18